ਅੱਜ
ਅੱਧੀ ਤੋਂ ਵੱਧ ਦੁਨੀਆਂ ਮਾਸ ਖਾਂਦੀ ਹੈ ਤੇ ਨਾਲੇ ਸਾਗ-ਸਬਜੀ ਵੀ ! ਇਹ ਸਿਰਫ ਭੋਜਨ-ਲੜੀ ਦਾ
ਹਿੱਸਾ ਹਨ ਤੇ ਇਨ੍ਹਾਂ ਨੂੰ ਧਰਮ ਵਿੱਚ ਵਾੜਨਾ ਨਾਜ਼ਾਇਜ਼ ਹੈ ! ਇਲਾਕੇ ਦੇ ਮੌਸਮ / ਇਲਾਕੇ ਵਿੱਚ
ਪਾਈ ਜਾਣ ਵਾਲੀ ਬਨਾਸਪਤੀ ਅੱਤੇ ਜਾਨਵਰਾਂ ਦੀ ਕਿਸਮ / ਖੁਦ ਮਨੁੱਖ ਦੀ ਸਿਹਤ ਅੱਤੇ ਉਸਦਾ ਮੈਦਾ
ਕਿਹੋ ਜਿਹਾ ਭੋਜਨ ਬਿਨਾ ਸ਼ਰੀਰ ਨੂੰ ਪੀੜਾ ਦਿੱਤੇ ਪਚਾ ਸਕਦਾ ਹੈ ਹੀ ਆਮ ਤੌਰ 'ਤੇ ਨਿਰਣਾ ਕਰਦੇ
ਹਨ, ਕੀ ਓਥੇ ਦੇ ਰਹਿਣ ਵਾਲੇ ਮਨੁੱਖ ਕਿਹੋ ਜਿਹਾ ਭੋਜਨ ਕਰਦੇ ਹਨ !
ਜੀਭ ਵੱਸ ਅੱਤੇ ਜੀਭ ਰਸ ਵਿੱਚ ਖਚਿਤ ਹੋ ਕੇ,
ਜਿਆਦਾ ਖਾਦੀ ਗਈ ਮੂੰਗੀ ਦੀ ਦਾਲ ਵੀ ਨੁਕਸਾਨਦਾਇਕ ਹੁੰਦੀ ਹੈ !
ਮਾਸ ਅੱਤੇ ਸਾਗ ਨੂੰ ਧਰਮ ਦਾ ਹਿੱਸਾ ਬਣਾ ਕੇ ਪੇਸ਼ ਕਰਨ ਵਾਲੇ ਵੱਡੇ
ਗੁਨਾਹਗਾਰ ਹਨ ਤੇ ਅੱਜ ਸਿੱਖਾਂ ਦਾ ਵੱਡਾ ਕੀਮਤੀ ਸਮਾਂ ਆਪਸ ਵਿੱਚ ਇਸੀ ਬਹਿਸ-ਲੜਾਈ ਵਿੱਚ
ਖਚਿਤ ਹੋ ਰਿਹਾ ਹੈ ਕੀ ਮਾਸ ਖਾਣਾ ਹੈ ਜਾਂ ਨਹੀਂ ਖਾਣਾ ! ਗੁਰਬਾਣੀ ਦੇ ਵੱਖ ਵੱਖ ਸ਼ਬਦਾਂ ਨੂੰ
ਆਪਣੇ-ਆਪਣੇ ਮਤਲਬ ਲਈ ਵਰਤ ਕੇ ਇਹ "ਅਨਥਕ ਵਿਦਵਾਨ" ਆਪਣੀ ਆਪਣੀ ਵਿਦਵਤਾ ਦੇ ਡੰਕੇ ਵਜਾ ਰਹੇ
ਹਨ ਤੇ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਵਾਲੇ ਉਨ੍ਹਾਂ ਨੂੰ ਆਪਣਾ ਸਰਬਰਾਹ ਸਮਝ ਕੇ ਭੇਡਾਂ
ਵਾਂਗ ਅਗਿਆਨਤਾ ਦੇ ਖੱਡੇ ਵਿੱਚ ਡਿੱਗਦੇ ਜਾ ਰਹੇ ਹਨ !
ਜਿਸ ਮਨੁੱਖ ਨੇ ਕੇਵਲ ਸੁਆਦ ਵੱਸ ਹੋ ਕੇ ਜਾਂ
ਇੰਦ੍ਰੀ ਵੱਸ ਹੋ ਕੇ ਹੀ ਮਾਸ ਖਾਣਾ ਹੈ ਉਸ ਲਈ ਮਾਸ ਜਹਿਰ ਹੈ, ਕਿਓਂਕਿ ਓਹ ਉਸ ਵਿੱਚ
ਵਿਕਾਰ ਪੈਦਾ ਕਰ ਰਿਹਾ ਹੈ ਤੇ ਸਹਿਜ ਨਹੀਂ ਲਿਆ ਰਿਹਾ ! ਅਤੇ ਜਿਸ
ਮਨੁੱਖ ਨੇ ਕੇਵਲ ਸੁਆਦ ਵੱਸ ਹੋ ਕੇ ਜਾਂ ਇੰਦ੍ਰੀ ਵੱਸ ਹੋ ਕੇ ਹੀ ਸਾਗ (ਸਾਗ ਸਬਜੀ) ਖਾਣਾ ਹੈ,
ਉਸ ਲਈ ਸਾਗ ਜਹਿਰ ਹੈ ਕਿਓਂਕਿ ਓਹ ਉਸ ਵਿੱਚ ਵਿਕਾਰ ਪੈਦਾ ਕਰ ਰਿਹਾ ਹੈ ਤੇ ਸਹਿਜ ਨਹੀਂ
ਲਿਆ ਰਿਹਾ !
ਜੀਵਨ ਤਾਂ ਦੋਹਾਂ ਵਿੱਚ ਹੀ ਹੈ, ਫ਼ਰਕ ਕੇਵਲ
ਇਤਨਾ ਹੈ ਕੀ ਮਨੁੱਖ ਦੇ ਕੰਨ ਸ਼ਾਇਦ ਇਸ ਕਾਬਲ ਨਹੀਂ ਕੀ ਕਿਸੀ ਗਰੀਬ ਪਿਆਜ਼ ਦੀਆਂ ਚੀਕਾਂ ਸੁਨ
ਸਕਣ, ਜਿਸਦੀ ਖੱਲ ਉਤਾਰ ਕੇ ਬੰਦ ਬੰਦ ਕੱਟ ਦਿੱਤਾ ਜਾਂਦਾ ਹੈ!
ਮਨੁੱਖ ਕਿਸੀ ਕੀੜੀ ਨੂੰ ਕੁਚਲ ਦਿੰਦਾ ਹੈ ਤੇ ਉਸਨੂੰ ਪਰਵਾਹ ਵੀ ਨਹੀਂ
ਹੁੰਦੀ ਤੇ ਸ਼ਾਇਦ ਪਤਾ ਵੀ ਨਹੀਂ ਚਲਦਾ, ਕਿ ਉਸ ਦੇ ਪੈਰਾਂ ਹੇਠ ਆ ਕੇ ਹਜ਼ਾਰਾਂ ਜੀਵ-ਜੰਤ ਹੁਣ
ਤਕ ਮਾਰੇ ਜਾ ਚੁੱਕੇ ਹਨ ਤੇ ਓਹ ਇਤਨੇ ਛੋਟੇ ਸਨ ਕੀ ਉਨ੍ਹਾਂ ਦੀਆਂ ਰੋਣ-ਕੁਰ੍ਲਾਉਣ ਦੀ ਆਵਾਜ਼ਾਂ
ਮਨੁੱਖੀ ਕੰਨਾ ਤਕ ਅਪੜ ਹੀ ਨਹੀਂ ਪਾਈਆਂ, ਪਰ ਗਿਆਤ ਰਹੇ ਕੀ ਪ੍ਰਭੂ ਨੇ ਜਰੂਰ ਉਨ੍ਹਾਂ
ਦੀਆਂ ਚੀਕਾਂ ਸੁਣੀਆਂ ਹੋਣਗੀਆਂ !
ਧਾਰਮਿਕ ਅਨਪੜਤਾ ਦੇ ਸ਼ਿਕਾਰ ਕੇਵਲ ਅਨਪੜ ਹੀ ਨਹੀਂ ਹੁੰਦੇ, ਸਗੋਂ
ਪੜੇ-ਲਿਖੇ ਤੇ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲੇ ਤੇ ਆਮ ਜਨਤਾ ਨੂੰ ਸਾਗ-ਮਾਸ ਦੇ ਝਗੜੇ
ਵਿੱਚ ਪਾਉਣ ਵਾਲੇ ਜਿਆਦਾ ਵੱਡੇ "ਧਾਰਮਿਕ ਅਨਪੜ" ਹਨ !
ਚਿੰਤਾ ਕਰਨੀ ਹੈ ਤੇ ਉਨ੍ਹਾਂ ਮਨੁੱਖਾਂ ਦੀ
ਕਰੋ ਜਿਨ੍ਹਾਂ ਵਿਚਾਰੇਆਂ ਨੂੰ ਇੱਕ ਡੰਗ ਦੀ ਰੋਟੀ (ਨਾ ਸਾਗ ਤੇ ਨਾ ਮਾਸ) ਵੀ ਨਸੀਬ ਨਹੀਂ
ਹੁੰਦੀ !
(ਕਿਰਪਾ ਕਰ ਕੇ ਕਿਸੀ ਵੀ ਤਰੀਕੇ ਨਾਲ ਸਾਗ
ਜਾਂ ਮਾਸ ਦੀ ਵਿਰੋਧਤਾ ਅੱਤੇ ਪ੍ਰੋੜ੍ਹਤਾ ਨਾ ਕੀਤੀ ਜਾਵੇ, ਤੁਹਾਡਾ ਚਿੱਤ ਕਰਦਾ ਹੈ ਤੇ ਖਾਓ
ਤੇ ਪ੍ਰਭੂ ਦੇ ਗੁਣ ਗਾਓ, ਦੂਜੇ ਦੀ ਰੋਟੀ ਗਿਣਨ ਨਾ ਬੈਠ ਜਾਓ)