ਦ੍ਰਿਸ਼
ਪਹਿਲਾ : ਕਰਤਾਰ ਸਿੰਘ ਆਪਣੇ ਬੱਚੇ ਦੇ ਸਾਹਮਣੇ ਗੁਵਾੰਡੀਆਂ ਨੂੰ ਗਾਲਾਂ ਕਢ
ਰਿਹਾ ਹੈ!
ਦ੍ਰਿਸ਼ ਦੂਜਾ : ਹਰਮੀਤ ਸਿੰਘ ਆਪਣੇ ਬੱਚੇ ਦੇ
ਸਾਹਮਣੇ ਸੜਕ ਤੇ ਲੜਾਈਆਂ ਕਰ ਰਿਹਾ ਹੈ!
ਦ੍ਰਿਸ਼ ਤੀਜਾ : ਕੁਲਜੀਤ ਸਿੰਘ ਸ਼ਰਾਬ ਪੀ ਕੇ ਆਪਣੇ
ਬੱਚੇ ਦੇ ਸਾਹਮਣੇ ਵੋਹਟੀ ਨੂੰ ਕੁੱਟ ਰਿਹਾ ਹੈ!
ਦ੍ਰਿਸ਼ ਚੌਥਾ : ਹਰਮੋਹਨ ਸਿੰਘ ਆਪਣੇ ਬੱਚੇ ਦੇ
ਸਾਹਮਣੇ ਤੇਜੀ ਨਾਲ ਲਾਲ ਬੱਤੀ ਟੱਪ ਰਿਹਾ ਹੈ!
ਦ੍ਰਿਸ਼ ਪੰਜਵਾਂ :
ਕਰਤਾਰ ਸਿੰਘ ਜੀ, ਤੁਹਾਡੇ ਮੁੰਡੇ ਨੇ ਸਕੂਲ ਵਿੱਚ ਗੰਦੀਆਂ ਗੰਦੀਆਂ ਗਾਲਾਂ ਕਢੀਆਂ
ਤੇ ਹਰਮੀਤ ਸਿੰਘ ਜੀ, ਤੁਹਾਡੇ ਮੁੰਡੇ ਨੇ ਕਰਤਾਰ ਦੇ ਮੁੰਡੇ ਨੂੰ ਰੱਜ ਕੇ ਕੁੱਟਿਆ
ਹੈ ! (ਪ੍ਰਿੰਸੀਪਲ ਹਰਨਾਮ ਕੌਰ ਗੁੱਸੇ ਵਿੱਚ ਦਸ ਰਹੀ ਸੀ)
ਕਰਤਾਰ ਸਿੰਘ : ਪਰ ਮੈਡਮ, ਅਸੀਂ ਤਾਂ ਇਸਨੂੰ ਇਹ
ਸਭ ਸਿਖਾਇਆ ਨਹੀਂ ਹੈ, ਜਰੂਰ ਤੁਹਾਡੇ ਸਕੂਲ ਵਿੱਚੋ ਹੀ ਇਹ ਸਭ ਸਿੱਖਿਆ ਹੈ !
ਹਰਮੀਤ ਸਿੰਘ : ਸਾਡਾ ਤਾਂ ਪੂਰਾ ਪਰਿਵਾਰ ਹੀ
ਸੋਫਿਸਟੀਕੇਟੀਡ ਹੈ ! ਪਤਾ ਨਹੀਂ ਇਹ ਕਿਥੋਂ ਸਾਡੇ ਨਾਮ ਨੂੰ ਵੱਟਾ ਲਾਉਣ ਨੂੰ ਆ ਗਿਆ
ਹੈ !
ਪ੍ਰਿੰਸੀਪਲ ਹਰਨਾਮ ਕੌਰ ਬੱਚਿਆ ਨੂੰ ਪੁੱਛਦੇ ਹੋਏ : ਕਿਥੋਂ ਸਿਖ ਕੇ ਆਉਂਦੇ ਹੋ
ਅਜੇਹੀਆਂ ਹਰਕਤਾਂ, ਜਿਸ ਨਾਲ ਸਾਡੇ ਸਕੂਲ ਦਾ ਅੱਤੇ ਆਪਣੇ ਮਾਂ-ਪਿਓ ਦਾ ਨਾਮ ਖਰਾਬ
ਕਰ ਰਹੇ ਹੋ ! ਅਜੇ ਤਾਂ ਤੁਹਾਡੀ ਕੱਚੀ ਉਮਰ ਹੈ ਸਿਖਣ ਦੀ ਤੇ ਤੁਸੀਂ ਕਿਹੜੇ ਰਾਹ
ਤੁਰ ਪਏ ਹੋ ? ਵੇਖੋ, ਤੁਹਾਡੇ ਮਾਂ-ਪਿਓ ਕਿਵੇਂ ਆਪਣੀ ਬੇਇਜਤੀ ਮਹਸੂਸ ਕਰ ਰਹੇ ਹਨ !
ਕਿਓ ਤੁਸੀਂ ਆਪਣੇ ਮਾਂ-ਪਿਓ ਦਾ ਸਿਰ ਨੀਵਾਂ ਕਰਾਉਣ ਤੇ ਲੱਗੇ ਹੋ ? ਚੁੱਪ ਕਿਓਂ ਹੋ
ਤੁਸੀਂ ਦੋਵੇਂ ? ਜਵਾਬ ਦਿਓ !
ਦੋਵੇਂ ਬੱਚੇ ( ਇੱਕ ਸੁਰ ਵਿੱਚ ) : ਅਸੀਂ ਤਾਂ ਆਪਣੇ ਸਿਰਫ ਓਹੀ ਕਰ ਰਹੇ ਸੀ ਜੋ
ਸਾਡੇ ਪਾਪਾ-ਮੰਮੀ ਕਰਦੇ ਨੇ ! ਸਾਨੂੰ ਪਤਾ ਨਹੀਂ ਸੀ ਕਿ ਇਹ ਸਭ ਗਲਤ ਹੈ, ਸਾਨੂੰ
ਲੱਗਾ ਕੀ ਕੋਈ ਚੰਗੀ ਗੱਲ ਹੋਵੇਗੀ ! ਸਾਨੂੰ ਮਾਫ਼ ਕਰ ਦਿਓ ਮੈਡਮ ! (ਦੋਵੇਂ ਰੋਣ ਲਗਦੇ
ਹਨ)
ਪ੍ਰਿੰਸੀਪਲ ਹਰਨਾਮ ਕੌਰ (ਮਾਂ-ਪਿਓ ਵੱਲ ਵੇਖਦੇ ਹੋਏ)
: ਸਾਨੂੰ ਵੀ ਸਮਝਣਾ ਚਾਹੀਦਾ ਹੈ ਕੀ ਬੱਚੇ ਕੱਚੀ ਮਿੱਟੀ ਦੇ ਬਣੇ ਹੁੰਦੇ ਹਨ,
ਉਨ੍ਹਾਂ ਨੂੰ ਜਿਵੇਂ ਦਾ ਰੂਪ ਦੇਵਾਂਗੇ ਓਹ ਓਹੋ ਜਿਹੇ ਬਣ ਜਾਣਗੇ ! ਅਸੀਂ-ਤੁਸੀਂ
ਜਗਤ ਵਿਖਾਵੇ ਅੱਤੇ ਮਨ ਪ੍ਰਚਾਵੇਂ ਲਈ ਇਨ੍ਹਾਂ ਦੇ ਸਾਹਮਣੇ ਸਾਰੇ ਕੁਕਰਮੀ ਕਾਰੇ ਕਰਦੇ
ਹੋ ਤੇ ਇਨ੍ਹਾਂ ਨੇ ਤਾਂ ਫਿਰ ਓਹੀ ਕੁਝ ਸਿਖਣਾ ਹੈ ! ਸਾਡੇ ਤੁਹਾਡੇ ਵਰਗੇ ਘਰਾਂ ਦੇ
ਬੱਚੇ ਹੀ ਸਕੂਲਾਂ ਵਿੱਚ ਪੜਨ ਆਉਂਦੇ ਹਨ ਤੇ ਬਾਕੀ ਬੱਚਿਆਂ ਤੇ ਉਨ੍ਹਾਂ ਦਾ ਗਲਤ ਅਸਰ
ਪੈਂਦਾ ਹੈ ! ਯਾਦ ਰਹੇ "ਸੰਗਤ ਹੀ ਇਨਸਾਨ ਨੂੰ ਚੰਗਾ ਜਾਂ ਮਾੜਾ ਬਣਾਉਂਦੀ ਹੈ" !
ਹੁਣ ਇਹ ਤੁਹਾਡੇ ਉਪਰ ਹੈ ਕੀ ਤੁਸੀਂ ਆਪਣੇ ਬੱਚਿਆਂ ਨੂੰ ਚੰਗੇ ਗੁਣਾਂ ਵਾਲੇ ਮਾਂ-ਪਿਓ
ਬਣ ਕੇ ਵਿਖਾਉਂਦੇ ਹੋ ਜਾਂ ਮਾੜੇ ! ਸਾਡਾ ਫਰਜ਼ ਹੈ ਉਨ੍ਹਾਂ ਸਾਰੇ ਬਚੇਆਂ ਨੂੰ ਸਹੀ
ਸਿੱਖਿਆ ਦੇਣਾ ਪਰ ਤੁਹਾਡਾ ਵੀ ਫਰਜ਼ ਹੈ ਉਨ੍ਹਾਂ ਨੂੰ ਇੱਕ ਚੰਗਾ ਮਾਹੋਲ ਦੇਣਾ ! ਦੋਵੇਂ
ਮਿਲ ਕੇ ਚਲਾਂਗੇ ਤਾਂ ਹੀ ਕੰਮ ਹੋਵੇਗਾ ਵਰਨਾ ਅਸੀਂ ਇੱਕ ਦੂਜੇ ਨੂੰ ਦੋਸ਼ ਦਿੰਦੇ
ਰਹਾਂਗੇ ਤੇ ਇਹ ਬੱਚੇ ਹਥੋਂ ਨਿਕਲ ਜਾਣਗੇ !
ਕਰਤਾਰ ਸਿੰਘ ਅੱਤੇ ਹਰਮੀਤ ਸਿੰਘ (ਸਿਰ ਹਿਲਾਉਂਦੇ ਹੋਏ)
: ਅਸੀਂ ਤੁਹਾਡਾ ਇਸ਼ਾਰਾ ਸਮਝ ਗਏ ! ਅਸੀਂ ਆਪਣਾ ਫਰਜ਼ ਭੁਲ ਗਏ ਸੀ ਤੇ ਸਿਰਫ ਸਕੂਲ
ਨੂੰ ਹੀ ਇਸਦਾ ਦੋਸ਼ੀ ਸਮਝਦੇ ਰਹੇ ! ਇਹ ਤਾਂ ਸਾਡੇ ਦੋਹਾਂ ਦੀ ਮਿਲਵੀ ਸੰਗਤ ਹੈ
ਜਿਨ੍ਹਾਂ ਤੋਂ ਬੱਚੇ ਨੇ ਸਿਖਣਾ ਹੈ ! ਅਸੀਂ ਅੱਜ ਤੋ ਆਪਣੀਆਂ ਹਰਕਤਾਂ ਤੇ ਵੀ ਨਿਗਾਹ
ਰਖਾਂਗੇ, ਪਰ ਤੁਹਾਡੇ ਤੋ ਵੀ ਆਸ ਹੈ ਕੀ ਤੁਸੀਂ ਵੀ ਆਪਣਾ ਫਰਜ਼ ਪੂਰੀ ਇਮਾਨਦਾਰੀ ਨਾਲ
ਨਿਭਾਓਗੇ ! ਚੰਗਾ ਜੀ !
ਸਤਿ ਸ਼੍ਰੀ ਅਕਾਲ !