Share on Facebook

Main News Page

ਪਛਾਣ ਕੌਣ ? (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਕੁੜੀ ਛੇੜ ਤੀ ! ਕੁੜੀ ਛੇੜ ਤੀ ! ਬਾਜਾਰ ਵਿਚ ਸ਼ੋਰ ਮਚ ਗਿਆ ! ਕੌਣ ਸਨ ? ਕੋਈ ਪੁੱਛ ਰਿਹਾ ਸੀ ! ਜਵਾਬ ਆਇਆ : ਪੰਜ-ਸੱਤ ਮੁੰਡੇ ਸਨ ! (ਉਹ ਸਾਰੇ ਹਿੰਦੂ ਮੁੰਡੇ ਭੱਜ ਗਏ ਸਨ) ! ਕੁੜੀ ਛੇੜ ਤੀ! ਕੁੜੀ ਛੇੜ ਤੀ ! ਬਾਜਾਰ ਵਿਚ ਅਗਲੇ ਦਿਨ ਫਿਰ ਸ਼ੋਰ ਮਚ ਗਿਆ ! ਕੌਣ ਸਨ ? ਕੋਈ ਪੁੱਛ ਰਿਹਾ ਸੀ ! ਜਵਾਬ ਆਇਆ : ਪੰਜ-ਸੱਤ ਮੁੰਡੇ ਸਨ ! (ਉਹ ਸਾਰੇ ਮੁਸਲਿਮ ਤੇ ਇਸਾਈ ਮੁੰਡੇ ਭੱਜ ਗਏ ਸਨ)

ਕੁੜੀ ਛੇੜ ਤੀ ! ਕੁੜੀ ਛੇੜ ਤੀ ! ਬਾਜਾਰ ਵਿਚ ਅਗਲੇ ਦਿਨ ਫਿਰ ਸ਼ੋਰ ਮਚ ਗਿਆ ! ਕੌਣ ਸਨ ? ਕੋਈ ਪੁੱਛ ਰਿਹਾ ਸੀ ! ਜਵਾਬ ਆਇਆ : ਪੰਜ-ਸੱਤ “ਸਰਦਾਰ ਮੁੰਡੇ” ਸਨ !

ਦੁਕਾਨਦਾਰ ਦਲਜੀਤ ਸਿੰਘ ਨੂੰ ਬੜੀ ਹੀ ਹੈਰਾਨੀ ਹੋਈ ! ਇਹ ਕੀ ? ਦੋ ਦਿਨ ਤੋਂ ਤੇ ਖਾਲੀ ਮੁੰਡੇ ਸਨ ਜੋ ਕੀ ਬਾਕੀ ਧਰਮਾਂ ਤੋਂ ਸੰਬੰਧਿਤ ਸਨ, ਤੇ ਅੱਜ ਬਿਲਕੁਲ ਹੀ ਇਸ਼ਾਰਾ ਕਰ ਕੇ ਦਸਿਆ ਜਾ ਰਿਹਾ ਹੈ ਕੀ ਅੱਜ “ਸਰਦਾਰ ਮੁੰਡੇ” ਸਨ ! ਪਰ ਫਿਰ ਉਸਨੂੰ ਆਪਣੀ “ਵਖਰੀ ਪਛਾਣ” ਚੇਤੇ ਆ ਗਈ ... ਗੁਰੂ ਕਾ ਸਿੱਖ ਲੱਖਾਂ ਵਿਚੋਂ ਵੀ ਇੱਕ ਵਖਰਾ ਪਛਾਣਿਆ ਜਾਂਦਾ ਹੈ !

ਉਸਨੂੰ ਓਹ ਸ਼ਬਦ ਚੇਤੇ ਆਉਣ ਲੱਗੇ ਕੀ ਲੋਗ ਕਹਿੰਦੇ ਹਨ ਕੀ “ਸਿੱਖ ਸ਼ਰਾਬ ਸਭਤੋਂ ਜਿਆਦਾ ਪੀਂਦੇ ਨੇ” ! ਸਿੱਖ ਸਭਤੋਂ ਜਿਆਦਾ ਮੀਟ-ਮੁਰਗੇ ਖਾਉਂਦੇ ਨੇ ! ਸਿੱਖ ਸਭਤੋਂ ਜਿਆਦਾ ਲੜਾਈਆਂ ਕਰਦੇ ਨੇ ! ਉਸਦੇ ਦਿਮਾਗ ਵਿਚ ਸਵਾਲ ਚੱਲਣ ਲੱਗੇ : ਕੁੱਲ ਆਬਾਦੀ ਦੇ ਦੋ ਫੀਸਦੀ ਤੋਂ ਵੀ ਘਟ ਸਿੱਖ ਕੀ ਸਾਰੇ ਦੇਸ਼ ਦੀ ਸ਼ਰਾਬ ਪੀ ਜਾਂਦੇ ਹਨ ? ਕੀ ਓਹ ਸਾਰੇ ਦੇਸ਼ ਦੇ ਮੁਰਗੇ-ਬਕਰੇ ਖਾ ਜਾਂਦੇ ਨੇ ? ਜਾਂ “ਵਖਰੀ ਪਛਾਣ” ਹੋਣ ਕਰਕੇ ਜਲਦੀ ਹੀ ਨਿਗਾਹ ਵਿਚ ਆ ਜਾਂਦੇ ਨੇ ! ਸੌ ਬੰਦਾ ਜਾਂਦਾ ਹੈ, ਇਨ੍ਹਾਂ ਜਗਾਵਾਂ ਤੇ ਪਰ ਇੱਕ ਸਿੱਖ ਵਖਰਾ ਗਿਣਤੀ ਵਿਚ ਆ ਜਾਂਦਾ ਹੈ ! ਤੇ ਪੂਰੀ ਕੌਮ ਨੂੰ ਬਦਨਾਮੀ ਮਿਲਦੀ ਹੈ ! ਗੁਰੂ ਬਦਨਾਮ ਹੁੰਦਾ ਹੈ, ਜਦੋਂ ਲੋਕ ਕਹਿੰਦੇ ਹਨ ਕੀ “ਸਿੱਖ ਸ਼ਰਾਬੀ ਹੁੰਦੇ ਹਨ”! ਜਿਸ ਕੌਮ ਵਿਚ ਨਸ਼ੇ ਨੂੰ ਪੂਰੀ ਤਰਾਂ ਗਲਤ ਕਿਹਾ ਗਿਆ ਹੈ ਓਹੀ ਧਰਮ ਅੱਜ ਨਸ਼ੇ ਕਰਕੇ ਬਦਨਾਮ ਹੈ ! ਦਾਹੜੀ ਕੇਸ ਕੱਟੇ ਹੋਏ ਬਾਕੀ ਗੁਰਮੁਖਾਂ ਨੂੰ ਬਦਨਾਮ ਕਰਦੇ ਨੇ, ਤੇ ਲੋਕਾਂ ਨੂੰ ਟਿੱਚਰਾਂ ਕਰਨ ਲਈ ਵਧਾਵਾ ਦਿੰਦੇ ਨੇ !

ਦਲਜੀਤ ਸਿੰਘ ਨੂੰ ਅਖਾਣ ਯਾਦ ਆ ਗਿਆ ਕਿ “ਗਲਤੀਆਂ ਪਲੋਂ ਸੇ ਹੋਤੀ ਹੈਂ, ਭੁਗਤਨਾ ਸਦਿਓਂ ਕੋ ਪੜਤਾ ਹੈ !” ਗੁਰੂ ਉੱਤੇ ਫਕਰ ਹੈ ਕੀ ਹਰ ਇੱਕ ਸਿੱਖ ਆਪਣੇ ਆਪ ਵਿਚ ਆਪਣੇ ਧਰਮ ਦਾ "Brand Ambassador" ਹੁੰਦਾ ਹੈ ! ਓਹ ਇਕੱਲਾ ਹੀ ਪੂਰੇ ਧਰਮ ਦੀ ਪਛਾਣ ਨੂੰ ਪੇਸ਼ ਕਰ ਰਿਹਾ ਹੁੰਦਾ ਹੈ ! ਜਰੂਰੀ ਜੇਕਰ ਮਾੜੇ ਕੰਮਾ ਕਰਕੇ ਇਤਨਾ ਨਾਮ ਹੈ ਤੇ ਜੇਕਰ ਹਰ ਸਿੱਖ ਸ਼ੁਭ ਕਰਮ ਕਰਦਾ ਰਹੇਗਾ ਤੇ ਪੂਰੀ ਦੁਨੀਆਂ ਵਿਚ ਵਖਰੀ ਪਛਾਣ ਕਰ ਕੇ ਉਸਦਾ ਤੇ ਉਸਦੇ ਗੁਰੂ ਦਾ ਨਾਮ ਵੀ ਜਰੂਰ ਹੋਵੇਗਾ !

ਕਿਤਨਾ ਸੋਹਣਾ ਹੋਵੇ ਜੇਕਰ ਹਰ ਸਿੱਖ ਇਸ ਗੱਲ ਨੂੰ ਚੇਤੇ ਰੱਖੇ ਤੇ ਆਪਣੇ ਕਰਮ ਕਰਕੇ ਆਪਣੇ ਗੁਰੂ ਨੂੰ ਬਦਨਾਮ ਨਾ ਕਰੇ ! ਸੋਚਦਾ ਸੋਚਦਾ ਓਹ ਗੁਮ੍ ਜਿਹਾ ਗਿਆ ! ਇਤਨੇ ਨੂੰ ਇੱਕ ਗ੍ਰਾਹਕ ਨੇ ਆ ਕੇ ਕੋਈ ਸੌਦਾ ਮੰਗਿਆ ! ਦਲਜੀਤ ਸਿੰਘ ਆਪਣੀਆਂ ਸੋਚਾਂ ਚੋ ਬਾਹਰ ਆ ਗਿਆ ਤੇ ਫਿਰ ਤੋਂ ਆਪਣੇ ਕੰਮ ਵਿਚ ਲੱਗ ਪਿਆ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top