Share on Facebook

Main News Page

ਖਾਰਾ ਸਮੁੰਦਰ ! (ਨਿੱਕੀ ਕਹਾਣੀ)
-: ਬਲਵਿੰਦਰ ਸਿੰਘ ਬਾਈਸਨ

ਚੁੱਪਚਾਪ ਸਾਡੇ ਧਰਮ ਵਿੱਚ ਆ ਕੇ ਜਜ਼ਬ ਹੋ ਜਾਵੋ, ਵਰਨਾ ਤੁਹਾਡਾ ਕੁੱਝ ਨਹੀਂ ਰਹਿਣ ਦੇਣਾ ! ਤੁਹਾਡਾ ਜਨਮ ਵੀ ਤੇ ਸਾਡੇ ਵਿਚੋਂ ਹੀ ਹੋਇਆ ਹੋ ! (ਵੱਧ ਗਿਣਤੀ ਦੇ ਆਗੂ ਅੰਧਬੁਧਿ ਨੇ ਘੱਟ ਗਿਣਤੀ ਦੇ ਲੋਕਾਂ ਨੂੰ ਘੁਮਾ-ਫਿਰਾ ਕੇ ਧਮਕੀ ਦਿੱਤੀ)

ਹਰਧਰਮਪਿਆਰ ਸਿੰਘ (ਨਿਡਰਤਾ ਨਾਲ): ਮਿੱਠੀ ਨਦੀ ਨੂੰ ਸਮੁੰਦਰ ਵਿੱਚ ਜਜ਼ਬ ਕਰ ਲੈਣ ਨਾਲ ਕੀ ਸਮੁੰਦਰ ਕਾ ਖਾਰਾਪਨ ਖਤਮ ਹੋ ਜਾਵੇਗਾ ?

ਅੰਧਬੁਧਿ (ਵਧ ਗਿਣਤੀ ਦਾ ਆਗੂ): ਕੀ ਮਤਲਬ ਹੈ ਤੇਰਾ ?

ਹਰਧਰਮਪਿਆਰ ਸਿੰਘ: ਬਹੁਤ ਚੰਗਾ ਹੋਵੇ ਤੇ ਮਿੱਠੀ ਨਦੀ ਨੂੰ ਚਲਦਾ ਰਹਿਣ ਦਿੱਤਾ ਜਾਵੇ ਤਾਂਕਿ ਓਹ ਰਾਹ ਵਿਚ ਜੀਵਨ ਦਿੰਦੀ ਹੋਈ ਆਪਣਾ ਸਫ਼ਰ ਪੂਰਾ ਕਰੇ ! ਸਮੁੰਦਰ ਖਾਰਾ ਹੈ ਤੇ ਜੀਵਨ ਦੇਣ ਦੇ ਕਾਬਿਲ ਨਹੀਂ ! ਰੱਬ ਦੀ ਕਿਰਪਾ ਨਾਲ ਉਸ ਖਾਰੇ ਪਾਣੀ ਵਿਚੋਂ ਕੁਝ ਪਾਣੀ ਉੱਡ ਕੇ ਅਕਾਸ਼ਾਂ ਤਕ ਅਪੜ ਕੇ, ਜੀਵਨ ਦੇਣ ਵਾਲਾ ਮਿੱਠਾ ਪਾਣੀ ਵਰਸਾ ਦਿੰਦਾ ਹੈ, ਪਰ ਜੇਕਰ ਓਹ ਪਾਣੀ ਵਰਸ ਕੇ ਵਾਪਿਸ ਉਸੀ ਸਮੁੰਦਰ ਵਿਚ ਪਵੇ ਤੇ ਕੋਈ ਫਾਇਦਾ ਨਹੀਂ ਹੁੰਦਾ ਤੇ ਓਹ ਪੀਣ ਜੋਗਾ ਨਹੀਂ ਹੁੰਦਾ !

ਅੰਧਬੁਧਿ (ਪਰੇਸ਼ਾਨ ਹੋ ਕੇ): ਸਾਫ਼ ਸਾਫ਼ ਕਹ .. ਕੀ ਕਹਿਣਾ ਚਾਹੁੰਦਾ ਹੈ ?

ਹਰਧਰਮਪਿਆਰ ਸਿੰਘ: ਘੱਟ ਗਿਣਤੀ ਧਰਮ ਨਦੀਆਂ ਵਰਗੇ ਹਨ ਜੋ ਆਪਣੇ ਰਾਹ ਵਿਚ ਆਉਣ ਵਾਲੀਆਂ ਫਸਲਾਂ ਅਤੇ ਜੰਗਲਾਂ ਨੂੰ ਪਾਲਦੇ ਹੋਏ ਚਲਦੀ ਹੈ ! ਵੱਡੇ ਧਰਮ ਉਸ ਸਮੁੰਦਰ ਵਾਂਗ ਹਨ, ਜੋ ਹਰ ਸ਼ੈ ਨੂੰ ਆਪਣੇ ਵਿੱਚ ਸਮਾਂ ਲੈਣ ਦੀ ਤਾਕਤ ਰਖਦੇ ਹਨ, ਪਰ ਇਸ ਤਾਕਤ ਦੇ ਨਸ਼ੇ ਵਿਚ ਅਕਸਰ ਓਹ ਆਪਣੇ ਮਿੱਠੇਪਨ ਨੂੰ ਗੁਆ ਕੇ ਖਾਰੇ ਹੋ ਜਾਂਦੇ ਹਨ ਤੇ ਨਦਿਆਂ ਨੂੰ ਆਪਨੇ ਵਿਚ ਜ਼ਜਬ ਕਰਨ ਦੀਆਂ ਕੁਚਾਲਾਂ ਚਲਦੇ ਰਹਿੰਦੇ ਹਨ ! ਪਰ ਓਹ ਭੁੱਲ ਜਾਂਦੇ ਹਨ ਕੀ ਮਿੱਠੀ ਨਦੀ ਜਦੋਂ ਸਮੁੰਦਰ ਵਿਚ ਜ਼ਜਬ ਹੁੰਦੀ ਹੈ ਤੇ ਆਪਣਾ ਮਿੱਠਾ ਗੁਣ ਗੁਆ ਦਿੰਦੀ ਹੈ ! ਰੱਬ ਨੇ ਜਿਸ ਨੂੰ ਜਿਸ ਰਾਹ ਲਾਇਆ ਹੈ ਓਹ ਨੂੰ ਉਸ ਰਾਹ ਤੇ ਚਲਣ ਦੇਣਾ ਹੀ ਸਹੀ ਤਰੀਕਾ ਹੈ !

ਅੰਧਬੁਧਿ: ਸਮੁੰਦਰ ਮਾੜਾ ਨਹੀਂ ਹੁੰਦਾ, ਪਰ ਕਦੀ ਕਦੀ ਆਪਣੀ ਤਾਕਤ ਵਿਚ ਅੰਨਾ ਹੋ ਕੇ, ਸਭ ਕੁੱਝ ਆਪਣੇ ਵਿੱਚ ਸਮਾਉਣ ਲਈ ਮਚਲ ਉਠਦਾ ਹੈ ! ਮੈਨੂੰ ਮਾਫ਼ ਕਰੀ ਵੀਰ, ਰੱਬ ਦੀ ਕੁਦਰਤ ਵਿਚ ਜੋ ਜਿਸ ਧਰਮ ਵਿਚ ਵਿਸ਼ਵਾਸ ਰਖਦਾ ਹੈ, ਉਸਨੂੰ ਉਸੇ ਵਿਚ ਹੀ ਰਹਿਣਾ ਚਾਹੀਦਾ ਹੈ, ਕਿਓਂਕਿ ਧਰਮ ਥੋਪਣ ਦੀ ਚੀਜ਼ ਨਹੀ ਅਤੇ ਨਾ ਹੀ ਜਨਮ ਤੋਂ ਹੀ ਹੁੰਦਾ ਹੈ!

ਹਰਧਰਮਪਿਆਰ ਸਿੰਘ: ਦਇਆ ਹੀ ਧਰਮ ਦਾ ਮੂਲ ਹੈ ! ਆਪਨੇ ਧਰਮ ਦਾ ਭਲਾ ਲੋਚੋ ਪਰ ਦੂਜਿਆਂ ਧਰਮਾਂ ਨੂੰ ਵੀ ਖਿਲਣ ਤੇ ਵਧਣ ਦਾ ਪੂਰਾ ਮੌਕਾ ਦੇਓ !

ਅੰਧਬੁਧਿ: ਅਸੀਂ ਵੀ ਇੱਕ ਦਿਨ ਘੱਟ-ਗਿਣਤੀ ਸੀ ਤੇ ਸਾਨੂੰ ਵੀ ਮੌਕਾ ਮਿਲਿਆ ਸੀ ਵਧਣ-ਖਿਲਣ ਦਾ ! ਵਾਕਈ ਹੀ “ਜੀਓ ਅੱਤੇ ਜੀਨੇ ਦੋ” ਦਾ ਸਿਧਾਂਤ ਲਾਗੂ ਹੋਣਾ ਚਾਹੀਦਾ ਹੈ ! (ਦੋਵੇਂ ਹਸਦੇ ਹੋਏ ਗਲੇ ਮਿਲਦੇ ਹਨ ਤੇ ਨਵੇਂ ਭਵਿਖ ਦੀਆਂ ਗੱਲਾਂ ਕਰਨ ਲੱਗਦੇ ਹਨ)


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >> << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top