Share on Facebook

Main News Page

ਉਪਚਾਰਕ ! (ਨਿੱਕੀ ਕਹਾਣੀ)
-: ਬਲਵਿੰਦਰ ਸਿੰਘ ਬਾਈਸਨ
ਅੱਜ ਇਤਨੇ ਪ੍ਰਚਾਰਕ ਹਨ ਪਰ ਫਿਰ ਵੀ ਪ੍ਰਚਾਰ ਦੀ ਘਾਟ ਕਿਓਂ ਮਹਿਸੂਸ ਹੋ ਰਹੀ ਹੈ ? (ਰਾਜਿੰਦਰ ਕੌਰ ਆਪਣੀ ਸਹੇਲੀ ਗੁਰਪ੍ਰੀਤ ਕੌਰ ਨਾਲ ਵਿਚਾਰ ਸਾਂਝੇ ਕਰ ਰਹੀ ਸੀ)
 
ਗੁਰਪ੍ਰੀਤ ਕੌਰ (ਥੋੜਾ ਵਿਚਾਰਨ ਤੋਂ ਬਾਅਦ) : ਕਿਓਂਕਿ ਸ਼ਾਇਦ ਓਹ ਸੰਗਤਾਂ ਦੀ ਨਬਜ਼ ਨਹੀਂ ਫੜ ਪਾ ਰਹੇ !
 
ਰਾਜਿੰਦਰ ਕੌਰ (ਹੈਰਾਨੀ ਨਾਲ) : ਨਬਜ਼ ਨਹੀਂ ਫੜ ਪਾ ਰਹੇ ? ਓਹ ਕੀ ਉਪਚਾਰਕ (ਡਾਕਟਰ) ਹਨ ਜੋ ਸੰਗਤਾਂ ਦੀਆਂ ਨਬਜ਼ ਚੈਕ ਕਰਨਗੇ ?
 
ਗੁਰਪ੍ਰੀਤ ਕੌਰ (ਹਸਦੇ ਹੋਏ) : ਹਾਂ ! ਪ੍ਰਚਾਰਕ ਨੂੰ ਉਪਚਾਰਕ ਹੀ ਹੋਣਾ ਚਾਹੀਦਾ ਹੈ ! ਜੋ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ, ਕੁਰਹਿਤਾਂ, ਮਨਮਤਾਂ, ਸਭਿਆਚਾਰਿਕ ਗਿਰਾਵਟ ਆਦਿ ਨੂੰ ਪਛਾਣ ਕੇ ਉਸ ਮੁਤਾਬਿਕ ਸੰਗਤ ਵਿੱਚ ਪ੍ਰਚਾਰ ਕਰੇ ! ਜਿਆਦਾਤਰ ਪ੍ਰਚਾਰਕ ਇਸ ਪੱਖੋਂ ਅਵੇਸਲਾਪਨ ਦਿਖਾਉਂਦੇ ਹਨ ! ਗਿਆਤ ਰਹੇ ਕੀ ਜਿਸ ਉਪਚਾਰਕ ਨੂੰ ਨਬਜ਼ ਵੇਖਣੀ ਆ ਜਾਂਦੀ ਹੈ ਉਸਨੂੰ ਫਿਰ ਫਾਲਤੂ ਦੇ ਟੈਸਟ ਨਹੀਂ ਕਰਵਾਉਣੇ ਪੈਂਦੇ !
 
ਰਾਜਿੰਦਰ ਕੌਰ : ਜੇਕਰ ਨਬਜ਼ ਸਹੀ ਫੜੀ ਗਈ ਤਾਂ ਫਿਰ ਉਪਚਾਰ (ਇਲਾਜ਼) ਵੀ ਸਹੀ ਹੋਵੇਗਾ ਅੱਤੇ ਜੇਕਰ ਉਪਚਾਰ ਸਹੀ ਹੋਵੇਗਾ ਤਾਂ ਮਰੀਜ਼ ਭਲਾ-ਚੰਗਾ ਵੀ ਛੇਤੀ ਹੋਣਾ ਸ਼ੁਰੂ ਹੋ ਜਾਵੇਗਾ ਭਾਵ ਆਮ ਸੰਗਤਾਂ ਵਿੱਚ ਗੁਰਮਤ ਉਪਚਾਰ ਮਾਫ਼ ਕਰਨਾ ਗੁਰਮਤ ਪ੍ਰਚਾਰ ਬਹੁਤ ਚੰਗੀ ਤਰਾਂ ਫੈਲੇਗਾ !
ਗੁਰਪ੍ਰੀਤ ਕੌਰ (ਉਸਨੂੰ ਗਲਵਕੜੀ ਪਾਉਂਦੇ ਹੋਏ) : ਪ੍ਰਚਾਰਕ ਹੋ ਜਾਵੇ ਉਪਚਾਰਕ ਤਾਂ ਕਿਵੇਂ ਨਾ ਵਧਣ "ਸੱਚੇ ਰਾਹ ਦੇ ਗਾਹਕ" !

<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >>
http://nikkikahani.com/ Now you can Download & Install NIKKI KAHANI on your ANDROID MOBILE, just go to PLAY STORE and search for NIKKI KAHANI


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top