Share on Facebook

Main News Page

ਮਾਲ ਏ ਮੁਫਤ, ਦਿਲ ਬੇਰਹਿਮ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਦ੍ਰਿਸ਼ ਪਹਿਲਾ:

ਕੀ ਗੱਲ ਹੈ ਲਾਲਾ ਜੀ ? ਕਮਾਉਣ ਲਈ ਸੰਗਤਾਂ ਦਾ ਪੈਸਾ ਹੀ ਰਹ ਗਇਆ ਹੈ ? ਰੇਟ ਘਟ ਤੋਂ ਘਟ ਲਗਾਓ ! ਲੰਗਰ ਵਾਸਤੇ ਇਹ ਰਸਦ ਜਾਣੀ ਹੈ ! ਕੁਲਜੀਤ ਸਿੰਘ ਨੇ ਕਿਹਾ !

ਲਾਲਾ ਜੀ : ਗੋਲੀ ਕਿੰਦੀ ਤੇ ਗਹਿਣੇ ਕਿੰਦੇ ਵੀਰ ਜੀ ! ਚਿੰਤਾ ਹੀ ਨਾ ਕਰੋ ! ਮੈਂ ਥੋਕ ਰੇਟ ਹੀ ਲਗਾਵਾਂਗਾ !

ਕੁਲਜੀਤ ਸਿੰਘ : ਇਹ ਲਵੋ ਪੈਸੇ ! ਇੱਕ ਕੰਮ ਕਰੋ, ਬਿਲ ਦੇ ਦੇਓ ... ਪੱਚੀ ਪਰਸੈਂਟ ਵਧ ਦੀ ਪਰਚੀ ਦੇਣਾ !

ਦ੍ਰਿਸ਼ ਦੂਜਾ:

ਲਾਲਾ ਜੀ : ਇਹ ਕੀ ਲੈ ਕੇ ਆਏ ਹੋ ਬੋਰੀਆਂ ਵਿਚ ?

ਕੁਲਜੀਤ ਸਿੰਘ : ਪਟਾਕੇ ! ਹਵਾਈਆਂ ! ਅਨਾਰ ਆਦਿ ! ਅੱਜ ਆਤਿਸ਼ਬਾਜੀ ਕਰਨੀ ਹੈ ਵਧੀਆ, ਪੂਰੇ ਦੋ ਘੰਟੇ!

ਲਾਲਾ ਜੀ : ਤੁਸੀਂ ਕੁਝ ਕੁ ਲੋਕਾਂ ਨੇ ਸਿੱਖਾਂ ਦਾ ਅਕਸ ਖਰਾਬ ਕਰ ਦਿੱਤਾ ਹੈ .... ਹੋਣਾ ਤੇ ਚਾਹੀਦਾ ਸੀ “ਵਪਾਰ ਸਚ ਦਾ” ਪਰ ਤੁਸੀਂ ਬਣਾ ਦਿੱਤਾ ਹੈ “ਸਚ ਦਾ ਵਪਾਰ” ! ਵੇਚ ਰਹੇ ਹੋ ਤੁਸੀਂ ਸਚ ਨੂੰ ਸਰੇ-ਬਾਜਾਰ ! ਮੇਰੀ ਕਮਾਈ ਰੋਕ ਕੇ ? ਆਪਣੀ ਲਵੋਗੇ ਠੋਕ ਕੇ ?

ਇਹ ਤੇ ਤੁਸੀਂ “ਜੋਰੀ ਦਾਨ ਮੰਗ ਰਹੇ ਹੋ !” ਹੁਣ ਇਹ ਪੈਸਾ ਸੰਗਤਾਂ ਦਾ ਨਹੀਂ ਹੈ ? ਜਿਹੜਾ ਤੁਸੀਂ ਫੂਕ ਦੇਣਾ ਹੈ ? ਤੁਹਾਡੀਆਂ ਸੰਗਤਾਂ ਵੀ ਧੰਨ-ਧੰਨ ਹਨ ਜੋ ਤੁਹਾਡੇ ਕੋਲੋਂ ਹਿਸਾਬ ਨਹੀਂ ਮੰਗਦਿਆਂ ! ਤੁਹਾਡੀਆਂ ਮਿਠੀਆਂ ਗੱਲਾਂ ਵਿਚ ਤੁਰੀ ਫਿਰਦੀਆਂ ਹਨ ਭੇੜਾਂ ਵਾਂਗੂ ! ਵਾਕਈ ਹੀ ਸਚ ਕਿਹਾ ਹੈ ਵੱਡੇ ਬਜੁਰਗਾਂ ਨੇ ਕੀ “ਮਾਲ ਏ ਮੁਫਤ, ਦਿਲ ਬੇਰਹਿਮ !” ਮੁਫ਼ਤ ਦੇ ਮਾਲ ਨਾਲ ਹਮਦਰਦੀ ਨਹੀਂ ਹੁੰਦੀ !


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top