Share on Facebook

Main News Page

ਜਿੱਥੇ ਹੋ, ਉਥੇ ਹੀ ਵਸਦੇ ਰਹੋ !
- ਬਲਵਿੰਦਰ ਸਿੰਘ ਬਾਈਸਨ
(ਦੁਖੀ ਹਿਰਦੇ ਨਾਲ)

ਜੋ ਤੁਸੀਂ ਉੱਥੇ ਕਿੱਤਾ, ਓਹ ਤੁਸੀਂ ਇੱਥੇ ਵੀ ਕਰਨਾ ਚਾਹੁੰਦੇ ਹੋ ?
ਉੱਥੇ ਸਤਿਆਨਾਸ਼ ਕਿੱਤਾ, ਇੱਥੇ ਵੀ ਕਰਨਾ ਚਾਹੁੰਦੇ ਹੋ ?
ਸ਼ਰਾਬ ਵਿਚ, ਨਸ਼ਿਆ ਵਿਚ, ਡੋਬ ਦਿੱਤਾ ਪੰਜਾਬ ਗੁਰੁ ਦਾ !
ਹੁਣ ਦਿੱਲੀ ਗੁਰਾਂ ਦੀ ਨੂੰ ਡੂੰਘਾ ਡੋਬਣਾ ਚਾਹੁੰਦੇ ਹੋ ?
ਗੁਰਮਤ ਗਈ ਗਵਾਚ, ਕੇਵਲ ਵੋਟਾਂ ਨੂੰ ਵਾਚ ਰਹੇ ਹੋ ?
ਦਿੱਲੀ ਵਿਚ ਆਪਣੇ ਲੋਕਲ ਆਗੂ ਨਾਨ-ਸਿੱਖ ਥਾਪ ਰਹੋ ਹੋ ?
ਆਖਿਰ ਕਿਓਂ ? ਕਿਓਂ ਸੰਗਤਾਂ ਦਾ ਧੀਰਜ ਮਾਪ ਰਹੇ ਹੋ ?
ਜਾਓ ਸਾਨੂੰ ਕੱਲਾ ਛੱਡ ਦਿਓ ! ਸਾਡੇ ਦੁਖ ਵਖਰੇ ਨੇ !
ਅੱਜ ਫਿਰ ਆਪਣੀ ਮਨਮਤ ਕਰਕੇ ਸਿੱਖ ਆਪਸ ਵਿਚ ਟਕਰੇ ਨੇ !
ਮਨਮਤ ਦਾ ਸੁਨੇਹਾ ਤੇ ਤੁਸੀਂ ਅੱਜ ਦੇ ਦਿੱਤਾ ਜਗਤ ਨੂੰ ਲੀਡਰੋ !
ਗੁਰਮਤ ਦੀ ਵਾਰੀ ਆਉਂਦੀ ਹੈ, ਕਿਓ ਭੱਜ ਜਾਂਦੇ ਹੋ ਗੀਦੜੋ ?
ਪੰਥ ਵਿਚਾਰੇ ਨੂੰ ਮਕੜੀ ਵਾਂਗ ਨਾ ਜਾਲ ਆਪਣੇ ਕਸਦੇ ਰਹੋ !
ਰੱਬ ਦਾ ਵਾਸਤਾ ਜੇ, ਜਿੱਥੇ ਵਸਦੇ ਹੋ, ਉੱਥੇ ਹੀ ਵਸਦੇ ਰਹੋ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top