Share on Facebook

Main News Page

ਜਦੋਂ ਅੱਖ ਖੁੱਲੀ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਕਾਰ ਫ਼ਰ੍ਰਾਟਾ ਭਰਦੀ ਗੁਰਦਿੱਤ ਸਿੰਘ ਕੋਲੋਂ ਦੀ ਲੰਘ ਗਈ, ਉਸਨੇ ਵੇਖਿਆ 'ਤੇ ਕਾਰ ਦੇ ਪਿਛੇ ਲਿਖਿਆ ਸੀ "ਹਉ ਮੂਰਖੁ ਕਾਰੈ ਲਾਈਆ" ! ਉਹ ਬੜਾ ਹੈਰਾਨ ਹੋਇਆ ਤੇ ਕੁਦਰਤੀ ਅਗਲੇ ਚੌਰਾਹੇ 'ਤੇ ਉਸ ਕਾਰ ਦੇ ਨਾਲ ਜਾ ਖਲੋਤਾ ! ਵੇਖਿਆ ਤੇ ਅੰਦਰ ਇੱਕ ਸੋਹਣਾ ਨੌਜਵਾਨ ਬੈਠਾ ਸੀ, ਉਸ ਨੇ ਪੁਛਿਆ "ਵੀਰ ਜੀ, ਇਹ ਜੋ ਆਪ ਜੀ ਨੇ ਕਾਰ ਪਿਛੇ ਲਿਖਵਾਇਆ ਹੈ, ਉਸਦਾ ਕੀ ਮਤਲਬ ਹੈ ?

ਨੌਜਵਾਨ : ਰੱਬ ਜੀ ਨੇ ਕਿਰਪਾ ਕਰ ਕੇ ਮੇਨੂੰ ਇਹ ਕਾਰ ਬਖਸ਼ਿਸ਼ ਕਿੱਤੀ ਹੈ, ਇਸ ਲਈ ਮੈਂ ਇਹ ਸ਼ਬਦ ਲਿਖਵਇਆ ਹੈ ! ਕੀ ਮੁਝ ਮੂਰਖ ਨੂੰ ਗੁਰੂ ਸਾਹਿਬ ਨੇ ਕਾਰ ਬਖਸ਼ਿਸ਼ ਕਿਤੀ ਹੈ !

ਗੁਰਦਿੱਤ ਸਿੰਘ ਦੇ ਰੌਂਗਟੇ ਖੜੇ ਹੋ ਗਏ ! ਉਸ ਨੇ ਪਿਆਰ ਨਾਲ ਬੇਨਤੀ ਕਰ ਕੇ ਉਸ ਨੌਜਵਾਨ ਪਾਸੋਂ ਪੰਜ ਮਿੰਟ ਮੰਗੇ ਤੇ ਪੁਛ ਹੀ ਲਿਆ, ਕੀ ਉਸ ਨੂੰ ਪੰਜਾਬੀ ਨਹੀਂ ਆਉਂਦੀ ਸੀ, ਤੇ ਉਸਨੇ ਕੇਵਲ ਇਹ ਸ਼ਬਦ ਕਿਧਰੇ ਸੁਣਿਆ ਸੀ ! ਗੁਰਦਿੱਤ ਸਿੰਘ ਨੇ ਨੌਜਵਾਨ ਨੂੰ ਫਿਰ ਪੂਰਾ ਸ਼ਬਦ ਸੁਣਾਇਆ ਤੇ ਉਸਦੇ ਅਰਥ ਦੱਸੇ !

"ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਰੀ ਵਿਛੁੰਨੇ ਰਾਮ ਰਾਜੇ ॥ ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਹਰਿ ਨੈਣ ਰਸਿ ਭਿੰਨੇ ॥
ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥ ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥੩॥
"

ਨੌਜਵਾਨ ਬਹੁਤ ਸ਼ਰਮਿੰਦਾ ਹੋਇਆ ਕੀ ਉਸ ਪਾਸੋ ਅਰਥ ਦੇ ਅਨਰਥ ਹੋ ਰਹੇ ਸਨ ! ਉਸਨੇਂ ਅੱਗੇ ਤੋਂ ਪੱਕਾ ਕਿੱਤਾ ਕੀ ਬਿਨਾ ਸੋਚੇ ਸਮਝੇ ਗੁਰਬਾਣੀ ਦੀ ਤੋੜ-ਮਰੋੜ ਕੇ ਇਸਤੇਮਾਲ ਨਹੀਂ ਕਰੇਗਾ ! ਤੇ ਖੁਦ ਗੁਰਬਾਣੀ ਪੜ੍ਹ ਕੇ ਵਿਚਾਰਨ ਕੀ ਕੋਸ਼ਿਸ਼ ਕਰੇਗਾ !

ਗੁਰਦਿੱਤ ਸਿੰਘ : ਜਦੋਂ ਅੱਖ ਖੁੱਲੀ ਤਦੀ ਸਵੇਰਾ ! ਚੰਗਾ ਭਾਈ .. ਸਤਿ ਸ਼੍ਰੀ ਅਕਾਲ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top