Share on Facebook

Main News Page

ਮਾਲਿਕਾਨਾ ਹੱਕ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਜੱਜ ਸਾਹਿਬ, ਇਨ੍ਹਾਂ ਨੇ ਜਬਰਦਸਤੀ ਮੇਰਾ ਮਕਾਨ ਖਾਲੀ ਕਰਵਾ ਲਿਆ ਹੈ ! ਇਸ ਮਕਾਨ ਤੇ ਮਾਲਿਕਾਨਾ ਹੱਕ ਮੇਰਾ ਸੀ ਪਰ ਇਨ੍ਹਾਂ ਨੇ ਬਿਨਾ ਮੈਨੂੰ ਦੱਸੇ ਨਕਲੀ ਪੇਪਰ ਬਣਾ ਕੇ, ਲੱਲੋ ਚਪੋ ਕਰ ਕੇ ਮੈਨੂੰ ਬਰਗਲਾ ਲਿਆ !

ਇਹ ਕੌਣ ਹਨ ? (ਜੱਜ ਨੇ ਪੁਛਿਆ)

ਜਗਜੀਤ ਕੌਰ : ਇਹ ਬਹੁਤ ਸਾਲਾਂ ਤੋਂ ਸਾਡੇ ਕਿਰਾਏਦਾਰ ਸਨ ਤੇ ਅਸੀਂ ਜਾਂ ਸਾਡੇ ਵੱਡੇਆਂ ਨੇ ਇਨ੍ਹਾਂ ਨੂੰ ਕੋਈ ਮਾਲਿਕਾਨਾ ਹੱਕ ਨਹੀਂ ਦਿੱਤੇ ਸਨ, ਪਰ ਇਨ੍ਹਾਂ ਨੇ ਸਮਾਂ ਪਾ ਕੇ ਸਹਿਜੇ ਸਹਿਜੇ ਆਪਣੇ ਆਪ ਨੂੰ ਮਾਲਕ ਦਸਣਾ ਸ਼ੁਰੂ ਕਰ ਦਿੱਤਾ ! ਇਨ੍ਹਾਂ ਨੇ ਹੋਰ ਕਿਰਾਏਦਾਰਾਂ ਨਾਲ ਵੀ ਗੱਲ ਬਾਤ ਕਰ ਲਿੱਤੀ ਤੇ ਸਭਨਾ ਨੇ ਮਿਲ ਕੇ ਸਾਡੀ ਜਮੀਨ 'ਤੇ ਕਬਜ਼ੇ ਸ਼ੁਰੂ ਕਰ ਦਿੱਤੇ ਤੇ ਨਾਜ਼ਾਇਜ ਕੰਧਾਂ ਵੀ ਉਸਾਰ ਲਈਆਂ, ਜਦੋਂ ਅਸੀਂ ਰੋਕਣ ਦੀ ਕੋਸ਼ਿਸ਼ ਕੀਤੀ ਤੇ ਪੁਰਾਣੇ ਬਜੁਰਗਾਂ ਦਾ ਵਾਸਤਾ ਪਾ ਕੇ ਇਨ੍ਹਾਂ ਨੇ ਸਾਨੂੰ ਚੁਪ ਕਰ ਦਿੱਤਾ !

ਜੱਜ : ਇਨ੍ਹਾਂ ਨੂੰ ਤੁਸੀਂ ਲੋਕਾਂ ਨੇ ਆਪ ਸਿਰ ਤੇ ਬਿਠਾ ਲਿਆ ਹੈ ! ਸਮੇਂ ਰਹਿੰਦੇ ਜੇਕਰ ਤੁਸੀਂ ਸੁਚੇਤ ਹੁੰਦੇ ਤੇ ਅੱਜ ਇਹ ਕਿਰਾਏਦਾਰ ਤੁਹਾਡੀ ਜਾਇਦਾਦ ਤੇ ਕਬਜਾ ਨਾ ਕਰ ਪਾਉਂਦੇ ਤੇ ਨਾ ਹੀ ਤੁਹਾਨੂੰ ਧੋਖਾ ਦੇਣ ਵਿਚ ਕਾਮਿਆਬ ਹੁੰਦੇ !

ਜਗਜੀਤ ਕੌਰ : ਤੁਸੀਂ ਠੀਕ ਕਿਹਾ ਜੀ, ਜਦੋਂ ਕੋਈ ਵੀ ਕਿਰਾਏਦਾਰ ਆਪਣੇ ਆਪ ਨੂੰ ਮਾਲਕ ਸਮਝਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਸ ਦਾ ਵਰਤਾਰਾ ਗਲਤ ਰਾਹ ਵਾਲੇ ਪਾਸੇ ਤੋਰ ਸਕਦਾ ਹੈ ! ਜੇਕਰ ਸਾਨੂੰ ਆਪਣੇ ਅਧਿਕਾਰ ਸਹੀ ਤਰੀਕੇ ਮਨਵਾਣੇ ਹਨ ਤਾਂ ਇਨ੍ਹਾਂ ਨੂੰ ਇਨ੍ਹਾਂ ਦੇ ਕਰਤਵ ਦਸਣੇ ਬਹੁਤ ਜਰੂਰੀ ਹਨ !

ਜੱਜ : ਹੁਣ ਮੈਂ ਫੈਸਲਾ ਤੁਹਾਡੇ ਹੱਕ ਵਿਚ ਕਰਦਾ ਹਾਂ ! ਪਰ ਅੱਗੇ ਤੋ ਆਪਣੀ ਜਾਇਦਾਦ ਦੀ ਸੰਭਾਲ ਆਪ ਕਰੋ ਤੇ ਇਨ੍ਹਾਂ ਕਿਰਾਏਦਾਰਾਂ ਉੱਤੇ ਅੱਖ ਬੰਦ ਕਰ ਕੇ ਯਕੀਨ ਨਾ ਕਰੋ, ਪੂਰੀ ਜਾਂਚ ਪੜਤਾਲ ਕਰ ਕੇ ਹੀ ਅੱਗੇ ਚੱਲੋ !

ਕੋਰਟ ਦੀ ਕਾਰਵਾਈ ਵੇਖ ਰਹੇ ਨਵਪ੍ਰੀਤ ਸਿੰਘ ਅੱਗੇ ਪਿਛਲੇ ਦਿਨਾਂ ਵਿਚ ਹੋਈ ਇੱਕ ਘਟਨਾ ਆ ਗਈ ਜਿਸ ਵਿਚ ਇੱਕ ਕਿਰਾਏਦਾਰ (ਸੇਵਾਦਾਰ) ਨੇ ਆਪਣੇ ਆਪ ਨੂੰ ਮਾਲਿਕ (ਜਥੇਦਾਰ) ਬਣਾ ਕੇ ਕਿਸੀ ਦੂਜੇ ਦੀ "ਭੁਖ ਹੜਤਾਲ" ਤੋੜਨ ਦਾ ਹੁਕਮ ਸੁਣਾ ਦਿੱਤਾ ਸੀ ਤੇ ਇਨਸਾਫ਼ ਮਿਲਣ ਦੇ ਰਾਹ ਵਿਚ ਇੱਕ ਵੱਡਾ ਖੱਡਾ ਕਰ ਦਿੱਤਾ ਸੀ ! ਕਿਰਾਏਦਾਰਾਂ ਦੀ ਮਿਲੀਭਗਤ ਨਾਲ ਇੱਕ ਚੰਗੀ ਹਵੇਲੀ ਟੁੱਟਣ ਦੇ ਰਾਹ ਤੇ ਪੈ ਗਈ !

ਨਵਪ੍ਰੀਤ ਸਿੰਘ (ਸਿਰ ਨੂੰ ਝਟਕਾ ਦੇ ਕੇ) : ਇਹ ਮੈਂ ਕੀ ਸੋਚਣ ਲੱਗਾ ? ਕਿਹੜੀ ਗੱਲ ਕਿਥੇ ਜਾ ਕੇ ਸਮਝ ਆਈ ਹੈ ? (ਮੁੜ ਕੋਰਟ ਦੀ ਕਾਰਵਾਈ ਵੇਖਣ ਵਿਚ ਧਿਆਨ ਲਗਾਉਂਦਾ ਹੈ)


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦਿਆਂ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦਿਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top