Share on Facebook

Main News Page

ਫੇਕ ਪ੍ਰੋਫਾਇਲ ! (ਨਿੱਕੀ ਕਵਿਤਾ)
- ਬਲਵਿੰਦਰ ਸਿੰਘ ਬਾਈਸਨ

ਮੈਂ ਸਿਆਣਾ, ਬਾਕੀ ਦੁਨੀਆ ਸਾਰੀ ਬੇਵਕੂਫ਼, ਇਹੀ ਮੇਰਾ ਸੋਚਣਾ ਹੈ !
ਗੁਣ ਲਭਣ ਵਿਚ ਸਮਾਂ ਕਿਓਂ ਗਵਾਵਾਂ, ਮੇਰਾ ਕੰਮ ਟੰਗਾਂ ਖਿਚਣਾ ਹੈ !
ਤੁਹਾਡੇ ਧਰਮੀਆਂ ਨੂੰ ਵੀ ਅਸਾਂ ਤੇ ਹਮੇਸ਼ਾਂ ਅਧਰਮੀ ਹੀ ਸਦਣਾ ਹੈ !
ਮੈਂ ਹਾਂ ਇੱਕ ਫੇਕ-ਪ੍ਰੋਫਾਇਲ, ਮੈਂ ਤੇ ਛੁਪ-ਛੁਪ ਕੇ ਲੋਕਾਂ ਤੇ ਹਸਣਾ ਹੈ !

ਜਿਵੇਂ ਹੀ ਮੇਰੀ ਗੱਲ ਗਲਤ ਨਿਕਲੇ, ਮੇਰਾ ਕੰਮ ਤੇ ਗਾਲਾਂ ਕਢਣਾ ਹੈ !
ਮੈਂ ਕੌਣ ? ਤੁਹਾਨੂੰ ਕੀ ? ਮੈਂ ਆਪਣੀ ਡਫਲੀ ਆਪਣਾ ਰਾਗ ਦਸਣਾ ਹੈ !
ਮੈਨੂੰ ਸਿਧਾਂਤ ਨਾਲ ਨਹੀ ਕੋਈ ਲੈਣਾ, ਮੈਂ ਬਸ ਰੰਗ ਕਾਲਾ ਸੁਟਣਾ ਹੈ !
ਮੈਂ ਹਾਂ ਇੱਕ ਫੇਕ-ਪ੍ਰੋਫਾਇਲ, ਮੇਰੀਆਂ ਮੰਨੋ ਵਰਨਾ ਮੈਂ ਇਥੇ ਹਗਣਾ ਹੈ !

ਮਨੁਖ ਕੀ ਸ਼ੈ ? ਰੱਬ ਦਿਆਂ ਛੱਡੋ, ਮੈਂ ਆਪਣੇ ਆਪ ਤੋਂ ਵੀ ਲੁਕਣਾ ਹੈ !
ਮੈਂ ਮੌਜੂਦ ਇਸੇ ਦੁਨੀਆਂ ਵਿਚ, ਸਾਹਮਣੇ ਆ ਕੇ ਕੀ ਮੈਂ ਫਸਣਾ ਹੈ ?
ਮੇਰੇ ਦਰਸ਼ਨ ਮਨਾ ਨੇ ... ਮੈਂ ਤੇ ਦੁਨੀਆਂ ਨੂੰ ਪਰਦੇ ਵਿਚ ਰਖਣਾ ਹੈ !
ਮੈਂ ਹਾਂ ਇੱਕ ਫੇਕ-ਪ੍ਰੋਫਾਇਲ, ਅਸੀਂ ਜਿਆਦਾਤਰ ਗੰਦ ਹੀ ਬਕਣਾ ਹੈ !

http://nikkikahani.com

(ਨੋਟ : ਕਿਰਪਾ ਕਰ ਕੇ ਇਸ ਨਿੱਕੀ ਜਿਹੀ ਤੁੱਕ-ਬੰਦੀ ਨੂੰ ਓਹ ਲੋਗ ਦਿਲ ਤੇ ਨਾ ਲੈਣ ਜਿਨ੍ਹਾਂ ਲਈ ਆਪਣੀ ਫੋਟੋ ਜਾਂ ਹੋਰ ਜਾਣਕਾਰੀ ਨਾ ਪਾਉਣਾ ਵਾਕਈ ਹੀ ਮਜਬੂਰੀ ਹੈ ਤੇ ਓਹਨਾਂ ਦੇ ਦਿਲ ਖਾਸ ਕਾਲੇ ਰੰਗ ਵਿਚ ਰੰਗੇ ਨਹੀ ਹੋਏ !)


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top