Share on Facebook

Main News Page

ਸਿੱਖ ਦੀ ਤਾਰੀਫ਼ ! (ਨਿੱਕੀ ਕਹਾਣੀ)
-: ਬਲਵਿੰਦਰ ਸਿੰਘ ਬਾਈਸਨ

ਹੇ ਬ੍ਰਦਰ, ਆਈ ਐਮ ਸੋ ਹੰਗਰੀ ! ਕੈਨ ਆਈ ਈਟ ਦਿਸ ਬ੍ਰੇਡ ਵਿਦਾਉਟ ਬਿਲਿੰਗ ? ਵੀ ਵਿਲ ਸ਼ੋ ਦ ਰੈਪਰ ਏਟ ਕਾਉਂਟਰ ਲੇਟਰ ! (ਵਿਕਟਰ ਨੇ ਆਪਣੇ ਮਿਤਰ ਹਰਪ੍ਰੀਤ ਸਿੰਘ ਨੂੰ ਇੱਕ ਗਰੋਸਰੀ ਸਟੋਰ ਵਿੱਚ ਸ਼ਾਪਿੰਗ ਵੇਲੇ ਭੁੱਖ ਲਗਣ ਕਾਰਣ ਸਲਾਹ ਕਰਦੇ ਹੋਏ ਪੁੱਛਿਆ)

ਹਰਪ੍ਰੀਤ ਸਿੰਘ : ਤੂੰ ਇੱਕ ਕੰਮ ਕਰ; ਜਾ ਕੇ ਮੈਨੇਜਰ ਨੂੰ ਪੁਛ ਲੈ ! ਐਵੇਂ ਹੀ ਬਿਨਾ ਪੁੱਛੇ ਖਾਣਾ ਚੋਰੀ ਕਰਨ ਸਮਾਨ ਹੁੰਦਾ ਹੈ !

ਵਿਕਟਰ (ਹਾਂ ਵਿਚ ਹਾਂ ਮਿਲਾਉਂਦਾ ਹੋਇਆ) : ਯੂ ਆਰ ਰਾਇਟ ਬ੍ਰੋ !

ਕਿਉਂਕਿ ਸਟੋਰ ਬਹੁਤ ਵੱਡਾ ਹੁੰਦਾ ਹੈ ਇਸ ਕਰਕੇ ਇੱਕ ਪਾਸੇ ਡਿਉਟੀ ਤੇ ਖੜੇ ਬੰਦੇ ਨੂੰ ਮੈਨੇਜਰ ਬਾਰੇ ਪੁਛਦਾ ਹੈ ! ਦੋ ਮਿਨਟ ਬਾਅਦ ਹੀ ਮੈਨੇਜਰ ਉਨ੍ਹਾਂ ਨੂੰ ਮਿਲਣ ਆ ਜਾਂਦਾ ਹੈ ! ਮਿਲਣ ਦਾ ਕਾਰਣ ਪੁਛਣ ਤੇ ਵਿਕਟਰ ਬਿਲ ਕਰਾਉਣ ਤੋਂ ਪਹਿਲਾਂ ਹੀ ਬ੍ਰੇਡ ਖਾਣ ਬਾਰੇ ਪੁਛਦਾ ਹੈ ਤੇ ਦਸਦਾ ਹੈ ਕੀ ਓਹ ਬਾਅਦ ਵਿਚ ਰੈਪਰ ਵਿਖਾ ਕੇ ਬਿਲਿੰਗ ਕਰਵਾ ਲਵੇਗਾ !

ਮੈਨੇਜਰ ਹਰਪ੍ਰੀਤ ਸਿੰਘ ਵੱਲ ਇਸ਼ਾਰਾ ਕਰ ਕੇ ਪੁਛਦਾ ਹੈ : ਸਿੰਘ ਸਾਬ ਇਜ਼ ਵਿਦ ਯੂ ?

ਵਿਕਟਰ : ਯਸ ! ਆਈ ਐਮ ਵਿਦ ਹਿਮ !

ਮੈਨੇਜਰ (ਪਿਆਰ ਨਾਲ ਮੁਸਕੁਰਾਉਂਦੇ ਹੋਏ) : ਨੋ ਮੈਟਰ ! ਯੂ ਕੈਨ ਈਟ ਐਨੀਥਿੰਗ ਫ੍ਰਾਮ ਸਟੋਰ ! ਵੀ ਹੈਵ ਬਿਲੀਵ ਇਨ ਯੂ ! ਸੀ ਯੂ ਏਟ ਕਾਉਂਟਰ ! (ਇਜਾਜ਼ਤ ਦੇ ਕੇ ਚਲਾ ਜਾਂਦਾ ਹੈ)

ਵਿਕਟਰ ਹਰਪ੍ਰੀਤ ਸਿੰਘ ਵੱਲ ਵੇਖ ਕੇ : ਵ੍ਹਾਟ ਇਸ ਦਾ ਮੈਟਰ ? ਮੈਨੇਜਰ ਨੋਜ਼ ਯੂ ?

ਹਰਪ੍ਰੀਤ ਸਿੰਘ (ਨਿਮਾਣੇਪਨ ਨਾਲ) : ਨਹੀਂ, ਓਹ ਮੈਨੇਜਰ ਮੈਨੂੰ ਨਹੀਂ ਜਾਣਦਾ ਪਰ ਓਹ ਮੇਰੇ ਗੁਰੂ ਨੂੰ ਜਾਣਦਾ ਹੈ ! ਤੂੰ ਮੈਨੂੰ ਇੱਕ ਦਿਨ ਪੁਛਿਆ ਸੀ ਕੀ "ਸਿੱਖ ਦੀ ਕੀ ਤਾਰੀਫ਼ ਹੈ ?" ਉਸ ਦਿਨ ਮੇਰੇ ਕੋਲ ਇਸ ਗੱਲ ਦਾ ਉੱਤਰ ਨਹੀਂ ਸੀ ਪਰ ਅੱਜ ਹੈ ... ! ਇੱਕ ਸਿੱਖ ਦਾ ਸਚ ਆਚਾਰ (ਸਦਾਚਾਰ) ਹੀ ਸਿੱਖ ਦੀ ਤਾਰੀਫ਼ ਹੈ ਜੋ ਮਿਲਦਾ ਹੈ ਗੁਰੂ ਦਾ ਹੁਕਮ ਆਪਨੇ ਜੀਵਨ ਵਿਚ ਕਮਾਉਣ ਨਾਲ ! ਇਹ ਸਾਬਤ ਸੂਰਤ ਦਸਤਾਰ ਸਿਰਾ, ਜੋ ਭਰੋਸਾ ਦਿਵਾਉਂਦੀ ਹੈ ਕੀ ਮੈਂ ਗੁਰੂ ਕਾ ਸਿੱਖ ਹਾਂ ਤੇ ਗੁਰੂ ਕਾ ਸਿੱਖ ਕਦੀ ਅਮਾਨਤ ਵਿਚ ਖਿਆਨਤ ਨਹੀਂ ਕਰਦਾ ! (ਆਪਣੇ ਗੁਰੂ ਪ੍ਰਤੀ ਪਿਆਰ ਨਾਲ ਉਸਦੀਆਂ ਅੱਖਾਂ ਗਿੱਲੀਆਂ ਹੋ ਜਾਂਦੀਆਂ ਹਨ)


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >>
http://nikkikahani.com/ Now you can Download & Install NIKKI KAHANI on your ANDROID MOBILE, just go to PLAY STORE and search for NIKKI KAHANI


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top