Share on Facebook

Main News Page

ਗੁਰਪੁਰਬ ਦਾ ਲਾਹਾ? (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਆਈਆਂ ਗੁਰੂ ਰੂਪ ਸਾਧ ਸੰਗਤਾਂ ਨੂੰ ਗੁਰਪੁਰਬ ਦੀ ਵਧਾਈ ਹੋਵੇ ! ਸਟੇਜ ਤੋਂ ਬੋਲਿਆ ਜਾ ਰਿਹਾ ਸੀ ! ਹੁਣ ਤੁਹਾਡੇ ਸਾਹਮਣੇ ਫਲਾਣੀ ਪਾਰਟੀ ਦੇ ਸੰਗਤ ਸਿੰਘ ਜੀ ਦੋ ਸ਼ਬਦ ਕਹਿਣਗੇ ! ਆਪ ਜੀ ਨੂੰ ਬੇਨਤੀ ਹੈ ਕੀ ਅੱਜ ਗੁਰਪੁਰਬ ਦੇ ਦਿਹਾੜੇ ਲਾਹਾ ਲੈ ਕੇ ਜਾਣਾ !

ਸੰਗਤ ਸਿੰਘ : (ਵਧਾਈ ਤੇ ਫਤਿਹ ਦੀ ਸਾਂਝ ਪਾਉਣ ਤੋਂ ਬਾਅਦ) : ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸਾਡੀ ਪਾਰਟੀ ਨੇ .......... (ਆਪਣੀ ਪਾਰਟੀ ਬਾਰੇ ਪੰਦਰਾਂ-ਵੀਹ ਮਿਨਟ ਬੋਲਣ ਤੋਂ ਬਾਅਦ ਸੰਗਤ ਸਿੰਘ ਬਹ ਗਿਆ) !

ਫਿਰ ਉਚੇਚੇ ਤੌਰ ਤੇ ਬੁਲਾਏ (ਪੰਥ ਪ੍ਰਸਿਧ) ਰਾਗੀ ਸਿੰਘਾਂ ਨੇ ਕੀਰਤਨ ਸ਼ੁਰੂ ਕਰ ਦਿੱਤਾ ! ਰਾਗੀਆਂ ਪਿਛੇ ਸਟੇਜ ਤੇ ਬੈਠੇ ਮੇਂਬਰਾਂ ਤੇ ਸਿਆਸੀ ਬੰਦਿਆਂ ਦੀ ਜੋੜ-ਤੋੜ ਵਾਲੀ ਖੁਸਰ-ਪੁਸਰ ਸ਼ੁਰੂ ਹੋ ਗਈ ! ਸੰਗਤਾਂ ਦਾ ਧਿਆਨ ਕਦੀ ਰਾਗੀਆਂ ਵੱਲ ਤੇ ਕਦੀ ਇਨ੍ਹਾਂ ਸਿਆਸੀਆਂ ਵੱਲ ਜਾਂਦਾ ਰਿਹਾ !

ਸਟੇਜ ਤੋਂ ਇਹ ਪਾਰਟੀਬਾਜੀ, ਖੁਸਰ-ਪੁਸਰ ਤੇ ਕੀਰਤਨ ਦਾ ਸਿਲਸਿਲਾ ਚਲਦਾ ਰਿਹਾ ! ਸੰਗਤੀ ਰੂਪ ਵਿਚ ਬੈਠੇ ਹਰਮਿੰਦਰ ਸਿੰਘ ਨੂੰ ਇਵੇਂ ਲੱਗ ਰਿਹਾ ਸੀ ਕੀ ਜਿਵੇਂ ਟੀ-ਵੀ. ਸ਼ੋਅ ਚਲ ਰਿਹਾ ਹੈ ਜਿਸ ਵਿਚ ਥੋੜੀ ਥੋੜੀ ਦੇਰ ਬਾਅਦ ਕਮਰਸ਼ੀਅਲ ਬ੍ਰੇਕ ਆ ਰਿਹਾ ਹੋਵੇ !

ਆਖਿਰਕਾਰ ਗੁਰਪੁਰਬ ਨੂੰ ਸਮਰਪਿਤ ਕੀਰਤਨ ਦਰਬਾਰ ਦੀ ਸਮਾਪਤੀ ਹੋਈ ਤੇ ਸੰਗਤਾਂ ਦੋ-ਚਿੱਤੀ ਜਿਹੀ ਹੋਈਆਂ ਆਪਣੇ ਆਪਣੇ ਰਾਹ ਪਈਆਂ ! ਹਰਮਿੰਦਰ ਸਿੰਘ ਵੀ ਡੂੰਘੇ ਵਿਚਾਰਾਂ ਵਿਚ ਗੁੰਮ ਗਿਆ, ਉਸਦੇ ਖਿਆਲ ਵਿਚ ਪ੍ਰਸ਼ਨ ਆਇਆ ਕੀ ਆਖਿਰਕਾਰ ਲਾਹਾ ਕਿੰਨੇ ਖਟਿਆ ?

ਸੰਗਤਾਂ ਨੇ ? ਜਿਨ੍ਹਾਂ ਨੇ ਧਰਮ ਤੇ ਸਿਆਸਤ ਦੇ ਘਾਲਮੇਲ ਨੂੰ ਝਲਿਆ !
ਜਾਂ
ਸਿਆਸੀ ਲੀਡਰਾਂ ਨੇ ? ਜਿਨ੍ਹਾਂ ਨੇ ਗੁਰਪੁਰਬ ਦੇ ਮੌਕੇ ਨੂੰ ਕੈਸ਼ ਕਰਦੇ ਹੋਏ ਆਪਣਾ ਸਿਆਸੀ ਕੱਦ ਵੱਡਾ ਕਰਨ ਤੇ ਦੂਜੀ ਪਾਰਟੀ ਦੀ ਬੈੰਡ ਵਜਾਉਣ ਦਾ ਮੌਕਾ ਹਥੋਂ ਨਹੀ ਗੁਆਇਆ?

ਲਾਹਾ ਕਿੰਨੇ ਖਟਿਆ ? ਲਾਹਾ ਕਿੰਨੇ ਖਟਿਆ ? ਸੋਚਦਾ ਸੋਚਦਾ ਆਪਣੇ ਰਾਹ ਪਿਆ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top