Share on Facebook

Main News Page

ਉਲਝਨ ਸੁਲਝੇ ਨਾ, ਰਸਤਾ ਸੂਝੇ ਨਾ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਗੁਰਦੀਪ ਸਿੰਘ ਪਰੇਸ਼ਾਨੀ ਵਿਚ ਗਾਣਾ ਗਾ ਰਿਹਾ ਸੀ “ਉਲਝਨ ਸੁਲਝੇ ਨਾ, ਰਸਤਾ ਸੂਝੇ ਨਾ, ਜਾਊਂ ਕਹਾਂ ਮੈਂ ਜਾਊਂ ਕਹਾਂ?” ! ਅਚਾਨਕ ਹੀ ਉਸਦੀ ਨੌਕਰੀ ਛੁੱਟ ਗਈ ਸੀ ! ਇਮਾਨਦਾਰ ਗੁਰਦੀਪ ਨੂੰ ਬਿਨਾ ਆਪਣਾ ਪੱਖ ਰਖਣ ਦਾ ਮੌਕਾ ਦਿੱਤੇ ਬਗੈਰ ਨੌਕਰੀ ਤੋਂ ਕਢ ਦਿੱਤਾ ਗਿਆ ਸੀ !

ਹਰਪਾਲ ਸਿੰਘ : ਕੀ ਗੱਲ ਹੈ ਦੋਸਤ, ਬੜਾ ਪਰੇਸ਼ਾਨ ਹੈਂ ? ਇੱਕ ਨੌਕਰੀ ਛੁੱਟ ਗਈ ਤੇ ਦੂਜੀ ਮਿਲ ਜਾਵੇਗੀ ! ਦਿਲ ਕਿਓਂ ਭਾਰੀ ਕਰਦਾ ਹੈਂ ?

ਗੁਰਦੀਪ ਸਿੰਘ : ਵੀਰ ਮੈਂ ਇਸ ਕਰਕੇ ਪਰੇਸ਼ਾਨ ਨਹੀ ਹਾਂ ਕੀ ਨੌਕਰੀ ਛੁੱਟ ਗਈ ਬਲਕਿ ਪਰੇਸ਼ਾਨ ਇਸ ਕਰਕੇ ਹਾਂ ਕੀ ਜਿਸ ਕੰਪਨੀ ਵਾਸਤੇ ਮੈਂ ਇਮਾਨਦਾਰੀ ਨਾਲ ਦਿੰਨ ਰਾਤ ਇੱਕ ਕੀਤਾ ਉਸਨੇ ਇੱਕ ਦੰਮ ਹੀ ਬਿਨਾ ਸੋਚੇ ਸਮਝੇ ਹੀ ਕਿਸੀ ਦੀ ਲਗਾਈ ਭੁਝਾਈ ਵਿਚ ਆ ਕੇ ਮੈਨੂੰ ਲੱਤ ਮਾਰ ਦਿੱਤੀ ! ਜਦੋਂ ਵੀ ਜਿੰਦਗੀ ਲਗਦਾ ਹੈ ਕੀ ਠਹਿਰਾਵ ਆ ਰਿਹਾ ਹੈ ਬੱਸ ਅਚਾਨਕ ਹੀ ਕੁਝ ਨਾ ਕੁਝ ਬੁਰਾ ਹੋ ਜਾਂਦਾ ਹੈ !

ਹਰਪਾਲ ਸਿੰਘ : ਰੱਬੀ ਹੁਕਮ ਅੱਗੇ ਕੌਣ ਬੋਲੇ ? ਦੂਜੇ ਦੇ ਉੱਤੇ ਚੜ੍ਹ ਕੇ ਅੱਗੇ ਨਿਕਲਣ ਦੀ ਖੇਡ ਬਹੁਤ ਜਿਆਦਾ ਵਧਦੀ ਜਾ ਰਹੀ ਹੈ !

ਗੁਰਦੀਪ ਸਿੰਘ (ਢਹਿੰਦੀ ਕਲਾ ਵਿਚ) : ਰੱਬੀ ਹੁਕਮ ? ਮੈਂ ਕੀ ਮਾੜਾ ਕੀਤਾ ? ਮੈਂ ਇਮਾਨਦਾਰੀ ਨਾਲ ਆਪਣੀ ਨੌਕਰੀ ਕਰ ਰਿਹਾ ਸੀ ! ਜਿਹੜੇ ਬੰਦੇ ਇੱਕ ਨੰਬਰ ਦੇ ਚੁਗਲੀਆਂ ਕਰਨ ਵਾਲੇ, ਘਟਿਆ, ਬੇਇਮਾਨ, ਸ਼ਰਾਬੀ, ਕਬਾਬੀ ਹਨ, ਓਹ ਤੇ ਮਜੇ ਮਾਰਦੇ ਨੇ ਤੇ ਸਾਡੇ ਵਰਗੇ ਪ੍ਰਭੁ ਤੋਂ ਡਰਨ ਵਾਲੇ, ਇਮਾਨਦਾਰੀ ਨਾਲ ਕੰਮ ਕਰਨ ਵਾਲੇ ਹਨ ਉਨ੍ਹਾਂ ਨਾਲ ਅਕਸਰ ਬੁਰਾ ਬੁਰਾ ਤੇ ਬੁਰਾ ਹੀ ਹੁੰਦਾ ਹੈ ! ਮੈਂ ਵੇਖਿਆ ਹੈ ਇਹ ! ਸ਼ਾਇਦ ਹੁਣ ਸਮਾਂ ਬਦਲ ਗਿਆ ਹੈ ਤੇ ਸਾਡੇ ਵਰਗਿਆਂ ਨੂੰ ਮੂਰਖ ਸਮਝਿਆ ਜਾਉਂਦਾ ਹੈ ਤੇ ਅਸਾਨ ਸ਼ਿਕਾਰ ਬਣਾ ਕੇ ਮਾਰਿਆ ਜਾਂਦਾ ਹੈ ! “ਰੱਬ ਦਿਆਂ ਬੇਪ੍ਰਵਾਈਆਂ ਤੇ ਕੁੱਤੇ ਖਾਉਣ ਮਲਾਈਆਂ ?”

ਹਰਪਾਲ ਸਿੰਘ : ਇਸ ਗੱਲ ਨੂੰ ਦੂਜੇ ਢੰਗ ਨਾਲ ਸਮਝੋ ਵੀਰ ! ਜਿਹੜੇ ਬੱਚੇ ਮਾਂ-ਬਾਪ ਤੋਂ ਬਾਗੀ ਹੁੰਦੇ ਨੇ, ਓਹ ਕੋਈ ਵੀ ਬੁਰੇ ਕੰਮ ਕਰਦੇ ਨੇ ਤੇ ਮਾਂ-ਬਾਪ ਮੂੰਹ ਵੱਟ ਲੈਂਦੇ ਹਨ ! ਪਰ ਜਦੋਂ ਆਗਿਆਕਾਰੀ ਬੱਚਾ ਕੋਈ ਗਲਤ ਕੰਮ ਕਰਦਾ ਹੈ ਤੱਦ ਮਾਂ-ਬਾਪ ਹੱਕ ਨਾਲ ਉਸਨੂੰ ਸਜਾ ਦਿੰਦੇ ਨੇ ! ਓਹ ਸਜਾ ਹਲਕੀ ਹੁੰਦੀ ਹੈ ਤੇ ਕਰੜੀ ਨਹੀ ਹੁੰਦੀ ! ਇਸ ਕਰਕੇ ਜਦੋਂ ਵੀ ਜਿੰਦਗੀ ਵਿਚ ਕੋਈ ਵੀ ਗੱਲ ਸਜਾ ਵਾਂਗੂੰ ਲੱਗੇ ਤੇ ਸਮਝ ਲੈਣਾ ਕੀ “ਤੁਹਾਡੇ ਉੱਤੇ ਪਰਮੇਸ਼ਵਰ ਪਿਤਾ ਜੀ ਦੀ ਬਹੁਤ ਕਿਰਪਾ ਹੈ” ਤੇ ਤੁਸੀਂ ਕੁਪੱਤੇ ਪੁੱਤਰ ਨਹੀ ਹੋ ! ਜੋ ਕੁਪੱਤੇ ਬੱਚੇ ਹਨ ਉਨ੍ਹਾਂ ਦਾ ਹਿਸਾਬ ਅਪਨੇ ਸਮੇਂ ਨਾਲ ਜਰੂਰ ਹੋਵੇਗਾ ਪਰ ਓਹ ਸਜਾ ਬਹੁਤ ਸਖਤ ਹੋਵੇਗੀ!

ਗੁਰਦੀਪ ਸਿੰਘ (ਚੜਦੀ ਕਲਾ ਵਿਚ) : ਸ਼ਾਇਦ ਤੁਸੀਂ ਠੀਕ ਕਹਿੰਦੇ ਹੋ, ਜੇਕਰ ਕੋਈ ਆਪਣਾ ਅਵਗੁਣ ਨਹੀ ਛਡਦਾ ਤਾਂ ਮੈਂ ਆਪਣਾ ਗੁਣ ਕਿਓਂ ਛੱਡਾਂ ? ਜਿਸਨੂੰ ਮੇਰੇ ਗੁਣ ਸਮਝ ਆਉਣਗੇ ਓਹ ਉਨ੍ਹਾਂ ਦੀ ਕਦਰ ਵੀ ਕਰੇਗਾ ! ਵਕਤੀ ਤੌਰ ਤੇ ਹੋ ਸਕਦਾ ਹੈ ਕਿ ਓਹ ਗਲਤ ਲੋਗ ਅੱਗੇ ਨਜ਼ਰ ਆਉਣ ਪਰ ਲੰਮੀ ਨਦਰ ਨਿਹਾਲਣ ਨਾਲ ਗੁਰਮੁਖ ਜੀਵਣ ਹੀ ਸਹੀ ਰਾਹ ਹੈ !

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top