 ਇਹ 
    ਚੁਰਾਸੀ ਦੇ ਸ਼ਿਕਾਰ ਹਨ, ਇਨ੍ਹਾਂ ਦੀ ਫੀਸ ਮਾਫੀ ਕਰਵਾਉਣੀ ਹੈ ! ਸਿਆਸੀ ਆਗੂ ਮਨਮੁਖ ਸਿੰਘ 
    ਬੋਲਿਆ !
ਇਹ 
    ਚੁਰਾਸੀ ਦੇ ਸ਼ਿਕਾਰ ਹਨ, ਇਨ੍ਹਾਂ ਦੀ ਫੀਸ ਮਾਫੀ ਕਰਵਾਉਣੀ ਹੈ ! ਸਿਆਸੀ ਆਗੂ ਮਨਮੁਖ ਸਿੰਘ 
    ਬੋਲਿਆ !
    
    ਕਲਰਕ ਜਗਤਾਰ ਸਿੰਘ : ਪਰ ਇਨ੍ਹਾਂ ਸੱਜਣ ਨੂੰ ਤੇ ਮੈਂ 
    ਜਾਣਦਾ ਹਾਂ, ਇਨ੍ਹਾਂ ਕੋਲੋਂ ਉਸ ਵੇਲੇ ਮਿਲੇ ਫਲੈਟ ਤੋਂ ਇਲਾਵਾ ਇੱਕ ਘਰ ਹੋਰ ਵੀ ਆਪਣਾ ਹੈ ! 
    ਕਾਰ ਤੇ ਏ.ਸੀ. ਵੀ ਹੈ, ਰੋਜ਼ ਸ਼ਾਮੀ ਦਾਰੂ ਦੀ ਪਾਰਟੀ ਵਿਚ ਹੁੰਦੇ ਨੇ ! ਇਨ੍ਹਾਂ ਨੂੰ ਪੈਸੇ 
    ਦੀ ਕਿਹੜੀ ਤੰਗੀ ਹੈ ? ਜੋ ਅਸਲ ਜਰੂਰਤਮੰਦ ਹਨ, ਉਨ੍ਹਾਂ ਨੂੰ ਫੀਸ ਮਾਫੀ ਹੋਵੇ ਤੇ ਸਮਝ ਆਉਂਦਾ 
    ਹੈ, ਪਰ ਇਹ ? ਨਹੀਂ ਜੀ, ਨਹੀਂ ਹੋ ਸਕਦਾ !
    
    ਮਨਮੁਖ ਸਿੰਘ : ਗੁੱਸੇ ਵਿਚ : ਜਿਆਦਾ ਨਾ ਬੋਲੋ ! ਇਹ ਫੜੋ 
    ਇਨ੍ਹਾਂ ਦਾ “ਘਟ-ਕਮਾਈ ਸਰਟੀਫਿਕੇਟ” ਤੇ ਕਾਰਵਾਈ ਕਰੋ ! 
    
    ਜਗਤਾਰ ਸਿੰਘ : ਹਰ ਸਿਆਸੀ ਬੰਦਾ ਇਨ੍ਹਾਂ ਦਾ ਫਾਇਦਾ ਹੀ 
    ਚੁੱਕਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ ! ਇਹ ਆਪਣੇ ਗੁਰੂ 'ਤੇ, ਆਪਣੇ ਆਪ ਤੇ ਭਰੋਸਾ ਖਤਮ ਕਰ 
    ਚੁੱਕੇ ਨੇ ਤਾਹੀਂ ਆਪ ਹੀ ਆਪਣੇ ਜਖਮ ਕੁਰੇਦ ਕੁਰੇਦ ਕੇ “ਇਮੋਸ਼ਨਲ ਬਲੈਕ ਮੇਲ” ਕਿੱਤਾ ਜਾਣ ਲੱਗਾ 
    ਹੈ ! ਸ਼ਾਇਦ ਇਨ੍ਹਾਂ ਨੂੰ ਵੀ “ਵਿਚਾਰਾ” ਅਖਵਾਉਣ ਵਿਚ ਮਜਾ ਆਉਣ ਲੱਗਾ ਹੈ !
    
    ਮਨਮੁਖ ਸਿੰਘ ਗੁੱਸੇ ਵਿਚ ਲੋਹਾ ਲਾਖਾ ਦਿੱਸਣ ਲੱਗਾ ! ਪਰ 
    ਜਗਤਾਰ ਸਿੰਘ ਬੋਲਦਾ ਹੀ ਜਾ ਰਿਹਾ ਸੀ : ਛੋਟਾ ਘਲੂਘਾਰਾ ਹੋਇਆ, ਵੱਡਾ ਘਲੂਘਾਰਾ ਹੋਇਆ, ਇਤਨੇ 
    ਮੋਰਚੇ ਲੱਗੇ, ਦੇਸ਼-ਵੰਡ ਵੇਲੇ ਕਤਲੇਆਮ ਹੋਇਆ ਪਰ ਉਨ੍ਹਾਂ ਲੁੱਟ-ਪਿੱਟ ਕੇ ਆਏ ਅਣਖੀ ਸਿਖਾਂ ਨੇ 
    ਆਪਣੇ ਗੁਰੂ ਦੀ ਸ਼ਰਣ ਤੇ ਮਿਹਨਤ ਦੇ ਭਰੋਸੇ ਦੀ ਬਾਂਹ ਫੜ ਕੇ ਆਪਣੇ ਆਪ ਨੂੰ ਅਮੀਰ ਬਣਾਇਆ ਤੇਰ 
    ਦਿਨ ਦੁਗਣੀ ਤੇ ਰਾਤ ਚੌਗੁਣੀ ਤਰੱਕੀ ਕਿੱਤੀ ! ਸੁਣਿਆ ਸੀ ਕੀ ਚੁਰਾਸੀ ਕੱਟੀ ਜਾਂਦੀ ਹੈ, ਪਰ 
    ਇਹ ਕੇਹੜੀ ਚੁਰਾਸੀ ਹੈ ਜੋ ਕੱਟ ਨਹੀਂ ਰਹੀ ਬਲਕਿ ਵਧਦੀ ਜਾ ਰਹੀ ਹੈ ? 
    
    ਜਗਤਾਰ ਸਿੰਘ ਬੋਲਿਆ : ਠੀਕ ਹੈ, ਮੈਂ ਮੰਨਦਾ ਹਾਂ ਕੀ 
    ਇਨ੍ਹਾਂ ਵਾਸਤੇ ਇਨਸਾਫ਼ ਚਾਹੀਦਾ ਹੈ, ਪਰ ਕਿਓਂ ਇਹ ਸਿਆਸੀ ਬੰਦਿਆਂ ਦੇ ਮਗਰ ਲੱਗ ਪੈਂਦੇ ਹਨ ? 
    ਆਪਣੀਆਂ ਵੋਟਾਂ ਵਾਸਤੇ ਸਿਆਸੀ ਲੋਕ ਇਨ੍ਹਾਂ ਨੂੰ ਕਦੀ ਵੀ ਆਪਣੇ ਪੈਰਾਂ ਤੇ ਖੜੇ ਨਹੀ ਹੋਣ 
    ਦੇਣਗੇ ਤੇ ਸਮੇਂ ਸਮੇਂ ਤੇ ਮਾਇਆ, ਰਾਸ਼ਨ ਤੇ ਵੋਟਾਂ ਦੀ ਕੀਮਤ ਆਦਿ ਦੇ “ਦੁਧ ਭਰੇ ਟੀਕੇ” ਲਗਾ 
    ਕੇ ਇਨ੍ਹਾਂ ਨੂੰ ਖੁਆਰ ਕਰਣਗੇ ! ਨਸ਼ਾ ਅੱਜ ਇਨ੍ਹਾਂ ਵਿਚ ਇੱਕ ਲਾਨਤ ਵਾਂਗ ਵਾੜ ਦਿੱਤਾ ਗਿਆ 
    ਹੈ, ਕੇਸ਼ “ਚੁਰਾਸੀ ਦੀ ਆੜ ਲੈ ਕੇ” ਕਤਲ ਕਰ ਦਿੱਤੇ ਗਏ ਹਨ, ਤੇ ਅੱਗੇ ਵੀ ਕੀਤੇ ਜਾ ਰਹੇ ਹਨ ! 
    “ਸਿੱਖੀ ਰੂਪ” ਵਿਚ ਦਿਖਣਾ ਮਜਬੂਰੀ ਹੈ, ਇਸ ਲਈ ਜਿਆਦਾਤਰ ਮੁੰਡੇ ਪਗੜੀ/ਪਟਕਾ ਬੰਨ ਲੈਂਦੇ ਹਨ 
    , ਪਰ ਵੱਡੀ ਗਿਣਤੀ ਵਿਚ “ਸਿਖੀ ਸਰੂਪ” ਨੂੰ ਤਿਜਾਂਜਾਤੀ ਦੇ ਦਿੱਤੀ ਗਈ ਹੈ ! ਪੜ੍ਹਾਈ ਲਿਖਾਈ 
    ਛੱਡ ਕੇ ਜਿਆਦਾਤਰ ਗਲਤ ਰਾਹ ਤੇ ਤੁਰ ਪਏ ਹਨ ! 
    
    ਜਗਤਾਰ ਦੀ ਦਿਲ ਦੀ ਧੜਕਨ ਤੇਜ ਹੋ ਗਈ, ਪਰ ਉਹ ਬੋਲਦਾ ਹੀ ਰਿਹਾ: “ਮੰਨੂ ਸਾਡੀ ਦਾਤਰੀ, ਅਸੀਂ 
    ਮੰਨੂੰ ਦੇ ਸੋਏ ! ਜਿਉਂ ਜਿਉਂ ਸੋਏ ਵਢੀਏ, ਦੂਏ ਸਵਾਏ ਹੋਏ ! (ਅਖਾਣ)” ਕਹਿਣ ਵਾਲੇ ਅੱਜ ਆਪ 
    ਹੀ ਦਾਤਰੀਆਂ ਲੈ ਲੈ ਕੇ ਆਪਣੀ ਸ਼ਕਲ ਵਿਗਾੜ ਰਹੇ ਹਨ ਤੇ ਜਿਸ ਇਲਾਕੇ ਨੂੰ ਇੱਕ ਉਦਾਹਰਣ ਵਾਂਗੂ 
    ਹੋਣਾ ਚਾਹੀਦਾ ਸੀ, ਓਹ ਅੱਜ ਬਦਨਾਮ ਕਾਲੋਨੀ ਹੁੰਦੀ ਜਾ ਰਹੀ ਹੈ ! 
    
    ਮਨਮੁਖ ਸਿੰਘ : ਤੂੰ ਵੱਡਾ ਚੌਧਰੀ ਬਣ ਰਿਹਾ ਹੈ ? ਕੰਮ ਤੇ 
    ਮੈ ਕਰਾ ਹੀ ਲੈਣਾ ਹੈ ! ਤੂੰ ਆਪਣੀ ਚਿੰਤਾ ਕਰ ਕੀ ਤੇਰਾ ਕੀ ਹੋਵੇਗਾ ? ਮੈਂ ਅੱਜ ਹੀ ਪ੍ਰਧਾਨ 
    ਜੀ ਨੂੰ ਕਿਹ ਕੇ ਤੇਰਾ ਬੋਰੀਆ-ਬਿਸਤਰਾ ਗੁਲ ਕਰਵਾਂਦਾ ਹਾਂ!
    
    ਕਹਿੰਦੇ ਹੋਏ ਮਨਮੁਖ ਸਿੰਘ ਨੇ ਪੇਪਰ ਚੁੱਕੇ ਤੇ ਇਹ ਜਾ ਤੇ ਉਹ ਜਾ ! ਜਗਤਾਰ ਵੀ ਆਪਣੇ ਕੰਮ 
    ਵਿਚ ਰੁਝ ਗਿਆ !