Share on Facebook

Main News Page

ਦੇਸ਼ ਨੂੰ ਫਿਜ਼ੀਕਲ (ਦਿਖਾਵੇ ਦੇ) ਤੌਰ 'ਤੇ ਆਜ਼ਾਦ ਹੋਏ ਭਾਵੇਂ 60 ਵਰੇ ਤੋਂ ਉਪਰ ਹੋ ਗਏ ਹਨ, ਪਰ ਪ੍ਰੈਕਟੀਕਲ ਤੌਰ (ਦਿਮਾਗੀ ਤੌਰ 'ਤੇ) 'ਤੇ ਆਜ਼ਾਦੀ ਮਿਲਣੀ ਅਜੇ ਬਾਕੀ ਹੈ
-: ਬਲਵਿੰਦਰ ਸਿੰਘ ਬਾਈਸਨ

ਪੂਰੀ ਦੁਨੀਆਂ ਵਿੱਚ ਸਿੱਖ ਕਿਸੀ ਪਛਾਣ ਦਾ ਮੁਹਤਾਜ਼ ਨਹੀਂ, ਓਹ ਵਿਲੱਖਣ ਹੀ ਦਿਸ ਪੈਂਦਾ ਹੈ ! ਪਰ ਗਿਆਤ ਰਹੇ ਕੀ ਅਜੇਹੇ ਲੋਕਾਂ ਨੂੰ ਸਮਝਾਉਣਾ ਮੁਸ਼ਕਿਲ ਹੁੰਦਾ ਹੈ ਜੋ ਤਨਖਾਹ ਹੀ ਇਸ ਗੱਲ ਦੀ ਲੈ ਰਹੇ ਨੇ ਕੀ ਆਪਾਂ ਤਾਂ ਸਮਝਣਾ ਹੀ ਨਹੀਂ !

ਧਾਰਾ 25 ਦੇ ਝੁਣਝੂਣੇ ਨਾਲ ਸਿਆਸੀ ਆਗੂ ਭਾਵੇਂ ਵੱਧ ਗਿਣਤੀਆਂ ਨੂੰ ਖੁਸ਼ ਰੱਖ ਰਹੇ ਹਨ, ਪਰ ਸੂਰਜ ਦੀ ਰੋਸ਼ਿਨੀ ਵਿੱਚ ਕਾਲਾ ਚਸ਼ਮਾ (ਨਾਇੰਸਾਫ਼ੀ) ਪਾ ਕੇ ਕੋਈ ਇਹ ਸਮਝੇ ਕੀ ਉਸਨੇ ਹਨੇਰਾ (ਹਨੇਰਗਰਦੀ) ਕਰ ਲਿਆ ਹੈ, ਤਾਂ ਇਹ ਉਸਦੀ ਨਾਸਮਝੀ ਹੈ !

ਅਜੇ ਦੇਸ਼ ਨੂੰ ਫਿਜ਼ੀਕਲ (ਦਿਖਾਵੇ ਦੇ) ਤੌਰ 'ਤੇ ਆਜ਼ਾਦ ਹੋਏ ਭਾਵੇਂ 60 ਵਰੇ ਤੋਂ ਉਪਰ ਹੋ ਗਏ ਹਨ, ਪਰ ਪ੍ਰੈਕਟੀਕਲ ਤੌਰ (ਦਿਮਾਗੀ ਤੌਰ 'ਤੇ) 'ਤੇ ਆਜ਼ਾਦੀ ਮਿਲਣੀ ਅਜੇ ਬਾਕੀ ਹੈ !

ਬਹੁਤੇ ਦੇਸ਼ਾਂ ਵਾਂਗ ਸਾਡੇ ਦੇਸ਼ ਦਾ ਨਿਜ਼ਾਮ ਵੀ ਇੱਕ ਦਿਨ ਬਦਲੇਗਾ ਤੇ ਦਿਮਾਗੀ ਤੌਰ 'ਤੇ (ਧਰਮ ਦੀ ਝੂਠੀ ਕੱਟੜਤਾ) ਤੋਂ ਆਜ਼ਾਦੀ ਮਿਲੇਗੀ !

ਟਕੇ ਟਕੇ 'ਤੇ ਚੋਣਾਂ ਵਿੱਚ ਵਿਕਣ ਵਾਲੀ ਆਮ ਜਨਤਾ ਵੀ ਬਰਾਬਰ ਦੀ ਦੋਸ਼ੀ ਹੈ, ਕਿਉਂਕਿ ਉਹ ਅੱਜ ਤੱਕ ਆਪਣੀ ਤਾਕਤ ਦਾ ਸਹੀ ਅੰਦਾਜ਼ਾ ਲਾ ਹੀ ਨਹੀਂ ਪਾ ਰਹੀ, ਤੇ ਜਿਵੇਂ ਗਜ਼ਨੀ ਦੇ ਬਾਜ਼ਾਰਾਂ ਵਿੱਚ ਨਾਰਾਂ ਵਿਕਦੀਆਂ ਸਨ, ਉਸੀ ਤਰੀਕੇ ਅੱਜ ਸਾਡੇ ਦੇਸ਼ ਵਿੱਚ ਟਕੇ-ਟਕੇ 'ਤੇ ਇਮਾਨ ਵਿੱਕ ਰਿਹਾ ਹੈ !

ਸੂਰਜ ਨਿਕਲੇਗਾ... ਇਨਸਾਫ਼ ਜ਼ਰੂਰ ਹੋਵੇਗਾ ! ਮਨੁੱਖੀ ਹੋਵੇ ਜਾਂ ਹੋਵੇ ਕੁਦਰਤ ਦਾ, ਇਨਸਾਫ਼ ਜ਼ਰੂਰ ਹੋਵੇਗਾ !


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਪਾਸ਼ਰੂਕ (ਅਖੌਤੀ ਜਾਗਰੂਕ), ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top