Share on Facebook

Main News Page

ਇਨਸਾਫ਼ ! (ਨਿੱਕੀ ਕਹਾਣੀ)
-
ਬਲਵਿੰਦਰ ਸਿੰਘ ਬਾਈਸਨ
ਪ੍ਰਸ਼ਾਸਨ ਹਾਏ ਹਾਏ, ਪੁਲਿਸ ਹਾਏ ਹਾਏ, ਸਾਨੂੰ ਇਨਸਾਫ਼ ਚਾਹੀਦਾ ਹੈ ! ਸਾਨੂੰ ਇਨਸਾਫ਼ ਕਦੋਂ ਮਿਲੇਗਾ ? (ਚੀਕਾਂ ਮਾਰਦੇ ਹੋਏ ਸਿਆਸੀ ਸਿਆਸਤ ਸਿੰਘ ਨੇ ਪੁਲਿਸ ਦਾ ਬੈਰੀਅਰ ਤੋੜ ਦਿੱਤਾ)
 
ਹਾਹਾਕਾਰ ਮਚ ਗਈ, ਪੁਲਿਸ ਵਾਲੇ ਦਗੜ-ਮਾਗੜ ਪ੍ਰਦਰਸ਼ਨ ਕਾਰੀਆਂ ਤੇ ਟੁੱਟ ਪਏ ! ਲਾਠੀਚਾਰਜ ਸ਼ੁਰੂ ਹੋ ਗਿਆ ਤੇ ਮਾਹੋਲ ਵਿਗੜ ਗਿਆ ! ਸਿਆਸਤ ਸਿੰਘ ਚੁੱਪਚਾਪ ਇੱਕ ਪਾਸੇ ਖੜ ਕੇ ਵੇਖਣ ਲੱਗਾ ਤੇ ਮੋਕਾ ਮਿਲਦੇ ਹੀ ਰੋਲਾ ਪਾਉਂਦਾ ਹੋਇਆ ਪੁਲਿਸ ਦੀ ਗੱਡੀ ਵੱਲ ਵਧਣ ਲੱਗਾ ! ਪੁਲਿਸ ਨੇ ਉਸਨੂੰ ਫਟਾਫਟ ਫੜ ਕੇ ਗੱਡੀ ਵਿਚ ਪਾ ਲਿਆ ! ਨਾਲ ਖੜਾ ਫ਼ੋਟੋਗ੍ਰਾਫ਼ਰ ਬੜੀ ਹੀ ਤੇਜੀ ਨਾਲ ਆਪਣਾ ਕੰਮ ਕਰ ਰਿਹਾ ਸੀ ! ਚੁਣ-ਚੁਣ ਕੇ ਸਿਆਸੀ ਦੇ ਏਕ੍ਸ਼ਨ ਵਾਲੇ ਪੋਜ਼ ਖਿਚ ਲਏ ਗਏ !
 
ਅਗਲੇ ਦਿਨ ਦੀਆਂ ਅਖਬਾਰਾਂ ਵਿਚ ਸਿਆਸੀ ਦੀ ਦੇਸ਼ਭਗਤੀ ਅੱਤੇ ਇਨਸਾਫ਼ ਦੀ ਆਵਾਜ਼ ਉਸਦੇ ਪੁਲਿਸ ਦਾ ਘੇਰਾ ਤੋੜਦਿਆਂ ਹੋਈਆਂ ਦੀ ਫੋਟੋ ਨਾਲ ਮੁਖ ਪੇਜ ਤੇ ਛੱਪ ਗਈਆਂ !
 
ਅਗਲੇ ਦਿਨ ਸ਼ਾਮ ਨੂੰ ਸਿਆਸੀ ਦੇ ਘਰ ਖਾਸ ਲੋਕਾਂ ਦੀ ਗੁਪਤ ਮੀਟਿੰਗ ਵਿਚ ....
 
ਸਿਆਸਤ ਸਿੰਘ (ਸ਼ਰਾਬ ਦੀ ਚੁਸਕੀ ਲੈਂਦਾ ਹੋਇਆ) : ਕਲ ਤੇ ਬਾਈ ਕਮਾਲ ਹੋ ਗਈ ... ਬਹੁਤ ਹੀ ਵਧੀਆ ਪ੍ਰਦਰਸ਼ਨ ਹੋਇਆ ! ਫੋਟੂਆਂ ਤੇ ਕਮਾਲ ਦੀਆਂ ਆਈਆਂ !
 
ਹਿਮਾਇਤੀ ਗਠਜੋੜ ਸਿੰਘ : ਤੁਸੀਂ ਤੇ ਛਾ ਗਏ ਜਨਾਬ ! ਪਰ ਤੁਸੀਂ ਇਤਨੇ ਸਾਲਾਂ ਤੋਂ ਹਰ ਦੋ ਤਿੰਨ ਸਾਲਾਂ ਬਾਅਦ ਇਸ ਮੁੱਦੇ ਉੱਤੇ ਪ੍ਰਦਰਸ਼ਨ ਕਰਦੇ ਹੋ, ਇਹ ਸਰਕਾਰ ਸੁਣਦੀ ਕਿਓਂ ਨਹੀਂ ? ਤੁਹਾਨੂੰ ਇਨਸਾਫ਼ ਕਿਓਂ ਨਹੀਂ ਮਿਲ ਰਿਹਾ ਇਸ ਮੁੱਦੇ ਤੇ ? ਆਮ ਆਦਮੀ ਤੁਹਾਡੇ ਕਰਕੇ ਆਉਂਦਾ ਹੈ ਤੇ ਫਿਰ ਤੁਸੀਂ ਚੁੱਪ ਕਰ ਜਾਉਂਦੇ ਹੋ ਤੇ ਆਮ ਆਦਮੀ ਵੀ !
 
ਸਿਆਸਤ ਸਿੰਘ (ਨਮਕੀਨ ਤੇ ਹੱਥ ਮਾਰਦਾ ਹੋਇਆ) : ਜੇਕਰ ਇਨਸਾਫ਼ ਮਿਲ ਹੀ ਗਿਆ ਤੇ ਫਿਰ ਸਾਨੂੰ ਕੌਣ ਪੁਛੂ ? ਤੂੰ ਵੀ ਨਾ .. ਯੇੜਾ ਬਣ ਕੇ ਪੇੜਾ ਖਾਣਾ ਕਦੋਂ ਸਿਖੇੰਗਾ ! ਅਸੀਂ ਇਨਸਾਫ਼ ਮੰਗ ਰਹੇ ਹਾਂ ਪਰ ਜਨਤਾ ਇਨਸਾਫ਼ ਚਾਹ ਰਹੀ ਹੈ ! ਇਨਸਾਫ਼ ਉਸ ਦਿਨ ਮਿਲੇਗਾ ਜਿਸ ਦਿਨ ਅਸੀਂ ਇਨਸਾਨ ਮੰਗਾਂਗੇ ਨਹੀਂ ਬਲਕੀ ਚਾਹਵਾਂਗੇ ! (ਕਮੀਨੀ ਹਸੀ ਹਸਦਾ ਹੈ)
 
ਗਠਜੋੜ ਸਿੰਘ (ਭੁੱਖੀ ਨਜ਼ਰਾਂ ਨਾਲ ਮਹਿੰਗੀ ਵਿਦੇਸ਼ੀ ਸ਼ਰਾਬ ਦੀ ਬੋਤਲ ਵੱਲ ਵੇਖਦਾ ਹੋਇਆ) : ਜੇਕਰ ਤੁਹਾਡੇ ਵਰਗਾ ਸਿਆਣਾ ਹੁੰਦਾ ਤੇ ਕੀ ਤੁਹਾਡਾ ਚੇਲਾ ਹੁੰਦਾ ? ਅਸੀਂ ਤੇ ਤੁਹਾਡੇ ਪਰਜੀਵੀ (ਦੂਜਿਆਂ ਕਾਰਣ ਜਿੰਦਾ, ਜਿਵੇਂ ਜੂੰ) ਹੈਗੇ ਹਾਂ, ਤੁਸੀਂ ਹੋ ਤੇ ਅਸੀਂ ਹਾਂ ਤੁਸੀਂ ਨਹੀਂ ਤੇ ਅਸੀਂ ਵੀ ਨਹੀਂ ! (ਖਿਸਾਂ ਨਿਪੋਰਦਾ ਹੈ) !
 
ਸਿਆਸਤ ਸਿੰਘ : ਲਾ ਲੈ ਮਖਣ ਬਦਤਮੀਜਾ ! ਹੁਣ ਕੀ ਸਮਝਿਆਂ ਹੈਂ ? (ਉਸਦੇ ਗਲਾਸ ਵਿਚ ਸ਼ਰਾਬ ਪਾਉਂਦਾ ਹੈ)
 
ਗਠਜੋੜ ਸਿੰਘ : ਆਪਾ ਤੇ ਇਨਸਾਫ਼ ਮੰਗਾਂਗੇ ! (ਸ਼ਰਾਬ ਦੀ ਸਨਕ ਵਿਚ ਹਿੰਦੀ ਬੋਲਣ ਲਗਦਾ ਹੈ ...
 
चाह नहीं मैं इन्साफ के तराजू में तोला जाऊँ
चाह नहीं इन्साफ प्रेमी बन जनता को ललचाऊँ
...................
मुझे तोड़ लेना बनमाली उस पथ पर तुम देना फेंक
ਇਨਸਾਫ਼ ਮੰਗਣ ਜਿਸ ਰਸਤੇ ਤੇ ਜਾਣ ਸਾਡੇ ਸਿਆਸੀ ਅਨੇਕ ! (ਹਿੰਦੀ ਪੰਜਾਬੀ ਦਾ ਘਲਾਮਾਲਾ ਕਰ ਦਿੰਦਾ ਹੈ)
 
ਜਜ ਸਾਹਬ ਨੋਟ ਕੀਤਾ ਜਾਵੇ ... ਇਨਸਾਫ਼ ਮੰਗਣ ਨਾ ਕੀ ਇਨਸਾਫ਼ ਚਾਹੁਣ !
 
ਉਸਦੀਆਂ ਹਰਕਤਾਂ ਵੇਖ ਤੇ ਸਿਆਸਤ ਸਿੰਘ ਮੱਥੇ 'ਤੇ ਹੱਥ ਮਾਰਦਾ ਹੈ, "ਹੋਰ ਪਿਆਓ ਇਨ੍ਹਾਂ ਨੂੰ ਮਹਿੰਗੀ ਸ਼ਰਾਬ, ਹਜ਼ਮ ਹੀ ਨਹੀਂ ਹੁੰਦੀ !

<< ਸ੍ਰ. ਬਲਵਿੰਦਰ ਸਿੰਘ ਬਾਈਸਨ ਦਿਆਂ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦਿਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top