Share on Facebook

Main News Page

ਦਿਲਾਂ ਦੇ ਵਲਵਲੇ (ਲੇਖ-3)
-------------------------- -------------------------- -------------------------- --------
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥
-------------------------- -------------------------- -------------------------- --------

ਭੂਮਿਕਾ : ਸਹਿਜ ਸੁਭਾਏ ਦਿਲ ਵਿਚ ਤਾਂਘ ਉਠੀ ਕੀ ਇਸ ਸ਼ਬਦ ਦੇ ਅਰਥ ਸਮਝੇ ਜਾਣ ! ਜੋ ਟੀਕੇ ਮਿਲੇ ਉਨ੍ਹਾਂ ਦੇ ਨਾਲ ਪਤਾ ਨਹੀ ਕਿਓਂ ਸਹਿਮਤੀ ਨਹੀ ਬਣ ਪਾਈ ! ਬਹੁਤ ਵਾਰ ਸੁਣਿਆ ਸੀ ਇਹ ਸ਼ਬਦ, ਪਰ ਪੜ੍ਹਨ ਤੇ ਵਿਚਾਰਨ ਦਾ ਮੌਕਾ ਨਹੀ ਮਿਲ ਪਾਇਆ ਸੀ ! ਜਦੋਂ ਪਹਿਲਾ ਸ਼ਲੋਕ ਪੜਿਆ ਤੇ ਫਿਰ ਉਸੀ ਲੜੀ ਵਿਚ ਦੂਜਾ, ਤੀਜਾ ਤੇ ਚੌਥਾ ਸ਼ਲੋਕ ਪੜਿਆ ਤੇ ਟੀਕੇ ਵਿਚ ਕੁਛ “ਵਖਰਾਪਣ” ਭਾਸਣ ਲੱਗਾ ! ਪੂਰੇ ਸ਼ਬਦ ਦਾ ਭਾਵ ਇੱਕੋ ਜਿਹਾ ਹੋਣਾ ਚਾਹੀਦਾ ਹੈ ਪਰ ਇਸ ਸ਼ਬਦ ਦੇ ਟੀਕੇ ਵਿਚ ਪਹਿਲੇ, ਤੀਜੇ ਤੇ ਚੌਥੇ ਸ਼ਲੋਕ ਦੇ ਅਰਥ ਤੇ ਇੱਕੋ ਭਾਵ ਦੇ ਮਿਲੇ ਪਰ ਦੂਜੇ ਸ਼ਲੋਕ ਦੇ ਅਰਥ ਬਾਕੀਆਂ ਨਾਲੋਂ ਵਖਰੇ ਭਾਸੇ !” ਕੇਵਲ ਸ਼ਾਬਦਿਕ ਅਰਥ ਕਰਨ ਨਾਲ ਵਿਸ਼ਾ ਹੀ ਬਦਲ ਦਿੰਦਾ ਹੈ !

ਨੋਟ : ਮੇਰੀ ਆਤਮਿਕ ਅਵਸਥਾ ਅਨੁਸਾਰ ਜੋ ਮਤਲਬ ਮੈਨੂੰ ਸਮਝ ਆਇਆ ਮੈਂ ਓਹ ਆਪ ਜੀ ਦੇ ਅੱਗੇ ਰਖ ਰਿਹਾ ਹਾਂ ਜੇਕਰ ਕੋਈ ਭੁਲ ਚੂਕ ਹੋਵੇ ਤੇ ਮੇਰੀ ਸਦ੍ਬੁਧੀ ਲਈ ਅਰਦਾਸ ਕਰਨੀ ਜੀ ! ਤੇ ਗੁਰੁਭਾਈ ਸਮਝ ਕੇ ਖਿਮਾ ਕਰਨਾ ! ਮੈਂ ਇਥੇ ਕੇਵਲ ਦੂਜੇ ਸ਼ਲੋਕ ਦੇ ਅਰਥ ਸਾਂਝੇ ਕਰ ਰਿਹਾ ਹਾਂ ! ਬਾਕੀ ਸ਼ਲੋਕਾਂ ਦੇ ਅਰਥ ਪ੍ਰੋਫੇਸਰ ਸਾਹਿਬ ਸਿੰਘ ਜੀ ਵਾਲੇ ਹਨ ਜੀ !

-------------------------------------------------------
ਆਸਾ ਮਹਲਾ ੪ ॥
ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥ ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥
ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥ ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥


ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਮੌਜੂਦ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਉਹ ਬੰਦੇ ਸੁਚੱਜੇ ਹਨ ਸਿਆਣੇ ਹਨ। ਜੇ ਉਹ ਕਦੇ ਉਕਾਈ ਖਾ ਕੇ ਗ਼ਲਤੀ ਨਾਲ ਬਾਹਰ ਲੋਕਾਂ ਵਿਚ (ਉਕਾਈ ਵਾਲੇ ਬੋਲ) ਬੋਲ ਬੈਠਦੇ ਹਨ ਤਾਂ ਭੀ ਪਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਹਨ। ਪਰਮਾਤਮਾ ਦੇ ਸੰਤਾਂ ਨੂੰ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਆਸਰਾ ਨਹੀਂ ਹੁੰਦਾ (ਉਹ ਜਾਣਦੇ ਹਨ ਕਿ) ਪਰਮਾਤਮਾ ਹੀ ਨਿਮਾਣਿਆਂ ਦਾ ਮਾਣ ਹੈ। ਹੇ ਨਾਨਕ! ਪਰਮਾਤਮਾ ਦੇ ਸੇਵਕਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ, ਪਰਮਾਤਮਾ ਹੀ ਉਹਨਾਂ ਦਾ ਬਾਹੂ-ਬਲ ਹੈ (ਜਿਸ ਦੇ ਆਸਰੇ ਉਹ ਵਿਕਾਰਾਂ ਦੇ ਟਾਕਰੇ ਤੇ) ਤਕੜੇ ਰਹਿੰਦੇ ਹਨ ॥੧॥

.
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥ ਗੁਰਸਿਖੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥
ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥ ਜਿਨ੍ਹ੍ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥


ਜਿਸ ਗੁਰਸਿਖ ਦੇ ਹਿਰਦੇ ਵਿਚ ਪ੍ਰਭੁ ਆਪ ਆ ਕੇ ਵੱਸ ਬਹ ਜਾਂਦਾ ਹੈ, ਤਾਂ ਉਸ ਦਾ ਹਿਰਦਾ ਸਭ ਪ੍ਰਕਾਰ ਦੇ ਰਸਾਂ, ਵਿਕਾਰਾਂ ਤੋਂ ਖਾਲੀ ਜੋ ਜਾਂਦਾ ਹੈ ! ਓਹ ਹਿਰਦਾ ਪਵਿਤਰ (ਸੁਹਾਵਾ) ਹੋ ਜਾਂਦਾ ਹੈ ! ਗੁਰਸਿਖ ਦੇ ਰਾਹ ਤੇ ਤੁਰਦਿਆਂ ਹੀ ਇਹ ਗੂੜ-ਰਹਸ ਸਮਝ ਪੈ ਸਕਦਾ ਹੈ ! ਰਾਹ ਵਿਚ ਅਨੇਕਾ ਹੀ ਔਂਕੜਾ ਆਉਂਦੀਆਂ ਹਨ ਤੇ ਰਾਹ ਦੀ ਮਿੱਟੀ ਭਾਵ ਜੱਸ/ਅਪਜੱਸ ਆ ਝੋਲੀ ਪੈਂਦਾ ਹੈ ! ਗੁਰੁ ਦੀ ਮੱਤ ਨਾਲ ਗੁਰਸਿਖ ਇਹ ਭੇਦ ਭਾਲ ਲੈਂਦਾ ਹੈ ! ਜਿਨ੍ਹਾਂ ਗੁਰਸਿਖਾਂ ਨੇ ਮਿਹਨਤ ਕਰ ਕੇ (ਮਸ਼ਕੱਤ ਕਰ ਕੇ) ਆਪਣਾ ਜੀਵਨ ਗੁਰੁ ਦੀ ਮੱਤ ਨੂੰ ਸਾਹਮਣੇ ਰਖ ਕੇ ਘਾਲ ਘਾਲੀ ਹੈ, ਜਿਨ੍ਹਾਂ ਨੇ ਪ੍ਰਭੁ ਰੱਬ ਦੀ ਦੇ ਨਾਮ ਨੂੰ ਇੱਕ ਰਾਸ ਧਿਆਇਆ ਹੈ ! ਜਿਨ੍ਹਾਂ ਨੇ ਗੁਰੁ ਦਾ ਪੱਲਾ ਫੜ ਕੇ ਪ੍ਰਭੁ ਨੂੰ ਧਿਆਇਆ ਹੈ ਤਾਂ ਓਹ ਪ੍ਰਭੁ ਵੀ ਆਪਣੇ ਭਗਤਾਂ (ਗੁਰਸਿਖਾਂ) ਦੀ ਪੂਰੀ ਇਜ੍ਜਤ ਕਰਵਾਉਂਦਾ ਹੈ ! ਗੁਰਸਿਖਾਂ ਦੇ ਮਨ ਅੰਦਰ ਰੱਬੀ ਪ੍ਰੇਮ ਸਦੀਵ ਵੱਸ ਜਾਂਦਾ ਹੈ! ਪੂਰੇ ਗੁਰੁ ਦੀ ਸ਼ਰਣ ਪਿਆਂ ਹੇ ਨਾਨਕ ਜੇਹੜੇ ਮਨੁੱਖ (ਆਪਣੇ ਹਿਰਦੇ ਵਿਚ) ਗੁਰੂ ਦਾ ਆਦਰ-ਸਤਕਾਰ ਬਿਠਾਂਦੇ ਹਨ, ਪਰਮਾਤਮਾ (ਜਗਤ ਵਿਚ ਉਹਨਾਂ ਦਾ) ਆਦਰ ਕਰਾਂਦਾ ਹੈ ॥
.
.
ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥ ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥
ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥ ਜਨ ਨਾਨਕ ਹਰਿ ਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ ॥੩॥


ਹੇ ਹਰੀ! ਗੁਰੂ ਦੇ ਸਿੱਖਾਂ ਦੇ ਮਨ ਵਿਚ ਤੇਰੀ ਪ੍ਰੀਤ ਬਣੀ ਰਹਿੰਦੀ ਹੈ ਤੇਰੇ ਨਾਮ ਦਾ ਪਿਆਰ ਟਿਕਿਆ ਰਹਿੰਦਾ ਹੈ, ਉਹ ਆਪਣੇ ਗੁਰੂ ਨੂੰ ਅਭੁੱਲ ਜਾਣ ਕੇ ਉਸ ਦੀ ਦੱਸੀ ਹੋਈ ਸੇਵਾ ਕਰਦੇ ਰਹਿੰਦੇ ਹਨ (ਜਿਸ ਦੀ ਬਰਕਤਿ ਨਾਲ ਉਹਨਾਂ ਦੇ ਮਨ ਵਿਚੋਂ) ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ, ਗੁਰੂ ਦੇ ਸ਼ਰਨ ਲਗਿਆਂ ਦੀ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ, ਤੇ ਉਹਨਾਂ ਦੀ ਸੰਗਤ ਵਿੱਚ ਹੋਰ ਬਥੇਰੀ ਲੁਕਾਈ ਨਾਮ ਸਿਮਰਨ ਦੀ ਆਤਮਕ ਖ਼ੁਰਾਕ ਖਾਂਦੀ ਹੈ। ਹੇ ਦਾਸ ਨਾਨਕ! ਜੇਹੜੇ ਮਨੁੱਖ (ਆਪਣੇ ਹਿਰਦੇ-ਖੇਤ ਵਿਚ) ਹਰਿ-ਨਾਮ ਸਿਮਰਨ ਦਾ ਭਲਾ ਬੀਜ ਬੀਜਦੇ ਹਨ, ਉਹਨਾਂ ਦੇ ਅੰਦਰ ਇਸ ਭਲੇ ਕਰਮ ਦੀ ਕਦੇ ਕਮੀ ਨਹੀਂ ਹੁੰਦੀ ॥੩॥
.
.
ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥ ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥
ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨ੍ਹ੍ਹਾ ਮੇਰਾ ਸਤਿਗੁਰੁ ਤੁਠਾ ॥ ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ ॥੪॥੧੨॥੧੯॥


ਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ, ਉਹਨਾਂ ਦੇ ਮਨ ਵਿਚ ਸਦਾ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਜੇ ਕੋਈ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਗੱਲ ਆ ਸੁਣਾਏ ਤਾਂ ਉਹ ਮਨੁੱਖ ਗੁਰਸਿੱਖਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਜਿਨ੍ਹਾਂ ਗੁਰਸਿੱਖਾਂ ਉਤੇ ਪਿਆਰਾ ਸਤਿਗੁਰੂ ਮੇਹਰਬਾਨ ਹੁੰਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਮਾਣ ਮਿਲਦਾ ਹੈ। ਨਾਨਕ ਆਖਦਾ ਹੈ ਉਹ ਗੁਰਸਿੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ ॥੪॥੧੨॥੧੯॥

- ਖਿਮਾ ਦਾ ਜਾਚਕ (ਬਲਵਿੰਦਰ ਸਿੰਘ ਬਾਈਸਨ )


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top