ਜਦੋਂ
ਕੋਈ ਖੋਟਾ ਸਿੱਕਾ ਬਾਜ਼ਾਰ ਵਿੱਚ ਆ ਜਾਵੇ ਤਾਂ ਉਸਨੂੰ ਸਰਾਫ ਟਣਕਾ ਕੇ ਦੇਖਦਾ ਹੈ, ਤੇ ਜਦੋਂ
ਉਸ ਖੋਟੇ ਸਿੱਕੇ ਦੀ ਬੇਸੁਰੀ ਆਵਾਜ਼ ਸੁਣਦਾ ਹੈ ਤਾਂ ਝੱਟ ਪਛਾਣ ਜਾਂਦਾ ਹੈ ਕਿ ਇਹ ਖੋਟਾ
ਹੈ, ਨਕਲੀ ਹੈ, ਅੰਦਰੋਂ ਖਾਲੀ ਹੈ, ਸਿਰਫ ਉਪਰੋਂ ਇਸ ਸਿੱਕੇ 'ਤੇ ਅਸਲੀ ਹੋਣ ਦਾ ਮੁਲੱਮਾ
ਚੜਿਆ ਹੋਇਆ ਹੈ, ਸਿਰਫ ਬਾਹਰੀ ਭੇਖ ਹੈ। ਗੁਰਬਾਣੀ ਵੀ ਇਸ ਤਰਾਂ ਦੇ ਖੋਟੇ ਮਨੁੱਖਾਂ ਦੀ
ਗੱਲ ਕਰਦਿਆਂ ਕਹਿੰਦੀ ਹੈ ਕਿ "ਉਘਰਿ ਗਇਆ ਜੈਸਾ ਖੋਟਾ ਢਬੂਆ
ਨਦਰਿ ਸਰਾਫਾ ਆਇਆ॥" ਜਦੋਂ ਖੋਟੀ ਮੱਤ ਵਾਲਾ ਮਨੁੱਖ, ਗੁਰੂ ਰੂਪੀ ਸਰਾਫ ਦੇ ਨਜ਼ਰੀਂ
ਆਇਆ ਤਾਂ ਖੋਟੇ ਸਿੱਕੇ ਵਾਂਗ ਉਸਦੀ ਅਸਲੀਅਤ ਸਾਹਮਣੇ ਆ ਗਈ।
ਐਸੇ ਖੋਟੇ ਸਿੱਕੇ ਵਰਗੀ ਹਾਲਤ
31 ਜਨਵਰੀ 2018 ਵਾਲੇ ਦਿਨ ਰਣਜੀਤ ਸਿੰਘ ਢੱਡਰੀਆਂ ਵਾਲੇ ਦੀ ਹੋਈ, ਜਦੋਂ ਇਨ੍ਹਾਂ ਨੇ
ਆਪਣੇ ਦਿਲਦਾਰ ਹਮਸਫਰ ਹਰਨੇਕ ਵਾਲੀ "ਅਪਗ੍ਰੇਡ ਭਾਸ਼ਾ" ਵਿੱਚ ਗੜੁੱਚ ਆਪਣੇ ਮੁਹੋਂ ਗਲੀਚ
ਸੋਚ ਦਾ ਇਜ਼ਹਾਰ ਕੀਤਾ। ਗੁਰਮਤਿ ਦੇ ਪ੍ਰਣਾਏ ਸਿੱਖਾਂ ਦੇ ਸਾਹਮਣੇ ਢੱਡਰੀਆਂ ਵਾਲਾ...
ਜਿਸਨੇ ਭੇਖ ਤਾਂ ਬਣਾ ਲਿਆ, ਪਰ ਅੰਦਰੋਂ ਸਾਧਾਂ ਵਾਲਾ ਖਾਲੀਪਨ,
ਤੇ ਕਾਮਰੇਡੀ ਸੋਚ ਦੇ ਅਖੌਤੀ ਅਪਗ੍ਰੇਡਾਂ ਦਾ ਬੇਸੁਰਾਪਨ ਵੀ ਨਾਲ ਅਪਣਾਅ ਲਿਆ, ਇੱਕ ਖੋਟੇ
ਸਿੱਕੇ ਵਾਂਗ ਉਘੱੜ ਕੇ ਸਾਹਮਣੇ ਆ ਗਿਆ।
ਹਰ ਬੀਤੇ ਦਿਨ ਦੇ ਨਾਲ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਪੇਸ਼ ਅਪਗ੍ਰੇਡ ਵਿਚਾਰ ਦਾ ਹਰ
ਉਸ ਸ਼ਖਸ ਨੇ ਬਾ-ਦਲੀਲ ਜਵਾਬ ਦਿੱਤਾ, ਜਿਨ੍ਹਾਂ 'ਤੇ ਢੱਡਰੀਆਂ ਵਾਲੇ ਨੇ ਝੂਠੇ ਇਲਜ਼ਾਮ
ਲਗਾਏ, ਤੇ ਉਨ੍ਹਾਂ ਵੱਲੋਂ ਦਿੱਤੇ ਫੂਹੜਤਾ ਭਰੇ ਬਿਆਨਾਂ ਨੂੰ ਝੂਠਾ ਸਾਬਿਤ ਕਰ ਦਿੱਤਾ।
ਅੱਜ ਇੱਕ ਹੋਰ ਝੂਠ ਦਾ ਪਰਦਾਫਾਸ਼ ਕਰ ਰਹੇ
ਹਾਂ, ਜਿਸ ਬਾਰੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ
19 ਜਨਵਰੀ 2017 ਨੂੰ ਵੀ ਬੜੇ ਅਕੀਦੇ ਨਾਲ ਸਲਾਹ ਦਿੱਤੀ ਗਈ ਸੀ, ਕਿ ਜਿਸ ਚੀਜ਼ ਬਾਰੇ
ਗਿਆਨ ਨਾ ਹੋਵੇ, ਉਸ ਬਾਰੇ ਗ਼ਲਤਬਿਆਨੀ ਨਹੀਂ ਕਰੀਦੀ। ਲਿਖਿਆ
ਗਿਆ ਸੀ ਕਿ...
...ਇਸ ਪੋਸਟ ਵਿੱਚ ਦਿੱਤੀ ਇਸ ਵੀਡੀਓ ਵਿੱਚ ਉਹ ਵਿਰਜੀਨੀਆ
ਵਿਖੇ ਹੋਏ ਪਾਹੁਲ ਸੰਚਾਰ ਬਾਰੇ ਗੱਲ ਕਰ ਰਹੇ ਹਨ, ਜਿਸ ਵਿੱਚ ਉਨ੍ਹਾਂ ਨੇ ਬੜੇ ਹੀ
ਗੈਰ ਜਿੰਮੇਵਾਰਨਾ ਢੰਗ ਨਾਲ ਪ੍ਰੋ. ਦਰਸ਼ਨ ਸਿੰਘ ਦਾ ਜ਼ਿਕਰ ਕੀਤਾ ਹੈ। ਭਾਈ ਢੱਡਰੀਆਂ
ਵਾਲੇ ਕੋਲੋਂ ਇਸ ਤਰ੍ਹਾਂ ਦੀ ਭਾਸ਼ਾ ਦੀ ਉਮੀਦ ਨਹੀਂ ਸੀ। ਬਿਨਾਂ ਪੂਰੀ ਜਾਣਕਾਰੀ ਦੇ
ਇਸ ਤਰ੍ਹਾਂ ਦੇ ਬਿਆਨ ਤਲਖੀ ਦਾ ਮਾਹੌਲ ਪੈਦਾ ਕਰਦੇ ਹਨ।
ਜਿਸ ਜਾਪੁ, ਚੌਪਈ ਦਾ ਉਨ੍ਹਾਂ ਨੂੰ ਐਨਾ ਹੇਜ ਹੈ, ਪਹਿਲਾਂ ਉਸ ਵਿਸ਼ੇ ਬਾਰੇ ਆਪ
ਜਾਣਕਾਰੀ ਹਾਸਿਲ ਕਰਣ। ਅਖੌਤੀ ਦਸਮ ਗ੍ਰੰਥ ਬਾਰੇ ਉਹ ਕੀ ਸੋਚਦੇ ਹਨ, ਹਾਲੇ
ਇਹ ਤਸਦੀਕ ਨਹੀਂ ਕੀਤਾ ਜਾ ਸਕਦਾ, ਪਰ ਜੋ ਉਨ੍ਹਾਂ ਦਾ ਬਿਆਨ ਦਰਸਾ ਰਿਹਾ ਹੈ, ਉਹ
ਰਹਿਤ ਮਰਿਆਦਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲੋਂ ਵੱਧ ਤਰਜੀਹ ਦੇਣ ਦਾ ਸਦਕਾ
ਹੀ ਹੈ। ਜਦੋਂ ਉਨ੍ਹਾਂ ਨੂੰ ਇਸ ਵਿਸ਼ੇ ਬਾਰੇ ਜਾਣਕਾਰੀ ਹੋਵੇਗੀ, ਤੱਦ ਕੋਈ ਬਿਆਨ ਦੀ
ਆਸ ਕੀਤੀ ਜਾ ਸਕਦੀ ਹੈ, ਉਦੋਂ ਤੱਕ ਜਿਹੜਾ ਕੰਮ ਕਰ ਰਹੇ ਹਨ, ਕਰੀ ਚੱਲਣ।
ਖ਼ਾਲਸਾ ਨਿਊਜ਼ ਟੀਮ ਉਨ੍ਹਾਂ ਦੀ ਵਿਰੋਧੀ ਨਹੀਂ, ਪਰ ਜਿਸ ਵਿਸ਼ੇ ਬਾਰੇ ਜਾਣਕਾਰੀ ਹਾਲੇ
ਨਹੀਂ ਜਾਂ ਅੱਧ ਪਚੱਧੀ ਹੈ, ਜਾਂ ਹਾਲੇ ਕਥਿਤ ਸਿੱਖ ਰਹਿਤ ਮਰਿਆਦਾ ਦੇ ਦਾਇਰੇ 'ਚ ਹੀ
ਰਹਿਣਾ ਹੈ ਤਾਂ, ਜੀ ਸਦਕੇ ਰਹਿਣ, ਪਰ ਸੁਣੀ ਸੁਣਾਈ ਗੱਲਾਂ ਦੇ ਆਧਾਰ 'ਤੇ ਬਿਆਨ ਦੇਣਾ,
ਉਨ੍ਹਾਂ ਨੂੰ ਸੋਭਦਾ ਨਹੀਂ।
ਭਾਈ ਰਣਜੀਤ ਸਿੰਘ ਜੀ ਦੀ ਜਾਣਕਾਰੀ ਲਈ ਦੱਸ ਦਈਏ ਕਿ
ਵਿਰਜੀਨੀਆ ਵਿੱਚ ਪ੍ਰੋ. ਦਰਸ਼ਨ ਸਿੰਘ ਨੇ ਪਾਹੁਲ ਸੰਚਾਰ ਨਹੀਂ ਕਰਵਾਇਆ,
ਹਾਂ ਉਨ੍ਹਾਂ ਦੇ ਪ੍ਰਚਾਰ ਸਦਕਾ ਗਿਆਨੀ ਕੁਲਦੀਪ ਸਿੰਘ ਅਤੇ
ਹੋਰ ਸੱਜਣਾਂ ਨੇ ਇਹ ਪਾਹੁਲ ਸੰਚਾਰ ਕਰਵਾਇਆ ਹੈ, ਅਤੇ ਗੁਰੂ ਗ੍ਰੰਥ ਸਾਹਿਬ
ਵਿੱਚ ਅੰਕਿਤ ਬਾਣੀ ਨਾਲ ਹੀ ਕਰਵਾਇਆ ਹੈ। ਜਿਸ ਗੁਰੂ ਦੀ ਬਾਣੀ ਦਾ ਉਨ੍ਹਾਂ ਪਿਛਲੇ
ਥੋੜੇ ਸਮੇਂ ਤੋਂ ਪ੍ਰਚਾਰ ਸ਼ੁਰੂ ਕੀਤਾ ਹੈ, ਕੀ ਉਸ ਬਾਣੀ ਵਿੱਚੋਂ ਅੰਮ੍ਰਿਤ (ਪਾਹੁਲ)
ਤਿਆਰ ਨਹੀਂ ਕੀਤਾ ਜਾ ਸਕਦਾ ? ਇਸ ਵਿਸ਼ੇ 'ਤੇ ਧਿਆਨ ਨਾਲ ਸੋਚਣ!...
15 ਅਪ੍ਰੈਲ 2016
ਨੂੰ ਵਿਰਜੀਨੀਆ ਵਿਖੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ 5 ਬਾਣੀਆਂ ਨਾਲ ਹੀ ਅੰਮ੍ਰਿਤ
ਸੰਚਾਰ ਕਰਵਾਇਆ ਗਿਆ ਸੀ। ਵਿਰਜੀਨੀਆ ਦੀ ਸਿੱਖ ਸੰਗਤ
- ਦਾ ਨਿਤਨੇਮ - ਸ੍ਰੀ ਗਰੂ
ਗ੍ਰੰਥ ਸਾਹਿਬ ਦੇ ਪਹਿਲੇ 13 ਪੰਨਿਆਂ 'ਤੇ ਦਰਜ ਗੁਰਬਾਣੀ ਹੈ -
ਜਪੁ, ਸੋਦਰੁ, ਸੋ ਪੁਰਖੁ, ਸੋਹਿਲਾ
- ਦੀ ਅਰਦਾਸ - "ਪ੍ਰਿਥਮ
ਅਕਾਲਪੁਰਖ ਸਿਮਰ ਕੈ... " ਤੋਂ ਸ਼ੁਰੂ ਹੁੰਦੀ ਹੈ ਤੇ ਅੰਤ ਵਿਚ "ਤੂ
ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ
ਕੀ ਅਰਦਾਸਿ ॥" ਪੜਿਆ ਜਾਂਦਾ ਹੈ।
- ਨੇ ਅੰਮ੍ਰਿਤ ਸੰਚਾਰ
ਵੀ ਗੁਰਬਾਣੀ ਵਿੱਚੋਂ
ਜਪੁ, ਸੋਦਰੁ ਸੋ ਪੁਰਖੁ, ਸੋਹਿਲਾ, ਬਾਰਹ ਮਾਹੁ, ਅਨੰਦੁ ਦੀ ਬਾਣੀ ਪੜ੍ਹਕੇ
ਹੀ ਤਿਆਰ ਕੀਤਾ।
ਜਿਸਦੀ ਖਬਰ ਇਸ ਲਿੰਕ 'ਤੇ ਦੇਖੀ ਜਾ ਸਕਦੀ ਹੈ।
http://www.khalsanews.org/newspics/2016/04 Apr 2016/20 Apr 16/20 Apr
16 First Amrit Sanchar acc to SGGS - SSOFVA.htm
ਇਹ ਤਾਂ ਸੀ
ਸੱਚਾਈ........ ਹੁਣ ਤੁਹਾਡੀ ਵਾਰੀ ਹੈ ਕਿ ਤੁਸੀਂ
ਜੋ ਬੇਸਿਰਪੈਰ ਦਾ ਝੂਠਾ ਇਲਜ਼ਾਮ ਲਾਇਆ ਹੈ, ਉਸਦਾ ਸਬੂਤ ਪੇਸ਼ ਕਰੋ। ਤੁਹਾਨੂੰ ਆਪਣੇ
ਅਪਗ੍ਰੇਡ ਸਾਥੀਆਂ ਦੀ ਮਦਦ ਲੈਣ ਦੀ ਖੁੱਲ ਹੈ, ਜੋ ਕਿ ਹੁਣ ਜੱਗ ਜ਼ਾਹਿਰ ਹੋ ਚੁਕੀ ਹੈ।
ਹੈ ਦੰਮ ਤਾਂ ਕਰੋ ਸਬੂਤ ਪੇਸ਼ ਦੁਨੀਆ
ਸਾਹਮਣੇ, ਕਿ ਤੁਹਾਡੀ ਕੁੱਝ ਸਾਖ਼ ਬਚੀ ਰਹਿ ਸਕੇ ! The Ball is in your
court now !