Share on Facebook

Main News Page

ਮੁਫਤ ਵਾਈ-ਫਾਈ ! (ਨਿੱਕੀ ਕਹਾਣੀ)
-: ਬਲਵਿੰਦਰ ਸਿੰਘ ਬਾਈਸਨ

ਗੁਰਦੁਆਰਾ ਸਿਸਟਮ ਨੂੰ ਸ਼ੋ-ਬਿਜਨੈੱਸ ਬਣਾਉਣ ਵਿੱਚ ਕੋਈ ਕਸਰ ਨਹੀਂ ਰਹਿਣੀ ਚਾਹੀਦੀ ! ਗੁਰਮਤ ਭਾਵੇਂ ਮਰ ਜਾਵੇ ਪਰ "ਮਨਮਤ ਸ਼ੋ ਮਸ਼ਟ ਗੋ ਆਨ" ! ਗੁਰਦੁਆਰਾ ਸਾਹਿਬ ਨੂੰ ਪਿਕਨਿਕ ਸਪਾਟ ਜਾਂ ਪਬਲਿਕ ਸਪੇਸ ਬਣਾ ਰਹੇ ਨੇ ਸ਼ਾਇਦ ! (ਅਖਬਾਰ ਪੜ੍ਹਦੇ ਹੋਏ ਕਰਮਜੀਤ ਸਿੰਘ ਬੁੜਬੁੜਾ ਰਿਹਾ ਸੀ)

ਕੀ ਹੋਇਆ ਵੀਰ ? ਕਿਉਂ ਭੁੜਕ ਰਿਹਾ ਹੈਂ ? (ਕਰਮਹੀਣ ਸਿੰਘ ਨੇ ਪੁਛਿਆ)

ਕਮੇਟੀ ਸੋਚ ਰਹੀ ਹੈ ਕੀ ਗੁਰਦੁਆਰਾ ਸਾਹਿਬ ਕੰਪਲੈਕਸ ਵਿੱਚ ਵਾਈ-ਫਾਈ ਹੋਣਾ ਚਾਹੀਦਾ ਹੈ ਤਾਂਕਿ ਸੰਗਤਾਂ ਉਥੇ ਆ ਕੇ ਇੰਟਰਨੈੱਟ ਤੋਂ ਪਾਠ ਪੜ੍ਹ ਸਕਣ ਅਤੇ ਕੀਰਤਨ ਸਰਵਣ ਕਰ ਸੱਕਣ! ਆਫ਼ ਟਾਈਮ (ਜਦੋਂ ਸੰਗਤ ਘੱਟ ਹੁੰਦੀ ਹੈ) ਵਿੱਚ ਲੋਕ ਇਸਦਾ ਫਾਇਦਾ ਚੁੱਕ ਸੱਕਣ ! (ਅਖਬਾਰ ਪੜ੍ਹਦੇ ਹੋਏ ਕਰਮਜੀਤ ਸਿੰਘ ਨੇ ਦਸਿਆ)

ਕਰਮਹੀਣ ਸਿੰਘ : ਆਫ਼-ਟਾਈਮ ਨੂੰ ਆਮ ਬੋਲਚਾਲ ਦੀ ਭਾਸ਼ਾ ਵਿੱਚ ਹੈਪੀ ਆਵਰ ਕਹਿੰਦੇ ਨੇ ! ਵਾਹ ! ਫਿਰ ਤਾਂ ਮਜ਼ਾ ਹੀ ਆ ਜਾਵੇਗਾ ! ਘਰ ਭੱਜਣ ਦੀ ਜਲਦੀ ਨਹੀਂ ਹੋਵੇਗੀ ਕਿਓਂਕਿ ਮੁਫ਼ਤ ਵਾਈ-ਫਾਈ ! ਕਮਾਲ ਹੈ ... ਕਮਾਲ ਹੈ ! ਫ੍ਰੀ-ਫ੍ਰੀ-ਫ੍ਰੀ ਆਫ਼ਰ ਕਮਾਲ ਦੀ ਹੈ ! ਵੈਸੇ ਇੱਕ ਗੱਲ ਕਹਾਂ ਤਾਂ ਤੁਹਾਡੀ ਬਹੁਤ ਭੈੜੀ ਆਦਤ ਹੈ ਹਰ ਗੱਲ ਤੇ ਟੰਗ ਖਿਚਣ ਦੀ ! ਜੇਕਰ ਤੁਹਾਨੂੰ ਕੋਈ ਦਿੱਕਤ ਹੈ ਤਾਂ ਤੁਸੀਂ ਆਪਣਾ ਮੋਬਾਈਲ ਜੋੜਾ ਘਰ ਵਿੱਚ ਜਮਾ ਕਰਵਾ ਕੇ ਜਾਣਾ !

ਕਰਮਜੀਤ ਸਿੰਘ : ਸ਼ਾਇਦ ਪ੍ਰਬੰਧਕਾਂ ਨੂੰ ਪਤਾ ਨਹੀਂ ਹੈ ਕੀ ਮੋਬਾਈਲ ਰਾਹੀਂ ਗੁਰਬਾਣੀ ਪੜ੍ਹਨ ਲਈ ਇੰਟਰਨੈੱਟ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਸੈਕੜੇ ਐਪ੍ਸ ਹਨ ਜਿਨ੍ਹਾਂ ਤੋਂ ਆਫ਼-ਲਾਈਨ ਮੋਡ ਤੇ ਗੁਰਬਾਣੀ ਪੜੀ-ਵਿਚਾਰੀ ਜਾ ਸਕਦੀ ਹੈ ! ਲੋੜ ਤਾਂ ਮੋਬਾਈਲ ਜੈਮਰ ਲਾਉਣ ਦੀ ਸੀ ... ਇਨ੍ਹਾਂ ਨੇ ਤਾਂ ਵਾਈ-ਫਾਈ ਦੀ ਗੱਲ ਸ਼ੁਰੂ ਕਰ ਦਿੱਤੀ ! ਗੁਰਬਾਣੀ ਦਾ ਗਿਆਨ ਸਕਰੀਨਾਂ ਰਾਹੀਂ ਦਿੱਤਾ ਜਾ ਸਕਦਾ ਹੈ ! ਇੱਕ ਵਖਰੇ ਕਮਰੇ ਵਿੱਚ ਕੀਓਸਕ ਲਗਾਏ ਜਾ ਸਕਦੇ ਹਨ ਜਿਹ੍ਹਾਂ ਰਾਹੀਂ ਕੋਈ ਵੀ ਵੱਖ ਵੱਖ ਭਾਸ਼ਾਵਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਅੱਤੇ ਸ਼ਬਦਾਂ ਦੇ ਅਰਥ (ਟੀਕਾ) ਪੜ੍ਹ - ਸੁਣ - ਸਮਝ ਸਕਦਾ ਹੈ ! ਕੀਰਤਨ ਤਾਂ ਉਥੇ ਪੂਰਾ ਦਿਨ ਹੁੰਦਾ ਹੀ ਹੈ ! ਪਰ ਸਿੱਧਾ ਇੰਟਰਨੇਟ ਅੱਤੇ ਵਾਈ-ਫਾਈ ਦੇਣ ਨਾਲ ਤਾਂ ਉਲਟਾ ਗੁਰਦੁਆਰਾ ਸਾਹਿਬ ਦਾ ਮਾਹੋਲ ਬਦਲ ਜਾਵੇਗਾ ਤੇ ਓਹ ਇੱਕ ਪਿਕਨਿਕ ਸਪਾਟ ਬਣ ਜਾਣ ਦਾ ਖਦਸ਼ਾ ਹੈ !

ਕਰਮਹੀਣ ਸਿੰਘ (ਸੋਚਦਾ ਹੋਇਆ) : ਗੱਲ ਤੇ ਤੁਹਾਡੀ ਕੁਝ ਕੁਝ ਸਹੀ ਲੱਗ ਰਹੀ ਹੈ ! ਸ਼ਾਇਦ ਮੈ ਹੀ ਕੁਝ ਜਿਆਦਾ ਜਲਦੀ ਖੁਸ਼ ਹੋ ਗਿਆ, ਹੋਵਾਂ ਵੀ ਕਿਉਂ ਨਾ ਕਿਉਂਕਿ "ਮੁਫ਼ਤ" ਅੱਖਰ ਹੈ ਹੀ ਕਮਾਲ ਦਾ !

ਕਰਮਜੀਤ ਸਿੰਘ : ਟੈਕਨਾਲੋਜੀ ਨਾਲ ਜੁੜਨਾ ਗਲਤ ਨਹੀਂ ਹੈ, ਪਰ ਉਸ ਦਾ ਸਹੀ ਇਸਤੀਮਾਲ ਵੇਖ ਕੇ ਹੀ ਕੋਈ ਫੈਸਲਾ ਹੋਣਾ ਚਾਹੀਦਾ ਹੈ ! ਸ਼ੋਸ਼ੇਬਾਜ਼ੀ ਨਾਲ ਗੁਰੂ ਨਹੀਂ ਪਤੀਜਦਾ ! ਪਹਿਲਾਂ ਹੀ ਅਸੀਂ ਗੁਰਦੁਆਰਿਆਂ ਤੋਂ ਇਤਿਹਾਸ ਖਤਮ ਕਰ ਕੇ "ਸੰਗਮਰਮਰ ਨਾਲ ਭਰ ਦਿੱਤਾ ਹੈ", ਸੋਨੇ-ਚਾਂਦੀ ਆਦਿਕ ਨਾਲ ਮੜ੍ਹ ਦਿੱਤਾ ਹੈ ! ਅੱਜ ਪ੍ਰਬੰਧਕਾਂ ਨੂੰ ਸੰਗਤਾਂ ਵੱਲੋਂ ਆਪਣੇ ਗੁਰੂ ਨੂੰ ਮੁੱਖ ਰੱਖ ਕੇ ਭੇਂਟ ਕੀਤੀ ਮਾਇਆ ਦੇ ਸੁਚੱਜੇ ਪ੍ਰਬੰਧ ਕਰਨ ਦੀ ਜਰੂਰਤ ਹੈ !

ਕਰਮਹੀਣ ਸਿੰਘ (ਗੱਲ ਬਦਲਦਾ ਹੋਇਆ) : ਛੱਡੋ ਯਾਰ ! ਹੁਣ ਕੀ ਜਾਨ ਲੈਣੀ ਹੈ ਪ੍ਰਬੰਧਕਾਂ ਦੀ ! ਸੰਗਤਾਂ ਜਾਗਰੂਕ ਹੋਣ ਤਾਂ ਇਹੋ ਜਿਹੇ ਕਦਮ ਵਾਪਿਸ ਲੈਣ ਲਈ ਪ੍ਰਬੰਧਕਾਂ ਨੂੰ ਆਪੇ ਮਜਬੂਰ ਹੋਣਾ ਪਵੇਗਾ ! ਆਓ ... ਜਰਾ "ਮੈਕਡੋਨਾਲਡ" ਵਿੱਚ ਬਰਗਰ ਖਾ ਕੇ ਆਉਂਦੇ ਹਾਂ... ਉਥੇ ਵੀ ਵੈਸੇ ਵੀ ਅੱਧਾ ਘੰਟਾ ਵਾਈ-ਫਾਈ ਮੁਫ਼ਤ ਹੈ ! (ਜ਼ੋਰ ਦੀ ਹਸਦਾ ਹੈ)


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >>
http://nikkikahani.com/ Now you can Download & Install NIKKI KAHANI on your ANDROID MOBILE, just go to PLAY STORE and search for NIKKI KAHANIDisclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top