Share on Facebook

Main News Page

 

👳 #ਸਿੱਖੀ ਦੇ ਹਰਿਆਵਲ ਬੂਟੇ ਨੂੰ ਲੱਗੀ #ਸੰਪਰਦਾਈ #ਸਿਓਂਕ 🪳
-: ਆਤਮਜੀਤ ਸਿੰਘ ਕਾਨਪੁਰ
05.05.2026
#KhalsaNews #KulwantSingh #Beware #termites

♦️ ਸਿਓਂਕ ਭਾਂਵੇਂ ਸੁੱਕੀ ਲੱਕੜ ਨੂੰ ਲਗਦੀ ਹੈ, ਪਰ ਸੰਪਰਦਾਈ ਸਿਓਂਕ ਐਸੀ #ਕਲਿਹਣੀ #ਸਿਓਂਕ ਹੈ ਇਹ ਸਿੱਖੀ ਦੇ ਹਰੇ ਭਰੇ ਦਰੱਖਤ ਨੂੰ ਵੀ ਖਾ ਰਹੀ ਹੈ।

👉 ਕਈ ਵਾਰ ਇਹੋ ਜਿਹੇ ਪ੍ਰਚਾਰਕਾਂ ਨੂੰ ਵੇਖ ਕੇ ਲਗਦਾ ਹੈ ਕੀ ਇਹ ਲੋਕ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਛੱਡ ਕੇ ਕਰਾਮਾਤਾਂ ਤੇ ਗੱਪਾਂ ਦੇ ਪ੍ਰਚਾਰ ਕਰਨ ਨੂੰ ਹੀ ਆਪਣੀ ਸਿਆਣਪ ਸਮਝਦੇ ਹਨ।

👽 ਹੁਣ ਗਿਆਨੀ ਕਹੇ ਜਾਣ ਵਲੇ #ਕੁਲਵੰਤ #ਸਿੰਘ ਨੂੰ ਹੀ ਵੇਖ ਲਓ ਕਹਿੰਦਾ ❗"ਗੁਰਦੁਆਰਾ ਤੀਰਗੜ੍ਹੀ ਸਾਹਿਬ ਵਿਖੇ ਇਕ ਬੋਹੜ ਹੈ ਜਿਸ ਥੱਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਈ ਘੰਟੇ ਲਗਾਤਾਰ ਤੀਰ ਚਲਾਏ, ਅੱਜ ਵੀ ਉੱਥੇ ਕਲਾ ਵਰਤਦੀ ਹੈ ਇਸ ਬੋਹੜ ਦੇ ਪੱਤਿਆਂ ਵਿਚ ਤੀਰਾਂ ਦੇ ਸੁਰਾਖ਼ ਹੋ ਜਾਂਦੇ ਹਨ ਜਦੋਂ ਪੱਤੇ ਡਿੱਗਣ ਦੇ ਨੇੜੇ ਆਉਂਦੇ ਹਨ।"❗

⚠️ਹੁਣ ਕੋਈ ਭਲਾ ਇਹਨਾਂ ਕੋਲ ਪੁੱਛੇ, ਭਲਿਆ ਕੀ ਗੁਰੂ ਸਾਹਿਬ ਨੇ ਕਈ ਘੰਟੇ ਲਗਾਤਾਰ ਇਸ ਬੋਹੜ ਉੱਤੇ ਤੀਰ ਚਲਾਏ ਸਨ ਜਾਂ ਜੰਗ ਦੇ ਦੌਰਾਨ ਵੈਰੀਆਂ ਉੱਤੇ ਤੀਰਾਂ ਦੀ ਵਰਖਾ ਕੀਤੀ ਸੀ ?

📛 ਕੁਲਵੰਤ ਸਿਆਂ ਬੋਹੜ ਦੇ ਪੱਤਿਆਂ ਵਿੱਚ ਸੁਰਾਖ਼ ਹੋਣਾ ਆਮ ਗੱਲ ਹੈ, ਤੇ ਇਹ ਕਿਸੇ “ਕਰਾਮਾਤ” ਕਰਕੇ ਨਹੀਂ, ਸਗੋਂ ਕੁਦਰਤੀ ਕਾਰਨਾਂ ਕਰਕੇ ਹੁੰਦਾ ਹੈ, ਕਈ ਤਰ੍ਹਾਂ ਦੇ ਕੀੜੇ ਪੱਤਿਆਂ ਨੂੰ ਖਾਂਦੇ ਹਨ, ਜਿੱਥੇ-ਜਿੱਥੇ ਉਹ ਖਾਂਦੇ ਹਨ, ਉੱਥੇ ਉੱਥੇ ਸੁਰਾਖ਼ ਬਣ ਜਾਂਦੇ ਹਨ ਤੇ ਕਈ ਵਾਰ ਮੌਸਮੀ ਕਾਰਨਾਂ ਕਰਕੇ ਵੀ ਪੱਤੇ ਕਮਜ਼ੋਰ ਹੋ ਕੇ ਫੱਟਣ ਲਗਦੇ ਹਨ ਜਾਂ ਉਹਨਾਂ ਵਿੱਚ ਸੁਰਾਖ਼ ਬਣ ਜਾਂਦੇ ਹਨ। ਨਾਲ਼ੇ ਪੱਤੇ ਜਦੋਂ ਕਮਜ਼ੋਰ ਹੁੰਦੇ ਹਨ ਉਦੋਂ ਉਹ ਡਿੱਗਣ ਦੇ ਨੇੜੇ ਹੁੰਦੇ ਹਨ ਨਾ ਕੀ ਪੱਤੇ ਡਿੱਗਣ ਦੇ ਨੇੜੇ ਹੋਣ ਤਾਂ ਸੁਰਾਖ਼ ਹੁੰਦੇ ਹਨ, ਕੁੱਝ ਸਮਝੋ ਤੇ ਅਕਲ ਦੀ ਵਰਤੋਂ ਕਰੋ।

☢️ ਭਲਿਓ ਗੁਰੂ ਸਾਹਿਬ ਨੇ ਲੋਕਾਂ ਨੂੰ ਅੰਧ ਵਿਸ਼ਵਾਸ ਤੋਂ ਦੂਰ ਕਰਕੇ ਸੱਚ ਦਾ ਰਾਹ ਵਿਖਾਇਆ ਸੀ, ਉਹਨਾਂ ਨੇ ਗੁਰਬਾਣੀ ਦੇ ਉਪਦੇਸ਼ ਰਾਹੀਂ ਸਾਡੀ ਸੋਚ ਨੂੰ ਜਾਗ੍ਰਤ ਕੀਤਾ ਸੀ, ਪਰ ਅੱਜ ਸਾਡੀ ਸੋਚ ਸਿਰਫ਼ ਗੱਪਾਂ ਤੇ ਕਰਾਮਾਤਾਂ ਵਿੱਚ ਫੱਸ ਕੇ ਰਹਿ ਗਈ ਹੈ, ਇਸ ਲਈ ਸਾਨੂੰ ਇਹ ਸਮਝਣਾ ਪਵੇਗਾ ਕਿ ਅਸਲ ਪ੍ਰਚਾਰ ਉਹ ਹੈ ਜੋ ਸਾਨੂੰ ਅੰਦਰੋਂ ਬਦਲੇ, ਸਾਨੂੰ ਸੱਚ ਨਾਲ ਜੋੜੇ ਅਤੇ ਸਹੀ ਜੀਵਨ ਜੀਊਣ ਦਾ ਰਾਹ ਵਿਖਾਵੇ।

🧿 ਅੱਜ ਲੋੜ੍ਹ ਇਸ ਗੱਲ ਦੀ ਹੈ ਕਿ ਅਸੀਂ ਆਪਣੇ ਆਪ ਨੂੰ ਪੁੱਛੀਏ ਕੀ ਅਸੀਂ ਗੁਰਬਾਣੀ ਨੂੰ ਸਮਝ ਰਹੇ ਹਾਂ ਜਾਂ ਇਹਨਾਂ ਪ੍ਰਚਾਰਕਾਂ ਦੀ ਸਿਰਫ਼ ਸੁਣ ਕੇ ਖੁਸ਼ ਹੋ ਰਹੇ ਹਾਂ ? ਜੇ ਅਸੀਂ ਸੱਚਮੁੱਚ ਗੁਰੂ ਦੇ ਸਿੱਖ ਹਾਂ, ਤਾਂ ਸਾਨੂੰ ਗੱਪਾਂ ਦੀ ਥਾਂ ਸੱਚ ਨੂੰ ਗੁਰਮਤਿ ਦੀ ਰੌਸ਼ਨੀ ਵਿਚ ਅਪਨਾਉਣਾ ਪਵੇਗਾ।

ਗੁਰੂ ਰਾਖਾ
ਆਤਮਜੀਤ ਸਿੰਘ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top