Share on Facebook

Main News Page

ਵੇਖੋ ਰੱਜ ਕੇ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਚਲ ਬੀਬਾ ਦੱਸ ਕਿ ਤੂੰ ਮੇਕਅੱਪ ਵੀ ਕਰ ਲਿਆ, ਕੱਪੜੇ ਵੀ ਨਿੱਕੇ-ਨਿੱਕੇ ਭੜਕੀਲੇ ਪਾ ਲਏ, ਵਾਲ ਵੀ ਕਾਲੇ ਜਾਂ ਰੰਗ-ਬਰੰਗੇ ਕਰ ਲਏ ਤਾਂ ਦੱਸ ਇਸ ਨਾਲ ਕੀ ਹੋਵੇਗਾ? (ਕਰਤਾਰ ਸਿੰਘ ਪੁਛਣ ਲੱਗਾ)

(ਇੱਕ ਕਹਿੰਦੀ-ਕਹਾਉਂਦੀ ਅਲਟ੍ਰਾ-ਮਾਡਰਨ ਪਾਰਟੀ ਤੋਂ ਬਾਹਰ ਆ ਕੇ ਕਰਤਾਰ ਸਿੰਘ ਤੇ ਉਸਦੀ ਮਿੱਤਰ ਕਮਲਜੀਤ ਕੌਰ ਪਾਰਕ ਵਿੱਚ ਬੈਠੇ ਗੱਲਾਂ ਕਰ ਰਹੇ ਸਨ)

ਕਮਲਜੀਤ ਕੌਰ : ਹੱਦ ਹੋ ਗਈ । ਕੁਝ ਹੋਵੇਗਾ ਕਿਉਂ ਨਹੀਂ ? 5-10 ਲੋਕ ਵੀ ਤੁਹਾਨੂੰ ਨਜ਼ਰ ਭਰ ਕੇ ਦੇਖ ਲੈਣ, ਤਾਂ ਬੰਦਾ ਬੁੱਢਾ ਹੀ ਕਦੇ ਨਹੀਂ ਹੁੰਦਾ !!

ਕਰਤਾਰ ਸਿੰਘ (ਮੁਸਕੁਰਾਉਂਦਾ ਹੈ) : ਪਰ ਚਲ 10 ਜਾਂ 100 ਲੋਕ ਵੀ ਨਜ਼ਰ ਭਰ ਤੈਨੂੰ ਦੇਖ ਲੈਣ ਤਾਂ ਇਸ ਨਾਲ ਵੀ ਕੀ ਹੋਵੇਗਾ?

ਕਮਲਜੀਤ ਕੌਰ (ਨਿੱਕੇ ਜਿਹੇ ਸਟਾਲ ਨੂੰ ਇੱਕ ਪਾਸੇ ਰਖਦੇ ਹੋਏ) : ਹੋਵੇਗਾ ਕਿਉਂ ਨਹੀਂ, ਕਿੱਲੋ ਖੂਨ ਵਧ ਜਾਂਦਾ, ਜਦ ਕੋਈ ਦੇਖ ਲਵੇ।

ਕਰਤਾਰ ਸਿੰਘ (ਬੜੀ ਜੋਰ ਦੀ ਹਸਦਾ ਹੈ) : ਓ ! ਇਸਦਾ ਮਤਲਬ ਇਤਨਾ ਤਿਆਰ ਹੋਣ ਤੋਂ ਬਾਅਦ ਵੀ ਜਿਆਦਾਤਰ ਜਨਾਨੀਆਂ ਨੂੰ ਕੋਈ ਨਹੀ ਵੇਖਦਾ ? ਪਰ ਜਨਾਨੀਆਂ ਬਿਨਾ ਮੇਕਅਪ ਕਿੱਤੇ ਮਰਦਾਂ ਨੂੰ ਜਰੂਰ ਵੇਖਦਿਆਂ ਹਨ !

ਕਮਲਜੀਤ ਕੌਰ ਹੈਰਾਨ ਹੁੰਦੀ ਹੈ ! ਤੇ ਪੁਛਦੀ ਹੈ "ਮਤਲਬ?"

ਕਰਤਾਰ ਸਿੰਘ (ਰਹਿਸਮਈ ਨਜ਼ਰਾਂ ਨਾਲ ਵੇਖਦਾ ਹੈ) : ਜਿਆਤਾਰ ਜਨਾਨੀਆਂ ANEMIC ਹੁੰਦੀਆਂ ਹਨ ! ਉਨ੍ਹਾਂ ਦਾ ਖੂਨ ਨਹੀ ਵਧਦਾ ਇਸਦਾ ਮਤਲਬ ਹੈ ਕੀ ਉਨ੍ਹਾਂ ਨੂੰ ਕੋਈ ਧਿਆਨ ਲਾ ਕੇ ਵੇਖਦਾ ਨਹੀ ! (ਹਸਦਾ ਹੈ) ਤੇ ਮਰਦਾਂ ਵਿੱਚੋਂ ਜਿਆਦਾਤਰ ਦਾ ਖੂਨ ਸਹੀ ਜਗਾਹ ਹੁੰਦਾ ਹੈ ਤੇ ਓਹ ANEMIC ਘੱਟ ਹੁੰਦੇ ਹਨ, ਜਨਾਨੀਆਂ ਦੇ ਮੁਕਾਬਲੇ !

ਕਮਲਜੀਤ ਕੌਰ : ਦੁਰ ਫਿੱਟੇ ਮੁੰਹ ਤੇਰੇ ! ਕਿੱਥੋਂ ਲੈ ਕੇ ਆਈਆਂ ਹੈ ਇਹ ਫਿਤੂਰੀ ਆਈਡਿਆ ?

ਕਰਤਾਰ ਸਿੰਘ (ਥੋੜਾ ਗੰਭੀਰ ਹੋ ਕੇ) : ਵੇਖ, ਮਜਾਕ ਤੇ ਇੱਕ ਪਾਸੇ ਰਿਹਾ ! ਅਸਲ ਵਿਚ ਜੋ ਖੁਸ਼ੀ ਅੰਦਰੋਂ ਪੈਦਾ ਹੁੰਦੀ ਹੈ, ਇਨਸਾਨ ਉਸ ਖੁਸ਼ੀ ਕਰਕੇ ਖੁਸ਼ ਹੁੰਦਾ ਹੈ ! ਆਪਣੇ ਜਿਸਮ ਦਾ ਵਿਖਾਵਾ ਕਰਕੇ ਕੋਈ ਖੁਸ਼ੀ ਨਹੀ ਮਿਲਦੀ ਓਹ ਤੇ ਇੱਕ ਦਿਖਾਵਾ ਮਾਤਰ ਹੈ ! ਜਦੋਂ ਤੇਰੀ ਉਮਰ ਕੁਝ ਜਿਆਦਾ ਹੋ ਜਾਵੇਗੀ ਤੱਦ ਕੇਵਲ ਤੇ ਕੇਵਲ ਤੇਰੇ ਗੁਣ ਹੀ ਪੁੱਛੇ ਜਾਉਣਗੇ ਤੱਦ ਇਹ ਸ਼ਰੀਰ ਕਿਸੀ ਨੇ ਨਹੀ ਵੇਖਣਾ !

ਜਿਸਮ ਸੋਹਣਾ ਹੋਵੇ, ਲੀਪਾ ਪੋਤੀ ਵੀ ਪੂਰੀ ਹੋਵੇ ਪਰ ਜੇਕਰ ਬੋਲਣ ਦੀ ਤਮੀਜ਼ ਨਹੀ ਹੈ ਤੇ ਕੋਈ ਵੀ ਉਸ ਬੰਦੇ ਨੂੰ ਪਸੰਦ ਨਹੀ ਕਰਦਾ ! ਮਾਫ਼ ਕਰੀਂ ਮੇਰਾ ਇਹ ਸਭ ਕਹਿਣ ਦਾ ਮਤਲਬ ਤੇਰਾ ਦਿਲ ਦੁਖਾਉਣਾ ਨਹੀ ਸੀ ਮੈਂ ਕੇਵਲ ਇੱਕ ਦੋਸਤ ਹੋਣ ਦੇ ਨਾਤੇ ਆਪਣੇ ਵਿਚਾਰ ਤੇਰੇ ਨਾਲ ਵੰਡੇ ਨੇ ! ਇਹ ਤੇਰਾ ਆਪਣਾ ਸ਼ਰੀਰ ਹੈ ਤੇ ਇਸਨੂੰ ਕਿਵੇਂ ਰਖਣਾ ਹੈ ਇਸ ਗੱਲ ਨੂੰ ਤੇਰੇ ਤੋਂ ਬਹਿਤਰ ਕੋਈ ਨਹੀ ਦੱਸ ਸਕਦਾ ! (ਮਾਫ਼ੀ ਮੰਗਦਾ ਹੈ) !

ਕਮਲਜੀਤ ਕੌਰ (ਆਪਣਾ ਸਟਾਲ ਪਾ ਲੈਂਦੀ ਹੈ) : ਤੇਰੀ ਗੱਲ ਵਿਚ ਵਜਣ ਤੇ ਹੈ ਮੈਂ ਕੋਸ਼ਿਸ਼ ਕਰਾਂਗੀ ਕੀ ਆਪਣੇ "ਸ਼ਰੀਰ" ਕਰਕੇ ਨਹੀ ਬਲਕੀ ਆਪਣੇ "ਗੁਣਾਂ" ਕਰਕੇ ਇਹ ਸਮਾਜ ਵਿਚ ਪਹਿਚਾਣੀ ਜਾਵਾਂਗੀ ! ਔਰਤ ਦਾ ਹੁਸਨ ਕੋਈ ਬਿਕਾਊ ਚੀਜ਼ ਨਹੀ ਇਹ ਤੇ ਰੱਬੀ ਦਾਤ ਹੈ ਤੇ ਰੱਬੀ ਦਾਤ ਨੂੰ ਰਸਤੇ ਦੀ ਚੀਜ਼ ਨਹੀ ਹੁੰਦੀ !

ਚੱਲ ਆ ਹੁਣ ਕੁਝ ਖਾ ਲਈਏ .. ਮੇਰੇ ਪੇਟ ਵਿਚ ਕੁੱਤੇ ਭੋਂਕ ਰਹੇ ਨੇ ! (ਦੋਵੇਂ ਹਸਦੇ ਹਨ)


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦਿਆਂ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦਿਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top