Share on Facebook

Main News Page

ਸੱਚੇ ਪ੍ਰਚਾਰਕ ਦੀ ਬੇਹੋਸ਼ੀ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਚੁੱਕੋ ਇਨ੍ਹਾਂ ਨੂੰ ਤੇ ਆਪ੍ਰੇਸ਼ਨ ਟੇਬਲ 'ਤੇ ਲਿਟਾ ਦੇਓ (ਡਾਕਟਰ ਦਲਜੀਤ ਸਿੰਘ ਨੇ ਕਿਹਾ) !

ਪ੍ਰਚਾਰਕ ਸੁਰਿੰਦਰ ਸਿੰਘ ਦਾ ਆਪ੍ਰੇਸ਼ਨ ਸੀ 'ਤੇ ਉਨ੍ਹਾਂ ਨੂੰ ਲੋਕਲ ਅਨੇਸਥਿਸਿਆ ਦੇ ਕੇ ਬੇਹੋਸ਼ ਕਰ ਦਿੱਤਾ ਗਿਆ ! ਆਪ੍ਰੇਸ਼ਨ ਤੋਂ ਬਾਅਦ ਸੁਰਿੰਦਰ ਸਿੰਘ ਜੀ ਨੂੰ ਬੈਡ 'ਤੇ ਲੈ ਆਉਂਦਾ ਗਿਆ ! (ਓਹ ਅਜੇ ਬੇਹੋਸ਼ੀ ਦੀ ਹਾਲਤ ਵਿਚ ਹੀ ਸਨ) ! ਅਚਾਨਕ ਨਰਸ ਨੂੰ ਕੁਛ ਬੜਬੜਾਉਣ ਦੀ ਅਵਾਜਾਂ ਆਈਆਂ, ਨਰਸ ਨੇ ਧਿਆਨ ਨਾਲ ਵੇਖਿਆ ਤਾਂ ਸੁਰਿੰਦਰ ਸਿੰਘ ਜੀ ਬੜਬੜ ਕਰ ਰਹੇ ਸੀ ! ਉਹ ਕੰਨ ਲਾ ਕੇ ਸੁਣਨ ਲੱਗੀ !

ਸੁਰਿੰਦਰ ਸਿੰਘ : ਚੰਗੇ ਕੰਮ ਕਰਦੇ ਕਰਦੇ ਪੰਥ ਦਰਦੀਆਂ ਦਿਆਂ ਹੱਡੀਆਂ ਟੁੱਟ ਜਾਂਦੀਆਂ ਹਨ, ਅੱਡਿਆਂ ਘਿੱਸ ਜਾਂਦੀਆਂ ਹਨ ਤੇ ਕੌਮ "ਇੱਕ ਕਦਮ ਅੱਗੇ ਤੁਰਦੀ ਹੈ" ! ਪਰ ਸਿਆਸੀ ਤੇ ਫਿਰਕਾ ਪ੍ਰਸਤ ਬੰਦੇ ਇੱਕ ਗੈਰ ਜਿੰਮੇਦਾਰ ਬਿਆਨ ਜਾਰੀ ਕਰਦੇ ਹਨ ਤੇ ਕੌਮ "ਦਸ ਕਦਮ ਪਿਛਾਹ ਹੋ ਜਾਂਦੀ ਹੈ" ! ਇੱਕ ਮਨਮਤੀ ਪ੍ਰਚਾਰਕ ਆ ਕੇ ਦੁਧ ਵਿਚ ਨਿੰਬੂ ਪਾ ਦਿੰਦਾ ਹੈ ! ਰਾਗੀਆਂ ਗਾਣੇ ਦਿਆਂ ਤਰਜਾਂ ਖਤਮ ਨਹੀਂ ਕਰਦੇ ! ਪੰਥਕ ਅਖਵਾਉਂਦਿਆਂ ਸੰਸਥਾਵਾਂ ਵਰਗੇ ਮਸਤ ਹਾਥੀਆਂ ਉਪਰ ਕੋਈ ਕੰਡਾ ਨਹੀਂ ? ਇਨ੍ਹਾਂ ਬੇਲਗਾਮ ਘੋੜਿਆਂ ਉਪਰ ਕੋਈ ਲਗਾਮ ਨਹੀਂ ? ਜੋ ਸ਼ਿਰੋਮਣੀ ਹੋਣ ਦਾ ਦੰਮ ਭਰਦੇ ਹਨ, ਉਨ੍ਹਾਂ ਦੇ ਸਿਰੋਂ ਗੁਰਮਤ ਦੀ ਕੀਮਤੀ ਮਣੀ ਗੁਆਚ ਚੁੱਕੀ ਹੈ !

ਸੁਰਿੰਦਰ ਸਿੰਘ ਦੀ ਬੜ ਬੜ ਜਾਰੀ ਰਹੀ ......

ਲੰਗਰ ਦੇ ਨਾਮ 'ਤੇ ! ਕਾਰ ਸੇਵਾ ਦੇ ਨਾਮ 'ਤੇ ! ਸੋਨੇ ਦੇ ਨਾਮ 'ਤੇ ! ਲੀਡਰਾਂ ਦੇ ਨਾਮ 'ਤੇ ! ਮਨਮਤ ਦੇ ਨਾਮ 'ਤੇ ਖੁੱਲਾ ਗੱਫਾ ਦੇਣ ਵਾਲੇ ਸਿੱਖਾਂ ਨੂੰ ਪੰਥਕ ਕੰਮਾਂ ਲਈ ਸਮਾਂ ਨਹੀਂ, ਮਾਇਆ ਨਹੀਂ ! ਦਰਦ ਨਹੀਂ ! ਆਖਿਰ ਕਦੋਂ ਤਕ ਕੋਈ ਘਿਸੱਟ-ਘਿਸੱਟ ਤੇ ਪਰਚਾਰ ਕਰਦਾ ਰਹੇਗਾ ? ਹੋਰ ਕਿਤਨੀਆਂ ਪੰਥਕ ਸੋਚ ਵਾਲਿਆਂ ਸੰਸਥਾਵਾਂ ਮਾਇਆ ਦੀ ਕਮੀ ਕਰਕੇ ਬੰਦ ਹੋ ਜਾਣਗੀਆਂ ? ਕਿਤਨੇ ਪ੍ਰਚਾਰਕ ਸਿਆਸੀ ਬੰਦਿਆਂ ਦਿਆਂ ਖੇਡਾਂ ਵਿਚ ਆਪਣੀ ਪੱਤ ਰੁਲਵਾਉਣਗੇ ? (ਬੇਹੋਸ਼ੀ ਵਿਚ ਹੀ ਰੋਂਦਾ ਹੈ !)

ਨਰਸ ਸੋਚਾਂ ਵਿਚ ਪੈ ਕੇ ਕਹਿਣ ਲੱਗੀ : ਜੋ ਬੰਦਾ ਬੇਹੋਸ਼ੀ ਵਿਚ ਵੀ ਓਹੀ ਗੱਲ ਕਰੇ ਜੋ ਓਹ ਹੋਸ਼ ਵਿਚ ਕਰਦਾ ਹੈ, ਤੇ ਇਸਦਾ ਮਤਲਬ ਹੈ ਕੀ ਇਸਦਾ ਅੰਦਰ-ਬਾਹਰ ਇੱਕੋ ਹੈ ! ਇਹ ਇੱਕ ਸੱਚਾ ਪ੍ਰਚਾਰਕ ਹੈ ਜੋ ਬੇਹੋਸ਼ੀ ਵਿਚ ਵੀ ਪੰਥ ਦੀ ਚਿੰਤਾ ਵਿਚ ਡੁਬਿਆ ਪਿਆ ਹੈ ! ਤੇ ਪੰਥ ਦੇ ਅਵੇਸਲੇਪਣ ਨੇ ਇਸਦੇ ਅੰਦਰਲੇ ਨੂੰ ਰੁਆ ਦਿੱਤਾ ਹੈ !

ਮਰਣ ਤੋਂ ਬਾਅਦ ਤੇ ਬਹੁਤ ਵਾਹ ਵਾਹ ਹੁੰਦੀ ਹੈ, ਪਰ ਪਤਾ ਨਹੀਂ ਕਦੋਂ ਇਹ ਲੋਗ ਕੌਮੀ ਹੀਰਿਆਂ ਦੀ ਕੀਮਤ ਜਿੰਦੇ-ਜੀ ਪਾਉਣਗੇ ? (ਉਥੇ ਖੜੀ ਹੀ ਸੁਰਿੰਦਰ ਸਿੰਘ ਨੂੰ ਨਮਸਕਾਰ ਕਰਦੀ ਹੈ) !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top