Share on Facebook

Main News Page

ਮਸਲਿਆਂ ਦਾ ਮਹਾਨ-ਕੋਸ਼ (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਇਤਨੀ ਸਾਰੀਆਂ ਮਰਿਆਦਾਵਾਂ! ਇਤਨੇ ਸਾਰੇ ਪੰਥਕ ਆਗੂ ! ਇਤਨੇ ਸਾਰੇ ਪ੍ਰਚਾਰਕ ! ਕੋਈ ਵੀ ਆਪਣੇ ਆਪ ਨੂੰ ਮਹਾ-ਗਿਆਨੀ ਤੋਂ ਘਟ ਸਮਝਣ ਨੂੰ ਤਿਆਰ ਨਹੀਂ! ਪਰ ਪੰਥ ਫਿਰ ਵੀ ਅਨਸੁਲਝੇ ਮਸਲਿਆਂ ਨਾਲ ਘਿਰਿਆ ਹੋਇਆ ਤੇ ਕੋਈ ਤਿਆਰ ਨਹੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇ ਕੇ, ਪੰਥ ਵਿੱਚ ਏਕਾ ਕਰਨ ਲਈ? ਲਾਹਨਤ ਹੈ ! (ਪੰਥ ਦੀ ਢਹਿੰਦੀ ਕਲਾ ਵੇਖ ਦੁਖੀ ਹੋਇਆ ਜਾਗਰੂਕ ਸਿੰਘ ਰੋਣ ਲੱਗ ਪਿਆ)

ਆਗਾਹਾਂ-ਕੁ-ਤ੍ਰਾਂਘ ਸਿੰਘ : ਵੀਰ, ਹੌਸਲਾ ਰਖ ! ਹੁਣ ਜੋ ਨਵੀਂ ਪੀੜ੍ਹੀ ਆ ਰਹੀ ਹੈ, ਇਹ ਵਿਗਿਆਨ ਤੇ ਧਰਮ ਦੋਹਾਂ ਨੂੰ ਵੇਖ ਰਹੀ ਹੈ ! ਜੋ ਵੀ ਭੰਭਲ-ਭੂਸੇ ਪੰਥ ਵਿੱਚ ਪਏ ਹੋਏ ਨੇ, ਇਹ ਨਵੀਂ ਪੀੜ੍ਹੀ ਇਨ੍ਹਾਂ ਦੇ ਹੱਲ ਜਰੂਰ ਮੰਗੇਗੀ ! ਅਸੀਂ-ਤੁਸੀਂ ਜਿਸ ਦੌਰ ਵਿਚੋਂ ਲੰਘ ਰਹੇ ਹਾਂ, ਓਹ ਪੰਥ ਲਈ ਸਿਧਾਂਤਿਕ ਅੱਤੇ ਸਿਆਸੀ ਤੌਰ 'ਤੇ ਸਭ ਤੋਂ ਖਰਾਬ ਅਤੇ ਮੁਸ਼ਕਿਲ ਸਮੇਂ ਵਿਚੋਂ ਇੱਕ ਹੈ, ਤੇ ਸ਼ਾਇਦ ਇਤਿਹਾਸ ਇਸ ਸਮੇਂ ਨੂੰ ਵੀ ਯਾਦ ਰੱਖੇਗਾ ! ਅਨਪੜਤਾ ਆਪਣੇ ਚਰਮ 'ਤੇ ਪੁੱਜ ਚੁੱਕੀ ਹੈ, ਪਰ ਗਿਆਨ ਆਪਣੀ ਰਾਹ ਜਰੂਰ ਲਭ ਲਵੇਗਾ !

ਜਾਗਰੂਕ ਸਿੰਘ : ਆਮ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਤਕਦਾ ਹੈ, ਇਨ੍ਹਾਂ ਸਵਾਲਾਂ ਦੇ ਜਵਾਬ ਲਈ, ਪਰ ਸਿਆਸੀ ਆਗੂਆਂ ਨੇ ਉਸ ਸੰਸਥਾ ਨੂੰ ਵੀ ਦਾਗ ਲਗਾ ਦਿਤੇ ਨੇ ਤੇ ਪੰਥ ਦੀ ਅਗੁਆਈ ਵਾਸਤੇ ਹਰ ਦਰਦੀ ਸਿੱਖ ਗੁਰੂ ਦਾ ਓਟ ਆਸਰਾ ਲੈ ਕੇ, ਆਪਣੇ-ਆਪਣੇ ਆਪ ਵਿਚ ਹੀ ਸੰਸਥਾ ਰੂਪ ਵਿਚ ਵਿਚਰਣ ਲਈ ਮਜਬੂਰ ਹੈ ! (ਕਹਿੰਦੇ ਕਹਿੰਦੇ ਰੋਣ-ਅੱਕਾ ਹੋ ਜਾਂਦਾ ਹੈ)

ਆਗਾਹਾਂ-ਕੁ-ਤ੍ਰਾਂਘ ਸਿੰਘ : ਇਸ ਵੇਲੇ ਚਲਣਾ ਮਜਬੂਰੀ ਹੈ! ਸਮਾਂ ਪਾ ਕੇ ਜਦੋਂ ਹਾਲਾਤ ਠੀਕ ਹੋ ਜਾਣਗੇ, ਤੱਦ ਇਹ ਸੰਸਥਾ ਵੀ ਆਪਣਾ ਗੁਰਮਤਿ ਰੂਪ ਵਾਪਿਸ ਪਾ ਲਵੇਗੀ ! ਫਿਲਹਾਲ ਤੇ ਪੰਥ ਪਹਿਲੇ ਹੈ ਤੇ ਅੱਗੇ ਚਲਨਾ ਪੰਥਕ ਵੀਰਾਂ ਦੀ ਮਜਬੂਰੀ ! ਵੈਸੇ ਵੀ ਕੋਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਦੇ ਖਿਲਾਫ਼ ਨਹੀਂ ਹੈ, ਹਰ ਕੋਈ ਉਸ ਲਈ ਆਪਣਾ ਪਿਆਰ ਅੱਤੇ ਭਰੋਸਾ ਪੇਸ਼ ਕਰਦਾ ਹੈ, ਪਰ ਇਹ ਸਿਆਸੀ ਲੋਕਾਂ ਨੇ ਆਪਣੇ ਭੜਕਾਊ ਤੇ ਸਿਆਸੀ ਬਿਆਨਾਂ ਨਾਲ ਆਮ ਲੋਕਾਂ ਵਿਚ ਗਲਤ-ਫਹਿਮੀ ਵਧਾ ਦਿੱਤੀ ਹੈ !

ਜਾਗਰੂਕ ਸਿੰਘ : ਗੱਲ ਨੂੰ ਟਾਲਣਾ ਹਮੇਸ਼ਾਂ ਸਹੀ ਨਹੀਂ ਹੁੰਦਾ, ਪਰ ਸ਼ਾਇਦ ਉਸ ਵੇਲੇ ਸਾਡੇ ਵਡਿਆਂ ਨੇ ਪੰਥ ਵਿਚ ਵਧ ਰਹੇ ਭੁਲੇਖਿਆਂ ਅਤੇ ਖੋਜਾਂ ਕਰਕੇ ਸਾਹਮਣੇ ਆ ਰਹੇ ਨਵੇਂ ਮਸਲਿਆਂ ਨੂੰ ਛੋਟਾ ਸਮਝ ਕੇ ਟਾਲ ਦਿੱਤਾ ! ਅਨਸੁਲਝੇ ਮਸਲੇ ਇਤਨੇ ਜਿਆਦਾ ਹੋ ਚੁੱਕੇ ਨੇ, ਕਿ ਹੁਣ ਲੱਗਣ ਲੱਗ ਪਿਆ ਹੈ ਕਿ ਸਾਡੇ ਜਿਉਂਦੇ ਜੀ ਤੇ ਸ਼ਾਇਦ ਕੋਈ ਸੁਣਵਾਈ ਨਾ ਹੋਵੇ !

ਆਗਾਹਾਂ-ਕੁ-ਤ੍ਰਾਂਘ ਸਿੰਘ : ਇਸ ਲਈ ਜਲਦੀ ਹੀ "ਮਸਲਿਆਂ ਦਾ ਮਹਾਨ-ਕੋਸ਼" "Encyclopedia of Panthak Issues" ਬਣਾਉਣ ਦੀ ਜਰੂਰਤ ਲੱਗਣ ਲੱਗ ਪਈ ਹੈ, ਤਾਂ ਜੋ ਅੱਜ ਤੋਂ ਕੁਝ ਸਾਲਾਂ ਬਾਅਦ ਕੋਈ ਗੁਰਮੁਖ ਸਿਆਸੀ ਜਾਂ ਧਾਰਮਿਕ ਆਗੂ ਹੋਂਦ ਵਿੱਚ ਆਵੇ ਜਾਂ ਆਮ ਸਿੱਖ ਹੋਸ਼ ਵਿਚ ਆ ਜਾਣ, ਤਾਂ ਇਸ "ਮਹਾਨ ਕੋਸ਼" ਤੋਂ ਸੇਧ ਲੈ ਕੇ ਸਾਰੇ ਮਸਲੇ ਇੱਕ ਇੱਕ ਕਰਕੇ ਹੱਲ ਕੀਤੇ ਜਾ ਸਕਣ! (ਹਸਦਾ ਹੈ)

ਜਾਗਰੂਕ ਸਿੰਘ : (ਨਾਲ ਹਸਦਾ ਹੈ) : ਗੱਲ ਤਾਂ ਮਜਾਕ ਵਿਚ ਹੀ ਕਹੀ ਹੈ ਵੀਰ, ਪਰ ਜਿਸ ਤਰੀਕੇ ਨਾਲ ਪਿਛਲੇ ਅੱਸੀ-ਨੱਬੇ ਸਾਲਾਂ ਤੋਂ ਪੰਥਕ ਮਸਲਿਆਂ ਨੂੰ ਸਿਆਸੀ ਅੱਤੇ ਧਾਰਮਿਕ ਤੌਰ 'ਤੇ ਲਟਕਾਇਆ ਗਿਆ ਹੈ, ਉਸ ਨੂੰ ਵੇਖਦੇ ਹੋਏ ਇਹ "ਮਸਲਿਆਂ ਦਾ ਮਹਾਨ-ਕੋਸ਼" ਕੰਮ ਵੀ ਜਰੂਰੀ ਲੱਗਣ ਲੱਗਿਆ ਹੈ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top