Share on Facebook

Main News Page

ਮਾਲੀ ਕਾਕਾ (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਪੁੱਤਰ, ਤੂੰ ਜਿਸ ਤਰਾਂ “ਪਾਰਕ ਦੀ ਕਿਆਰੀ” ਵਾਂਗ ਕੱਟ-ਸ਼ੱਟ ਕੇ ਦਾਹੜੀ ਰੱਖੀ ਹੈ, ਤੇ ਮੈਨੂੰ ਲੱਗਾ ਕੀ ਤੂੰ ਸ਼ਾਇਦ ਮਾਲੀ ਦਾ ਕੰਮ ਕਰਦਾ ਹੈ ! ਦਾਹੜੀ ਕੱਟੇ ਨੌਜੁਆਨ ਸਿੱਖ ਮੁੰਡੇ ਨੂੰ ਵੇਖ ਕੇ ਜਸਜੀਤ ਸਿੰਘ ਕਲਪਦਾ ਹੋਇਆ ਬੋਲਿਆ ! ਦਸਤਾਰ ਤੂੰ ਸੋਹਣੀ ਸਜਾਈ ਹੈ, ਪਰ ਦਾਹੜੀ ਤੇ ਕੇਸ ਕਿਥੇ ਨੇ ? ਇਹ ਤੇ ਇੰਜ ਹੋ ਗਿਆ ਜਿਵੇਂ ਉੱਤੇ ਸੋਹਣਾ ਸੂਟ ਪਾਇਆ ਹੋਵੇ ਤੇ ਥੱਲੇ ਪੇੰਟ ਦੀ ਥਾਂ “ਕਛਹਿਰਾ” ਹੀ ਹੋਵੇ !

ਖੀ .. ਖੀ .. ਖੀ ... ਖਿਸਿਆਣੀ ਜਿਹੀ ਹਸਦਾ ਹੋਇਆ ਮਨਜੋਤ ਬੋਲਿਆ : ਛੱਡੋ ਅੰਕਲ ਜੀ, ਤੁਸੀਂ ਵੀ ਸ਼ੁਰੂ ਹੋ ਗਏ ?

ਪੁੱਤਰ ਜੇਕਰ ਬੁਰਾ ਨਾ ਮੰਨੇ ਤੇ ਤੈਨੂੰ ਇੱਕ ਗੱਲ ਪੁਛਾਂ ? ਪੁਛੋ ਅੰਕਲ ਜੀ, ਮਨਜੋਤ ਨੇ ਕਿਹਾ !

ਜਸਜੀਤ ਸਿੰਘ : ਇਹ ਦਾਹੜੀ ਕਟਨੀ ਤੂੰ ਕਦੋਂ ਸ਼ੁਰੂ ਕਿੱਤੀ ? ਤੇ ਤੂੰ ਸ਼ਰਾਬ ਆਦਿ ਵੀ ਪੀਂਦਾ ਹੈ?

 

ਮਨਜੋਤ : ਮੇਰੇ ਸਾਰੇ ਦੋਸਤ ਕਟਦੇ ਸੀ, ਉਨ੍ਹਾਂ ਨੂੰ ਵੇਖ ਕੇ ਮੈ ਵੀ ਸ਼ੁਰੂ ਕਰ ਦਿੱਤੀ ! ਉਹ ਕਹਿੰਦੇ ਨੇ ਕੀ ਇਸ ਦਾ ਫਾਇਦਾ ਬਹੁਤ ਹੈ .. ਜਦੋਂ ਮਰਜੀ ਸਰਦਾਰ ਬਣ ਜਾਓ, ਦਸਤਾਰ ਬੰਨ ਕੇ, ਜਦੋਂ ਮਰਜੀ ਹਿੰਦੂ ਲੱਗਣ ਲੱਗ ਪਵੋ, ਟੋਪੀ ਪਾ ਲਵੋ ! ਕੋਈ ਪਹਿਚਾਣ ਹੀ ਨਹੀਂ ਪਾਉਂਦਾ ! ਦਾਰੂ ਪੀਵੋ ਤੇ ਹੋਰ ਸਾਰੇ ਕੰਮ ਕਰੋ, ਕੋਈ ਰੋਕਣ ਵਾਲਾ ਨਹੀਂ !

ਜਸਜੀਤ ਸਿੰਘ : ਇਸਦਾ ਮਤਲਬ ਤੂੰ “ਅੰਮ੍ਰਿਤਧਾਰੀ” ਤੇ ਨਹੀਂ ਬਣ ਪਾਇਆ ਪਰ “ਇੱਛਾਧਾਰੀ” ਜਰੂਰ ਬਣ ਗਿਆ ! ਜਦੋਂ ਚਾਹੁੰਦਾ ਹੈ, ਰੂਪ ਬਦਲ ਲੈਂਦਾ ਹੈ ? ਕਿਉਂ ?

ਤੁਹਾਡੇ ਵਰਗੇ ਦਿੰਨ ਦੇ ਪੰਜਾਹ ਆਉਂਦੇ ਨੇ ਸਮਝਾਉਣ ! ਤੁਹਾਨੂੰ ਸ਼ਾਇਦ ਪਤਾ ਨਹੀਂ ਕੀ ਮੈਂ ਰੋਜ਼ ਗੁਰੂਦੁਆਰੇ ਜਾਉਂਦਾ ਹਾਂ, ਸਿੱਖੀ ਤੇ ਅੰਦਰ ਮਨ ਦੀ ਹੁੰਦੀ ਹੈ, ਬਾਹਰ ਦਿਖਾਵੇ ਵਿਚ ਕੀ ਰਖਿਆ ਹੈ?

ਜਸਜੀਤ ਸਿੰਘ : ਸ਼ਾਇਦ ਤੂੰ ਠੀਕ ਹੀ ਕਿਹਾ ਕੀ ਤੇਰੀ ਸਿੱਖੀ “ਆਪਣੇ ਮਨ ਦੀ ਹੀ ਸਿੱਖੀ ਹੈ” ਵਰਨਾ ਜੇਕਰ “ਗੁਰੂ ਕੀ ਸਿੱਖੀ” ਕਿਧਰੇ ਤੈਨੂੰ ਮਿਲ ਜਾਂਦੀ ਤੇ ਪੁੱਤਰ ਸ਼ਾਇਦ ਤੂੰ ਇੰਜ ਨਹੀਂ ਕਹਿੰਦਾ ! ਮਨੁੱਖ ਦੀ ਕਚਹਿਰੀ ਵਿਚੋਂ ਤਾਂ ਮਨੁੱਖ ਨੱਸ ਭੱਜ ਕੇ ਭੀ ਕਿਤੇ ਖਿਸਕ ਸਕਦਾ ਹੈ, ਪਰ ਰੱਬ ਦੀ ਹਕੂਮਤ ਤੋਂ ਭੱਜ ਕੇ ਕੋਈ ਕਿੱਥੇ ਜਾ ਸਕਦਾ ਹੈ ? “ਗੁਰੂਦੁਆਰੇ ਜਾਕੇ ਬਹ ਜਾਣਾ” ਸਿੱਖੀ ਨਹੀਂ, ਬਲਕਿ “ਗੁਰੂ” ਦੇ “ਦੁਆਰੇ” ਤੇ “ਢਿਹ ਜਾਣਾ” ਹੀ ਸਿੱਖੀ ਹੈ ! ਜੋ ਮੱਤ ਕਹਿੰਦੀ ਹੈ “ਵਿਕਾਰ-ਵਿਕਾਰ”, ਉਸ ਮੱਤ ਨੂੰ ਮਾਰ ! ਜੋ ਮੱਤ ਕਹਿੰਦੀ ਹੈ “ਪਿਆਰ-ਪਿਆਰ”, ਉਸ ਮੱਤ ਦੀ ਲੈ ਸਾਰ !

ਮਨਜੋਤ : ਗੱਲ ਤੇ ਤੁਹਾਡੀ ਕੁਛ ਕੁਛ ਪੱਲੇ ਪੈ ਰਹੀ ਹੈ ! ਪਰ ਮੈਂ ਕੀ ਕਰਾਂ, ਸਾਰੇ ਦੋਸਤ ਇਹੋ ਜਿਹੇ ਹੀ ਨੇ ਮੇਰੇ ?

ਜਸਜੀਤ ਸਿੰਘ : ਪੁੱਤਰ, ਇੱਕ ਕੰਮ ਕਰ, ਕੁਛ ਸਮੇਂ ਲਈ ਆਪਣੀ ਸੰਗਤ ਬਦਲ ਕੇ ਵੇਖ ! ਗੁਰੂ ਕਿਰਪਾ ਕਰੇਗਾ !

ਮਨਜੋਤ : ਠੀਕ ਹੈ ਅੰਕਲ ਜੀ, ਮੈਂ ਕੋਸ਼ਿਸ਼ ਕਰਾਂਗਾ ਕੀ ਕੱਲ ਤੋਂ ਗੁਰੂ ਸਾਹਿਬ ਦੀ ਸੰਗਤ (ਗੁਰਬਾਣੀ ਨੂੰ ਸਮਝ ਤੇ ਪੜਨਾ) ਕਰਾਂ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top