Share on Facebook

Main News Page

ਘਰ ਦਾ ਚੱਜ ! (ਨਿੱਕੀ ਕਹਾਣੀ)
-: ਬਲਵਿੰਦਰ ਸਿੰਘ ਬਾਈਸਨ

ਵਾਹਿਗੁਰੂ ! ਤੜਾਕ ! ਛੰਨ ! (ਰਸੋਈ ਵਿੱਚੋਂ ਜ਼ੋਰ ਦੀ ਆਵਾਜ਼ ਆਈ)

ਇਹ ਕੀ ਕੀਤਾ ਨਿੱਕ ? ਰੋਟੀ ਖਾ ਕੇ ਭਾਂਡੇ ਸਿੰਕ ਵਿੱਚ ਸੁੱਟ ਕੇ ਕਿਓਂ ਮਾਰੇ ? ਆਰਾਮ ਨਾਲ ਰੱਖ ਦਿੰਦਾ ! ਇਹ ਕੋਈ ਚੱਜ ਹੈ ਭਾਂਡੇ ਰਖਣ ਦਾ ? ਟੇਢੇ ਵਿੰਗੇ ਭਾਂਡੇ ਵਿੱਚ ਰੋਟੀ ਖੁਵਾਵੇਂਗਾ ਕੋਈ ਮਹਿਮਾਨ ਆਵੇਗਾ ਤਾਂ ? (ਔਖੀ ਹੋ ਕੇ ਗੁਰਮੀਤ ਕੌਰ ਨੇ ਆਪਨੇ ਪੁੱਤਰ ਹਰਜੋਤ ਸਿੰਘ ਨੂੰ ਝਿੜਕਿਆ)

ਹਰਜੋਤ ਸਿੰਘ (ਹਸਦੇ ਹੋਏ) : ਮੰਮੀ ! ਮੈਂ ਤੇ ਓਹੀ ਕੀਤਾ ਜੋ ਕਲ ਗੁਰੁਦੁਆਰੇ ਵੇਖ ਕੇ ਆਇਆ ਸੀ ! ਉਥੇ ਵੀ ਤਾਂ ਲੰਗਰ ਛਕਣ ਤੋਂ ਬਾਅਦ ਸੇਵਾ ਕਰਣ ਵਾਲੇ, ਇਸੀ ਤਰੀਕੇ ਨਾਲ ਵਾਹਿਗੁਰੂ ਬੋਲ ਕੇ ਭਾਂਡੇ ਚੁੱਕ ਚੁੱਕ ਕੇ ਸੁੱਟ ਰਹੇ ਸੀ ! ਕੀ ਉਥੇ ਭਾਂਡੇ ਵਿੰਗੇ-ਟੇਢੇ ਨਹੀਂ ਹੁੰਦੇ ? ਕੀ ਲੰਗਰ ਛਕਣ ਆਉਣ ਵਾਲੇ ਗੁਰੂ ਘਰ ਦੇ ਮਹਿਮਾਨ ਨਹੀਂ ਹੁੰਦੇ ?

ਗੁਰਮੀਤ ਕੌਰ ਚੁੱਪ ਹੋ ਗਈ ! ਉਸਦੀਆਂ ਅੱਖਾਂ ਅੱਗੇ ਭਾਂਡਿਆਂ ਦੀ ਸੇਵਾ ਦਾ ਦ੍ਰਿਸ਼ ਚਲਣ ਲੱਗਾ ! ਆਪਣੇ ਘਰਾਂ ਵਿੱਚ "ਚੱਜ - ਏਟੀਕੇਟਸ" ਦੀ ਗੱਲ ਕਰਦੇ ਕਰਦੇ, ਅਸੀਂ ਗੁਰੂ ਘਰ ਦੀ ਸੇਵਾ ਵਿੱਚ ਕਦੋਂ "ਚੱਜ - ਏਟੀਕੇਟਸ" ਗੁਆ ਬੈਠੇ, ਪਤਾ ਹੀ ਨਹੀਂ ਚਲਿਆ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >>
http://nikkikahani.com/ Now you can Download & Install NIKKI KAHANI on your ANDROID MOBILE, just go to PLAY STORE and search for NIKKI KAHANI


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top