Share on Facebook

Main News Page

ਕੇ. ਪੀ. ਸਿੰਘ ਅਮਰ ਰਹੇ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਬਹੁਤ ਹੀ ਘਟਿਆ ! ਇਹ ਕੰਮ ਇੰਜ ਹੋਣਾ ਚਾਹੀਦਾ ਸੀ ! ਇਹ ਕੰਮ ਉਂਜ ਹੋਣਾ ਚਾਹੀਦਾ ਸੀ ! (ਕੇ.ਪੀ. ਸਿੰਘ ਨੇ ਕਿਹਾ)

ਆਗਾਹਾ ਕੂ ਤ੍ਰਾਂਘ ਸਿੰਘ : ਵੀਰ ਅਸੀਂ ਇਹ ਕੰਮ ਕਰੀ ਚਲਾਂਗੇ ਤੇ ਕੰਮ ਹੋਰ ਚੰਗਾ ਹੋ ਜਾਵੇਗਾ ! ਕੰਮ ਹੋਣਾ ਜਿਆਦਾ ਜਰੂਰੀ ਹੈ, ਪਹਿਲੀ ਵਾਰ ਹੀ ਕੋਈ ਲੜਾਈ ਨਹੀਂ ਜੀਤੀ ਜਾ ਸਕਦੀ ! ਛੋਟੇ ਛੋਟੇ ਮੋਰਚੇ ਹਾਰ ਕੇ ਵੀ ਜੇਕਰ ਇੱਕ ਵੱਡੀ ਜੰਗ ਜੀਤੀ ਜਾ ਸਕਦੀ ਹੋਵੇ ਤੇ ਕੋਈ ਹਰ੍ਜ਼ ਨਹੀਂ ਹੁੰਦਾ !

ਕੇ.ਪੀ. ਸਿੰਘ : ਛੱਡੋ !! ਵੇਖੇ ਤੁਹਾਡੇ ਵਰਗੇ ਬਥੇਰੇ ! ਸਿਰਫ ਤੇ ਸਿਰਫ ਮੇਰਾ ਰਾਸਤਾ ਹੀ ਸਹੀ ਹੈ ! ਤੁਸੀਂ ਬਾਕੀ ਸਾਰੇ ਡਫਰ ਹੋ! ਤੁਹਾਡੇ ਵੱਸ ਦਾ ਕੁਝ ਵੀ ਨਹੀਂ ! ਤੁਸੀਂ “ਲੱਗ ਮਾਤ” ਹੋ ਤੇ ਅਸੀਂ ਹਾਂ “ਧੀਰਘ” !

{ਦੋ ਬੰਦੇ ਆਪਸ ਵਿਚ ਗੱਲ ਬਾਤ ਕਰ ਰਹੇ ਸੀ ! ਆਓ ਦੋਵੇਂ ਕਿਰਦਾਰਾਂ ਨੂੰ ਮਿਲਿਆ ਜਾਵੇ ......}

[ਇਨ੍ਹਾਂ ਨੂੰ ਮਿਲੋ, ਇਹ ਨੇ ਕੇ.ਪੀ. ਸਿੰਘ (ਕਿੰਤੂ-ਪਰੰਤੂ ਸਿੰਘ) ! ਇਹ ਕਿਧਰੇ ਵੀ ਜੀਉਣ ਨਹੀਂ ਦਿੰਦੇ ! ਇਹ ਹਰ ਥਾਂ ਤੇ ਲਭ ਲਭ ਕੇ ਤੁਹਾਡੀਆਂ ਕਮੀਆਂ ਲਭਦੇ ਨੇ ! ਜੇਕਰ ਨਹੀਂ ਲਭਦਿਆਂ ਤਾਂ ਵੀ ਕੋਈ ਪੁਰਾਣੀ ਨੂੰ ਚੇਤੇ ਕਰਾ ਕੇ ਆਪਣਾ ਕੰਮ ਸਾਰ ਲੈਂਦੇ ਨੇ ! ਇਹ ਅੱਤ ਦਰਜੇ ਦੇ ਨੇਗੀਟਿਵ ਖਿਆਲਾਤ ਦੇ ਲੋਗ ਹੁੰਦੇ ਹਨ, ਜਿਨ੍ਹਾਂ ਨੂੰ “ਗੁਣ” ਕੇਵਲ ਤੇ ਕੇਵਲ ਆਪਣੇ ਕਿਸੀ ਖਾਸ ਵਿਚ ਹੀ ਦਿਸਦੇ ਹਨ ਤੇ ਬਾਕੀ ਸਾਰੇ ਇਨ੍ਹਾਂ ਦੀ “ਤਿੱਖੀ ਨਜ਼ਰ” ਜਾਂ ਕਿਹ ਲਵੋ “ਸ਼ਨੀ ਦੀ ਵਕਰ ਦ੍ਰਿਸ਼ਟੀ” ਦੇ ਸ਼ਿਕਾਰ ਹੋ ਜਾਂਦੇ ਹਨ !]

ਤੇ

[ਦੂਜੇ ਹਨ ਵੀਰ “ਆਗਾਹਾ ਕੂ ਤ੍ਰਾਂਘ ਸਿੰਘ” ! ਇਹ ਕੇਵਲ ਆਗਾਹ ਚਲਣ ਦੀ ਰਾਹ ਹੀ ਚੁਣਦੇ ਹਨ ! ਰਾਹ ਵਿਚ ਆਈਆਂ ਦਿੱਕਤਾਂ ਨੂੰ ਇਹ ਆਪਣਾ “ਭਰੋਸਾ ਵਧਾਉਣ ਦੀ ਦਵਾਈ” ਸਮਝਦੇ ਹਨ ! ਇਹ ਗੁਰੁ ਦੀ ਰਾਹ ਫੜ ਕੇ ਚਲੀ ਜਾਂਦੇ ਹਨ ਤੇ ਇੱਕ ਦਿਨ ਆਪਣੀ ਮੰਜਿਲ ਨੂੰ ਪਾ ਲੈਂਦੇ ਹਨ ! ਓਹ ਹੈ .. ਮਨ ਦੀ ਸ਼ਾਂਤੀ (ਅੰਦਰਲਾ ਠੰਡਾ) ! ਇਹ ਹਰ ਇਨਸਾਨ ਨੂੰ ਇਨਸਾਨ ਹੀ ਸਮਝਦੇ ਹਨ !]

ਕੇ.ਪੀ. ਸਿੰਘ ਆਪਣੀਆਂ ਡੀਂਗਾ ਮਾਰਦਾ ਰਹਿੰਦਾ ਹੈ ਤੇ ਤ੍ਰਿਸ਼ਨਾ ਅੱਗ ਵਿਚ ਸੜਦਾ ਰਹਿੰਦਾ ਹੈ, ਪਰ ਗੁਰੁ ਕਿਰਪਾ ਸਦਕਾ ਅਗਾਹਾ ਕੂ ਤ੍ਰਾੰਘ ਸਿੰਘ ਆਪਣਾ ਜੀਵਨ ਸਵਾਰ ਜਾਂਦਾ ਹੈ !

{ਹੁਣ ਫੈਸਲਾ ਤੁਹਾਡਾ ਹੈ ਪਿਆਰੇ ਪਾਠਕ ਜੀ ! ਤੁਸੀਂ ਕਿਸ ਵਰਗਾ ਹੋਣਾ ਹੈ ?}

ਕਿਉਂਕੀ ਜਿੰਦਗੀ ਹੈ ਤੁਹਾਡੀ ... ਤੇ ਉਸਦਾ ਅੰਤ ਵੀ ਤੁਹਾਡੇ ਹੱਥ ! ਵਰਨਾ “ਕੇ.ਪੀ. ਸਿੰਘ ਅਮਰ ਰਹੇਂ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top