ਅਕਾਲ ਪੁਰਖ ਦੇ ਗੁਣ ਸਭਤੋਂ ਪਹਿਲਾਂ ਲਿਖ ਸਮਝਾਏ
ਮੇਰੇ ਸਤਗੁਰਾ !
ਕੋਈ ਮੂਰਤ ਨਹੀਂ, ਹੈ ਗੁਣ ਭਰਿਆ ਅਨੰਤ, ਲਿਖਿਆ ਮੇਰੇ ਸਤਗੁਰਾ !
ਸੱਚਾ ਨਾਮ, ਵਰਤਾਏ ਸਚ ਧਰਮ, ਵਰਤਾ ਵਿਖਾਇਆ ਮੇਰੇ ਸਤਗੁਰਾ !
ਗੁਰੂ ਗ੍ਰੰਥ ਦੇ ਮੂਲ ਵਿਚ ਆਪ ਝਲ੍ਕਾਇਆ ਝਲਕਾਰਾ ਮੇਰੇ ਸਤਗੁਰਾ !
ਤੁਹਾਡੇ ਸਿੱਖਾਂ ਨੂੰ ਅਕਾਲ ਦੇ ਅਰਥ ਹੁਣ ਕੌਣ ਸਮਝਾਵੇ ਮੇਰੇ ਸਤਗੁਰਾ ?
ਅਕਾਲ ਤਖ਼ਤ ਹੋਵੇ ਅਕਾਲੀ, ਗੁਣ ਭਰਿਆ ਅਕਾਲ ਦੇ, ਮੇਰੇ ਸਤਗੁਰਾ !
ਅਕਾਲ ਫੌਜ਼ ਖਾਲਸਾ, ਕਿਓਂ ਨਾ ਮਾਰੇ ਤੇਰਾ ਲਿਸ਼ਕਾਰਾ ਮੇਰੇ ਸਤਗੁਰਾ ?
ਸਿਖਾਂ ਅਕਾਲ ਦੇ ਅਰਥ ਨਹੀਂ ਆਉਂਦੇ, ਕਰਦੇ ਅਨਰਥ ਮੇਰੇ ਸਤਗੁਰਾ !
ਸਿਆਸੀਆਂ ਅਕਾਲ ਨਹੀਂ ਭਾਉਂਦਾ, ਚੜ੍ਹ ਰਾਜੀ ਤਖਤਾਂ ਓਹ, ਮੇਰੇ ਸਤਗੁਰਾ !
ਹਮ ਸਿੱਖ ਅੰਧੇ, ਹਮ ਏਕ ਨਾ ਲਾਗਈ, ਕਰੋ ਦੂਰ ਇਹ ਚੂਕ ਮੇਰੇ ਸਤਗੁਰਾ ! |
ਮੇਰੇ ਸਤਗੁਰਾ
!
- ਬਲਵਿੰਦਰ ਸਿੰਘ ਬਾਈਸਨ
|