Share on Facebook

Main News Page

ਪਾਠ ਦੀ ਖਰੀਦੋ-ਫਰੋਖਤ ! (ਨਿੱਕੀ ਕਹਾਣੀ)
-
ਬਲਵਿੰਦਰ ਸਿੰਘ ਬਾਈਸਨ

ਦੋ ਸਾਲ ਤਕ ਕੋਈ ਤਾਰੀਖ ਨਹੀਂ ਹੈ, ਅਖੰਡ ਪਾਠ ਦੀ ! ਕਹੋ ਤੇ ਉਸ ਤੋਂ ਬਾਅਦ ਦੀ ਕੋਈ ਤਾਰੀਖ ਦੇ ਦੇਵਾਂ ? (ਰਜਿਸਟਰ ਵੇਖਦਿਆਂ ਹੋਈਆਂ ਭਾਈ ਹਰਪਾਲ ਸਿੰਘ ਨੇ ਕਿਹਾ)

ਹਰਜੱਸ ਸਿੰਘ : ਕੋਈ ਜਲਦੀ ਦਾ ਕੰਮ ਨਹੀਂ ਹੋ ਸਕਦਾ ? ਭੇਟਾਂ ਭਾਵੇਂ ਕੁਛ ਵਾਧੂ ਲੱਗ ਜਾਵੇ !

ਹਰਪਾਲ ਸਿੰਘ : (ਇਥੇ-ਉਥੇ ਵੇਖ ਕੇ) ਕੱਲ ਹੀ ਇੱਕ ਪਾਠ ਦੀ ਸਮਾਪਤੀ ਹੋਣੀ ਹੈ, ਕਹੋਗੇ ਤੇ ਉਸਦੀ ਅਰਦਾਸ ਤੁਹਾਡੇ ਨਾਮ ਦੀ ਹੋ ਜਾਵੇਗੀ ! ਬੱਸ, ਭੇਟਾਂ ਗਿਆਰਾਂ ਹਜਾਰ ਹੋਵੇਗੀ ! ਵਰਨਾ ਦੋ ਸਾਲ ਭੁੱਲ ਜਾਓ ! ਲੋਕਾਂ ਦੀ ਲਾਈਨ ਲੱਗੀ ਹੈ ਇਸ ਅਸਥਾਨ ਤੇ ਪਾਠ ਰਖਵਾਉਣ ਲਈ !

ਹਰਜੱਸ ਸਿੰਘ : ਰੇਡੀ-ਮੇਡ ਪਾਠ ? ਕੋਈ ਸੁਣਨਾ ਨਹੀਂ ? ਕੋਈ ਸਮਝਣਾ ਨਹੀਂ ? ਕੋਈ ਪਾਠ ਕਰਨਾ ਨਹੀਂ ? ਸਿਧਾ ਫਲ !! (ਪੈਸੇ ਦਿੰਦਾ ਹੈ)

ਹਰਪਾਲ ਸਿੰਘ : (ਪੈਸੇ ਗਿਣਦੇ ਹੋਏ) ਕਰਨਾ ਪੈਂਦਾ ਹੈ ! ਤੁਹਾਡੇ ਵਰਗੇ “ਜਰੂਰਤ-ਮੰਦ ਲੋਕਾਂ ਵਾਸਤੇ” ! ਵਿਦੇਸ਼ਾਂ ਤੋਂ ਵੀ ਬਹੁਤ ਆਰਡਰ ਅਜੇ ਬਾਕੀ ਹਨ ! ਜਾਓ, ਕਲ ਅਰਦਾਸ ਵੇਲੇ ਆ ਜਾਣਾ ! (ਹਸਦਾ ਹੈ)

{ਮੰਤਰ ਜਾਂ ਹਵਨ ਵਾਂਗ ਪਾਠ ਦਾ ਫਲ ਵੰਡਦੇ ਵੇਖ ਕੇ ਹਰਜੱਸ ਸਿੰਘ ਦੇ ਨਾਲ ਗਏ ਖੁਸ਼ਵੰਤ ਸਿੰਘ ਦਾ ਦਿਲ ਉਦਾਸ ਹੋ ਗਿਆ ! ਜਿਸ ਗੁਰਬਾਣੀ ਦੇ ਪਾਠ ਨੂੰ ਸੁਣ, ਸਮਝ ਕੇ ਮਨੁਖ ਨੇ ਆਪਣੀ ਰਹਿਣੀ-ਸਹਿਣੀ ਤੇ ਜੀਵਨ ਨੂੰ ਬਦਲਣਾ ਸੀ, ਓਹੀ ਪਾਠ ਅੱਜਕਲ ਵਪਾਰ, ਦਿਖਾਵਾ ਤੇ ਰਸਮ ਬਣਾ ਦਿੱਤਾ ਗਿਆ ਹੈ !}

ਖੁਸ਼ਵੰਤ ਸਿੰਘ (ਆਪਣੇ ਆਪ ਨਾਲ) : ਪੁਜਾਰੀ ਸ਼ਰੇਣੀ ਦੀ ਸ਼ਕਲ ਅਤੇ ਪੋਸ਼ਾਕ ਤੇ ਬਦਲ ਗਈ ਹੈ, ਪਰ ਆਮ ਆਦਮੀ ਨੂੰ ਵਹਿਮਾਂ-ਭਰਮਾਂ ਤੇ ਡਰਾਵੇ ਨਾਲ ਉੱਲੂ ਬਣਾ ਕੇ ਆਪਣਾ ਉੱਲੂ ਸਿਧਾ ਕਰਨਾ ਇਹ ਇੱਕ ਪੁਰਾਣੀ ਖੇਡ ਹੈ, ਜੋ ਹਜਾਰਾਂ ਸਾਲਾਂ ਤੋਂ ਬਦਲੀ ਨਹੀਂ !

ਹਰਪਾਲ ਸਿੰਘ : ਕੁਛ ਬੋਲਿਆ ਤੁਸੀਂ ਵੀਰ ਜੀ ?

ਖੁਸ਼ਵੰਤ ਸਿੰਘ : ਨਹੀਂ ! ਮੈਂ ਕੁਛ ਨਹੀਂ ਕਿਹਾ ! ਤੁਸੀਂ ਖੇਲਦੇ ਰਹੋ ਆਪਣੇ ਗੁਰੂ ਨਾਲ! (ਆਪਣੇ ਹੰਝੂ ਪੂੰਝਦਾ ਹੈ)


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ >> || << ਨਿੱਕੀ ਕਹਾਣੀ ਦੀਆਂ ਵੀਡੀਓ >> || << ਸ੍ਰ. ਬਲਵਿੰਦਰ ਸਿੰਘ ਬਾਈਸਨ ਦੇ ਲੇਖ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top