Share on Facebook

Main News Page

ਸੱਚ ਦੀ ਰਖਵਾਲੀ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਮੈਂ ਉਸ ਨੂੰ ਕੁੱਟ ਦੇਣਾ ਹੈ ਅੱਜ .. ਜਦੋਂ ਵੇਖੋ ਬਕਵਾਸਬਾਜੀ ਤੇ ਲੱਗਾ ਰਹਿੰਦਾ ਹੈ ਰੱਬ ਦੇ ਖਿਲਾਫ਼ ! (ਗੁਰਜੋਤ ਗੁੱਸੇ ਵਿਚ ਬੋਲ ਰਿਹਾ ਸੀ !)

ਹਰਪਾਲ ਸਿੰਘ : ਛੱਡ ਨਾ ਵੀਰ, ਥੋੜਾ ਸਮਝਾ ਕੇ ਤੂੰ ਵੇਖ ਲਿਆ ਨਾ ? ਪਰ ਜੱਦ ਤੂੰ ਵੇਖ ਲਿਆ ਕੀ ਉਸਦੇ ਵਿਚਾਰ ਪੱਕੇ ਹੋ ਚੁੱਕੇ ਹਨ ਤੇ ਓਹ ਸਮਝਣਾ ਹੀ ਨਹੀਂ ਚਾਹੁੰਦਾ ਤੇ ਕਿਓਂ ਸਮਝਾਉਣ ਵਿਚ ਸਮਾਂ ਗਾਵਾਂ ਰਿਹਾਂ ਹੈਂ ?

ਗੁਰਜੋਤ ਸਿੰਘ : ਉਸਦੀ ਇਤਨੀ ਹਿੰਮਤ, ਓਹ ਆਪਣੇ ਆਪ ਨੂੰ ਵੱਡਾ ਵਿਦਵਾਨ ਸਮਝਦਾ ਹੈ ! ਅਸੀਂ ਕੋਈ ਮੂਰਖ ਹਾਂ ?

ਹਰਪਾਲ ਸਿੰਘ (ਹਸਦਾ ਹੋਇਆ) ਪਾਣੀ ਵਿਚ ਮਧਾਣੀ ! ਲੱਗੇ ਰਹੋ .. ਇਕ ਵਿਦਵਾਨ (ਸਿੱਖੇ ਹੋਏ) ਨੂੰ ਸਮਝਾਉਣਾ ਮੁਸ਼ਕਿਲ ਹੀ ਨਹੀਂ ਬਲਕਿ ਨਾਮੁਮਕਿਨ ਹੈ … ! ਜਿਸਨੇ ਸਮਝ ਲਿਆ ਕਿ ਮੈਂ ਸਿੱਖ ਚੁੱਕਾਂ ਹਾਂ .. ਉਸਨੂੰ ਕੌਣ ਸਮਝਾਵੇਗਾ ? ਆਪਣੇ ਰਾਹ ਪਵੋ… ਅੱਜ ਬਹੁਤਾ ਸਮਾਂ ਇਸ ਗੱਲ ਤੇ ਗਵਾਇਆ ਜਾ ਰਿਹਾ ਹੈ, ਕੀ ਓਹ ਕੀ ਬੋਲ ਰਿਆ ਹੈ … ਇਹ ਲੋਗ ਤੁਹਾਡਾ ਸਮਾਂ ਗਵਾਉਣ ਆਏ ਨੇ … ਆਪਣੇ ਰਾਹ ਪਵੋ … ਪਰਚਾਰ ਕਰੋ ਸੱਚ ਦਾ ਪਰ ਸੱਚ ਦੀ ਰਖਵਾਲੀ ਵਿਚ ਨਾ ਰੁਝੋ ! ਸੱਚ ਹਮੇਸ਼ਾਂ ਤੋ ਹੀ ਪਰਗਟ ਹੈ … ਓਹ ਕਿਸੀ ਵਿਦਵਾਨ ਦਾ ਮੁਹਤਾਜ਼ ਨਹੀਂ !

ਗੁਰਜੋਤ ਸਿੰਘ : ਪਰ ਉਸਦੀ ਗੱਲ ਦੇ ਖਿਲਾਫ਼ ਜੇਕਰ ਸੱਚ ਵੀ ਲਿਖ ਦਿੰਦੇ ਹਾਂ ਤੇ ਓਹ ਗਾਲਾਂ ਕਢਣ ਤੇ ਆ ਜਾਉਂਦਾ ਹੈ ਤੇ ਬੋਲ ਕੁਬੋਲ ਕਰਦਾ ਹੈ !

ਹਰਪਾਲ ਸਿੰਘ : ਜੇਕਰ ਇਹੋ ਜਿਹੇ ਲੋਗ ਨਹੀਂ ਹੋਣਗੇ ਤੇ ਫਿਰ ਤੁਹਾਡੇ ਵਰਗਿਆਂ ਦੀ ਪੇਸ਼ੰਸ (Patience) ਕਿਵੇਂ ਪਰਖੀ ਜਾਵੇਗੀ ? ਜੇਕਰ ਉਨ੍ਹਾਂ ਦੇ ਬੋਲ ਸੁਣ ਕੇ ਤੁਹਾਡਾ ਗੁੱਸਾ ਵਧ ਜਾਵੇ ਤੇ ਵੀਰ ਇਸਦਾ ਮਤਲਬ ਕੀ ਤੁਹਾਡੀ ਗੱਡੀ ਵੀ ਅਜੇ ਕੱਚੇ ਰਾਹ ਤੇ ਤੁਰਦੀ ਪਈ ਹੈ ਤੇ ਸੱਚ ਦੀ ਸਾਹੀ ਸੜਕ (ਹਾਈਵੇ) ਤੇ ਨਹੀਂ ਪਈ ! ਕੱਚੇ ਰਾਹਾਂ ਤੇ ਗੱਡੀਆਂ ਅਕਸਰ ਪੰਕਚਰ ਹੁੰਦੀਆਂ ਹਨ ਤੇ ਰੁੱਕ ਜਾਂਦੀਆਂ ਹਨ !

ਗੁਰਜੋਤ ਸਿੰਘ : ਪਰ ਓਹ ਹਮੇਸ਼ਾਂ ਹੀ ਗੁਰਬਾਣੀ ਦੇ ਹਰ ਸ਼ਬਦ ਨਾਲ ਕੋਈ ਕਹਾਣੀ ਜੋੜ ਕੇ ਜਾਂ ਦੂਜੇ ਧਰਮ ਨਾਲ ਇਤਿਹਾਸ ਗੜ੍ਹਮੜ੍ਹ ਕਰ ਦਿੰਦਾ ਹੈ !

ਹਰਪਾਲ ਸਿੰਘ : ਗੁਰਬਾਣੀ ਦੇ ਹਰ ਸ਼ਬਦ ਦੇ ਵਿਚਕਾਰ ਅਕਾਲ (ਨਿਰੰਕਾਰ, ਵਾਹਿਗੁਰੂ, ਰਾਮ, ਨਾਦ, ਸੱਚ ਪੁਰਖ ਅਤੇ ਹੋਰ ਬੇਅੰਤ ਨਾਮ) ਨੂੰ “ਰਹਾਓ” (ਅਧਾਰ) ਮੰਨ ਕੇ ਅਰਥ ਕਰਨ ਨਾਲ ਸਭੇ ਅਰਥ ਸਹੀ ਆਉਣਗੇ … ਕਹਾਣੀਆਂ ਵਿਚ ਪਾਉਣ ਨਾਲ ਕਹਾਣੀਆਂ ਹੀ ਬਾਹਰ ਆਉਣਗੀਆਂ ! ਬੇਅੰਤ ਦੇ ਗੁਣ ਗਾਉਣੇ ਕੋਈ ਸੌਖਾ ਰਾਹ ਨਹੀਂ … ਅਕਾਲ ਦੇ ਗੁਣ ਸਮਝਣ ਲਈ ਅਕਾਲੀ ਗੁਣ ਆਪਣੇ ਵਿਚ ਸਮਾਹਉਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ! ਵਿਦਵਾਨ ਓਹ ਨਹੀਂ ਹੁੰਦਾ ਜੋ ਕਿਸੀ ਦੇ ਰਾਹ ਤੇ ਤੁਰੇ ਬਲਕਿ ਵਿਦਵਾਨ ਤੇ ਖੋਜ ਕਰਦਾ ਹੈ ! ਓਹ ਆਪਣੀ ਵਿਦਵਤਾ ਦਾ ਢਿੰਢੋਰਾ ਨਹੀਂ ਵਜਾਉਂਦਾ … ਬਲਕਿ ਵਿਦਵਤਾ ਦੀ ਮਨਮੋਹਣੀ ਸੰਗੀਤ ਰੂਪੀ ਮਿਠੀ ਖੁਸ਼ਬੋ ਫੇਲਾਉਂਦਾ ਹੈ !

ਗੁਰਜੋਤ ਸਿੰਘ (ਵਿਚਾਰ ਕਰਦਾ ਹੋਇਆ) : ਵੀਰ, ਮੈਂ ਸਮਝ ਗਿਆ .. ਮੈਂ ਅੱਗੇ ਤੋਂ ਇਹੋ ਜਿਹੇ ਬੰਦਿਆਂ ਨਾਲ ਵਿਚਾਰ ਤਾਂ ਕਰਾਂਗਾ ਪਰ ਤਕਰਾਰ (ਬਹਿਸ-ਬਾਜੀ) ਵਿਚ ਨਹੀਂ ਪਾਵਾਂਗਾ ! ਬੀਮਾਰ ਸੋਚ ਨਾਲ ਲੜਾਈਆਂ ਪੈਦਾ ਹੁੰਦੀਆਂ ਨੇ ਤੇ ਮੈਂ ਬੀਮਾਰ ਨਹੀਂ ਹਾਂ ! ਮੈਂ ਸੱਚ ਦੇ ਰਾਹ ਦੇ ਹਾਈਵੇ ਚਲਾਂਗਾ ਤੇ ਪਗਡੰਡੀਆਂ ਵਿਚ ਕੰਡੇਆਂ-ਕਿਲਾਂ ਤੋਂ ਬਚ ਕੇ ਚੱਲਾਂਗਾ ! ਬਹੁਤੀ ਵਾਰ ਸਮਾਂ ਹੀ ਇਹੋ ਜਿਹੇਆਂ ਦਾ ਇਲਾਜ਼ ਹੁੰਦਾ ਹੈ, ਉਨ੍ਹਾਂ ਕੇ ਬਹਿਕਾਵੇ ਵਿਚ ਆ ਕੇ ਮੈਂ ਆਪਣਾ ਸਾਧੂ (ਚੰਗਾ) ਸੁਭਾ ਕਿਓਂ ਬਦਲਾਂ ? ਮੈਂ ਪਾਂਧੀ ਹਾਂ ਸੱਚ ਦੇ ਰਾਹ ਦਾ ! ਸਭ ਮੇਰੇ ਭਾਈ-ਮਿਤਰ ਹਨ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top