Share on Facebook

Main News Page

ਭਾਈ ਲਾਲੋ ਅਤੇ ਮਲਕ ਭਾਗੋ ਦਾ ਲੰਗਰ (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਤੂੰ ਫਿਰ ਆ ਗਿਆ ਹੈ “ਮੁਫ਼ਤ ਦੇ ਟੁੱਕੜ ਚੱਬਣ?” ਚਲ ਬਾਹਰ ਨਿਕਲ ! ਸਤਨਾਮ ਸਿੰਘ ਸੇਵਾਦਾਰ ਨੇ ਗਰੀਬੜੇ ਜਿਹੇ ਮਨੋਜ ਨੂੰ ਵੇਖ ਕੇ ਕਿਹਾ ! ਪਤਾ ਨਹੀਂ ਕਿਥੋਂ ਕਿਥੋਂ ਤੁਰੇ ਆਉਂਦੇ ਨੇ ਰੋਜ਼ ਰੋਜ਼? ਬੇਇਜ੍ਜਤੀ ਮਿਹਸੂਸ ਕਰਦਾ ਹੋਇਆ ਮਨੋਜ ਬਾਹਰ ਨੂੰ ਜਾਣ ਲੱਗਾ, ਅੱਗੋਂ ਸਰਦਾਰ ਸਿੰਘ ਨੇ ਹੱਥ ਫੜ ਕੇ ਰੋਕ ਲਿਆ ! ਉਸਨੂੰ ਪਿਆਰ ਨਾਲ ਬਿਠਾ ਕੇ ਸੇਵਾਦਾਰ ਜੀ ਨੂੰ ਕਿਹਾ ਕਿ ਲੰਗਰ ਛਕਾਇਆ ਤੇ ਬਾਅਦ ਵਿਚ ਸਤਨਾਮ ਸਿੰਘ ਨੂੰ ਬੁਲਾ ਲਿਆ !

ਸਰਦਾਰ ਸਿੰਘ : ਕੀ ਗੱਲ ਹੈ ਸਤਨਾਮ ਸਿੰਘ ਜੀ ? ਅੱਜ ਕਲ ਗੁਰੂ ਕੇ ਲੰਗਰ ਤੋਂ ਵੀ ਲੋਕਾਂ ਨੂੰ ਭਜਾ ਰਹੇ ਹੋ ?

ਸਤਨਾਮ ਸਿੰਘ : ਹੋਰ ਨੀ ਤੇ ਵੀਰ ਜੀ, ਇਹ ਰੋਜ਼ ਰੋਜ਼ ਆ ਜਾਂਦੇ ਨੇ, ਮੁਫ਼ਤ ਦਿਆਂ ਖਾਉਣ ! ਪਰਧਾਨ ਸਾਹਿਬ ਕਹਿੰਦੇ ਨੇ ਕੀ ਇਨ੍ਹਾਂ ਨੂੰ ਰੋਜ਼ ਰੋਜ਼ ਨੀ ਖੁਵਾਣਾ, ਵਰਨਾ ਇਨ੍ਹਾਂ ਨੂੰ ਮੁਫ਼ਤ ਦੀ ਆਦਤ ਪੈ ਜਾਵੇਗੀ !

ਇਤਨੀ ਕੁ ਦੇਰ ਵਿੱਚ ਪਰਧਾਨ, ਸੱਕਤਰ ਤੇ ਉਨ੍ਹਾਂ ਦੀ ਜੁੰਡਲੀ ਆ ਕੇ ਪੰਗਤ ਤੋਂ ਲਾਂਭੇ ਹੋ ਕੇ ਬਹਿ ਗਈ ! ਸਤਨਾਮ ਸਿੰਘ ਭੱਜਿਆ ਤੇ ਉਨ੍ਹਾਂ ਦੀ ਰੋਟੀ ਨੂੰ ਦੇਸੀ ਘੇਓ ਨਾਲ ਚੋਪੜ ਲਿਆਇਆ, ਤੇ ਫਿਰ ਦਾਲ ਵਿਚ ਦੇਸੀ ਘੇਓ ਦੀ ਇੱਕ ਵੱਡੀ ਚੰਮਚ ਭਰ ਕੇ ਪਾ ਦਿੱਤੀ ! ਬੱਦੋ ਬੱਦੀ ਖੀਰ ਵੀ ਪੇਸ਼ ਹੋ ਗਈ ਤੇ ਲੱਗੇ ਸਭ ਪ੍ਰਧਾਨ ਜੀ ਦੇ ਆਲੇ ਦੁਆਲੇ ਫਿਰਣ !

ਸਰਦਾਰ ਸਿੰਘ ਦਿਆਂ ਅਖ੍ਹਾਂ ਵਿਚ ਅਥਰੂ ਵੱਗ ਚੱਲੇ .... ਉਸਨੂੰ ਲੱਗਾ ਕੀ ਜਿਵੇਂ ਮਨੋਜ ਨੂੰ “ਭਾਈ ਲਾਲੋ ਦਾ ਲੰਗਰ ਮਿਲਿਆ” ਤੇ ਪ੍ਰਧਾਨ-ਸਕੱਤਰਾਂ ਨੇ “ਮਲਕ ਭਾਗੋ ਦੇ ਘਰ ਦੇ ਮਾਲ-ਪੂਏ” ਖਾਂਦੇ ! ਓਹ ਸੋਚਣ ਲੱਗਾ ਕੀ ਜਿਸ ਲੰਗਰ ਵਿਚ ਆਪ ਗੁਰੂ ਸਾਹਿਬ ਸੇਵਾ ਕਰਦੇ ਹੁੰਦੇ ਸੀ ਤੇ ਆਪ ਛਕਦੇ ਸੀ, ਅੱਜ ਉਨ੍ਹਾਂ ਦੇ ਸਿੱਖ ਸੇਵਾਦਾਰਾਂ ਨੇ ਉਸਦੇ ਵੀ ਦੋ ਹਿੱਸੇ ਕਰ ਦਿੱਤੇ ਨੇ ! ਮਨੋਜ ਦਿਆਂ ਸੁੱਕੀਆਂ ਹੱਡੀਆਂ ਤੇ ਪ੍ਰਧਾਨ ਜੀ ਦੀ ਮੋਟੀ ਤੋਂਦ ਵੇਖਦਿਆਂ ਤੇ ਅਖਾਂ ਪੂੰਝਦੇ ਹੋਏ, ਉਸਨੂੰ ਦਿਸਿਆ ਕੀ ਜਿਵੇਂ ਕਿਤਨੇ ਹੀ ਗਰੀਬਾਂ ਦਾ ਹੱਕ ਓਹ ਪ੍ਰਧਾਨ-ਸੱਕਤਰ ਖਾ ਗਏ ਨੇ !

ਅੱਜ ਉਸਨੂੰ “ਗੁਰਮਤਿ” ਤੇ “ਮਨਮਤਿ” ਵਿਚਲਾ ਫ਼ਰਕ ਸਮਝ ਆਉਣ ਲੱਗਾ, ਤੇ ਉਹ ਗਿੱਲੀਆਂ ਅੱਖਾਂ ਲਈ ਆਪਣੇ ਘਰ ਵੱਲ ਨੂੰ ਤੁਰ ਪਿਆ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top