Share on Facebook

Main News Page

📛 (ਅ)ਗਿਆਨੀ ਜਸਵੰਤ ਸਿੰਘ ਕਹਿੰਦਾ "ਮੈਂ ਬਾਬੇ ਸ੍ਰੀ ਚੰਦ ਨੂੰ ਮੱਥਾ ਟੇਕਣਾ ਹੀ ਟੇਕਣਾ ਹੈ"
-: ਆਤਮਜੀਤ ਸਿੰਘ ਕਾਨਪੁਰ
02.05.2026
#KhalsaNews #JaswantSingh #SRICHAND #antisikhi

☢️ (ਅ)ਗਿਆਨੀ ਜਸਵੰਤ ਸਿੰਘ ਜੀ ਦੀ ਵੀ ਸੁਣ ਲਓ, ਜਿਹੜਾ ਗੁਰੂ ਦੇ ਘਰ ਪੁੱਤ ਜੰਮਿਆ ਹੈ ਅਸੀਂ ਉਸਨੂੰ ਮੱਥਾ ਨਹੀਂ ਟੇਕਾਂਗੇ, ਮੈਨੂੰ ਨਹੀਂ ਪਤਾ ਪਾਪ ਹੈ, ਕਿ ਪੁੰਨ ਹੈ, ਭਾਵੈਂ ਮੈਨੂੰ ਛੇਂਕ ਦਿਓ, ਮੈਂ ਬਾਬੇ ਸ੍ਰੀ ਚੰਦ ਨੂੰ ਮੱਥਾ ਟੇਕਣਾ ਹੀ ਟੇਕਣਾ ਹੈ!!

⚠️ ਗਿਆਨੀ ਜਸਵੰਤ ਸਿੰਘ ਜੀ ਫ਼ਿਰ ਇੱਕਲੇ ਸ੍ਰੀ ਚੰਦ ਨੂੰ ਹੀ ਕਿਉਂ... ਰਾਮ ਰਾਏ ਨੂੰ, ਪ੍ਰਿਥੀ ਚੰਦ ਨੂੰ ਵੀ ਮੱਥਾ ਟੇਕੋ ਉਹ ਵੀ ਗੁਰੂ ਦੇ ਬਿੰਦੀ ਪੁੱਤਰ ਸੀ, ਇਕ ਗੁਰੂ ਹੁਕਮ ਤੋਂ ਮੁਨਕਰ ਸੀ, ਇੱਕ ਨੇ ਗੁਰਬਾਣੀ ਹੀ ਬਦਲ ਦਿੱਤੀ। ਹੈਗੇ ਦੋਵੇਂ ਹੀ ਗੁਰੂ ਹੁਕਮਾਂ ਤੋਂ ਉਲਟ ਜਾਣ ਵਾਲੇ, ਜਦੋਂ ਗੁਰੂ ਨੇ ਇਹਨਾਂ ਪ੍ਰਵਾਨ ਨਹੀਂ ਕੀਤਾ ਤੇ ਅਸੀਂ ਕੌਣ ਹੁੰਦੇ ਹਾਂ ਗੁਰੂ ਹੁਕਮ ਤੋਂ ਮੁਨਕਰ ਹੋ ਇਹਨਾਂ ਨੂੰ ਮੰਨਣ ਵਾਲੇ?

🔹 ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥
ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍ ਮੁਰਟੀਐ ॥
ਦਿਲਿ ਖੋਟੈ ਆਕੀ ਫਿਰਨਿ੍ ਬੰਨਿ੍ ਭਾਰੁ ਉਚਾਇਨਿ੍ ਛਟੀਐ ॥ ਪੰਨਾਂ 966

⛔ ਨਾਲ਼ੇ ਜਸਵੰਤ ਸਿੰਘ ਜੀ ਕੱਲੇ ਸ੍ਰੀ ਚੰਦ ਨੂੰ ਤੁਸੀਂ ਮੱਥਾ ਹੀ ਕਿਉਂ ਟੇਕਣਾ, ਉਹਨਾਂ ਦੀ ਸਿਖਿਆ 'ਤੇ ਵੀ ਅਮਲ ਕਰੋ
- ਧੂਣਾ ਲਾਓ,
- ਕੇਸਾਂ ਦੀ ਜਟਾਵਾਂ ਬਣਾਓ, ਖੋਲ੍ਹ ਕੇ ਰੱਖੋ
- ਸਰੀਰ ਤੇ ਸੁਆਹ ਮੱਲੋ,
- ਕੰਨ ਪੜਵਾ ਕੇ ਮੁੰਦਰਾਂ ਪਾਉ,
- ਗ੍ਰਿਹਸਤੀ ਦਾ ਵੀ ਤਿਆਗ ਕਰੋ
ਇੱਕਲਾ ਮੱਥਾ ਹੀ ਕਿਉਂ ਸਿਖਿਆ 'ਤੇ ਵੀ ਪਹਿਰਾ ਦੇਵੋ! ਕਿਉਂਕਿ ਮੱਥਾ ਟੇਕਣ ਦਾ ਮਤਲਬ ਤਾਂ ਮਤਿ ਗ੍ਰਹਿਣ ਕਰਣ ਨਾਲ ਹੈ! ਕਿ ਨਹੀਂ?

‼️ ਜਸਵੰਤ ਸਿੰਘ ਜੀ ਸਿੱਖੀ ਵਿੱਚ ਉਹ ਹੀ ਪ੍ਰਵਾਨ ਹੈ ਜੋ ਗੁਰੂ ਦੀ ਰਜ਼ਾ ਵਿਚ ਰਹਿਣਾ ਸਿੱਖ ਜਾਂਦਾ ਹੈ ਭਾਵ ਜਿਹੜਾ ਆਪਣਾ ਜੀਵਨ ਗੁਰੂ ਹੁਕਮਾਂ ਅਨੁਸਾਰ ਢਾਲ ਲੈਂਦਾ ਹੈ, ਹੁਣ ਤੁਸੀਂ ਦੱਸੋ ਕੀ ਸ੍ਰੀ ਚੰਦ ਨੇ ਗੁਰੂ ਹੁਕਮਾਂ ਅਨੁਸਾਰ ਆਪਣਾ ਜੀਵਨ ਢਾਲ ਲਿਆ ਸੀ ?

🔺ਭਾਈ ਗੁਰਦਾਸ ਜੀ ਦੇ ਬਚਨ ਹਨ:

ਬਾਲ ਜਤੀ ਹੈ ਸਿਰੀਚੰਦੁ ਬਾਬਾਣਾ ਦੇਹੁਰਾ ਬਣਾਇਆ।
ਲਖਮੀਦਾਸਹੁ ਧਰਮਚੰਦ ਪੋਤਾ ਹੁਇਕੈ ਆਪੁ ਗਣਾਇਆ।
ਮੰਜੀ ਦਾਸ ਬਹਾਲਿਆ ਦਾਤਾ ਸਿਧਾਸਣ ਸਿਖ ਆਇਆ।
ਮੋਹਣੁ ਕਮਲਾ ਹੋਇਆ ਚਉਬਾਰੀ ਮੋਹਰੀ ਮਨਾਇਆ।
ਮੀਣਾ ਹੋਆ ਪਿਰਥੀਆ ਕਰਿ ਕਰਿ ਟੇਢਕ ਬਰਲੁ ਚਲਾਇਆ।
ਮਹਾਦੇਉ ਅਹੰਮੇਉ ਕਰਿ ਕਰਿ ਬੇਮੁਖ ਕੁਤਾ ਭਉਕਾਇਆ।
ਚੰਦਨ ਵਾਸੁ ਨ ਵਾਸ ਬੋਹਾਇਆ। (ਵਾਰ ੨੬, ਪਉੜੀ ੩੩)

👁️‍🗨️ ਜਸਵੰਤ ਸਿੰਘ ਜੀ ਰੱਜ ਰੱਜ ਮੱਥਾ ਟੇਕੋ, ਪਰ ਇੱਕਲੇ ਸਿਰਫ਼ ਮੱਥਾ ਹੀ ਨਹੀਂ, ਉਹਨਾਂ ਦੀ ਸਿਖਿਆ 'ਤੇ ਪਹਿਰਾ ਵੀ ਦੇਵੋ ਅਤੇ ਗੁਰੂ ਵਾਕ ਚੇਤੇ ਰੱਖੋ...

ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ ॥
ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ ॥ (ਪੰਨਾ ੩੦੫)

ਗੁਰੂ ਰਾਖਾ
ਆਤਮਜੀਤ ਸਿੰਘ, ਕਾਨਪੁਰ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top