Share on Facebook

Main News Page

ਪ੍ਰਧਾਨ - ਸੱਕਤਰ ! (ਨਿੱਕੀ ਕਹਾਣੀ)
-
ਬਲਵਿੰਦਰ ਸਿੰਘ ਬਾਈਸਨ

ਕੀ ਗਲ ਹੈ ਰਣਜੀਤ, ਜਦੋਂ ਤੋਂ ਤੂੰ ਗੁਰਦਵਾਰਾ ਸਾਹਿਬ ਹੋ ਕੇ ਆਇਆ ਹੈਂ ਬਹੁਤ ਪਰੇਸ਼ਾਨ ਲੱਗ ਰਿਹਾ ਹੈਂ? ਰਣਜੋਧ ਸਿੰਘ ਨੇ ਪੁਛਿਆ !

ਰਣਜੀਤ ਸਿੰਘ : ਨਹੀਂ ਵੀਰ ਜੀ, ਕੋਈ ਗੱਲ ਨਹੀਂ !

ਰਣਜੋਧ ਸਿੰਘ : ਦਸ ਦੇ ਵੀਰ, ਸ਼ਾਇਦ ਮੈਂ ਤੇਰੀ ਕੋਈ ਮਦਦ ਕਰ ਸੱਕਾਂ ! ਤੂੰ ਐਵੇਂ ਤੇ ਦੁਖੀ ਹੋਣ ਵਾਲਾ ਬੰਦਾ ਨਹੀਂ ਹੈਂ !

ਰਣਜੀਤ ਸਿੰਘ : ਅੱਜ ਪ੍ਰਧਾਨ ਸਾਹਿਬ ਇੱਕ ਸੇਵਾਦਾਰ ਨੂੰ ਬੁਰਾ-ਭਲਾ ਕਹ ਰਹੇ ਸੀ, ਕਿਓਂਕਿ ਉਸਨੇ ਪ੍ਰਧਾਨ ਸਾਹਿਬ ਦੇ ਆਉਣ ਤੇ ਖੜੇ ਹੋ ਕੇ ਉਨ੍ਹਾਂ ਨੂੰ ਵੇਲਕਮ ਨਹੀਂ ਕਿੱਤਾ ਸੀ ! ਪ੍ਰਧਾਨ ਸਾਹਿਬ ਨੂੰ ਆਪਣੀ ਬੇਇਜਤੀ ਲੱਗੀ ਤੇ ਉਨ੍ਹਾਂ ਨੇ ਉਸ ਬੇਇਜਤੀ ਦਾ ਬਦਲਾ ਉਸ ਸੇਵਾਦਾਰ ਨੂੰ ਸਭ ਦੇ ਸਾਹਮਣੇ ਜਲੀਲ ਕਰ ਕੇ ਲਿੱਤਾ ! ਨੌਕਰੀ ਤੋਂ ਕਢਣ ਦੀ ਧਮਕੀ ਵੀ ਦੇ ਦਿੱਤੀ ! ਮੈਨੂੰ ਬਹੁਤ ਬੁਰਾ ਮਿਹਸੂਸ ਹੋਇਆ, ਓਹ ਸੇਵਾਦਾਰ ਬਹੁਤ ਹੀ ਗੁਰਮੁਖ ਹੈ ਪਰ ਹੈ ਗਰੀਬ ! ਮੈਨੂੰ ਸਮਝ ਨਹੀਂ ਆਇਆ ਕੀ ਅਸੀਂ ਸੁਣਦੇ ਹਾਂ ਕੀ ਗੁਰੂਦੁਆਰਾ “ਗੁਰੂ-ਘਰ” ਹੁੰਦਾ ਹੈ ਪਰ ਇਥੇ “ਪ੍ਰਧਾਨ-ਸੱਕਤਰ” ਕਿਓਂ ਹੁੰਦੇ ਨੇ, ਤੇ ਓਹ ਕਿਓ ਆਪਣੇ ਆਪ ਨੂੰ ਮਾਲਿਕਾਂ ਵਰਗਾ ਦਸਦੇ ਨੇ ਤੇ ਬਹੁਤ ਸਾਰੇ ਸੇਵਾਦਾਰ, ਗਰੰਥ, ਰਾਗੀ ਤੇ ਸੰਗਤਾਂ ਉਨ੍ਹਾਂ ਨੂੰ “ਪ੍ਰਧਾਨ ਸਾਹਿਬ” ਕਰ ਕੇ ਕਿਓ ਬੁਲਾਉਂਦੀਆਂ ਹਨ ? ਸਾਹਿਬ ਤੇ ਸਾਡੇ ਗੁਰੂ ਹੀ ਹਨ ਫਿਰ ਤੇ ਨਵੇਂ ਸਾਹਿਬ ਕਿਥੋਂ ਆ ਗਏ?

ਰਣਜੋਧ ਸਿੰਘ : ਸਵਾਲ ਤੇ ਤੇਰਾ ਬਹੁਤ ਹੀ ਪਿਆਰਾ ਹੈ ਵੀਰ ! ਅਸਲ ਵਿਚ ਇਹ ਸਾਡੀ ਹੀ ਛੋਟੀ ਬੁਧੀ ਕਰ ਕੇ ਹੋਇਆ ਹੈ! ਅਸੀਂ ਸੇਵਾ ਵਾਲੇ ਕੰਮ ਵਿਚ ਵੀ ਮੇਵਾ ਭਾਲ ਰਹੇ ਹਾਂ ! ਗੁਰਮੁਖ ਸੱਜਣ ਨੂੰ ਹੀ ਇਹ ਸੇਵਾ ਮਿਲਣੀ ਚਾਹੀਦੀ ਹੈ ਪਰ ਵੇਖਣ ਵਿਚ ਆਉਂਦਾ ਹੈ ਕੀ ਤਾਕਤਵਰ ਬੰਦਾ ਆਪਣੀ ਮਾਇਆ ਦੇ ਬਲ ਤੇ ਅਕਸਰ ਇਸ ਤਰਾਂ ਪ੍ਰਧਾਨ ਬਣ ਜਾਂਦਾ ਹੈ ਤੇ ਜੇਕਰ “ਗੁਰਮਤ ਧਾਰਨੀ ਹੋਣ ਕਰਕੇ ਪ੍ਰਧਾਨ ਬਣਦਾ ਤਾਂ ਗੁਰਮਤ ਵਰਤਾਂਦਾ ਪਰ ਕਿਓਂ ਕੀ ਓਹ ਮਨਮਤ ਤੇ ਮਾਇਆ ਦਾ ਧਾਰਨੀ ਹੋਣ ਕਰਕੇ ਪ੍ਰਧਾਨ ਬਣਿਆ ਹੁੰਦਾ ਹੈ, ਤੇ ਇਸੀ ਕਰਕੇ ਓਹ ਵਿਕਾਰੀ ਪੁਰੁਸ਼ ਆਪਣੇ ਵਿਕਾਰ ਤੇ ਮਾਇਆ ਦਾ ਦਿਖਾਵਾ ਹੀ ਕਰਦਾ ਹੈ” ! ਅੰਦਰਲੀ ਤ੍ਰਿਸ਼ਨਾ ਤੇ ਹੰਕਾਰ ਨੂੰ ਪੱਠੇ ਪਾਉਣ ਦਾ ਨਾਮ ਹੋ ਗਿਆ ਹੈ ਗੁਰੂਦੁਆਰਾ ਚੋਣ ਸਿਸਟਮ ! ਜੇਕਰ ਅੱਜ ਸਿਖੀ ਥੱਲੇ ਵੱਲ ਨੂੰ ਜਾ ਰਹੀ ਹੈ ਤੇ ਅਸੀਂ ਖੁਦ ਜਿੰਮੇਦਾਰ ਹਾਂ, ਅਸੀਂ ਆਪ ਹੀ ਮਨਮਤ ਨੂੰ ਚੁਣ ਕੇ ਲੈ ਆਉਂਦੇ ਹਾਂ ਤੇ ਫਿਰ ਗੁਰਮਤ ਕਿਥੋਂ ਫੈਲੇਗੀ ? ਸਿੱਖਾਂ ਦੀ ਦੂਰਦਸ਼ਾ ਹੈ ਕੀ ਉਨ੍ਹਾਂ ਨੇ “ਸਾਚੇ ਸਾਹਿਬ” ਨੂੰ ਵਿਸਾਰ ਕੇ ਬਾਕੀ ਸਭ ਚੀਜਾਂ ਨਾਲ “ਸਾਹਿਬ” ਸ਼ਬਦ ਜੋੜ ਦਿੱਤਾ ਹੈ ਤੇ ਉਨ੍ਹਾਂ ਨੂੰ ਹੀ ਮੱਥੇ ਟੇਕਣ ਵਿਚ ਖਚਿਤ ਹੋ ਗਏ ਨੇ ! ਸੇਵਾ ਕਰ ਕੇ ਨਿਹਕਾਮੀ ਹੋਣਾ ਸੀ ਪਰ ਅੱਜ ਬਿਨਾ “ਕੰਮ (ਮਤਲਬ)” ਦੇ ਕੋਈ ਸੇਵਾ ਵੀ ਨਹੀਂ ਕਰਦਾ!

ਰਣਜੀਤ ਸਿੰਘ : ਫਿਰ ਇਨ੍ਹਾਂ ਪ੍ਰਧਾਨ ਸਾਹਿਬਾਨ ਤੋਂ ਛੁਟਕਾਰਾ ਕਿਵੇਂ ਹੋਵੇ ?

ਰਣਜੋਧ ਸਿੰਘ : ਭੇਂਟ ਕਿੱਤੇ ਗਏ ਦਸਵੰਧ ਤੇ ਹਰ ਸਮਾਨ ਜਿਵੇਂ ਝਾੜੂ, ਆਟਾ, ਬਰਤਨ, ਬਿਸਤਰੇ, ਰੁਮਾਲੇ ਆਦਿ ਦੀ ਰਸੀਦ ਲਿੱਤੀ ਜਾਵੇ, ਗੋਲਕਾਂ ਨੂੰ ਗੁਰਦਵਾਰਾ ਸਾਹਿਬ ਵਿਚੋਂ ਚੁੱਕ ਦਿੱਤਾ ਜਾਵੇ ! ਗੁਪਤ ਦਾਨ ਇਨ੍ਹਾਂ ਦੀ ਗੁਪਤ ਕਮਾਈ ਦਾ ਜ਼ਰਿਆ ਬਣਿਆ ਹੋਇਆ ਹੈ ! ਜਦੋਂ ਇਹ ਨਿੱਕੇ ਨਿੱਕੇ ਛੇਦ ਬੰਦ ਹੋ ਜਾਣਗੇ ਤੇ ਫਿਰ ਮਾਇਆ ਦੇ ਭੁੱਖੇ ਆਪੇ ਹੀ ਭੱਜ ਜਾਣਗੇ ਤੇ ਗੁਰਮੁਖ ਵੀਰ ਅੱਗੇ ਨਜ਼ਰ ਆਉਣ ਲੱਗ ਪੈਣਗੇ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top