Share on Facebook

Main News Page

ਜ਼ਜਬਾਤ ? ਮੂਰਖ ? (ਨਿੱਕੀ ਕਹਾਣੀ)
-:
ਬਲਵਿੰਦਰ ਸਿੰਘ ਬਾਈਸਨ

ਕਲ ਇੱਕ ਬੈੰਡ ਦੀ ਬੋਲੀ ਸੁਣੀ ਜਿਸ ਵਿੱਚ ਉਨ੍ਹਾਂ ਨੇ ਇੱਕ ਸਮਾਜਿਕ ਅੱਤੇ ਸਿਆਸੀ ਲੀਡਰ ਨੂੰ ਸੰਤ-ਸਿਪਾਹੀ ਵਰਗਾ ਦਸਿਆ ! ਪਿਛਲੇ ਦਿਨਾਂ ਵਿੱਚ ਵੀ ਚੋਣਾ ਦੌਰਾਨ ਇਸੀ ਤਰੀਕੇ ਨਾਲ ਵੱਖ ਵੱਖ ਬੁਲਾਰੇਆਂ ਨੇ ਪੁਰਾਤਨ ਸੂਰਮਿਆਂ ਨਾਲ ਅਜੇਹੇ ਲੀਡਰਾਂ ਦਾ ਟਾਕਰਾ ਕੀਤਾ ਸੀ ! ਇਸ ਤਰਾਂ ਟਾਕਰਾ ਕਰਨਾ ਕਿੰਨਾ ਕੁ ਸਹੀ ਹੈ ? (ਹਰਜੀਤ ਸਿੰਘ ਨੇ ਸੁਰਜੀਤ ਸਿੰਘ ਨੂੰ ਪੁਛਿਆ)

ਸੁਰਜੀਤ ਸਿੰਘ : ਯਾਰ ! ਅਸੀਂ ਪਤਾ ਨਹੀਂ ਕਿਓਂ ਕਿਸੀ ਵੀ ਗੱਲ ਨੂੰ ਲੈ ਕੇ ਇਤਨੇ ਜ਼ਜਬਾਤੀ ਹੋ ਜਾਂਦੇ ਹਾਂ, ਕਿ ਆਪਣੇ ਜ਼ਜਬਾਤਾਂ ਦੀ ਹੱਦ ਹੀ ਪਾਰ ਕਰ ਜਾਉਂਦੇ ਹਾਂ ! ਓਹ ਸਿਆਸੀ ਹੋ ਸਕਦਾ ਹੈ, ਕਿ ਬਹੁਤ ਚੰਗਾ ਬੰਦਾ ਹੋਵੇ, ਪਰ ਕਿਸੀ ਵੀ ਤਰੀਕੇ ਨਾਲ ਉਸਦਾ ਟਾਕਰਾ ਪੁਰਾਤਨ ਸ਼ਹੀਦਾਂ, ਨਿਰੋਲ ਧਾਰਮਿਕ ਬੰਦਿਆਂ ਨਾਲ ਨਹੀਂ ਹੋ ਸਕਦਾ ! ਮਨੁੱਖ ਦਾ ਕਿਸੀ ਨੂੰ ਪਸੰਦ ਕਰਨਾ ਇੱਕ ਅਲਗ ਵਿਸ਼ਾ ਹੈ, ਪਰ ਆਪਣੇ ਧਾਰਮਿਕ ਵਿਸ਼ਵਾਸਾਂ ਦੇ ਨਾਲ ਉਸਦੀ ਤੁਲਨਾ ਕਰਨਾ ਵਾਕਈ ਹੀ ਦਿਮਾਗੀ ਦਿਵਾਲੀਏਪਨ ਦੀ ਨਿਸ਼ਾਨੀ ਹੈ !

ਹਰਜੀਤ ਸਿੰਘ : ਹੁਣ ਇਨ੍ਹਾਂ ਨੂੰ ਜ਼ਜਬਾਤੀ ਸਮਝੀਏ ਜਾਂ ਮੂਰਖ ? ਕੁਝ ਸਾਲਾਂ ਪਹਿਲਾਂ ਵੀ ਇੱਕ ਪ੍ਰਧਾਨ ਮੰਤਰੀ ਦੀ ਤੁਲਣਾ ਦੇਵੀ ਨਾਲ ਕੀਤੀ ਗਈ ਸੀ ! ਕਈ ਸਿਆਸਿਆਂ ਦੇ ਸ਼ਰਾਬ, ਨਸ਼ੇਆਂ ਤੇ ਹੋਰ ਭੈੜੇ ਕੰਮ ਸਿਧੇ-ਅਸਿਧੇ ਢੰਗ ਨਾਲ ਚਲਦੇ ਹਨ ,ਪਰ ਸੱਦਕੇ ਜਾਈਏ ਹਮਾਇਤੀਆਂ ਦੇ, ਜੋ ਅੱਕਲ ਤੋ ਅੰਨੇ ਉਨ੍ਹਾਂ ਨੂੰ ਰੱਬ ਬਣਾ ਪੂਜਦੇ ਹਨ !

ਸੁਰਜੀਤ ਸਿੰਘ : ਜਦੋਂ ਅਸੀਂ ਕਿਸੀ ਨੂੰ ਪਸੰਦ ਕਰਦੇ ਹਾਂ, ਤਾਂ ਉਸ ਬਾਰੇ ਚੰਗੀਆਂ ਚੰਗੀਆਂ ਗੱਲਾਂ ਹੀ ਕਰਦੇ ਹਨ ਤੇ ਸੁਣਨਾ ਵੀ ਪਸੰਦ ਕਰਦੇ ਹਾਂ, ਪਰ ਇਹ ਪਿਆਰ ਅੰਨਾ ਨਹੀਂ ਹੋਣਾ ਚਾਹੀਦਾ ! ਸ਼ਰਧਾ ਅੱਤੇ ਪਿਆਰ ਅੰਨਾ ਹੋਵੇ, ਤਾਂ ਅਕਸਰ ਅੰਧਵਿਸ਼ਵਾਸ ਅੱਤੇ ਧਾਰਮਿਕ ਪਾਗਲਪਨ ਨੂੰ ਵਧਾਵਾ ਦਿੰਦਾ ਹੈ !

ਹਰਜੀਤ ਸਿੰਘ (ਹਸਦੇ ਹੋਏ) : ਬਿੱਲੀ ਮਿਆਉਂ-ਮਿਆਉਂ ਕਰੇ ਤਾਂ ਕੋਈ ਗੱਲ ਨਹੀਂ, ਪਰ ਜੇਕਰ ਸ਼ੇਰ ਵੀ ਮਿਆਉਂ-ਮਿਆਉਂ ਕਰਨ ਲੱਗ ਪਵੇ ਤਾਂ ਸੋਚਣਾ ਪਵੇਗਾ ਕਿ ਕਿਹੜੀ "ਵਿਕਸ ਦੀ ਗੋਲੀ ਲੈ ਕੇ ਵਿਚਾਰਾਂ ਦੀ ਖਿਚ-ਖਿਚ ਦੂਰ ਕੀਤੀ ਜਾਵੇ" ! ਇਸ ਲਈ ਆਪਣੀ ਪਸੰਦ ਦੇ ਨੇਤਾ ਦੀ ਵਾਹ ਵਾਹ ਕਰੋ, ਪਰ ਦਿਮਾਗ ਖੋਲ ਕੇ, ਨਾ ਕਿ ਆਪਣੀ ਪੱਤ ਰੋਲ ਕੇ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >>
http://nikkikahani.com/ Now you can Download & Install NIKKI KAHANI on your ANDROID MOBILE, just go to PLAY STORE and search for NIKKI KAHANI


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top