Share on Facebook

Main News Page

ਕਦੀ ਹਿਸਾਬ ਵੀ ਦੇ ਦਿਆ ਕਰੋ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਸਾਨੂੰ ਵੋਟ ਪਾਉਣਾ ਹੈ ਵੀਰ ਜੀ ! ਸਾਡੀ ਪਾਰਟੀ ਬਹੁਤ ਹੀ ਵਧੀਆ ਹੈ, ਸਾਡੇ ਪ੍ਰਧਾਨ ਸਾਹਬ ਇਹ ਨੇ ... ਓਹ ਨੇ .. ਕਮਾਲ ਨੇ .. ਧਮਾਲ ਨੇ .. ਧੋਤੀ ਫਾੜ ਕੇ ਰੁਮਾਲ ਨੇ ! (ਗੁਰੂਦੁਆਰਾ ਚੋਣਾਂ ਦਾ ਪਰਚਾਰ ਚੁਰੂ ਹੋ ਚੁੱਕਾ ਸੀ ਤੇ ਕੁਲਬੀਰ ਸਿੰਘ ਅਪਨੇ ਇਲਾਕੇ ਵਿਚ ਘਰ ਘਰ ਜਾ ਕੇ ਆਪਣਾ ਪੱਖ ਪੱਕਾ ਕਰ ਰਿਹਾ ਸੀ !)

ਜਤਿੰਦਰ ਸਿੰਘ : ਤੁਹਾਡਾ ਆਪਣਾ ਅਕਸ ਕੀ ਹੈ ? ਅਸੀਂ ਵੋਟ ਤੁਹਾਨੂੰ ਮੈਂਬਰ ਬਣਾਉਣ ਵਾਸਤੇ ਪਾਉਣੀ ਹੈ ਨਾ ਕੀ ਤੁਹਾਡੇ ਪ੍ਰਧਾਨ ਵਾਸਤੇ ! ਅਸੀਂ ਕਿਸੀ ਖਾਸ ਪਾਰਟੀ ਨੂੰ ਨਹੀਂ ਬਲਕਿ ਚੰਗੇ ਉੰਮੀਦਵਾਰ ਨੂੰ ਹੀ ਵੋਟ ਪਾਉਣੀ ਹੈ ਇਸ ਵਾਰ ! ਬਹੁਤ ਦੇਖ ਲਿਆ ਇਹ ਲੱਲੋ-ਛਪੋ ਦਾ ਖੇਲ !

ਕੁਲਬੀਰ ਸਿੰਘ (ਪੰਜਾਹ ਬੰਦਿਆਂ ਸਾਹਮਣੇ ਆਪਣੀ ਹੇਠੀ ਮਿਹਸੂਸ ਕਰਦਾ ਹੋਇਆ) : ਅਸੀਂ ਬਹੁਤ ਪੈਸਾ ਲਾ ਕੇ ਇਲਾਕੇ ਵਿਚ ਆਪਣਾ ਨਾਮ ਬਣਾਇਆ ਹੈ, ਜਗਹ ਜਗਹ ਬੋਰਡ, ਕੀਰਤਨ ਦਰਬਾਰ, ਨਵੀਂ ਬਿਲਡਿੰਗ, ਮੇਨ ਹਾਲ ਵਿਚ ਏ.ਸੀ. ਆਦਿ !

ਜਤਿੰਦਰ ਸਿੰਘ : ਇਹ ਸਭ ਕਰਨ ਨਾਲ ਨਹੀਂ ਬਲਕਿ ਗੁਰਮਤ ਤੇ ਗੁਰੂ ਕੀ ਸਿੱਖੀ ਨੂੰ ਸਹੀ ਰਾਹ 'ਤੇ ਚਲਾਉਣ ਵਾਸਤੇ ਕੀ ਕੀਤਾ ਹੈ, ਜਰਾ ਓਹ ਤੇ ਸਮਝਾਓ ? ਸੰਗਤਾਂ ਦੇ ਪੈਸੇ ਕਿਸ ਕਿਸ ਚੰਗੇ ਗੁਰਮਤਿ ਕੰਮ ਲਈ ਖਰਚੇ, ਉਸਦਾ ਹਿਸਾਬ ਦਿਖਾਓ ?

ਕੁਲਬੀਰ ਸਿੰਘ : ਸਾਰਾ ਪੈਸਾ ਚੰਗੇ ਕੰਮਾਂ ਤੇ ਲਗਦਾ ਹੈ ਜੀ ! ਜਦੋਂ ਚਾਹੋ ਹਿਸਾਬ ਦੇਖ ਲਵੋ (ਮੋਇਆਂ ਦਾ ਸਿਰ ਅੰਦਰੋਂ ਬੋਲਦਾ ਹੈ)!

ਜਤਿੰਦਰ ਸਿੰਘ : ਠੀਕ ਹੈ, ਫਿਰ ਇੱਕ ਕੰਮ ਨਾ ਕਰੀਏ ਕੀ ਤੁਸੀਂ ਹਰ ਤਿੰਨ ਮਹੀਨੇ ਬਾਅਦ ਅਪਨੇ ਕੰਮਾਂ, ਖਰਚਿਆਂ ਅਤੇ ਆਮਦਨ ਦੀ ਰਿਪੋਰਟ ਸੰਗਤਾਂ ਸਾਹਮਣੇ ਪੇਸ਼ ਕਰਿਆ ਕਰੋ, ਜਿਵੇਂ ਕੀ ਕੰਪਨਿਆਂ ਵਿਚ ਹੁੰਦਾ ਹੈ ! ਪ੍ਰਚਾਰਕ, ਰਾਗੀ, ਗ੍ਰੰਥੀ ਸਿੰਘ, ਸੇਵਾਦਾਰ, ਗੁਰਮਤ ਸਮਾਗਮਾਂ ਦੁਆਰਾ ਕਿਤਨਾ ਫ਼ਰਕ ਪੈ ਰਿਹਾ ਹੈ ਇਲਾਕੇ ਵਿਚ ? ਇਸਦੀ ਰਿਪੋਰਟ ਵੀ ਜਰੂਰੀ ਹੈ ਤਾਂਕਿ ਪਤਾ ਤੇ ਲੱਗੇ ਕੀ ਪਰਚਾਰ ਵਾਸਤੇ ਵਰਤੀ ਜਾ ਰਹੀ ਮਾਇਆ ਕਿਸੀ ਲੇਖੇ ਵੀ ਲੱਗ ਰਹੀ ਹੈ ਜਾਂ ਸਿਰਫ ਕਾਗਜਾਂ ਵਿਚ ਖਰਚ ਤੇ ਹੋ ਰਹੀ ਹੈ ਗੁਰਮਤ ਵਾਸਤੇ ਪਰ ਪਿਛਲੇ ਰਾਹ ਤੋਂ ਸਿਆਸੀ ਕੰਮਾਂ ਲਈ ਵਰਤੀ ਜਾ ਰਹੀ ਹੈ ?

ਕੁਲਬੀਰ ਸਿੰਘ (ਔਖਾ ਜਿਹਾ ਹੋ ਕੇ) : ਜਾ ਓਏ ਵੱਡਿਆ ਸਰਦਾਰਾ ! ਤੇਰੇ ਘਰ ਦਿਆਂ ਪੰਝ-ਸੱਤ ਵੋਟਾਂ ਵਾਸਤੇ ਅਸੀਂ ਆਪਣੇ ਹੱਥ ਕੱਟ ਕੇ ਦੇ ਦਈਏ ? ਸਾਡੇ ਕੋਲੋਂ ਅਨਪੜ ਤੇ ਵਿਕਣ ਵਾਲਾ ਵੋਟਰ ਵੀ ਬਹੁਤ ਹੈ, ਤੁਹਾਨੂੰ ਤੇ ਐਵੇ ਹੀ ਫਲਾਣੇ ਦੇ ਕਹਿਣ ਤੇ ਮਿਲਣ ਆ ਗਿਆ ! (ਬੁੜ-ਬੁੜ ਕਰਦਾ ਹੈ) ਆਪ ਖਾਣਾ ਨਹੀਂ, ਕਿਸੀ ਨੂੰ ਖਾਉਣ ਦੇਣਾ ਨਹੀਂ ! ਅਸੀਂ ਹੁਣ ਦਸ-ਵੀਹ ਲੱਖ ਲਾ ਕੇ ਆਵਾਂਗੇ ਤੇ ਕੀ ਭਾਂਡੇ ਧੋਣ ਆਵਾਂਗੇ ? (ਵੇਖ ਕੇ ਬੋਲਦਾ ਹੈ) ਚੰਗਾ ਵੀਰ ਜੀ, ਫਿਰ ਮਿਲਦੇ ਹਾਂ ! (ਤੁਰ ਪੈਂਦਾ ਹੈ)

ਜਤਿੰਦਰ ਸਿੰਘ : ਕਿਤਨਾ ਚੰਗਾ ਹੋਵੇ ਕਿ ਸੇਵਾ ਕਰਨ ਲਈ ਅਸੀਂ ਕਿਸੀ ਬਦਮਾਸ਼ ਬੁਢੇ ਨਾਲੋਂ ਸ਼ਰੀਫ਼ ਮੁੰਡੇ ਨੂੰ ਤਜਰੀਹ ਦੇ ਕੇ ਲੈ ਆਈਏ ! ਪਤਾ ਨਹੀਂ ਕਦੋਂ ਰੁਕੇਗੀ ਇਹ ਸਿਆਸੀ ਲਾਲਚ ਦੀ ਖੇਡ ?


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top