"ਫਲਾਣੀ
ਮਸ਼ੀਨ" ਲਗਾਉਣੀ ਹੈ ਗੁਰੂਦੁਆਰਾ ਸਾਹਿਬ ਵਿੱਚ ! ਫਿਰ ਸੰਗਤਾਂ ਨੂੰ ਬਹੁਤ ਸੁੱਖ ਹੋ
ਜਾਵੇਗਾ ! (ਕੁਲਬੀਰ ਸਿੰਘ ਨੇ ਦਸਿਆ)
ਵਾਹ ! ਵਾਕਈ ਬਹੁਤ ਚੰਗਾ ਉੱਦਮ ਹੈ ਤੁਹਾਡੀ ਕਮੇਟੀ ਦਾ ! ਮੇਰੇ ਲਈ ਕੀ ਹੁਕਮ ਹੈ
ਭਾਈ ਸਾਹਿਬ ਜੀ ? (ਹਰਮਨ ਸਿੰਘ ਨੇ ਪੁਛਿਆ)
ਕੁਲਬੀਰ ਸਿੰਘ : ਪੰਦਰਾਂ ਲੱਖ ਦੇ ਗੇੜ ਦੀ ਮਸ਼ੀਨ
ਆਉਣੀ ਹੈ ! ਤੁਹਾਡੇ ਨਾਮ ਪੰਜ ਲੱਖ ਦੀ ਪਰਚੀ ਕੱਟਣੀ ਹੈ !
ਹਰਮਨ ਸਿੰਘ (ਕੁਛ ਸੋਚਦਾ ਹੋਇਆ) : ਪੰਜ ਲੱਖ ਤੇ
ਜਿਆਦਾ ਹੋ ਜਾਣਗੇ ! ਇੱਕ ਕੰਮ ਕਰਦਾ ਹਾਂ ਕੀ ਦੋ ਲੱਖ ਦੇ ਦਿੰਦਾ ਹਾਂ ! ਕਿਸ ਦੇ
ਨਾਮ ਚੈਕ ਕੱਟਾਂ ?
ਕੁਲਬੀਰ ਸਿੰਘ : ਤੁਸੀਂ ਚੈਕ ਰਹਿਣ ਦੇਵੋ ਤੇ
ਨਕਦ ਹੀ ਦੇ ਦਿਓ ਮਾਇਆ ! ਸੰਗਤ ਦਾ ਕੀਮਤੀ ਪੈਸਾ ਅਸੀਂ ਕਿਓਂ ਚੈਕ ਲੈ ਕੇ ਸਰਕਾਰ ਦੇ
ਟੈਕ੍ਸ ਵਿੱਚ ਰੋਲੀਏ ? ਨਕਦ ਦੇਵੋਗੇ ਤਾਂ ਅੱਗੋ ਕੰਪਨੀ ਕੋਲੋਂ ਚੰਗਾ ਰੇਟ ਲਗਵਾ
ਲਵਾਂਗੇ, ਨਾਲੇ ਟੈਕ੍ਸ ਵੀ ਬਚੇਗਾ ! (ਬਾਰ ਬਾਰ ਨਕਦ ਤੇ ਹੀ ਜੋਰ ਪਾਉਂਦਾ ਹੈ)
ਹਰਮਨ ਸਿੰਘ (ਜੋਰ ਪਾਉਂਦੇ ਹੋਏ) : ਤੁਸੀਂ ਪਰਚੀ
ਕੱਟੋ ! ਮੈ ਚੈਕ ਹੀ ਦੇਣਾ ਹੈ ਤਾਂਕਿ ਮੇਰੇ ਖਾਤੇ ਵਿੱਚ ਵੀ ਇਹ ਰਕਮ ਆ ਜਾਵੇ ਤੇ
ਤੁਹਾਡੇ ਖਾਤੇ ਵਿੱਚ ਵੀ ! ਦਿੱਕਤ ਕੀ ਹੈ ?
ਕੁਲਬੀਰ ਸਿੰਘ (ਪਰੇਸ਼ਾਨ ਹੁੰਦਾ ਹੋਇਆ) : ਛੱਡੋ
ਤੁਸੀਂ, ਰੱਖੋ ਚੈਕ ਆਪਣੇ ਕੋਲ ! ਸਾਨੂੰ ਬਥੇਰੇ ਦੇਣ ਵਾਲੇ ਬੈਠੇ ਨੇ ! ਤੁਸੀਂ ਰੱਖੋ
ਆਪਣਾ ਚਿੱਟਾ ਆਪਣੇ ਕੋਲ, ਫਿਰ ਕਦੀ ਲੈ ਲਵਾਂਗੇ ! (ਗੁੱਸਾ ਕਰ ਕੇ ਉਥੋਂ ਚਲਾ ਜਾਂਦਾ
ਹੈ)
(ਇਤਨੀ ਹੀ ਦੇਰ ਵਿੱਚ ਰਣਜੋਧ ਸਿੰਘ ਆ ਹਰਮਨ ਸਿੰਘ ਨੂੰ ਸਤ ਸ਼੍ਰੀ ਅਕਾਲ ਬੁਲਾਉਂਦਾ
ਹੈ ਤੇ ਕੁਲਬੀਰ ਸਿੰਘ ਦੇ ਗੁੱਸੇ ਵਿੱਚ ਉਥੋਂ ਜਾਣ ਦਾ ਕਾਰਣ ਪੁਛਦਾ ਹੈ ! ਕੁਲਬੀਰ
ਸਿੰਘ ਸਾਰੀ ਗੱਲ ਬਾਤ ਸੁਣਾਂਦਾ ਹੈ)
ਰਣਜੋਧ ਸਿੰਘ (ਗੱਲ ਸੁਣਨ ਤੋਂ ਬਾਅਦ) : ਪਰ ਉਸ ਮਸ਼ੀਨ ਨੂੰ ਲਗੇਆਂ ਤੇ ਅੱਜ ਤਿੰਨ
ਹਫਤੇ ਹੋਣ ਆਏ ਅਤੇ ਉਸ ਮਸ਼ੀਨ ਦੀ ਤਾਂ ਪੂਰੀ ਪੇਮੈਂਟ ਵੀ ਏਡਵਾੰਸ ਹੋ ਚੁੱਕੀ ਹੈ !
ਕੁਲਬੀਰ ਸਿੰਘ ਦੀਆਂ ਅੱਖਾਂ ਅੱਗੇ ਉਸ ਓਹਦੇਦਾਰ ਦੀ ਸ਼ਕਲ ਘੁਮਣ ਲੱਗ ਜਾਂਦੀ ਹੈ ਜੋ
ਚਿੱਟੇ-ਕਾਲੇ ਦੀਆਂ ਕਹਾਣੀਆਂ ਸੁਣਾ ਕੇ ਗਿਆ ਸੀ ! ਕੀ ਕਰਦਾ ਓਹ ਉਸ ਕੈਸ਼ ਨਾਲ ? ਕੀ
ਸੰਗਤ ਵੱਲੋਂ "ਨਿਮਰਤਾ ਵੱਸ" ਹੋ ਕੇ "ਗੁਪਤ ਦਾਨ ਦੇ ਨਾਮ ਤੇ ਕੈਸ਼" ਦਿੱਤੇ ਜਾਂਦੇ
ਪੈਸੇ ਨੂੰ ਓਹ ਖਾ ਜਾਂਦਾ ? ਜੇ ਨਹੀਂ ਤੇ ਫਿਰ ਕਿਓਂ ਉਸਨੇ ਚੈਕ ਲੈਣ ਤੋਂ ਮਨਾ ਕੀਤਾ
? (ਸੋਚਦਾ ਸੋਚਦਾ ਆਪਣੀ ਸੋਚ ਨੂੰ ਡੂੰਘਾ ਲੈ ਜਾਂਦਾ ਹੈ)
(ਫੈਸਲਾ ਕਰਦਾ ਹੈ ਕੀ ਜੋ ਮਰਜ਼ੀ ਹੋ ਜਾਵੇ ਮੈਂ ਅੱਜ ਤੋਂ ਕੋਈ ਵੀ ਪੈਸਾ ਜਾਂ ਵਸਤੂ
ਬਗੈਰ ਰਸੀਦ ਕਟਾਏ ਨਹੀ ਦੇਵਾਂਗਾ ! (ਬੁੜ-ਬੁੜ ਕਰਦਾ ਹੈ ) ਚੈਕ ਮਤਲਬ "ਚਿੱਟਾ ਦਾਨ"
ਤੇ ਬਿਨਾ ਰਸੀਦ ਤੋਂ ਕੈਸ਼ ਮਤਲਬ "ਕਾਲਾ ਦਾਨ" !!!