Share on Facebook

Main News Page

️🎣 ਮਛੁਲੀ ਜਾਲੁ ਨ ਜਾਣਿਆ !
-: ਬਲਵਿੰਦਰ ਸਿੰਘ ਬਾਈਸਨ
(25 October 2017 ਦੇ ਪ੍ਰੋਗ੍ਰਾਮ ਬਾਰੇ ਕੁਝ ਵਿਚਾਰ)

ਮੁੱਦਾ : ਨਸ਼ਿਆਂ ਦੇ ਸੌਦਾਗਰ ਵੱਲੋਂ ਖਾਲਿਸ ਘਿਓ ਦੇ ਗੁਣਾਂ ਬਾਰੇ ਵਿਚਾਰ-ਚਰਚਾ ਦਾ ਖੁੱਲਾ ਸੱਦਾ ਆਇਆ ਹੈ ! ਜਿਸ ਵਿੱਚ ਪੀਲੇ ਪੀਲੇ ਖਾਲਿਸ ਘਿਓ ਵਿੱਚ ਪੀਲੀ ਪੀਲੀ ਸ਼ਰਾਬ ਦੀ ਮਿਲਾਵਟ ਕਰਦੇ ਹੋਏ ਕਿਵੇਂ ਆਮ ਜਨਤਾ ਨੂੰ ਮੂਰਖ ਬਣਾ ਕੇ ਸ਼ਰਾਬੀ ਬਣਾਉਣਾ ਹੈ ਬਾਰੇ ਸ਼ਰਾਬ ਦੇ ਕਪਟੀ ਵਿਦਵਾਨਾਂ ਵੱਲੋਂ ਚਰਚਾ ਕੀਤੀ ਜਾਵੇਗੀ !

ਸਵਾਲ : ਕੁਝ ਖਾਲਿਸ ਘਿਓ ਵਰਤਣ ਵਾਲੇ ਸੱਜਣ ਜਾਣਕਾਰੀ ਮੰਗ ਰਹੇ ਹਨ ਕਿ ਸਾਨੂੰ ਓਥੇ ਜਾਣਾ ਚਾਹੀਦਾ ਹੈ ? ਅਸੀਂ ਤਾਂ ਘਿਓ ਖੁਸ਼ ਹੋ ਕੇ ਵਰਤਦੇ ਹਾਂ, ਆਪਾਂ ਸ਼ਰਾਬ ਤੋਂ ਕੀ ਲੈਣਾ ਹੈ ? ਆਪਾਂ ਘਿਓ ਘਿਓ ਛੱਕ ਲਵਾਂਗੇ ... ਜੇਕਰ ਸ਼ਰਾਬ ਦੀ ਗੱਲ ਉੱਠੀ ਤਾਂ ਵਿਰੋਧ ਦਰਜ ਕਰਵਾਂਗੇ !

ਜਵਾਬ : ਪਹਿਲੀ ਗੱਲ ਕੀ ਸ਼ਰਾਬ ਦੇ ਸੌਦਾਗਰ ਪਾਸੋਂ ਘਿਓ ਦੇ ਗੁਣਾਂ ਦੀ ਗੱਲ ਹੋਣ ਦੀ ਗੱਲ ਹੀ ਅਨਹੋਣੀ ਹੈ ! ਜੇਕਰ ਓਹ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਬੁਲਾ ਹੀ ਰਿਹਾ ਹੈ ਤਾਂ ਯਾਦ ਰਖਣਾ ਕਿ " ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ !! ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ !! "

ਦੂਜੀ ਗੱਲ, ਸ਼ਰਾਬ ਦੇ ਸੌਦਾਗਰ ਦਾ ਪੁਰਾਣਾ ਰਿਕਾਰਡ ਵੀ ਖਰਾਬ ਹੀ ਹੈ ਕਿਓਂਕਿ ਇਸ ਤੋਂ ਪਹਿਲਾਂ ਓਹ ਖਾਲਿਸ ਦੁੱਧ ਭਾਵ ਪਰਮਾਤਮਾਂ ਦੇ ਗੁਣਾਂ ਤੋਂ ਬਣੇ ਪੀਲੇ ਪੀਲੇ ਖਾਲਿਸ ਘਿਓ ਰੂਪੀ ਧਰਮ ਨੂੰ ਸੜੇ ਹੋਏ ਅੰਗੂਰਾਂ ਨਾਲ ਬਣੀ ਕਪਟੀ ਪੀਲੀ ਪੀਲੀ ਸ਼ਰਾਬ ਦੀ ਔਲਾਦ ਵੱਜੋ ਪ੍ਰਚਾਰਦਾ ਆ ਰਿਹਾ ਹੈ !

ਤੀਜੀ ਗੱਲ, ਸੌਦਾਗਰ ਵੱਲੋ ਕੀਤੀ ਗਈ ਮਿਲਾਵਟ 1% ਤੋਂ ਵੱਧਦੇ-ਵੱਧਦੇ ਇਤਨੀ ਜਿਆਦਾ ਵੱਧ ਗਈ ਹੈ ਕਿ ਹੁਣ ਉਸ ਦੇ ਪ੍ਰਚਾਰ ਵਿੱਚ ਖਾਲਿਸ ਘਿਓ ਦੇ ਗੁਣ ਦਿਸਣੇ ਬੰਦ ਹੋ ਰਹੇ ਹਨ ਤੇ ਸ਼ਰਾਬ ਦੀ ਵਾਹਵਾਹੀ ਨਾਲ ਕਿਤਾਬਾਂ ਭਰੀਆਂ ਜਾ ਰਹੀਆਂ ਹਨ ! ਜਿਵੇਂ "ਨਗਾਰ-ਖਾਨੇ ਵਿੱਚ ਤੂਤੀ ਦੀ ਆਵਾਜ਼ ਕੋਈ ਨਹੀਂ ਸੁਣਦਾ" ਉਸੀ ਤਰੀਕੇ ਜੇਕਰ ਤੁਸੀਂ ਉਸ ਪ੍ਰੋਗ੍ਰਾਮ ਵਿੱਚ ਆਪਣਾ ਵਿਰੋਧ ਦਰਜ ਵੀ ਕਰਵਾਇਆ ਤਾਂ "ਮੈਂ ਨਾ ਮਾਨੂੰ' ਦੇ ਅਨੁਸਾਰ ਉਨ੍ਹਾਂ ਨੇ ਇਸ ਨੂੰ ਮੰਨਣਾ ਨਹੀਂ ਤੇ ਕਿਸੀ ਵੀ ਮੀਡਿਆ ਨੇ ਤੁਹਾਡਾ ਵਿਰੋਧ ਦਰਜ ਹੋਇਆ ਦਿਖਾਉਣਾ ਨਹੀਂ ਕਿਓਂਕਿ ਮੀਡਿਆ ਲਾਬੀ ਵੀ ਸ਼ਰਾਬ ਦੇ ਸੌਦਾਗਰ ਦੇ ਨਾਲ ਖੜੀ ਦਿਸਦੀ ਹੈ !

ਚੌਥੀ ਤੇ ਆਖਿਰੀ ਗੱਲ, ਤੁਹਾਡੇ ਵਰਗੇ ਰੂਪ ਅਤੇ ਦਿੱਖ ਵਾਲੇ ਲੋਕਾਂ ਅਤੇ ਲੀਡਰਾਂ ਰਾਹੀਂ ਓਹ ਤੁਹਾਨੂੰ ਲੁਭਾਉਣਗੇ ਕਿਓਂਕਿ ਉਨ੍ਹਾਂ ਦੇ ਵਪਾਰ ਨੂੰ ਵਧਾਉਣ ਵਿੱਚ ਓਹ ਸਹਾਇਕ ਹਨ ਤੇ ਇੱਕ ਤਰੀਕੇ ਨਾਲ ਸ਼ਰਾਬ ਦੇ ਸੌਦਾਗਰ ਵੱਲੋਂ ਓਹ ਚਾਰੇ ਵਾਂਗ ਇਸਤੀਮਾਲ ਕੀਤੇ ਜਾ ਰਹੇ ਹਨ ! ਇਹ ਨਾ ਹੋਵੇ ਕਿ ਅੰਤ ਤੁਹਾਨੂੰ ਸ਼ਰਮਿੰਦਾ ਹੋਣਾ ਪਵੇ ਕਿ ਅਸੀਂ ਕੀ ਕਰ ਬੈਠੇ !

ਯਥਾ "ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥ ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥"
 


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >>
http://nikkikahani.com/ Now you can Download & Install NIKKI KAHANI on your ANDROID MOBILE, just go to PLAY STORE and search for NIKKI KAHANI



ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top