Share on Facebook

Main News Page

ਮੋਰਚਾ ਬੰਦੀ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਕਿਲੇ ਨੂੰ ਢਾਹਣਾ ਹੈ, ਪਰ ਇਨ੍ਹਾਂ ਦੇ ਜਰਨੈਲ ਤੇ ਛੱਡੋ ਆਮ ਸਿਪਾਹੀ ਵੀ ਵਿਕਾਊ ਨਹੀਂ ਹਨ ! ਕਿਵੇਂ ਮੋਰਚਾ ਮਾਰਿਆ ਜਾਵੇ ? (ਦੁਸ਼ਮਨ ਦੁਸ਼ਟ ਜਰਨੈਲ ਵਿਚਾਰ ਕਰ ਰਿਹਾ ਸੀ)

ਇਹ ਆਪਣੇ ਜਰਨੈਲ ਉੱਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਦੇ ਨੇ ! ਕਿਸੀ ਤਰੀਕੇ ਓਹ ਭਰੋਸਾ ਤੋੜਨ ਵਿੱਚ ਜਿਤ ਮਿਲ ਜਾਵੇ ਤਾਂ ਬੱਲੇ-ਬੱਲੇ ! (ਸਿਆਣਾ ਕਾਣਾ ਮੰਤਰੀ ਬੋਲਿਆ)

ਦੁਸ਼ਟ ਜਰਨੈਲ (ਡੂੰਘੀ ਸੋਚ ਵਿਚ): ਇੱਕ ਕੰਮ ਕਰੋ, ਕੋਈ ਐਸਾ ਬੰਦਾ ਲਭੋ ਜੋ ਦਿੱਸਣ ਵਿੱਚ ਤੇ ਇਨ੍ਹਾਂ ਦੇ ਜਰਨੈਲ ਵਰਗਾ ਹੀ ਹੋਵੇ, ਪਰ ਅੰਦਰ ਖਾਤੇ ਜੜਾਂ ਪੱਟਣ ਦਾ ਕੰਮ ਕਰੇ ! ਉਸਦਾ ਐਸਾ ਪ੍ਰਚਾਰ ਕਰੋ ਕੀ ਆਮ ਸਿਪਾਹੀ ਦੇ ਮੰਨ ਵਿਚ ਉਸ ਪ੍ਰਤੀ ਵੀ ਪਿਆਰ ਪੈਦਾ ਹੋ ਜਾਵੇ ! ਫਿਰ ਸਾਡਾ ਖੇਲ ਸ਼ੁਰੂ ਹੋਵੇਗਾ ! (ਹਸਦਾ ਹੈ)

ਕਾਣਾ ਮੰਤਰੀ (ਨਾਲ ਖੀਂ-ਖੀਂ ਕਰਦਾ ਹੈ): ਵੱਡੇ ਤੋਂ ਵੱਡਾ ਪਹਾੜ ਵੀ ਕੋਈ ਹਿਲਾ ਨਹੀਂ ਸਕਦਾ, ਪਰ ਚੂਹੇ ਉਸਦੀਆਂ ਜੜਾਂ ਪੁੱਟ ਮਾਰਦੇ ਹਨ ! ਜੜਾਂ ਵਿਚ ਤੇਲ ਪਾਉਣ ਵਾਲਾ ਕੰਮ ਕਰ ਰਹੇ ਹੋ ਤੁਸੀਂ!

ਕੁਝ ਸਾਲਾਂ ਬਾਅਦ .....

ਕਾਣਾ ਮੰਤਰੀ: ਵਧਾਈ ਹੋਵੇ ਹਜੂਰ, ਅਸੀਂ ਕਾਮਿਆਬ ਹੋ ਗਏ ਹਾਂ, ਅੱਜ ਦੁਸ਼ਮਣ ਦੇ ਸਿਪਾਹੀ ਭੰਬਲਭੂਸੇ ਵਿਚ ਹਨ ! ਉਨ੍ਹਾਂ ਦੇ ਸੇਨਾਪਤੀ, ਮੰਤਰੀ, ਸੰਤਰੀ, ਸਿਆਸੀ, ਧਾਰਮਿਕ ਆਗੂ ਸਾਰੇ ਹੀ ਦੁਵਿਧਾ ਵਿਚ ਪੈ ਚੁੱਕੇ ਨੇ ! ਸਾਡਾ ਚੋਰ ਰਾਸਤੇ ਤੋਂ ਅੰਦਰ ਵਾੜਿਆ ਛੋਟਾ ਨਕਲੀ ਜਰਨੈਲ ਆਪਣੀ ਕਰਾਮਾਤ ਵਿਖਾ ਰਿਹਾ ਹੈ ! ਓਹ ਲੋਗ ਆਪਸ ਵਿਚ ਹੀ ਲੜੀ ਜਾਉਂਦੇ ਨੇ ਹੁਣ ਕੀ ਛੋਟੇ ਨਕਲੀ ਜਰਨੈਲ ਨੂੰ ਵੀ ਬਰਾਬਰ ਦਾ ਹੱਕ ਦੇਓ ! ਸਮਾਂ ਲਗਿਆ ਹੈ ਪਰ ਹੁਣ ਇਹ ਇੱਕ ਵੱਡੇ ਸਮੇਂ ਤਕ ਇੱਕ ਨਹੀ ਹੋਣੇ ! ਬਸ ਸਾਡਾ ਕੰਮ ਇਤਨਾ ਹੀ ਰਹ ਗਿਆ ਹੈ ਕੀ ਜਲਦੀ ਵਿਚ ਤੇਲ ਨਾ ਘੱਟ ਪਵੇ !

ਦੁਸ਼ਟ ਜਰਨੈਲ (ਖੁਸ਼ੀ ਨਾਲ ਟੱਪਦਾ ਹੋਇਆ): ਇਹ ਆਪਸ ਵਿਚ ਨਾ ਲੜਦੇ ਤੇ ਸਾਡਾ ਕੰਮ ਕਿਵੇਂ ਸਿਰੇ ਚੜ੍ਹਦਾ ? ਬਹੁਤ ਅਉਖਾ ਸੀ ਇਨ੍ਹਾਂ ਨੂੰ ਫਤਿਹ ਕਰਨਾ !

ਕਾਣਾ ਮੰਤਰੀ: ਇਨ੍ਹਾਂ ਦਾ ਨਾਰਾ ਇਨ੍ਹਾਂ ਉੱਤੇ ਹੀ ਕੰਮ ਕੀਤਾ ! "ਸਰਦਾਰ ਨੂੰ ਮਾਰੇ ਸਰਦਾਰ, ਜਾਂ ਮਾਰੇ ਕਰਤਾਰ" !

(ਉਨ੍ਹਾਂ ਦੀ ਸ਼ੈਤਾਨੀ ਹਸੀ ਨਾਲ ਪੂਰੀ ਕਾਈਨਾਤ ਕੰਬ ਉਠੀ ਤੇ ਇੱਕ ਮਜਬੂਤ ਕਿਲਾ ਚੂਹਿਆਂ ਨੇ ਹਿਲਾ ਦਿੱਤਾ)


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦਿਆਂ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦਿਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top