Share on Facebook

Main News Page

ਲੰਗਰ ਕਿੱਥੇ ਗੁਆਚ ਗਿਆ ? (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਇਹ ਕੀ ? ਲੰਗਰ ਹਾਲ ਦੀ ਰਸੋਈ ਵਿਚ ਵੇਖਦੇ ਹੋਏ ਹਰਮਨ ਨੇ ਕਿਹਾ ? ਇਹ ਕਿਹੜੀ ਲੰਗਰ ਦੀ ਸੇਵਾ ਹੋ ਰਹੀ ਹੈ ? ਕੋਈ ਗੁਰਬਾਣੀ ਦਾ ਪਾਠ ਨਹੀਂ ? ਕੋਈ ਗੁਰੂ ਕਾ ਸਿਖ ਸੇਵਾ ਤੇ ਨਹੀਂ ? ਹਲਵਾਈ ਲੰਗਰ ਪਕਾ ਰਹੇ ਹਨ ਤੇ ਪਤਿਤ ਜਾਂ ਸਿਰਗੁੰਮ ਬੰਦੇ ਹੀ ਰੁਮਾਲੇ ਬੰਨੀ ਲੰਗਰ ਵਰਤਾ ਰਹੇ ਹਨ !

ਹਰਜੋਤ ਸਿੰਘ : ਕੌੜੀ ਗੱਲ, ਗੁਰੂਦੁਆਰੇ ਜਿਆਦਾ ਹੋ ਗਏ ਹਨ ਤੇ ਸਿੱਖਾਂ ਕੋਲੋਂ ਸਿਆਸਤ ਵਾਸਤੇ ਸਮਾਂ ਵਧ ਗਇਆ ਹੈ ਤੇ ਸੇਵਾ ਕਰਨ ਦਾ ਸਮਾਂ ਘਟ ਗਇਆ ਹੈ ! ਪਰ ਜਗਤ ਦਿਖਾਵਾ ਕਰਨ ਲਈ ਗੁਰੂਦੁਆਰੇ ਵਿਚ ਲੰਗਰ ਚਲਾਉਣਾ ਸਿਆਸੀ ਪ੍ਰਬੰਧਕਾਂ ਦੀ ਮਜਬੂਰੀ ਬਣ ਚੁੱਕੀ ਹੈ ! ਪ੍ਰੇਮ ਨਾਲ ਜੋ ਸੰਗਤਾਂ ਆਪ ਲੰਗਰ ਪਕਾਂਦੀਆਂ ਤੇ ਵਰਤਾਉਂਦੀਆਂ ਸਨ, ਓਹ ਪਿਰਤ ਹੌਲੇ-ਹੌਲੇ ਗੁਵਾਚਦੀ ਜਾ ਰਹੀ ਹੈ !

ਹਰਮਨ ਸਿੰਘ : ਪਰ ਇਹ ਬਹੁਤੇ ਸੇਵਾਦਾਰ ਜਿਨ੍ਹਾਂ ਦੀ ਡਿਉਟੀ ਲਗਦੀ ਹੈ ਲੰਗਰ ਤੇ ਪਰ ਓਹ ਆਪ ਲੰਗਰ ਕਿਓਂ ਨਹੀਂ ਪਕਾਉਂਦੇ ? ਇੱਕ ਪਾਸੇ ਬੈਠੇ ਰਹਿੰਦੇ ਹਨ ਤੇ ਇਨ੍ਹਾਂ ਲੋਕਾਂ ਕੋਲੋਂ ਲੰਗਰ ਪਕਾਉਣ ਤੋਂ ਲੈ ਕੇ ਲੰਗਰ ਵਰਤਾਉਣ ਦੇ ਸਾਰੇ ਕਾਰਜ ਕਰਵਾਉਂਦੇ ਨਜ਼ਰ ਆਉਂਦੇ ਨੇ ? ਮੈਂ ਸੁਣਿਆ ਹੈ ਕੀ ਕਈ ਸੇਵਾਦਾਰਾਂ ਨੇ ਅੱਗੋ ਇਨ੍ਹਾਂ ਨੂੰ ਨੌਕਰੀ ਤੇ ਰਖਿਆ ਹੋਇਆ ਹੈ ?

ਹਰਜੋਤ ਸਿੰਘ : ਵੀਰ, ਧਿਆਨ ਨਾਲ ਸਮਝਿਆ ਜਾਵੇ ਤੇ “ਲੰਗਰ” ਦਾ ਮਤਲਬ ਹੈ “ਰੁਕਣਾ, ਠਹਿਰ ਜਾਣਾ” ਤੇ ਕਿਸੀ ਵੀ ਜਹਾਜ਼ ਨੂੰ ਰੋਕ ਕੇ ਰਖਣ ਵਿਚ ਲੰਗਰ ਦਾ ਹੀ ਸਹਾਰਾ ਹੁੰਦਾ ਹੈ ! ਸਿੱਖੀ ਸਿਦ੍ਧਾਂਤ ਵਿਚ “ਗੁਰੂ ਕਾ ਲੰਗਰ” ਸਿੱਖ ਨੂੰ ਵੰਡ ਕੇ ਛਕਣਾ ਤੇ ਘਾਲ ਖਾਏ ਕਿਛ ਹਥੋਂ ਦੇ ਦਾ ਦ੍ਰਿਸ਼ਟਾਂਤ ਪੇਸ਼ ਕਰਦਾ ਹੈ ਅਤੇ ਵਰਨ-ਵੰਡ ਤੇ ਛੋਟੇ-ਵੱਡੇ ਦੀ ਲਾਹਨਤ ਨੂੰ ਕਰਾਰੀ ਚਪੇੜ ਮਾਰਦਾ ਹੈ !

ਪਰ ਅੱਜ ਲੰਗਰ ਨੂੰ ਦਾਵਤ ਬਣਾ ਦਿੱਤਾ ਜਾ ਰਿਹਾ ਹੈ ! ਖਾਲੀ ਦੋ ਪਰਸ਼ਾਦੇ ਖਾ ਲੈਣਾ ਲੰਗਰ ਨਹੀਂ ਹੁੰਦਾ ਲੰਗਰ ਇੱਕ ਸੰਸਥਾ ਹੈ ਜੋ ਸਾਨੂੰ ਗੁਰਮੁਖ ਗਾਡੀ ਰਾਹ ਸਹਿਜੇ ਪ੍ਰੇਮ ਨਾਲ ਸਿਖਾਉਂਦਾ ਹੈ ! ਗੁਰਬਾਣੀ ਪੜ੍ਹਦੇ ਤੇ ਗੁਰੂ ਦੇ ਪਿਆਰ ਵਿਚ ਭਿੱਜੇ ਸਿੱਖ ਤੇ ਸਿਖਣੀਆਂ ਜਦੋਂ ਲੰਗਰ ਪਕਾਉਂਦੇ ਹਨ ਤੇ ਇੰਜ ਲਗਦਾ ਹੈ ਜਿਵੇਂ ਭਾਈ ਲਾਲੋ ਨੇ ਗੁਰੂ ਨਾਨਕ ਸਾਹਿਬ ਵਾਸਤੇ ਲੰਗਰ ਪਕਾਇਆ ਹੋਵੇ ! ਸਿੱਖ ਦਾ ਪਿਆਰ ਲੰਗਰ ਨੂੰ ਲੰਗਰ ਬਨਾਉਂਦਾ ਹੈ ਵਰਨਾ ਰੋਟੀ ਤੇ ਸਾਰੇ ਸੰਸਾਰ ਵਿਚ ਮਿਲਦੀ ਹੈ !

ਹਰਮਨ ਸਿੰਘ : ਵਾਹ ਵੀਰ ਜੀ ਵਾਹ, ਤੁਸੀਂ ਤੇ ਇੱਕਦਮ ਹੀ ਨਕਸ਼ਾ ਖਿਚ ਦਿੱਤਾ ਗੁਰੂ ਕੇ ਲੰਗਰ ਦਾ ! ਬਾਕੀ ਸੰਸਾਰ ਵਿਚ “ਦਾਨਾ ਪਾਣੀ ਖਿਚ ਕੇ ਲਿਆਂਦਾ, ਕੌਣ ਕਿਸੇ ਦਾ ਖਾਂਦਾ ?”


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top