24 ਨਵੰਬਰ ੨੦੧੩... ਸ੍ਰੀ ਅੰਮ੍ਰਿਤਸਰ ਦੇ ਗੁਰੂ ਹਰਿਕ੍ਰਿਸ਼ਨ
ਪੁਬ੍ਲਿਕ ਸਕੂਲ ਮਜੀਠਾ ਰੋਡ ਵਿਖੇ ਬਾਬਾ ਦੀਪ ਸਿੰਘ ਫ਼ੇਡਰੇਸ਼ਨ ਵਲੋਂ ਕਰਵਾਏ ਗਏ
“ਮਿਸਟਰ ਟਰਬਨ ੨੦੧੩” ਵਿਚ ਵੱਖ ਵੱਖ ਉਮਰ ਦੇ ਸਾਬਤ ਸੂਰਤ ਬਚਿਆਂ ਅੱਤੇ ਨੌਜਵਾਨਾਂ
ਨੇ ਭਾਗ ਲਿਆ ! ਪਤਵੰਤੇ ਸਜਣਾ, ਸੋਸਾਇਟੀਆਂ ਅਤੇ ਸੰਗਤਾਂ ਨੇ ਭਾਰੀ ਗਿਣਤੀ ਵਿਚ
ਸ਼ਮੂਲੀਅਤ ਕੀਤੀ, ਉਥੇ ਹੀ ਪ੍ਰਬੰਧਕ ਵੀਰਾਂ ਵਲੋਂ ਬੜੇ ਹੀ ਨਵੇਕਲੇ ਢੰਗ ਨਾਲ ਇਕ
ਸਿੱਖੀ ਸਭਿਆਚਾਰ ਪ੍ਰੋਗ੍ਰਾਮ ਊਲਿਕਿਆ ਗਿਆ. ਇਸ ਸਮਾਗਮ ਵਿਚ ਦਸਤਾਰ ਮੁਕ਼ਾਬਲੇ,
ਸਿੱਖ ਧਰਮ ਦੀ ਜਾਣਕਾਰੀ ਨਾਲ ਸੰਬੰਧਤ ਸੁਆਲ ਜਵਾਬ ਦਾ ਦੌਰ ਚਲਿਆ ਨਾਲ ਹੀ ਹਾਸ
ਕਲਾਕਾਰਾਂ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ... ਇਸ ਸਮਾਗਮ ਵਿਚ ਪਤਵੰਤੇ ਸਜਣ ਭਾਈ
ਨਿਰਮਲਜੀਤ ਸਿੰਘ (ਲੰਦਨ ਯੂ. ਕੇ ), ਹੈਡ ਗ੍ਰੰਥੀ ਭਾਈ ਸੁਖਵਿੰਦਰ ਸਿੰਘ ਜੀ ਸ੍ਰੀ
ਦਰਬਾਰ ਸਾਹਿਬ , ਸ਼੍ਰੋ. ਗ. ਪ੍ਰ. ਕਮੇਟੀ ਵਲੋਂ ਸ੍ਰ. ਗੁਮਾਨਪੂਰਾ, ਸ੍ਰ. ਵਿਜੇ
ਸਿੰਘ, ਸ੍ਰ. ਸਤਬੀਰ ਸਿੰਘ ਅਤੇ ਹੋਰ ਕਈ ਸ਼ਖਸ਼ਿਅਤਾਂ ਨੇ ਅਪਨਾ ਯੋਗਦਾਨ ਪਇਆ ਤੇ ਅਨੰਦੁ
ਮਾਣਿਆ.
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮਕੜ ਜੋ ਕੀ ਕਿਸੇ ਕਾਰਣ ਆਪ ਉਥੇ ਨਾ
ਪੁਜ ਸਕੇ ਤਾਂ ਉਹਨਾ ਦਾ ਸੰਦੇਸ਼ ਸ. ਸਤਬੀਰ ਸਿੰਘ ਜੀ ਨੇ ਸਾਂਝਾ ਕੀਤਾ ਤੇ ਇਸ ਕਦਮ
ਦੀ ਸ਼ਲਾਘਾ ਕੀਤੀ ਤੇ ਪੂਰ ਸਾਥ ਦੇਣ ਦਾ ਵਿਸ਼ਵਾਸ ਦੁਵਾਇਆ. ਇਸ ਪ੍ਰੋਗ੍ਰਾਮ ਵਿਚ ਟੀ.
ਵੀ. ਦੇ ਕੁਝ ਹਾਸ ਕਲਾਕਾਰ ਮਿਸ ਸਲੋਨੀ ਆਦਿ ਨੇ ਵੀ ਸ਼ਿਰਕਤ ਕਰ ਕੇ ਦਰਸ਼ਕਾ ਦੀਆਂ
ਤਾੜੀਆਂ ਹਾਸਿਲ ਕੀਤੀਆਂ. ਇਸ ਸਾਰੇ ਪ੍ਰੋਗ੍ਰਾਮ ਵਿਚ ਤਿੰਨ ਜੱਜ ਸਾਹਿਬਾਨ ਦੀ ਸੇਵਾ
ਨਿਭਾਈ, ਜਿਨ੍ਹਾਂ ਵਿਚੋਂ ਇੱਕ ਉਘੇ ਲਿਖਾਰੀ ਸ. ਇੰਦਰਜੀਤ ਸਿੰਘ ਗਾਗੋਆਨੀ ਜੀ ਸਨ !
ਸਭ ਜੱਜ ਸਾਹਿਬਾਨ ਨੇ ਅੰਤ ਵਿਚ ਨਿਰਪਖ ਹੋਕੇ ਅਪਨਾ ਫ਼ੈਸਲਾ ਦਰਸ਼ਕਾ ਅਗੇ ਪੇਸ਼ ਕੀਤਾ
ਅਤੇ ਦਰਸ਼ਕਾਂ ਨੇ ਵੀ ਉਸ ਫ਼ੈਸਲੇ ਦਾ ਨਿਘਾ ਸਵਾਗਤ ਕੀਤਾ
ਸਮਾਗਮ ਦਾ ਇਕ ਹੋਰ ਆਕਰਸ਼ਣ ਤਿਨ ਟੀਮਾਂ ਵਲੋਂ ਗਤਕਾ ਪ੍ਰਦਰਸ਼ਨ ਵੀ ਰਿਹਾ. ਇਸ ਸਭ ਨਾਲ
ਸਾਲ ੨੦੧੩ ਲਈ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵਿਸ਼ੇਸ਼ ਯੋਗਦਾਨ ਪਾਉਣ ਲਈ ਚਾਰ
ਵੀਰਾਂ ਨੂੰ ਬਾਬਾ ਦੀਪ ਸਿੰਘ ਫੈਡਰੇਸ਼ਨ ਵਲੋ ਸਨਮਾਨਿਤ ਵੀ ਕੀਤਾ ਗਿਆ ਜਿਸ ਵਿਚ ਉਚੇਚ
ਤੌਰ ਤੇ ਵੀਰ ਬਲਵਿੰਦਰ ਸਿੰਘ ਬਾਈਸਨ ਨੂੰ ਓਹਨਾ ਦੀ Anroid Apps ਰਾਹੀ ਸਿੱਖ ਯੂਥ
ਨੂੰ ਸਿੱਖੀ ਸਿਧਾਂਤਾ ਨਾਲ ਜੋੜਨ ਵਾਲੇ ਉਪਰਾਲੇ ਲਈ Sikh Spiritual Personality
2013 ਐਲਾਨਿਆ ਗਿਆ. ਸਾਰੇ ਦਰਸ਼ਕਾ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਬੁਲਾਰੇਆਂ ਵਲੋਂ
ਬਾਬਾ ਦੀਪ ਸਿੰਘ ਫ਼ੇਡਰੇਸ਼ਨ ਦੇ ਇਸ ਨਵੇਕਲੀ ਸੋਚ ਤੇ ਢੰਗ ਨੂੰ ਸਲਾਹਿਆ ਗਿਆ
ਇਸ ਬਾਬਤ ਬਲਵਿੰਦਰ ਸਿੰਘ ਬਾਈਸਨ ਦਾ ਕਹਿਣਾ ਹੈ ਕੀ "ਨਿੱਕੀ ਕਹਾਣੀ" ਸੀਰਿਸ ਨੂੰ
ਜਿਤਨਾ ਭਰਵਾਂ ਹੁੰਗਾਰਾ ਅੱਤੇ ਪਿਆਰ ਆਪ ਸਭਨਾਂ ਨੇ ਦਿੱਤਾ ਹੈ, ਓਹ ਮੇਰੇ ਲਈ ਇੱਕ
ਵੱਡਾ ਉਤਸ਼ਾਹ ਹੋ ਨਿਬੜਿਆ ਹੈ ! ਬਾਬਾ ਦੀਪ ਸਿੰਘ ਫ਼ੇਡਰੇਸ਼ਨ (ਅੰਮ੍ਰਿਤਸਰ) ਵੱਲੋਂ
MR. TURBAN 2013 ਬਹੁਤ ਵੱਡਾ ਰਿਹਾ ਤੇ ਕਾਮਿਆਬੀ ਦੀਆਂ ਬੁਲੰਦੀਆਂ ਤਕ ਗਿਆ ! ਵੱਡੀ
ਗਿਣਤੀ ਵਿਚ ਸਾਬਤ ਸੂਰਤ ਦਸਤਾਰ ਸਿਰਾ ਨੌਜਵਾਨਾਂ ਨੂੰ ਇੱਕ ਪਲੇਟਫ਼ਾਰਮ ਤੇ ਵੇਖ ਕੇ
ਮਨ ਗਦ-ਗਦ ਹੋ ਗਿਆ ! ਇਸ ਮੋਕੇ ਸ. ਇੰਦਰਜੀਤ ਸਿੰਘ ਗੋਗੋਆਣੀ ਜੀ ਦੇ ਦਰਸ਼ਨ ਕਰਨ ਦਾ
ਸੁਭਾਗ ਮਿਲਿਆ ! ਗੋਗੋਆਣੀ ਜੀ ਇੱਕ ਉਘੇ ਲਿਖਾਰੀ ਹਨ ਤੇ ਉਨ੍ਹਾਂ ਦੀ ਲਿਖਤ ਸਟੀਕ
ਅੱਤੇ ਲੋਹੇ ਤੇ ਚੋਟ ਮਾਰਣ ਵਾਲੀ ਹੈ !
ਫ਼ੇਡਰੇਸ਼ਨ ਵੱਲੋਂ ਪਹਿਲੀ ਵਾਰ SIKH SPIRITUAL PERSONALITY AWARD ਉਲੀਕੇ ਗਏ,
ਜੋ ਕੀ ਸਮਾਜ ਅਤੇ ਧਰਮ ਵਿਚ ਨਵੇਕਲੇ ਕੰਮਾਂ ਲਈ ਦਿੱਤੇ ਜਾਣੇ ਮਿੱਥੇ ਗਏ ! ਇਸ ਸਾਲ
ਲਈ ਚਾਰ ਨਾਮ ਚੁਣੇ ਗਏ ਅੱਤੇ ਉਨ੍ਹਾਂ ਵਿਚੋਂ ਇੱਕ ਮੇਰਾ ਨਾਮ ਤਜਵੀਜ਼ ਕਰ ਨਿੱਕੀ
ਕਹਾਣੀ ਉਪਰਾਲੇ ਨੂੰ ਪਿਆਰ ਕਰਦੇ ਹੋਏ ਫ਼ੇਡਰੇਸ਼ਨ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ
ਸਾਹਮਣੇ ਇਹ ਅਵਾਰਡ ਮੇਰੀ ਝੋਲੀ ਵਿੱਚ ਪਾਇਆ !
ਇੱਕ ਵਾਰ ਇਸ ਪਿਆਰ ਲਈ ਅੱਤੇ ਮੇਰੇ ਮੋਢੇ 'ਤੇ ਜਿੰਮੇਦਾਰੀ ਵਧਾਉਣ ਲਈ ਮੈਂ ਸ.
ਰਸ਼ਪਾਲ ਸਿੰਘ ਬਾਗੀ ਜੀ ਦਾ ਧੰਨਵਾਦੀ ਹਾਂ, ਜਿਨ੍ਹਾਂ ਨੇ MR. TURBAN 2013 ਨੂੰ
ਇਤਨੇ ਵੱਡੇ ਪਧਰ 'ਤੇ ਪੂਰੀ ਸਫਲਤਾ ਨਾਲ ਸਿਰੇ ਚਾੜਿਆ !