Share on Facebook

Main News Page

ਆਓ ਜੀ ਆਓ .. ਸਿਰਪਾਉ ਲੈ ਜਾਓ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਲੈ ਲਓ ! ਲੈ ਲਓ ! ਸਿਰਪਾਉ ਲੈ ਲਓ ! ਸਿਦਕ ਅਵਾਜਾਂ ਮਾਰਦਾ ਪਿਆ ਸੀ ! ਕੰਵਲ ਨੇ ਪੁੱਛਿਆ, ਵੀਰ ਇਹ ਕੀ ਖੇਡ ਰਿਹਾ ਹੈ ?

Siropa Sale 

ਸਿਦਕ : ਦੀਦੀ ! ਮੈਂ ਸਿਰਪਾਉ, ਸਿਰਪਾਉ ਖੇਡ ਰਿਹਾ ਹਾਂ ! ਕੰਵਲ : ਤੈਨੂੰ ਪਤਾ ਵੀ ਹੈ ਕੀ ਸਿਰਪਾਉ ਕੀ ਹੁੰਦਾ ਹੈ ?

ਸਿਦਕ : ਹਾਂ ਦੀਦੀ, ਮੈਂ ਅਕਸਰ ਵੇਖਦਾ ਹਾਂ ਕੀ ਗੁਰੂਦੁਆਰੇ ਵਿਚ ਤੇ ਅਖਬਾਰਾਂ ਵਿਚ ਕੀ “ਇੱਕ ਕਪੜਾ ਗਲੇ ਵਿਚ ਪਾ ਦਿੰਦੇ ਨੇ” ਤੇ ਫਿਰ ਫੋਟੋ ਖਿੱਚੀ ਜਾਂਦੀ ਹੈ ! ਇਤਨੇ ਸਾਰੇ ਬੰਦਿਆਂ ਨੂੰ ਵੰਡਦੇ ਨੇ ਕੀ ਮੈਨੂੰ ਲੱਗਾ ਕੀ ਕੋਈ ਖੇਡ ਹੀ ਹੋਣੀ ਹੈ, ਜੋ ਸਾਰੇ ਰੱਲ ਮਿਲ ਕੇ ਖੇਡਦੇ ਨੇ ! ਬਸ ਇੱਕੋ ਗੱਲ ਸਮਝ ਨਹੀਂ ਆਉਂਦੀ ਕੀ ਪਤਿਤ, ਭਰਿਸਟ ਸਿਆਸੀ ਆਗੂਆਂ ਨੂੰ ਸਿਰਪਾਉ ਕਿਓਂ ਦਿੱਤਾ ਜਾਂਦਾ ਹੈ?

ਕੰਵਲ : ਨਹੀਂ ਮੇਰਾ ਵੀਰ ! ਇਹ ਕੋਈ ਖੇਡ ਨਹੀਂ ਹੈ ! ਇਹ ਸਿਰਪਾਉ ਇੱਕ ਗੁਰਸਿੱਖ ਵੱਲੋਂ ਸੰਗਤ ਦੇ ਪ੍ਰਤਿਨਿਧ ਦੇ ਰੂਪ ਵਿਚ ਕਿਸੀ ਦੂਜੇ ਗੁਰਸਿੱਖ ਨੂੰ ਆਦਰ ਵਜੋਂ ਬਕ੍ਸ਼ਿਸ਼ ਕੀਤਾ ਜਾਂਦਾ, ਜਿਸਨੇ ਕੀ ਧਰਮ ਜਾਂ ਸਮਾਜ ਦੇ ਖੇਤਰ ਵਿਚ ਕੋਈ ਸ਼ਲਾਘਾਯੋਗ ਕੰਮ ਕੀਤਾ ਹੋਵੇ ! ਪਰ ਅੱਜ ਕਲ ਵੇਖਣ ਵਿਚ ਆਉਂਦਾ ਹੈ ਕੀ “ਥੋਕ ਵਿਚ” ਸਿਰਪਾਉ ਵੰਡੇ ਜਾਂਦੇ ਹਨ ! ਕਿਸੀ ਗਰੀਬ ਗੁਰਸਿੱਖ ਸਿੱਖ ਪਾਸੋ ਫਟਿਆ-ਪੁਰਾਣਾ ਕਪੜਾ ਮਿਲ ਜਾਣਾ ਵੀ ਆਦਰ ਹੈ, ਪਰ ਕਿਸੀ ਮਨਮੁੱਖ, ਮਾਇਆਧਾਰੀ, ਪ੍ਰਭੁ ਤੋਂ ਟੁੱਟੇ ਮਨੁਖ ਪਾਸੋਂ ਜੇ ਰੇਸ਼ਮੀ ਸਿਰਪਾਉ ਵੀ ਮਿਲੇ ਤੇ ਇੱਜਤ ਗਵਾਈ ਜਾਂਦੀ ਹੈ ! ਦੇਣ ਵਾਲਾ ਤੇ ਲੈਣ ਵਾਲਾ ਦੋਂਵੇਂ ਹੀ ਗੁਰੂ ਕੇ ਪਿਆਰੇ ਹੋਣ!

ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ ॥ ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥ (811)

ਜਿਸ ਮਨੁਖ ਉੱਤੇ ਪਰਮਾਤਮਾ ਆਪ ਪ੍ਰਸੰਨ ਹੋ ਜਾਂਦਾ ਹੈ, ਤੇ ਫਿਰ ਉਸ ਭਗਤ (ਗੁਰਮੁੱਖ) ਨੂੰ ਪਰਮਾਤਮਾ ਆਪਣੀ ਭਗਤੀ ਰੂਪ ਸਿਰਪਾਉ ਬਕ੍ਸ਼ਿਸ਼ ਕਰ ਦਿੰਦਾ ਹੈ !

ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥ ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥ ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥ (1073)

ਸਿਦਕ : ਹਾਅ !!!! ਤੇ ਮੈ ਇਸ ਨਾਲ ਖੇਡ ਰਿਹਾ ਸੀ ?

ਕੰਵਲ : ਵੀਰ, ਤੂੰ ਤੇ ਬੇ-ਧਿਆਨ ਸਿਰਪਾਉ ਨਾਲ ਖੇਡ ਰਿਹਾ ਸੀ, ਪਰ ਸਾਡੇ ਬਹੁਤ ਸਾਰੇ ਵੀਰ ਪ੍ਰਬੰਧਕ “ਦੇਖਾ-ਦੇਖੀ ਰੀਸ ਵਿਚ” ਸਿਰਪਾਉ ਵੰਡੀ ਜਾ ਰਹੇ ਹਨ, ਨਾ ਕਿਸੀ ਨੂੰ ਇਸਦਾ ਮਤਲਬ ਪਤਾ ਹੈ ਤੇ ਨਾ ਕੋਈ ਜਾਣਨ ਵਿਕ ਉਤਸੁਕ ਹੈ ! ਹਉਮੈ ਨੂੰ ਪਠੇ ਪਾਉਣ ਦਾ ਨਾਮ ਹੁੰਦਾ ਜਾ ਰਿਹਾ ਹੈ ਸਿਰਪਾਉ ਦੇਣਾ ! ਗੁਰੂ ਭਲੀ ਕਰੇ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top