Share on Facebook

Main News Page

ਸਕੂਲ ਅਤੇ ਮਾਂ-ਬੋਲੀ ! (ਨਿੱਕੀ ਕਹਾਣੀ)
-
ਬਲਵਿੰਦਰ ਸਿੰਘ ਬਾਈਸਨ

{ਨੋਟ : ਭਾਸ਼ਾਵਾਂ ਸਾਰੀਆਂ ਹੀ ਚੰਗੀਆਂ ਹੁੰਦੀਆਂ ਹਨ ! ਇਸ ਕਹਾਣੀ ਦਾ ਵਿਸ਼ਾ ਸਮਾਜ ਅਤੇ ਖਾਲਸਾ ਸਕੂਲਾਂ ਨੂੰ “ਆਪਣੀ ਮਾਂ-ਬੋਲੀ” ਵੱਲ ਧਿਆਨ ਦਵਾਉਣਾ ਹੈ, ਇਸ ਕਰਕੇ ਕਹਾਣੀ ਦਾ ਪੱਖ ਪੂਰਾ ਕਰਨ ਲਈ ਕੁਝ ਭਾਸ਼ਾਵਾਂ ਦੇ ਨਾਮ ਇਸਤੇਮਾਲ ਕਿੱਤੇ ਗਏ ਨੇ ! ਆਸ਼ਾ ਹੈ ਕੀ ਪਾਠਕ ਇਸ ਕਹਾਣੀ ਨੂੰ ਕਿਸੀ ਖਾਸ ਭਾਸ਼ਾ ਉੱਤੇ ਨਿਜੀ ਹਮਲਾ ਨਹੀਂ ਸਮਝਣਗੇ !}

ਬੱਚੋ ਤੁਮਕੋ ਬੋਲਾ ਨਾ .. ਯੇ ਕਾਮ ਐਸੇ ਨਹੀਂ ਹੋ ਸਕਤਾ ! ਅੱਛਾ ਕਲ ਪੀ.ਟੀ.ਏਮ. ਹੈ, ਸਭੀ ਬੱਚੇ ਅਪਨੇ ਅਪਨੇ ਪਾਪਾ ਮੰਮੀ ਕੋ ਲੇ ਕਰ ਆਨਾ ! (ਇੰਗਲਿਸ਼ ਮੀਡੀਅਮ ਖਾਲਸਾ ਸਕੂਲ ਵਿਚ ਸਿਫਾਰਸ਼ੀ ਭਰਤੀ ਹੋਈ ਮੈਡਮ ਬਚਿਆਂ ਨਾਲ ਹਿੰਦੀ ਵਿਚ ਹੀ ਗੱਲ ਕਰ ਰਹੀ ਸੀ ! ਕਰ ਕੀ ਰਹੀ ਸੀ, ਹਮੇਸ਼ਾ ਹੀ ਕਰਦੀ ਸੀ )

ਅਗਲੇ ਦਿਨ …

ਟੀਚਰ ਮਾਂ-ਪਿਓ ਨੂੰ (ਜਿਆਦਾ ਪੜ੍ਹੇ ਲਿਖੇ ਨਹੀਂ ਸਨ) : Its your duty to talk with your ward in English at home. blah.. blah.. blah. This school is English medium. blah.. blah.. blah...

ਘੱਟ ਪੜ੍ਹੇ ਲਿਖੇ ਮਾਂ-ਪਿਓ : ਮੈਡਮ, ਕਿਰਪਾ ਕਰ ਕੇ ਪੰਜਾਬੀ ਵਿਚ ਗੱਲ ਕਰੋ, ਸਾਨੂੰ ਇੰਗਲਿਸ਼ ਵਿਚ ਜਿਆਦਾ ਸਮਝ ਨਹੀਂ ਆ ਰਹੀ !

ਟੀਚਰ : We need to talk only English in the premises of the school. You know its our thumb rule.

ਮਾਂ-ਪਿਓ (ਥੋੜਾ ਜਿਹਾ ਗੁੱਸੇ ਵਿਚ) : ਤੁਹਾਡੀ ਇਹ ਸਾਰੀ ਇੰਗਲਿਸ਼ ਸਾਡੇ ਵਰਗੇ ਪੇਰੇਂਟਸ ਅੱਗੇ ਹੀ ਦਿਖਾਵੇ ਵਾਸਤੇ ਨਿਕਲਦੀ ਹੈ ਵਰਨਾ ਕਲਾਸ ਵਿਚ ਤੇ ਸਿਵਾਏ ਹਿੰਦੀ ਦੇ ਕੁਛ ਵੀ ਨਹੀਂ ਬੋਲਦੇ ! ਜੇਕਰ ਪੰਜਾਬੀ ਵੀ ਅਸੀਂ ਘਰ ਹੀ ਸਿਖਾਉਣੀ ਹੈ ਤੇ ਫਿਰ ਖਾਲਸਾ ਸਕੂਲਾਂ ਵਿਚ ਕਿਓਂ ਪਾਈਏ ਬੱਚੇ ? ਜਿਸ ਭਾਸ਼ਾ ਦੇ ਨਾਮ ਤੇ ਤੁਸੀਂ ਦਾਖਿਲੇ ਲੈਂਦੇ ਹੋ ਉਸ ਵੱਲ ਹੀ ਕੋਈ ਧਿਆਨ ਨਹੀਂ ਹੈ ਤੁਹਾਡਾ ! ਅਸੀਂ ਬੱਚੇ ਨੂੰ ਆਪ ਜੀ ਦੇ ਸਕੂਲ ਇਸ ਕਰਕੇ ਹੀ ਪਾਇਆ ਸੀ ਕੀ ਖਾਲਸਾ ਸਕੂਲ ਹੈ, ਇਸ ਕਰਕੇ ਬੱਚੇ ਨੂੰ ਇੰਗਲਿਸ਼ ਦੇ ਨਾਲ ਨਾਲ ਪੰਜਾਬੀ ਦਾ ਗਿਆਨ ਵੀ ਮਿਲੇਗਾ ਜੋ ਕੀ ਬਾਕੀ ਪਬਲਿਕ ਸਕੂਲਾਂ ਵਿਚ ਨਹੀਂ ਮਿਲ ਪਾਉਂਦਾ ! ਪਰ ਬਚਿਆਂ ਨਾਲ ਤੁਸੀਂ ਨਾ ਤੇ ਇੰਗਲਿਸ਼ ਵਿਚ ਤੇ ਨਾ ਹੀ ਪੰਜਾਬੀ ਵਿਚ ਗੱਲ ਕਰਦੀਆਂ ਹੋ !

ਟੀਚਰ : ਮੈਂ .. ਮੈਂ … ਮੈਂ…

ਮਾਂ-ਪਿਓ : ਭਾਸ਼ਾ ਕੋਈ ਮਾੜੀ ਨਹੀਂ ਹੁੰਦੀ, ਸਾਨੂੰ ਬਾਕੀ ਭਾਸ਼ਾਵਾਂ ਵੀ ਸਿਖਾਉਣੀਆਂ ਹਨ ਪਰ ਪੰਜਾਬੀ ਨੂੰ ਖਤਮ ਕਰਨ ਦੀ ਕੀਮਤ ਤੇ ਨਹੀਂ ! ਤੁਸੀਂ ਬਾਕੀ ਭਾਸ਼ਾਵਾਂ ਨੂੰ ਇੱਕ ਸਬਜੈਕਟ ਤੇ ਤੋਰ ਤੇ ਪੜ੍ਹਾਓ ਇਹ ਬਹੁਤ ਹੀ ਸੋਹਣੀ ਗੱਲ ਹੈ ਤੇ ਜਰੂਰੀ ਵੀ ਹੈ! ਯਾਦ ਰਖੋ ਕੀ ਮਾਤ ਭਾਸ਼ਾ ਵਖਰੇ ਵਖਰੇ ਸਮਾਜਾਂ ਵਿਚਕਾਰ ਮਨੁਖਾਂ ਦੇ ਤਾਲਮੇਲ ਬਿਠਾਉਣ ਵਿਚ ਇੱਕ ਪੁਲ ਦਾ ਕੰਮ ਕਰਦੀ ਹੈ ਜੋ ਦੋ ਕਿਨਾਰਿਆਂ ਨੂੰ ਆਪਸ ਵਿਚ ਜੋੜਦਾ ਹੈ ! ਪਰ ਜੇਕਰ ਤੁਸੀਂ ਪੁਲ (ਮਾਤ ਭਾਸ਼ਾ) ਹੀ ਤੋੜ ਦਿਓਗੇ ਤੇ ਫਿਰ ਇੱਕ ਕਿਨਾਰਾ ਦੂਜੇ ਕਿਨਾਰੇ ਨੂੰ ਕਦੀ ਵੀ ਸਮਝ ਨਹੀਂ ਪਾਵੇਗਾ ! ਕੀ ਕਹਿਣਾ ਹੈ ਤੁਹਾਨੂੰ ਇਸ ਬਾਰੇ ?

ਟੀਚਰ ਅਂਖਾਂ ਨੀਵੀਆਂ ਪਾ ਲੈਂਦੀ ਹੈ …


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top