ਸਾਂਭਰ
ਚਾਵਲ ਵੀਹ ਰੂਪਏ ਪਲੇਟ ! ਪੈਸੇ ਖੁੱਲੇ ਦੇਣਾ ਭਾਈ !
(ਸ਼ਕਲ ਤੋਂ ਚੰਗੇ ਘਰ ਦੀ ਵਿੱਖਣ ਵਾਲੀ ਬਾਈ - ਤੇਈ ਸਾਲਾਂ ਦੀ ਕੁੜੀ ਹਫ਼ਤਾਵਾਰ ਬਾਜ਼ਾਰ
ਵਿੱਚ ਘੁੰਮ - ਘੁੰਮ ਕੇ ਸਾਂਭਰ - ਚਾਵਲ ਵੇਚ ਰਹੀ ਸੀ ! ਇਹ ਵੇਖ ਕੇ ਆਪਣੀ ਵੋਹਟੀ
ਨਾਲ ਸੱਬਜੀ ਲੈਣ ਆਇਆ ਬਲਬੀਰ ਸਿੰਘ ਹੈਰਾਨ ਹੋ ਗਿਆ ! )
ਓਏ ਇਹ ਤਾਂ ਕੁਲਵਿੰਦਰ ਹੈ, ਸਾਡੇ ਗੁਆਂਢ ਵਿੱਚ ਹੀ ਰਹਿੰਦੀ ਸੀ ! ਕੀ ਹਾਲ ਬਣਾ ਲਿਆ
ਹੈ? ( ਬਲਬੀਰ ਸਿੰਘ ਨੇ ਆਪਣੀ ਵੋਹਟੀ ਹਰਮੀਤ ਕੌਰ ਨੂੰ ਦੱਸਿਆ )
ਕੁਲਵਿੰਦਰ ! ( ਬਲਬੀਰ ਸਿੰਘ ਨੇ ਆਵਾਜ਼ ਦਿੱਤੀ )
ਕੁਲਵਿੰਦਰ ਨੇ ਮੁੜ ਕੇ ਵੇਖਿਆ ਅਤੇ ਬਲਬੀਰ ਨੂੰ ਪਛਾਣ ਕੇ ਉਸ ਦੇ ਨੇੜੇ ਆ ਆਈ !
ਬਲਜੀਤ ਸਿੰਘ ( ਹੈਰਾਨੀ ਨਾਲ ) : ਤੂੰ ਇਹ
ਮਿਹਨਤ ਮਜਦੂਰੀ ਕੀ ਕਰ ਰਹੀ ਹੈ ਅਤੇ ਤੇਰੇ ਹਸਬੈਂਡ ਕਿੱਥੇ ਹਨ ?
ਕੁਲਵਿੰਦਰ ਕੌਰ ( ਦੋਹਾਂ ਨਾਲ ਗੱਲ ਕਰਦੇ ਹੋਏ ) : ਸੱਤ ਮਹੀਨੇ ਪਹਿਲਾਂ ਉਨ੍ਹਾਂ
ਨੂੰ ਪੈਰਾਲਾਈਸਿਸ ਹੋ ਗਿਆ ਸੀ , ਰਿਸ਼ਤੇਦਾਰ ਅਤੇ ਦੋਸਤ , ਸਭਨਾਂ ਨੇ ਨਜ਼ਰਾਂ ਮੋੜ
ਲਈਆਂ ! ਜਿਹੜੇ ਸਾਥ ਦੇਣ ਦੇ ਬਹਾਨੇ ਆਏ ਵੀ ਤਾਂ ਉਨ੍ਹਾਂ ਦੀ ਗਿੱਧ ਨਜ਼ਰ ਮੇਰੇ ਸਰੀਰ
ਉੱਤੇ ਸੀ ! ਸਰੀਰ ਵੇਚਣਾ ਮੈਨੂੰ ਕਬੂਲ ਨਹੀਂ ਸੀ ਅਤੇ ਜ਼ਿਆਦਾ ਪੜ੍ਹੀ ਲਿਖੀ ਮੈਂ ਨਹੀਂ
ਹਾਂ, ਇਸ ਲਈ ਇਹ ਕੰਮ ਸ਼ੁਰੂ ਕਰ ਲਿਆ ! ਇੱਜਤ ਦੀਆਂ ਦੋ ਰੋਟੀਆਂ ਮਿਲ ਰਹੀਆਂ ਹਨ !
ਕੁੱਝ ਪੈਸਾ-ਧੇਲਾ ਇਕੱਠਾ ਹੋ ਜਾਵੇ ਤਾਂ ਟਿਫਿਨ ਸਰਵਿਸ ਵੀ ਸ਼ੁਰੂ ਕਰ ਦਵਾਂਗੀ ! ਚੰਗਾ
ਭਾਈ , ਚੱਲਦੀ ਹਾਂ !
ਕੁਲਵਿੰਦਰ ਦੇ ਜਾਣ ਦੇ ਬਾਅਦ ਹਰਮੀਤ ਕੌਰ ਨੇ
ਮੁੰਹ ਬਣਾਉਂਦੇ ਹੋਏ ਕਿਹਾ : ਕੋਈ ਆਸਾਨ ਕੰਮ ਭਾਲਦੀ ! ਇਹ ਕਿੱਥੇ ਸੜਕਾਂ ਉੱਤੇ ਧੱਕੇ
ਖਾ ਰਹੀ ਹੈ ?
ਬਲਬੀਰ ਸਿੰਘ ( ਸਮਝਾਉਂਦੇ ਹੋਏ ) : ਸਰੀਰ ਅਤੇ
ਜ਼ਮੀਰ ਵੇਚ ਕੇ ਕਮਾਈ ਕਰਣਾ ਸੌਖਾ ਰਸਤਾ ਹੈ ! ਉਹ ਚਾਹੁੰਦੀ ਤਾਂ ਉਹ ਵੀ "ਪੱਖਾ ਵੇਖ
ਕੇ" ਸੌਖੇ ਪੈਸੇ ਕਮਾ ਸਕਦੀ ਸੀ ! ਮਿਹਨਤ ਅਤੇ ਇੱਜਤ ਨਾਲ ਰੋਟੀ ਕਮਾਉਣਾ ਥੋੜਾ ਜਿਹਾ
ਔਖਾ ਹੋ ਸਕਦਾ ਹੈ ਪਰ ਉਸ ਨਾਲ ਜੋ ਬਰਕਤ, ਖੁਸ਼ੀ ਅਤੇ ਤਸੱਲੀ ਮਿਲਦੀ ਹੈ ਉਹ
ਕਹਿਣ-ਸੁਣਨ ਤੋਂ ਪਰੇ ਹੈ ! ਕੁਲਵਿੰਦਰ ਦੇ ਇਸ ਰੂਪ ਨੇ ਉਸ ਪ੍ਰਤੀ ਮੇਰੇ ਮਨ ਵਿੱਚ
ਵੱਡੀ ਇੱਜਤ ਵਧਾ ਦਿੱਤੀ ਹੈ ! ਅਜੇਹੀ ਵੋਹਟੀ ਜਿਸਦੀ ਵੀ ਹੋਵੇਗੀ ਓਹ ਆਪਣੇ ਆਪ ਨੂੰ
ਭਾਗਾਂ ਵਾਲਾ ਸਮਝੇਗਾ ਤੇ ਇਸੀ ਜਨਮ ਨੂੰ ਓਹ ਸਵਾਰ ਲਿਆ ਸਮਝੇਗਾ ! (ਬਲਬੀਰ ਸਿੰਘ
ਦੀਆਂ ਅੱਖਾਂ ਭਰ ਆਉਂਦੀਆਂ ਹਨ )
ਹੁਣ ਚੱਲੀਏ ? ਜਾਂ ਇੱਥੇ ਖੜੇ ਹੋ ਕੇ ਉਸਦੇ ਸੋਹਿਲੇ ਹੀ ਗਾਣੇ ਹਨ ? ( ਦੂਜੀ ਤੀਵੀਂ
ਦੀ ਸਿਫਤ ਨੂੰ ਨਾ ਸਹਾਰਦੇ ਹੋਏ ਹਰਮੀਤ ਕੌਰ ਅੰਦਰਲਾ ਗੁੱਸਾ ਦਬਾ ਨਹੀਂ ਪਾਈ)