Share on Facebook

Main News Page

ਦੁਹਾਗਣ ! (ਨਿੱਕੀ ਕਹਾਣੀ)
-
ਬਲਵਿੰਦਰ ਸਿੰਘ ਬਾਈਸਨ

ਓਹ ਤੇ ਪੰਥ ਦਾ ਦੋਖੀ ਹੈ ! ਰਣਜੋਧ ਸਿੰਘ ਪ੍ਰਚਾਰਕ ਬਾਰੇ ਗੱਲ ਕਰਦੇ ਹੋਏ ਕਰਮਜੀਤ ਸਿੰਘ ਬੋਲ ਰਿਹਾ ਸੀ ! ਹੈ ? ਪਰ ਤੂੰ ਤੇ ਕਲ ਤਕ ਉਨ੍ਹਾਂ ਦੀ ਬੜੀ ਤਾਰੀਫ਼ ਦੇ ਪੁਲ ਬਣਦਾ ਸੀ ? ਉਨ੍ਹਾਂ ਤੋਂ ਵੱਡਾ ਗੁਰਮੁਖ ਤੈਨੂੰ ਕੋਈ ਦਿਸਦਾ ਹੀ ਨਹੀਂ ਸੀ ? ਅੱਜ ਐਸਾ ਕੀ ਹੋ ਗਿਆ ? ਮਨਜੀਤ ਸਿੰਘ ਨੇ ਪੁਛ ਹੀ ਲਿਆ !

ਕਰਮਜੀਤ ਸਿੰਘ (ਗੁੱਸੇ ਵਿਚ) : ਰਣਜੋਧੇ ਨੇ ਦੁਹਾਗਣ ਪੁਸਤਕ ਬਾਰੇ ਬੜੇ ਹੀ ਕੌੜੇ ਬਚਨ ਕਹੇ ਸੀ ! ਸਾਡੇ ਸੰਤਾਂ ਬਾਰੇ ਵੀ ਬਹੁਤ ਗਲਤ ਸ਼੍ਲਤ ਬੋਲਣ ਲੱਗ ਪਿਆ ਸੀ ! ਕਹਿੰਦਾ ਹੈ ਕੀ ਗੁਰੂ ਗਰੰਥ ਸਾਹਿਬ ਤੋਂ ਛੁੱਟ ਕਿਸੀ ਹੋਰ ਨੂੰ ਮਥਾ ਨਹੀਂ ਟੇਕਣਾ! ਪਰ ਆਪ ਅਜੇ ਕੁਛ ਕੁ ਸਾਲਾਂ ਪਹਿਲਾਂ ਦੁਹਾਗਣ ਪੁਸਤਕ ਵਿਚੋਂ ਰਚਨਾਵਾਂ ਗਾਇਆ ਕਰਦਾ ਸੀ ! ਅੱਜ ਸਾਨੂੰ ਮੱਤਾਂ ਦੇ ਰਿਹਾ ਹੈ! ਇਨ੍ਹਾਂ ਨੂੰ ਕੀ ਪਤਾ ਗੁਰੂ ਦੇ ਚੋਜਾਂ ਦਾ, ਸਾਨੂੰ ਦੁਨਿਆਵੀ ਚਤੁਰਾਈਆਂ ਸਿਖਾਉਣ ਲਈ ਹੀ ਗੁਰੂ ਸਾਹਿਬ ਨੇ ਇਹ ਪੁਸਤਕ ਲਿੱਖੀ ਸੀ!

ਮਨਜੀਤ ਸਿੰਘ (ਹਸਦੇ ਹੋਏ): ਬੱਸ ਕਰ ਯਾਰ, ਤੂੰ ਤੇ ਹੱਦ ਹੀ ਮੁਕਾ ਦਿੱਤੀ ? ਇੱਕ ਗੱਲ ਦੱਸ ਕੀ ਤੂੰ ਆਪ ਦੁਹਾਗਣ ਪੁਸਤਕ ਪੜੀ ਹੈ?

ਕਰਮਜੀਤ ਸਿੰਘ : ਨਹੀਂ ? ਪਰ ਫਿਰ ਕੀ ਹੋਇਆ ? ਕੀ ਫ਼ਰਕ ਪੈਂਦਾ ਹੈ .. ਸਾਡੇ ਸਿਆਸੀ ਆਗੂ ਰਣਜੋਧੇ ਨੂੰ ਸਹੀ ਰਾਹ ਪਾ ਦੇਣਗੇ ! ਵੱਡਾ ਆਇਆ ਗੁਰਮੁਖ ਬਣਨ ! ਧੇਲੇ ਦੀ ਅੱਕਲ ਨਹੀਂ ! ਗੁਰੂ ਉੱਤੇ ਦੋਸ਼ ਲਗਾਉਂਦਾ ਹੈ ! (ਕਰਮਜੀਤ ਫਿਰ ਅਤਾਲ-ਪਤਾਲ ਗਾਲਾਂ ਕਢਦਾ ਹੈ)

ਮਨਜੀਤ ਸਿੰਘ (ਥੋੜਾ ਜੇਹਾ ਗੰਭੀਰ ਹੋ ਕੇ) : ਵੀਰ, ਇਹ ਅੱਜ ਸਾਡੀ ਦੁਰਦਸ਼ਾ ਕਾ ਮੁਖ ਕਾਰਣ ਹੈ ਕੀ ਜਦੋਂ ਤਕ ਸਾਡੇ ਸਿਆਸੀ ਆਗੂਆਂ ਦੇ ਹਲਵੇ-ਮਾਂਡੇ ਤੇ ਕੋਈ ਦਿੱਕਤ ਨਹੀਂ ਹੈ, ਤੱਦ ਤਕ ਤੇ ਉਨ੍ਹਾਂ ਲਈ ਸਭ ਗੁਰਮੁਖ ਹੀ ਹਨ! ਤੇ ਜਿਸ ਦਿਨ ਵੀ ਕੋਈ ਚਲਦੇ ਹੋਏ ਮਨਮਤ ਸਿਸਟਮ ਦੇ ਖਿਲਾਫ਼ ਬੋਲਣ ਦਾ ਹਿਆ ਕਰਦਾ ਹੈ, ਬੱਸ ਉਸੀ ਦਿਨ ਤੋਂ ਓਹ ਪੰਥ-ਦੋਖੀ ਹੋ ਜਾਂਦਾ ਹੈ ! ਗੁਰੂ ਅਮਰਦਾਸ ਜੀ (ਗੁਰੂ ਬਣਨ ਤੋਂ ਪਹਿਲਾਂ) ਹਰਿਦੁਆਰ ਜਾਇਆ ਕਰਦੇ ਸਨ, ਪਰ ਗੁਰੂ ਨਾਨਕ ਸਾਹਿਬ ਦੀ ਬਾਣੀ ਸੁਨਨ-ਸਮਝਣ ਤੋਂ ਬਾਅਦ ਉਨ੍ਹਾਂ ਦੇ ਵਿਚਾਰ ਬਦਲ ਗਏ, ਤੇ ਉਨ੍ਹਾਂ ਨੂੰ ਸਚ-ਝੂਠ, ਪੁੰਨ-ਪਾਪ, ਪਾਖੰਡ-ਅਡੰਬਰ, ਲੋਕ-ਪਰਲੋਕ ਤੇ ਮੂਰਤ-ਅਮੂਰਤ ਵਿਚਲਾ ਫ਼ਰਕ ਗੁਰੂ ਕਿਰਪਾ ਨਾਲ ਪਤਾ ਚਲ ਗਿਆ ! ਉਹ ਪਹਿਲਾਂ ਵੀ ਗਲਤ ਨਹੀਂ ਸਨ, ਕਿਓਂਕਿ ਪਹਿਲਾਂ ਉਨ੍ਹਾਂ ਦੀ ਜਾਣਕਾਰੀ ਉਤਨੀ ਡੂੰਘੀ ਨਹੀਂ ਸੀ ! ਜਾਣਕਾਰੀ ਦੀ ਕਮੀ ਹੋਣਾ ਕੋਈ ਗੁਨਾਹ ਤੇ ਨਹੀਂ ! ਪਰ ਸਚ ਖੋੱਜ ਕਰਨ ਤੋਂ ਬਾਹਦ ਓਹ ਕਦੀ ਵੀ ਹਰਿਦੁਆਰ ਨਹੀਂ ਗਏ !

ਇਨ੍ਹਾਂ ਸਿਆਸੀ ਬੰਦਿਆਂ ਦੀ ਗੱਲਾਂ ਸੁਨਨ ਤੋਂ ਬਜਾਏ ਤੁਸੀਂ ਆਪ ਹੀ ਇੱਕ ਵਾਰੀ ਦੁਹਾਗਣ ਪੁਸਤਕ ਪੜ੍ਹ ਕੇ ਵੇਖ ਲਵੋ, ਜੇਕਰ ਤੁਹਾਨੂੰ ਸਹੀ ਲੱਗੇ ਤੇ ਗੁਰੂ ਗਰੰਥ ਸਾਹਿਬ ਦੇ ਸਿਦ੍ਧਾਂਤ ਨੂੰ ਪੂਰਦੀ ਹੋਵੇ ਤੇ ਜੀ ਸੱਦ ਕੇ ਮੰਨੋ ! ਪਰ ਜੇਕਰ ਸੁਣੀ-ਸੁਨਾਈ ਗੱਲਾਂ ਤੇ ਯਕੀਨ ਕਰ ਕੇ ਕਿਸੀ ਨੂੰ ਜਲੀਲ ਕਰੋਗੇ ਤੇ ਵੀਰ ਅੰਤ ਨੂੰ ਤੁਸੀਂ ਵੀ ਰੱਬ ਦੀ ਦਰਗਾਹ ਵਿਚ ਲੇਖਾ ਦੇਣਾ ਹੀ ਹੈ ! ਮੈਂ ਤੁਹਾਡੇ ਤੇ ਆਪਣੇ ਵਿਚਾਰ ਨਹੀਂ ਥੋਪੰਗਾ, ਤੁਸੀਂ ਕਿਸੀ ਦੇ ਲਾਈ-ਲੱਗ ਨਾ ਬਣੋ ਤੇ ਆਪ ਖਾਲੀ ਪੜ੍ਹ ਕੇ ਨਹੀਂ ਬਲਕਿ ਵਿਚਾਰ ਕੇ ਸਚ ਨੂੰ ਭਾਲ ਲਵੋ ! ਪਰ ਕਿਸੀ ਨੂੰ ਮਾੜੇ ਸ਼ਬਦ ਕਹਿਣ ਤੋਂ ਸੰਕੋਚ ਕਰੋ ! ਇਹ ਸਿਆਸੀ ਖੇਡਾਂ ਹਨ ਤੇ ਆਮ ਮਨੁਖ ਹਜਾਰਾਂ ਸਾਲਾਂ ਤੋਂ ਹੀ ਇਨ੍ਹਾਂ ਖੇਡਾਂ ਦੇ ਚੱਕਰਵਿਊ ਵਿਚ ਫਸ ਕੇ ਮਾਰਿਆ ਜਾਂਦਾ ਰਿਹਾ ਹੈ !

ਕਿਸੀ ਦਾ ਇੱਕ ਗੁਣ ਵੇਖ ਕੇ ਜੋ ਤੁਸੀਂ ਅਖਾਂ ਬੰਦ ਕਰ ਕੇ ਚੱਕਲੋ-ਚੱਕਲੋ ਸ਼ੁਰੂ ਕਰ ਦਿੰਦੇ ਹੋ ਤੇ ਕੋਈ ਇੱਕ ਹੀ ਅਵਗੁਣ ਵੇਖ ਕੇ ਸੁੱਟੋ-ਸੁੱਟੋ ਕਰ ਦਿੰਦੇ ਹੋ ! ਯਾਦ ਰਖਣਾ ਕੀ ਗੁਰਮੁਖ ਸਿਆਣਾ ਹੁੰਦਾ ਹੈ ਤੇ ਐਵੇ ਹੀ ਕਿਸੀ ਦਿਆਂ ਗੱਲਾਂ ਵਿਚ ਨਹੀਂ ਆਉਂਦਾ, ਆਪ ਸਚ ਖੋਜ ਕਰਦਾ ਹੈ ਪਰ ਬਾਕੀਆਂ ਲਈ ਤੇ ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥ ਵਾਲੀ ਗੱਲ ਹੀ ਹੈ ! ਗੁਰੂ ਸਾਹਿਬਾਨ ਦੇ ਸਮੇਂ ਵਿਚ ਵੀ ਕਈ ਲੋਕਾਂ ਨੇ ਕੱਚੀ ਬਾਣੀ ਰਚਣ ਦੀ ਕੋਸ਼ਿਸ਼ਾਂ ਕਿੱਤਿਆਂ ਸਨ, ਪਰ ਗੁਰੂ ਕੇ ਸਿੱਖ ਉਸ ਹੰਸ ਵਾਂਗੂ ਹੁੰਦੇ ਹਨ ਜੋ ਸਰੋਵਰ ਵਿਚੋਂ ਮੋਤੀ (ਗੁਰੂ ਕੀ ਬਾਣੀ) ਭਾਲ ਲੈਂਦੇ ਹਨ ਤੇ ਮਛੀਆਂ (ਕੱਚੀ ਬਾਣੀ) ਬਗੁਲਿਆ ਵਾਸਤੇ ਛੱਡ ਦਿੰਦੇ ਹਨ !

ਸਲੋਕੁ ਮਃ ੧ ॥ ਸਰਵਰ ਹੰਸ ਧੁਰੇ ਹੀ ਮੇਲਾ ਖਸਮੈ ਏਵੈ ਭਾਣਾ ॥ ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ ॥ ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ ॥ ਓਨਾ ਰਿਜਕੁ ਨ ਪਇਓ ਓਥੈ ਓਨ੍ਹ੍ਹਾ ਹੋਰੋ ਖਾਣਾ ॥ ਸਚਿ ਕਮਾਣੈ ਸਚੋ ਪਾਈਐ ਕੂੜੈ ਕੂੜਾ ਮਾਣਾ ॥ ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥੧॥


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top