Share on Facebook

Main News Page

ਫੁੱਲ ਤੋੜ ਕੇ "ਗੁਰੂ ਗ੍ਰੰਥ ਸਾਹਿਬ ਜੀ" ਦੇ ਸਰੂਪ 'ਤੇ ਚੜ੍ਹਾਉਣੇ! ਇਹ ਕਿੱਧਰ ਦੀ ਸਿਆਣਪ 'ਆ...?
-: ਆਤਮਜੀਤ ਸਿੰਘ, ਕਾਨਪੁਰ

ਦੂਧੁ ਤ ਬਛਰੈ ਥਨਹੁ ਬਿਟਾਰਿਓ ॥ ਫੂਲ ਭਵਰਿ ਜਲੁ ਮੀਨਿ ਬਿਗਾਰਿਓ ॥

ਜਾਣੇ-ਅਣਜਾਣੇ ਵਿਚ ਨ ਜਾਣੇ ਅਸੀ ਕਿੰਨਾ ਪੈਸਾ ਸਜੀਵ ਫੁੱਲਾਂ ਦੀ ਜੀਵ ਹੱਤਿਆ ਕਰਨ ਤੇ ਬਰਬਾਦ ਕਰ ਦੇਂਦੇ ਹਾਂ!
ਪਤਾ ਨਹੀਂ ਕੀ ਹੋ ਗਿਆ ਸਿੱਖਾਂ ਨੂੰ...?
ਇਕ ਪਾਸੇ ਮਾਸ ਨਾ ਖਾਣ ਦਾ ਪਖੰਡ ਜਿਹਾ ਕਰੀ ਜਾਣਗੇ। ਅਖੇ ਜੀ, ਇਹ "ਜੀਵ ਹੱਤਿਆ"...!
ਦੂਜੇ ਪਾਸੇ ਫੁੱਲਾਂ ਦੀ ਹੱਤਿਆ ਕਰਨ ਵੇਲੇ ਇਨ੍ਹਾਂ ਪੰਡੀਆਂ ਨੂੰ ਜੀਵ ਹੱਤਿਆ ਨੀ ਦਿੱਖਦੀ...?
ਤੇ ਉਹੀ ਫੁੱਲ ਤੋੜ ਕੇ "ਗੁਰੂ ਗ੍ਰੰਥ ਸਾਹਿਬ ਜੀ" ਦੇ ਸਰੂਪ 'ਤੇ ਚੜ੍ਹਾਉਣੇ! ਇਹ ਕਿੱਧਰ ਦੀ ਸਿਆਣਪ 'ਆ...? ਹੱਸਦੀ-ਵੱਸਦੀ ਕੁਦਰਤ ਨੂੰ ਵੇਖ ਕੇ ਅਸੀਂ ਕਿਉਂ ਨੀ ਰਾਜ਼ੀ...? ਆਖਿਰ ਇਨ੍ਹਾਂ ਮਾਸੂਮ ਫੁੱਲਾਂ ਨੇ ਕੀ ਵਿਗਾੜਿਆ ਸਾਡਾ......? ਸਾਨੂੰ ਤਰਸ ਕਿਉਂ ਨਹੀਂ ਆਉਂਦਾ...? ਅਸੀਂ ਕੁਦਰਤ ਦੇ ਹੱਤਿਆਰੇ ਕਿਉਂ ਬਣ ਚੁੱਕੇ ਹਾਂ....?

ਭਗਤ ਰਵਿਦਾਸ ਜੀ ਦਾ ਗੁਰਬਾਣੀ ਵਿਚ ਫੁਰਮਾਣ ਹੈ :

ਦੂਧੁ ਤ ਬਛਰੈ ਥਨਹੁ ਬਿਟਾਰਿਓ
ਅਰਥ - ਦੁੱਧ ਤਾਂ ਗਊ ਦੇ ਵੱਛੇ ਨੇ ਹੀ ਆਪਣੀ ਮਾਂ (ਗਊ) ਦੇ ਥਣਾਂ ਨੂੰ ਮੂੰਹ ਲਗਾ ਕੇ ਜੂਠਾ ਕਰ ਦਿੱਤਾ।

ਫੂਲ ਭਵਰਿ ਜਲੁ ਮੀਨਿ ਬਿਗਾਰਿਓ
ਅਰਥ - ਫੁੱਲ ਭਵਰੇ ਨੇ ਜੂਠੇ ਕਰ ਛੱਡੇ ਤੇ ਪਾਣੀ ਮੱਛੀ ਨੇ ਖਰਾਬ ਕਰ ਦਿਤਾ (ਸੋ, ਦੁੱਧ ਫੁੱਲ ਪਾਣੀ ਇਹ ਤਿੰਨੇ ਹੀ ਝੂਠੇ ਹੋ ਜਾਣ ਕਰਕੇ ਪ੍ਰਭੂ ਅੱਗੇ ਭੇਟ ਕਰਨ ਜੋਗੇ ਨਾ ਰਹਿ ਗੲੇ)

ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ
ਅਰਥ - ਹੇ ਮਾਂ! ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿੱਥੋਂ ਕੋਈ ਚੀਜ਼ ਲੈ ਕੇ ਭੇਂਟ ਕਰਾਂ? ਕਿਉਂਕਿ ਕੋਈ ਵੀ ਚੀਜ਼ ਸੁੱਚੀ ਨੀ ਰਹੀ। ਹਰੇਕ ਵਸਤੂ ਜੂਠੀ ਹੈ।

ਅਵਰੁ ਨ ਫੂਲੁ ਅਨੂਪੁ ਨ ਪਾਵਉ ॥੧॥ਰਹਾਉ॥
ਅਰਥ - ਕੀ ਇਸ ਘਾਟ ਕਰਕੇ ਮੈਂ ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ?

ਅਸੀਂ ਲੋਕ ਭੁੱਲ ਗਏ ਹਾਂ ਕਿ ਪਰਮੇਸ਼ਵਰ ਨੂੰ ਆਹ ਦੁਨੀਆਵੀ ਵਸਤੂਆਂ ਚੜ੍ਹਾ ਕੇ ਆਪਾਂ ਉਸਨੂੰ ਖੁਸ਼ ਨਹੀਂ ਕਰ ਸਕਦੇ। ਤੇ ਨਾ ਹੀ ਇਹ ਵਸਤੂਆਂ ਉਹਦੇ 'ਤੇ ਚੜ੍ਹਾਉਣ ਲਾਇਕ ਹੈਗੀਆਂ ਨੇ। ਪਰ ਫਿਰ ਵੀ ਆਪਣੇ ਸਿੱਖ, "ਗੁਰੂ ਗ੍ਰੰਥ ਸਾਹਿਬ ਜੀ" 'ਤੇ ਲੱਖਾਂ ਲੱਖਾਂ ਰੁਪਏ ਦੇ ਫੁੱਲ ਚੜ੍ਹਾਉਣੋਂ ਹੱਟਦੇ ਹੀ ਨਹੀਂ।

ਇਹ ਸਭ ਗੁਰਬਾਣੀ ਤੋਂ ਦੂਰ ਜਾਣ ਅਤੇ ਬ੍ਰਾਹਮਣੀ ਰੰਗਤ ਚੜ੍ਹਨ ਦੀਆਂ ਨਿਸ਼ਾਨੀਆਂ ਹਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top