Share on Facebook

Main News Page

ਮੇਰਾ ਸਿੰਘ ਕਿੱਥੇ ਹੈ ? (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਇਹ ਜਸਪਾਲ ਭੱਟੀ ਬਹੁਤ ਵੀ ਵਧੀਆ ਕਲਾਕਾਰ ਹੈ ! (ਟੀ.ਵੀ. ਵੇਖਦੇ ਹੋਏ ਹਰਜਿੰਦਰ ਸਿੰਘ ਹਸਦੇ ਹੋਏ ਦਸ ਰਿਹਾ ਸੀ) !

ਪਰ ਇਹ ਤੇ ਸਿੱਖ ਕਲਾਕਾਰ ਹੈ ਨਾ ? (ਪ੍ਰਿਤਪਾਲ ਸਿੰਘ ਨੇ ਪੁਛਿਆ)

ਹਰਜਿੰਦਰ ਸਿੰਘ : ਹਾਂ ਜੀ !

ਪ੍ਰਿਤਪਾਲ ਸਿੰਘ : ਫਿਰ ਤੁਸੀਂ ਇਸਦੇ "ਸਿੰਘ" ਕਿਓਂ ਖਾ ਗਏ ?

ਹਰਜਿੰਦਰ ਸਿੰਘ : ਮਤਲਬ ?

ਪ੍ਰਿਤਪਾਲ ਸਿੰਘ : ਕਿਸੀ ਵੀ ਸਿੱਖ ਦੇ ਨਾਮ ਦੇ ਨਾਲ "ਸਿੰਘ" ਲਗਾਉਣਾ ਲਾਜਿਮੀ ਹੈ ! ਸਿੰਘ ਤੋਂ ਬਾਅਦ ਕੁਝ ਲਗਾਓ ਭਾਵੇਂ ਨਾ ਲਗਾਓ, ਪਰ ਸਿੰਘ ਜਾਂ ਕੌਰ ਲਗਾਉਣ ਤੋਂ ਮੁਨਕਰ ਹੋਣਾ ਗੁਰੂ ਤੋਂ ਬੇਮੁਖ ਹੋਣ ਦੇ ਤੁੱਲ ਹੈ ! ਟੀ.ਵੀ. ਜਾਂ ਫਿਲਮੀ ਕਲਾਕਾਰਾਂ ਦੀ ਅਣਗਹਿਲੀ ਕਾਰਣ ਇਸ ਪਿਰਤ ਕਾਰਣ, ਪੰਜਾਬ ਵਿਚਲੇ ਬਹੁਤ ਬੰਦੇ ਇਸੇ ਤਰਾਂ ਜਾਣੇ-ਅਨਜਾਣੇ ਵਿਚ ਆਪਣੇ "ਸਿੰਘ" ਗਵਾ ਰਹੇ ਨੇ!

ਹਰਜਿੰਦਰ ਸਿੰਘ : ਵੀਰ, ਗੱਲ ਤੇ ਨਿੱਕੀ ਜਿਹੀ ਸੀ ਪਰ ਵਾਕਈ ਹੀ ਇਸਦਾ ਅਸਰ ਲੰਮੇ ਸਮੇਂ ਵਿਚ ਬਹੁਤ ਮਾਰੂ ਸਿਧ ਹੋ ਸਕਦਾ ਹੈ ! ਮੈਂ ਅੱਗੇ ਤੋਂ ਧਿਆਨ ਰਖਾਂਗਾ ਕੀ ਕਿਸੀ ਵੀ ਸਿੱਖ ਦਾ ਨਾਮ ਲੈਣ ਜਾਂ ਲਿਖਣ ਵੇਲੇ "ਸਿੰਘ" ਜਾਂ "ਕੌਰ" ਨਹੀ ਭੁਲਾਂਗਾ ! ਸਿੰਘ ਤੋਂ ਬਾਅਦ ਕੁਝ ਵੀ ਲਿਖਣਾ ਮਨ ਦੀ ਮੱਤ ਹੋ ਸਕਦੀ ਹੈ ਪਰ ਸਿੰਘ ਜਾਂ ਕੌਰ ਲਿਖਣਾ ਗੁਰੂ ਦੀ ਮੱਤ (ਦਾਤ) ਹੈ !

ਪ੍ਰਿਤਪਾਲ ਸਿੰਘ : ਚੱਲ ਕੁਝ ਹੋਰ ਦੱਸ ਇਨ੍ਹਾਂ ਜਸਪਾਲ ਸਿੰਘ "ਭੱਟੀ" ਬਾਰੇ ! (ਦੋਵੇਂ ਹਸਦੇ ਹਨ)


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦਿਆਂ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦਿਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top