Share on Facebook

Main News Page

ਅਣਪਛਾਤੀ ਗੁਵਾਚੀ ਲਾਸ਼ ! (ਨਿੱਕੀ ਕਹਾਣੀ)
- ਬਲਵਿੰਦਰ ਸਿੰਘ ਬਾਈਸਨ

ਮਨਮੀਤ ਅੱਜ ਬਾਰਾਂ ਸਾਲ ਦਾ ਹੋ ਗਇਆ ! ਸੜਕ ਤੇ ਜਾਉਂਦੇ ਨੂੰ ਇੱਕ ਲਾਸ਼ ਨਜਰੀ ਪਈ ! ਪੁਛਣ ਤੇ ਪਤਾ ਲੱਗਾ ਕੀ ਕੋਈ ਅਣਪਛਾਤੀ ਲਾਸ਼ ਹੈ ਜਿਸਨੂੰ ਸੰਸਥਾ ਵਾਲੇ ਜਲਾਉਣ  ਚੱਲੇ ਨੇ ! ਹੈ ? ਅਣਪਛਾਤੀ ਲਾਸ਼ ? ਇਹ ਕੀ ਕਹਾਣੀ ਹੈ ? ਉਸ ਨੇ ਆਪਣੇ ਪਿਤਾ ਕੁਲਜੀਤ ਸਿੰਘ ਨੂੰ ਸੁਆਲ ਕਿੱਤਾ !

ਕੁਲਜੀਤ ਸਿੰਘ : ਬੇਟਾ, ਜਦੋਂ ਕਦੇ ਪੁਲਿਸ ਨੂੰ ਕੋਈ ਐਸੀ ਲਾਸ਼ ਮਿਲ ਜਾਵੇ ਜਿਸਦਾ ਕਿਸੀ ਤਰਾਂ ਵੀ ਪਹਿਚਾਣ ਹੋਣਾ ਮੁਮਕਿਨ ਨਾ ਹੋਵੇ ਤੇ ਉਸਨੂੰ ਅਣਪਛਾਤੀ ਕਹ ਕੇ ਜਲਾ ਦਿੱਤਾ ਜਾਂਦਾ ਹੈ !

ਮਨਮੀਤ : ਪਿਤਾ ਜੀ, ਮੈਂ ਪਹਿਲਾਂ ਵਿਚ ਇੱਕ ਵਾਰ ਸੁਣਿਆ ਸੀ ਕੀ ਕੋਈ ਜਸਵੰਤ ਸਿੰਘ ਖਾਲੜਾ ਤੇ ਅਣਪਛਾਤੀ ਲਾਸ਼ਾਂ ਦਾ ਜਿਕਰ ਹੋ ਰਿਹਾ ਸੀ.. ਮੈਂ ਪੂਰੀ ਗੱਲ ਸਮਝ ਨਹੀਂ ਪਾਇਆ ! ਕੀ ਤੁਹਾਨੂੰ ਕੁਛ ਪਤਾ ਹੈ ਇਸ ਬਾਰੇ ?

ਕੁਲਜੀਤ ਸਿੰਘ : ਬੇਟਾ ਓਹ ਇੱਕ ਮਹਾਨ ਇਨਸਾਨ ਸਨ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਪੰਜਾਬ ਵਿਚ ਤਕਰੀਬਨ ਇੱਕ ਦਹਾਕੇ ਵਿਚ ਸੈਕੜਾਂ-ਹਜਾਰਾਂ ਅਣਪਛਾਤੀ ਲਾਸ਼ਾਂ ਕਹ ਕੇ ਸਾੜ ਦੇਣ ਦੇ ਗੈਰ ਮਨੁਖੀ ਕਾਰੇ ਨੂੰ ਸਾਹਮਣੇ ਲੇ ਆਉਂਦਾ ਤੇ ਉਨ੍ਹਾਂ ਦੀ ਇਸ ਨਿਰਪਖ ਤੇ ਨਿਡਰ ਖੋਜ ਨੂੰ ਰਾਸ਼ਟਰੀ ਮਨੁਖੀ ਅਧਿਕਾਰ ਕਮੇਟੀ ਵਾਲਿਆ ਨੇ ਆਪਣੀ ਮੋਹਰ ਲਗਾਈ ! ਪਰ ਇਕ ਦਿਨ ਓਹ ਆਪਣੇ ਘਰ ਦੇ ਬਾਹਰੋਂ ਗਾਇਬ ਹੋ ਗਏ ਤੇ ਉਸ ਤੋਂ ਬਾਹਦ ਉਨ੍ਹਾਂ ਦੀ ਕੋਈ ਪੱਕੀ ਖਬਰ ਨਹੀਂ ਆਈ ! ਪਰ ਬਹੁਤ ਦੁਖ ਦੀ ਗੱਲ ਹੈ ਕੀ ਮਨੁਖੀ ਦਰਦ ਵਿਚ ਅਣਪਛਾਤੀ ਲਾਸ਼ਾਂ ਲਭਣ ਵਾਲਾ ਅੱਜ ਕੌਮੀ ਪਧਰ ਤੇ ਵਿਸਾਰ ਦਿੱਤਾ ਗਇਆ ਹੈ ! ਉਸਦੀ ਵਡਮੁੱਲੀ ਗੁਰਮਤ ਵਿਚਾਰ ਵੀ ਅੱਜ ਇੱਕ ਅਣਪਛਾਤੀ ਗੁਵਾਚੀ ਲਾਸ਼ ਬਣਾ ਕੇ ਅਖੌਤੀ ਸਿਆਸੀ ਲੀਡਰਾਂ ਨੇ ਛੁਪਾ ਦਿੱਤੀ ਹੈ ਤੇ ਸਮੇਂ ਸਮੇਂ ਤੇ ਉਸਦੀ ਝਲਕ ਵਿਖਾ ਕੇ ਆਮ ਸਿਖ ਨੂੰ ਬੇਵਕੂਫ਼ ਬਣਾ ਰਹੇ ਹਨ ਪਰ ਉਸ ਕਾਰਜ ਨੂੰ ਅੱਗੇ ਵਧਾਉਣ ਲਈ ਕੋਈ ਸਿਆਸੀ ਆਗੂ ਅੱਗੇ ਨਹੀਂ ਲਗਿਆ !

ਮਨਮੀਤ : ਕਮਾਲ ਹੈ ! ਨਿਰਦੋਸ਼ਾਂ ਦੀ ਲਾਸ਼ਾਂ ਦੀ ਭਾਲ ਕਰਨ ਵਾਲਾ ਅੱਜ ਖੁਦ ਇੱਕ “ਅਣਪਛਾਤੀ ਗੁਵਾਚੀ ਲਾਸ਼” ਹੈ ਜਿਸਨੂੰ ਕੋਈ ਲਭਣ ਨੂੰ ਤਿਆਰ ਨਹੀਂ ?


<< ਸ੍ਰ. ਬਲਵਿੰਦਰ ਸਿੰਘ ਬਾਈਸਨ ਦੀਆਂ ਹੋਰ ਨਿੱਕੀਆਂ ਕਹਾਣੀਆਂ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ >>


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top