Share on Facebook

Main News Page

ਭਾਈ ਗੁਰਦਾਸ ਦੀਆਂ ਵਾਰਾਂ ਅਤੇ ਜੀਵਨ
-
: ਸੰਪਾਦਕ ਖ਼ਾਲਸਾ ਨਿਊਜ਼

Source: https://pa.wikipedia.org/w/index.php?title=ਭਾਈ_ਗੁਰਦਾਸ_ਦੀਆਂ_ਵਾਰਾਂ&action=edit&section=4

ਭਾਈ ਗੁਰਦਾਸ ਜੀ ਆਪਣੇ ਸਮੇਂ ਦੇ ਮਹਾਂ ਵਿਦਵਾਨ ਸਿੱਖ ਸਨ। ਉਨ੍ਹਾਂ ਵੱਲੋਂ ਰਚੀਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚ ਕੀਤੀ ਗਈ ਗੁਰਬਾਣੀ ਦੀ ਵਿਆਖਿਆ ਨੇ ਟੀਕਾਕਾਰੀ ਦੀਆਂ ਸ਼ਾਨਦਾਰ ਰਵਾਇਤਾਂ ਕਾਇਮ ਕੀਤੀਆਂ ਹਨ। ਨਾਲ ਹੀ ਬਹੁਤ ਸਾਰਾ ਇਤਿਹਾਸ ਭੀ ਵਾਰਾਂ ਵਿੱਚ ਸਮੋਇਆ ਪਿਆ ਹੈ। ਭਾਈ ਗੁਰਦਾਸ ਜੀ ਦੀਆਂ ਚਾਲੀ ਵਾਰਾਂ ਮਿਲਦੀਆਂ ਹਨ।

ਭਾਈ ਗੁਰਦਾਸ ਦੀਆਂ ਵਾਰਾਂ ਨੂੰ ਅਰਥਾਂ ਸਮੇਤ ਇੱਥੇ ਕਲਿੱਕ ਕਰਕੇ ਪੜਿਆ ਜਾ ਸਕਦਾ ਹੈ: https://archive.org/details/VaraanBhaiGurdasSteek-BhaiVirSingh

ਜੀਵਨ

ਭਾਈ ਗੁਰਦਾਸ ਜੀ ਦੀਆਂ ਸ਼ੁੱਧ, ਸਵੱਛ ਪੰਜਾਬੀ ਵਿੱਚ ਲਿਖੀਆਂ ਵਾਰਾਂ ਮੱਧਯੁੱਗ ਦੇ ਪੰਜਾਬੀ ਸਾਹਿਤ ਜਗਤ ਦੀ ਮਹੱਤਵਪੂਰਨ ਪ੍ਰਾਪਤੀ ਸਿੱਧ ਹੁੰਦੀਆਂ ਹਨ। ਭਾਈ ਗੁਰਦਾਸ ਜੀ ਦਾ ਜਨਮ ਭਾਈ ਵੀਰ ਸਿੰਘ ਅਨੁਸਾਰ 1600 ਤੋਂ 1610 ਬਿ. ਵਿਚਾਲੇ, ਪ੍ਰੋ. ਸਰਦੂਲ ਸਿੰਘ ਨੇ 1615 ਬਿ. ਵਿਚ, ਤੇ ਰਣਧੀਰ ਸਿੰਘ ਨੇ 1608 ਵਿੱਚ ਪ੍ਰਵਾਨਿਤ ਕੀਤਾ ਹੈ। ਦੇਹਾਂਤ ਬਾਰੇ ਵੀ ਅੱਲਗ ਅੱਲਗ ਰਾਇ ਹਨ। ਭਾਈ ਕਾਨ੍ਹ ਸਿੰਘ ਅਨੁਸਾਰ 1694 ਬਿ. ਵਿੱਚ ਦੱਸਿਆ ਹੈ।ਗੁਰਬਿਲਾਸ ਪਾ. 6 ਤਵਾਰੀਖ ਖਾਲਸਾ ਅਨੁਸਾਰ 1686 ਬਿ. ਵਿੱਚ ਦੱਸਿਆ ਹੈ।

ਭਾਈ ਗੁਰਦਾਸ ਜੀ ਦੁਆਰਾ ਰਚਿਤ ਵਾਰਾਂ

ਭਾਈ ਗੁਰਦਾਸ ਜੀ ਦੀਆਂ ਕੁੱਲ ਚਾਲੀ ਵਾਰਾਂ ਹਨ। ਜੋ ਕਿ ਹੇਠ ਲਿਖੇ ਅਨੁਸਾਰ ਹਨ।

ਪਹਿਲੀ ਵਾਰ

ਪਹਿਲੀ ਵਾਰ ਗੁਰਸਿੱਖੀ ਦੀ ਪ੍ਰਿਸ਼ਠ ਭੂਮੀ, ਇਤਿਹਾਸ ਅਤੇ ਮਹੱਤਵ ਦਾ ਗੁਣਗਾਨ ਕਰਦੀ ਹੈ। ਵਾਰ ਦੀਆਂ ਬਾਈ (22) ਪਉੜੀਆਂ ਵਿੱਚ ਸ਼੍ਰਿਸਟੀ ਰਚਨਾ, ਮਨੱਖੀ ਜੂਨ ਦੀ ਸ੍ਰੇਸ਼ਟਤਾ, ਚਾਰ ਯੁੱਗਾਂ ਦੀ ਸਥਾਪਨਾ, ਕਲਯੁਗ ਵਿੱਚ ਲੋਕਾਂ ਦਾ ਆਚਾਰ-ਵਿਹਾਰ, ਤਤਕਾਲੀ ਸਮਾਜ ਵਿੱਚ ਨੈਤਿਕ ਕਦਰਾਂ -ਕੀਮਤਾਂ ਦੇ ਵਿਗਠਨ ਆਦਿ ਬਾਰੇ ਵਿਚਾਰ ਚਰਚਾ ਹੋਈ ਹੈ।

ਦੂਜੀ ਅਤੇ ਬਾਈਵੀਂ ਵਾਰ

ਇਨ੍ਹਾਂ ਦੋਵਾਂ ਵਾਰਾਂ ਵਿੱਚ ਪਾਰਬ੍ਰਹਮ ਦੀ ਵਿਆਪਕਤਾ, ਪ੍ਰਭੂ ਦੀ ਅਨੰਤਤਾ, ਸਰਵਸ਼ਕਤੀਮਾਨਤਾ, ਗੁਰਮੁਖ ਦੀ ਮਹਿਮਾ, ਸ਼੍ਰਿਸਟੀ ਅਤੇ ਪ੍ਰਭੂ ਦੇ ਸੰਬੰਧਾ ਬਾਰੇ ਦੱਸਿਆ ਹੈ। ਪ੍ਰਭੂ ਆਪ ਹੀ ਸਭ ਕੁਝ ਹੈ।

ਤੀਜੀ ਵਾਰ

ਇਸ ਵਾਰ ਵਿੱਚ ਗੁਰੂ ਅਤੇ ਸਿੱਖ ਦੇ ਇੱਕ ਦੂਜੇ ਦੇ ਵਿੱਚ ਅਭੇਦ ਹੋਣ ਬਾਰੇ ਦੱਸਿਆ ਹੈ।

ਚੌਥੀ ਅਤੇ ਤੇਈਵੀਂ ਵਾਰ

ਦੋਵੇ ਵਾਰਾਂ ਵਿੱਚ ਦੱਸਿਆ ਗਿਆ ਹੈ ਕਿ ਪ੍ਰਭੂ ਦੀ ਦ੍ਰਿਸ਼ਟੀ ਵਿੱਚ ਸਾਰੇ ਬਰਾਬਰ ਹਨ ਤੇ ਪ੍ਰਭੂ ਵੱਡੇ ਛੋਟੇ ਵਿੱਚ ਕੋਈ ਅੰਤਰ ਨਹੀਂ ਕਰਦਾ।

ਪੰਜਵੀ

ਇਸ ਵਾਰ ਵਿੱਚ ਗੁਰਮੁਖ ਦੇ ਗੁਣਾਂ ਅਤੇ ਲੱਛਣਾ ਬਾਰੇ ਵਿਚਾਰ ਹੋਈ ਹੈ। ਗੁਰਮੁਖ ਨਾਲ ਮਨਮੁਖ ਦੇ ਜੀਵਨ ਨੂੰ ਤੁਲਨਾਇਆ ਹੈ।

ਛੇਵੀਂ ਅਤੇ ਬਾਰਵੀਂ ਵਾਰ

ਇਨ੍ਹਾਂ ਦੋਵਾਂ ਵਾਰਾਂ ਵਿੱਚ ਗੁਰਮੁਖ ਵਿਅਕਤੀ ਦੀ ਦੈਨਿਕ ਮਰਯਾਦਾ ਜਿਵੇਂ ਅੰਮ੍ਰਿਤ ਵੇਲੇ ਉਠ ਕੇ ਇਸ਼ਨਾਨ, ਸਾਧ ਸੰਗਤਿ ਵਿੱਚ ਹਾਜਰੀ ਦੇਣਾ, ਕੀਰਤਨ ਸ਼੍ਰਵਣ ਕਰਨਾ, ਸ਼ਾਮ ਵਕਤ ਰਹਿਰਾਸ ਦਾ ਪਾਠ ਕਰਨਾ, ਰਾਤ ਸਮੇਂ ਕੀਤਰਨ ਸੋਹਲਾ ਆਦਿ ਬਾਰੇ ਦੱਸਿਆ ਹੈ।

ਸੱਤਵੀਂ ਵਾਰ

ਇਸ ਵਾਰ ਵਿੱਚ ਦੱਸਿਆ ਗਿਆ ਹੈ ਕਿ ਗਰੁਮੁਖ ਵਿਅਕਤੀ ਹਰ ਸਥਿਤੀ ਅਤੇ ਪਰਿਵੇਸ਼ ਵਿੱਚ ਪ੍ਰਭੂ ਦੇ ਸਨਮੁਖ ਰਹਿੰਦਾ ਹੈ।

ਅੱਠਵੀਂ ਵਾਰ

ਇਸ ਵਾਰ ਦੀਆਂ ਚੌਵੀਂ (24) ਪਉੜੀਆਂ ਵਿੱਚ ਭਾਈ ਸਾਹਿਬ ਨੇ ਆਪਣੇ ਯੁੱਗ ਦੀਆਂ ਸਮਾਜਿਕ ਸੱਭਿਆਚਾਰ ਸਥਿਤੀਆਂ ਦਾ ਵਰਣਨ ਕੀਤਾ ਹੈ।

ਨੌਵੀਂ ਵਾਰ

ਗੁਰਸਿੱਖੀ ਨੂੰ ਧਾਰਨ ਕਰਨਾ ਅਤੇ ਨਿਭਾਉਣਾ ਕੋਈ ਸੌਖਾ ਕੰਮ ਨਹੀਂ, ਇਸ ਨੌਵੀਂ ਵਾਰ ਵਿੱਚ ਦੱਸਿਆ ਗਿਆ ਹੈ।

ਦਸਵੀਂ ਵਾਰ

ਇਸ ਵਾਰ ਦੀਆ (23) ਪਉੜੀਆਂ ਵਿੱਚ ਭਾਈ ਸਾਹਿਬ ਭਾਰਤੀ ਇਤਿਹਾਸ-ਮਿਥਿਹਾਸ ਵਿੱਚ ਹੋਏ ਭਗਤਾਂ ਦੇ ਜੀਵਨ ਵੇਰਵਿਆ ਨੂੰ ਬਿਆਨ ਕਰਦੇ ਹੋਏ ਭਗਤੀ ਭਾਵ ਦੇ ਵਿਭਿੰਨ ਧਰਾਤਲਾ ਨੂੰ ਦ੍ਰਿੜ ਕਰਵਾਉਦੇਂ ਹਨ। ਭਗਤਾਂ ਵਿੱਚ ਜੈਦੇਵ, ਨਾਮਦੇਵ, ਤ੍ਰਿਲੋਚਨ, ਧੰਨਾ, ਬੇਣੀ, ਸੈਣ, ਫ਼ਰੀਦ, ਰਵੀਦਾਸ, ਕਬੀਰ, ਪੀਪਾ ਆਦਿ ਆਉਂਦੇ ਹਨ।

ਗਿਰਆਰ੍ਹਵੀਂ ਵਾਰ

ਇਸ ਵਾਰ ਵਿੱਚ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਿਯ ਸਿੱਖਾਂ ਬਾਰੇ ਦੱਸਿਆ ਹੈ। ਗੁਰਸਿਖਾਂ ਦੇ ਨਾਵਾਂ ਨਾਲ ਉਨ੍ਹਾਂ ਦੀਆਂ ਜਾਤਾਂ-ਗੋਤਾਂ ਦੇ ਵੇਰਵੇ ਵੀ ਆਏ ਹਨ।

ਤੇਰ੍ਹਵੀਂ ਵਾਰ

ਇਸ ਵਾਰ ਵਿੱਚ ਪ੍ਰਭੂ ਦੇ ਪਿਰਮ ਪਿਆਲੇ ਅਤੇ ਪਿਰਮ ਰਸ ਦੀ ਇੱਕ ਬੂੰਦ ਲੱਖਾਂ ਦਰਿਆਵਾਂ ਅਤੇ ਸਮੁੰਦਰਾਂ ਦੇ ਇਸ਼ਨਾਨ ਤੋਂ ਉਚੇਰੀ ਹੈ।

ਚੌਦ੍ਹਵੀਂ ਅਤੇ ਤੀਹਵੀਂ ਵਾਰ

ਇਨ੍ਹਾਂ ਵਾਰ੍ਹਾਂ ਵਿੱਚ ਭਾਈ ਸਾਹਿਬ ਸੱਚ ਅਤੇ ਝੂਠ ਆਦਿਕ ਨੈਤਿਕ ਕਦਰਾਂ-ਕੀਮਤਾਂ ਦੇ ਗੁਣਾਂ-ਦੋਸ਼ਾ ਬਾਰੇ ਵਿਚਾਰ ਕੀਤਾ ਗਿਆ ਹੈ।

ਪੰਦਰ੍ਹਵੀਂ ਵਾਰ ਅਤੇ ਸੋਲ੍ਹਵੀਂ ਵਾਰ

ਇਨ੍ਹਾਂ ਵਾਰਾਂ ਵਿੱਚ ਮਨੁੱਖੀ ਜੂਨ ਨੂੰ ਸਭ ਜੂਨਾਂ ਨਾਲੋਂ ਉਤਮ ਮੰਨਿਆ ਹੈ ਅਤੇ ਜਿਹੋ ਜਿਹਾ ਉਹ ਬੀਜਦਾ ਹੈ, ਉਹੋ ਜਿਹਾ ਉਸਨੂੰ ਫ਼ਲ ਮਿਲਦਾ ਹੈ।

ਸਤਾਰ੍ਹਵੀਂ ਵਾਰ

ਇਸ ਵਾਰ ਵਿੱਚ ਮਨਮੁਖ ਦੀ ਦਸ਼ਾ ਨੂੰ ਖੂਹ ਦੇ ਡੱਡੂ ਨਾਲ ਤੁਲਨਾਇਆ ਗਿਆ ਹੈ। ਉਹ ਚਿੱਕੜ ਵਿੱਚ ਰਹਿ ਕੇ ਆਪਣਾ ਜੀਵਨ ਨਸ਼ਟ ਕਰ ਲੈਂਦਾ ਹੈ।

ਅਠਾਰ੍ਹਵੀਂ ਵਾਰ

ਇਸ ਵਾਰ ਵਿੱਚ ਕਾਦਰ ਤੇ ਕੁਦਰਤ ਦੇ ਆਪਸੀ ਸੰਬੰਧਾਂ ਬਾਰੇ ਚਰਚਾ ਕੀਤੀ ਹੈ।

ਵੀਹਵੀਂ ਵਾਰ

ਇਸ ਵਾਰ ਵਿੱਚ ਸਾਰੇ ਸਤਿਗੁਰਾਂ ਵਿੱਚ ਇੱਕ ਹੀ ਜੋਤ ਦੇ ਪ੍ਰਚੱਲਿਤ ਹੋਣ ਬਾਰੇ ਦੱਸਿਆ ਹੈ ਤੇ ਗੁਰਮੁੱਖਾਂ ਅਤੇ ਗੁਰਸਿੱਖਾਂ ਨੂੰ ਇਸ ਰਹੱਸ ਦੀ ਸੋਝੀ ਹੋ ਜਾਦੀ ਹੈ।

ਇੱਕਵੀਂ ਵਾਰ

ਇਸ ਵਾਰ ਵਿੱਚ ਗੁਰਸਿੱਖੀ ਵਿੱਚ ਕੇਵਲ ਪੇ੍ਰਮਭਗਤੀ ਨੁੰ ਪ੍ਰਵਾਨ ਕੀਤਾ ਗਿਆ ਹੈ। ਮਨੱਖ ਦੀਆਂ ਸਿਆਣਪਾਂ, ਚਤੁਰਾਈਆਂ, ਗਿਆਨ ਧਿਆਨ, ਗਰਬ ਗੁਮਾਨ ਕਿਸੇ ਕੰਮ ਨਹੀਂ ਆਉਂਦੇ।

ਚੌਵੀਵੀਂ ਵਾਰ

ਇਸ ਵਾਰ ਵਿੱਚ ਭਾਈ ਸਾਹਿਬ ਦੱਸਦੇ ਹਨ ਕਿ ਅਸਲ ਵਿੱਚ ਗੁਰਸ਼ਬਦ ਹੀ ਗੁਰਮੂਰਤਿ ਹੈ ਅਤੇ ਇਹ ਸਾਧਸੰਗਤ ਦੁਆਰਾ ਪ੍ਰਗਟ ਹੁੰਦਾ ਹੈ।

ਪੱਚੀਵੀਂ ਵਾਰ

ਇਸ ਵਾਰ ਵਿੱਚ ਗੁਰਮੁਖਾਂ ਦੀ ਮਰਿਯਾਦਾ, ਸਾਧ ਸੰਗਤ ਦੇ ਪ੍ਰਤਾਪ ਅਤੇ ਨਿਮਰਤਾ ਦਾ ਗੁਣਗਾਨ ਕੀਤਾ ਗਿਆ ਹੈ।

ਛੱਬੀਵੀਂ ਵਾਰ

ਇਸ ਵਿੱਚ ਕਈ ਪ੍ਰਕਾਰ ਦੇ ਵਿਸ਼ੇ ਜਿਵੇਂ ਗੁਰੂ ਹੀ ਪਰਮੇਸ਼ਰ ਰੂਪ ਹੈ, ਗੁਰਮੁਖਾਂ ਦੇ ਪਰਉਪਕਾਰ, ਕਲਯੁਗ ਵਿੱਚ ਨਾਮ ਦੀ ਪ੍ਰਧਾਨਤਾ, ਨਿਮਰਤਾ, ਸੱਚ ਦੀ ਮਹਿਮਾ ਅਤੇ ਸਾਧ ਸੰਗਤ ਆਦਿ ਹਨ।

ਸਤਾਈਵੀਂ ਵਾਰ

ਗੁਰਸਿੱਖਾਂ ਦੀ ਸੱਚੀ ਪ੍ਰੀਤ ਨੂੰ ਲੈਲਾ ਮਜਨੂੰ, ਸੱਸੀ-ਪੁੰਨੂ ਦੀ ਪ੍ਰੀਤ ਨਾਲੋਂ ਸੱਚੀ ਮੰਨਿਆ ਹੈ।

ਅਠਾਈਵੀਂ ਵਾਰ

ਇਸ ਵਾਰ ਦੀਆਂ 22 ਪਉੜੀਆਂ ਵਿੱਚ ਗੁਰਸਿੱਖੀ ਦਾ ਕਠਿਨ ਮਾਰਗ ਨਿਸ਼ਕਾਮ ਸੇਵਾ, ਗੁਰੂ ਦੀ ਸ਼ਕਤੀ, ਆਤਮ ਸੁੱਖ ਅਤੇ ਨਿਮਰਤਾ ਆਦਿ ਵਿਸ਼ੇ ਆਏ ਹਨ।

ਉਨੱਤੀਵੀਂ ਵਾਰ

ਇਸ ਵਾਰ ਵਿੱਚ ਸਾਧ ਸੰਗਤਿ, ਗੁਰਸਿੱਖੀ, ਸਹਿਜ-ਪਦ, ਜਾਪ, ਮਨਿ ਜੀਤੈ ਜਗੁ ਜੀਤੁ ਅਤੇ ਗੁਰੂ ਦੀ ਵਡਿਆਈ ਆਦਿ ਵਿਸ਼ੇ ਆਏ ਹਨ।

ਇਕੱਤਵੀਂ ਵਾਰ

ਇਸ ਵਾਰ ਵਿੱਚ ਗਿਆਨੀ ਅਤੇ ਅਗਿਆਨੀ ਦੇ ਗੁਣ ਲੱਛਣ ਦੱਸੇ ਹਨ ਕਿ ਗਿਆਨੀ ਲੋਕ ਸੱਚ ਨੂੰ ਖੋਜ ਲੈਂਦੇ ਹਨ ਜਦੋਂਕਿ ਅਗਿਆਨੀ ਪੁਰਸ਼ਾ ਨੂੰ ਜਮਦੂਤਾਂ ਦੀ ਮਾਰ ਪੈਂਦੀ ਹੈ।

ਬੱਤੀਵੀਂ ਵਾਰ

ਇਸ ਵਿੱਚ ਆਪ ਨੇ ਮੂਰਖ ਦੇ ਪ੍ਰਕਰਣ ਨੂੰ ਜਾਰੀ ਰੱਖਿਆ ਹੈ ਕਿ ਮੂਰਖ ਆਪਣੀਆਂ ਕਰਤੂਤਾਂ ਨਾਲ ਪ੍ਰਗਟ ਹੋ ਜਾਂਦਾ ਹੈ।

ਤੇਤੀਵੀਂ ਵਾਰ

ਇਸ ਵਾਰ ਦੀਆਂ 22 ਪਉੜੀਆਂ ਵਿੱਚ ਕਈ ਤਰ੍ਹਾਂ ਦੇ ਵਿਸ਼ੇ ਆਏ ਹਨ, ਜਿਵੇਂ ਗੁਰਮੁਖ, ਮਨਮੁਖ, ਵਿਭਚਾਰਣ ਇਸਤ੍ਰੀ, ਦਵੈਤ ਭਾਵ ਅਤੇ ਗੁਰਸਿੱਖੀ ਦਾ ਮੱਹਤਵ।

ਚੌਤੀਵੀਂ ਅਤੇ ਛੱਤੀਵੀਂ ਵਾਰ

ਇਨ੍ਹਾਂ ਵਾਰਾਂ ਦੀਆਂ 21 ਪਉੜੀਆਂ ਵਿੱਚ ਮਨੁਮਖ ਅਥਵਾਂ ਬੇਮੁੱਖ ਦੀ ਤਰਸਯੋਗ ਅਤੇ ਘਿਨਾਉਣੀ ਸਥਿਤੀ ਨੂੰ ਬਿਆਨ ਕੀਤਾ ਗਿਆ ਹੈ। ਮੀਣਾ ਸ਼ਬਦ ਬੇਮੁਖ ਵਿਅਕਤੀ ਲਈ ਹੀ ਵਰਤਿਆ ਗਿਆ ਹੈ।

ਸੈਂਤਵੀਂ ਵਾਰ

ਇਸ ਵਾਰ ਵਿੱਚ ਪ੍ਰਭੂ ਦੇ ਚੋਜ਼, ਉਸ ਦੀ ਵਚਿੱਤਰ ਰਚਨਾ, ਮਾਨਸ ਜਨਮ ਦੀ ਦੁਰਲੱਬਤਾ, ਬਾਲ ਅਵਸਥਾ, ਮਾਤਾ ਦੇ ਉਪਕਾਰ, ਸੰਸਾਰਿਕ ਝਮੇਲੇ ਅਤੇ ਮਨਮੁਖ ਆਦਿ ਵਿਸ਼ੇ ਆਉਂਦੇ ਹਨ।

ਅਠੱਤੀਵੀਂ ਵਾਰ

ਭਾਈ ਸਾਹਿਬ ਅਨੁਸਾਰ ਗੁਰਸਿੱਖ, ਕਾਮ, ਕੋ੍ਰਧ, ਲੋਭ, ਮੋਹ ਅਤੇ ਹੰਕਾਰ ਆਦਿਕ ਵਿਕਾਰਾਂ ਤੋਂ ਮੁਕਤ ਹੁੰਦਾ ਹੈ।

ਉੱਨਤਾਲੀਵੀਂ ਵਾਰ

ਇਸ ਵਾਰ ਦੀਆ 21 ਪਉੜੀਆਂ ਵਿੱਚ ਬਹੁਤ ਸਾਰੇ ਵਿਸ਼ੇ ਆਏ ਹਨ। ਜਿਵੇਂ- ਪੰਜੇ ਸਤਿਗੁਰੂ, ਗੁਰੂ ਨਾਨਕ ਤੋਂ ਗੁਰੂ ਅਰਜਨ ਤੱਕ ਪ੍ਰਭੂ ਦਾ ਸਰੂਪ, ਸੱਚਾ ਜੀਵਨ ਸਭ ਤੋਂ ਉੱਚਾ ਸੁੱਚਾ ਹੈ, ਪ੍ਰੇਮ ਰਸ ਨੂੰ ਕੋਈ ਵਿਰਲਾ ਪੀਂਦਾ ਹੈ ਆਦਿ।

ਚਾਲੀਵੀਂ ਵਾਰ

ਇਸ ਵਾਰ ਦੀਆਂ 22 ਪਉੜੀਆਂ ਵਿੱਚ ਸਤਿਸੰਗ ਦੀ ਮਹਿਮਾ, ਸਤਿਗੁਰੂ ਦੀ ਸ਼੍ਰੇਸ਼ਠਤਾ, ਭਗਤੀ ਸਿਮਰਨ ਅਤੇ ਫ਼ੋਕਟ ਕਰਮਾ ਦੀ ਨਿਖੇਧੀ ਆਦਿ ਦਾ ਵਰਣਨ ਹੈ।

ਸਦਕਾ ਸਿੱਖ ਧਰਮ ਨਿਰੰਤਰ ਵਿਕਸਿਤ ਹੁੰਦਾ ਰਿਹਾ ਅਤੇ ਅੱਜ ਇਹ ਸੰਘਣੇ ਛਾਂਦਾਰ ਰੁੱਖ ਵਾਂਗ ਸਮੁੱਚੀ ਮਾਨਵਤਾ ਨੂੰ ਆਪਣੀ ਸਰਪ੍ਰਸਤੀ ਸਦਕਾ ਨਿਵਾਜ ਰਿਹਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top