💥 #ਭਾਈ #ਗੁਰਦਾਸ ਜੀ ਦੇ ਕਬਿਤ ❗ਕਾਰਤਕ
ਮਾਸ ਰੁਤਿ ਸਰਦ ਪੂਰਨਮਾਸੀ...❗
...ਦਾ "ਗੁਰੂ ਨਾਨਕ ਸਾਹਿਬ" ਦੇ ਪ੍ਰਕਾਸ਼ ਨਾਲ ਕੋਈ ਸੰਬੰਧ ਨਹੀਂ ਹੈ
-: ਆਤਮਜੀਤ ਸਿੰਘ ਕਾਨਪੁਰ
01.05.2026
#KhalsaNews #GuruNanakSahib #birthday #vaisakh
🙏ਭਾਈ
#ਗੁਰਦਾਸ ਜੀ ਦੇ ਕਬਿਤ ਰਾਹੀਂ ਲੋਕਾਂ ਵਿੱਚ ਭੁਲੇਖਾ ਪਾਇਆ ਜਾ ਰਿਹਾ ਹੈ, ਜਦ
ਕੀ ਭਾਈ ਗੁਰਦਾਸ ਜੀ ਦਾ ਇਹ ਕਬਿਤ ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਨਾਲ
ਸੰਬੰਧਿਤ ਨਹੀਂ, ਸਗੋਂ ਭਾਈ ਗੁਰਦਾਸ ਜੀ ਇਹ ਕਬਿਤ ਜੀਵ ਇਸਤਰੀ ਨੂੰ ਸੰਬੋਧਨ
ਕਰਦੇ ਹੋਏ ਲਿਖਦੇ ਹਨ, ਪੜ੍ਹੋ ...
#ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ ॥
ਅਉਸਰ ਅਭੀਚ ਬਹੁਨਾਇਕ ਕੀ ਨਾਇਕਾ ਹੁਇ ਰੂਪ ਗੁਨ ਜੋਬਨ ਸਿੰਗਾਰ ਅਧਿਕਾਰੀ ਹੈ ॥
ਚਾਤਿਰ ਚਤੁਰ ਪਾਠ ਸੇਵਕ ਸਹੇਲੀ ਸਾਠਿ ਸੰਪਦਾ ਸਮਗ੍ਰੀ ਸੁਖ ਸਹਜ ਸਚਾਰੀ ਹੈ ॥
ਸੁੰਦਰ ਮੰਦਰ ਸੁਭ ਲਗਨ ਸੰਜੋਗ ਭੋਗ ਜੀਵਨ ਜਨਮ ਧੰਨਿ ਪ੍ਰੀਤਮ ਪਿਆਰੀ ਹੈ ॥345॥
👉 ਭਾਵ: ਹੇ ਗੁਰਮੁਖ ਸਖੀ ਇਹ ਸ਼ੁਭ ਸਮਾਂ ਪ੍ਰੀਤਮ ਸਤਿਗੁਰੁ ਦੇ ਮਿਲਾਪ ਦਾ ਹੈ,
ਕੱਤਕ ਦਾ ਮਹੀਨਾ ਹੈ, ਸਰਦ ਰੁੱਤ ਹੈ ਅਤੇ ਪੂਰਨਮਾਸ਼ੀ ਦੀ ਤਾਰੀਖ ਹੈ, ਇਨ੍ਹਾਂ
ਅੱਠਾਂ ਪਹਿਰਾਂ ਅਤੇ ਸੱਠਾਂ ਘੜੀਆਂ ਵਿਚ ਹਰ ਸਮੇਂ ਪ੍ਰਿਅ ਪ੍ਰੀਤਮ ਮਿਲਾਪ ਦੀ
ਤੇਰੀ ਵਾਰੀ ਹੈ, ਇਹ ਅਭਿਜਿਤ ਨਛਤ੍ਰ ਦੇ ਸ਼ੁਭ ਸਮੇਂ ਸ਼ਰਧਾ, ਪ੍ਰੇਮ ਭਗਤੀ ਰੂਪ
ਸੁੰਦਰਤਾ, ਜੁਆਨੀ ਤੇ ਸ਼ੁਭ ਗੁਣਾਂ ਦੇ ਸਿੰਗਾਰ ਨਾਲ, ਤੂੰ ਅਨੇਕ ਜੀਵ ਇਸਤਰੀਆਂ
ਦੇ ਪ੍ਰਿਅ ਪ੍ਰੀਤਮ ਨੂੰ ਮਿਲਣ ਦੀ ਅਧਿਕਾਰਨ ਬਣ, ਤੂੰ ਨਾਮ-ਸਿਮਰਨ ਦੇ ਉਚਾਰਨ
ਵਿਚ ਸਾਵਧਾਨ ਤੇ ਪ੍ਰਬੀਨ ਹੈਂ ਸਰੀਰ ਦੀਆਂ ਸੱਠ ਪ੍ਰਧਾਨ ਨਾੜੀਆਂ ਤੇਰੀਆਂ
ਸੇਵਕ-ਸਹੇਲੀਆਂ ਹਨ ਭਾਵ ਸੱਠ ਪ੍ਰਧਾਨ ਨਾੜੀਆਂ ਵਾਲਾ ਤੇਰਾ ਸਰੀਰ ਆਗਿਆਕਾਰੀ ਹੈ
ਅਤੇ ਸਹਨ-ਸੁਖ ਰੂਪ ਧਨ-ਸੰਪਦਾ ਦੀ ਸੁੰਦਰ ਸਾਮਗ੍ਰੀ ਤੈਨੂੰ ਪ੍ਰਾਪਤ ਹੈ, ਇਸ
ਸ਼ੁਭ ਲਗਨ ਸਮੇਂ ਸਰੀਰ ਰੂਪੀ ਸੁੰਦਰ ਮੰਦਰ ਦੀ ਹਿਰਦੇ ਰੂਪ ਸੁੰਦਰ ਸੇਜਾ ਉੱਤੇ
ਪਿਆਰੇ ਪ੍ਰੀਤਮ ਦੇ ਰਾਵਣ ਦਾ ਮਿਲਾਪ ਹਾਸਲ ਕੀਤਿਆਂ, ਤੇਰਾ ਇਹ ਮਨੁੱਖਾ ਜਨਮ ਅਤੇ
ਜੀਵਨ ਧੰਨਤਾ ਜੋਗ ਹੈ ਅਤੇ ਇਉਂ ਤੂੰ ਪਿਆਰੇ ਪ੍ਰੀਤਮ ਦੀ ਪਿਆਰੀ ਹੁੰਦੀ ਹੈ।
☝️ ਭਲਿਓ ਇਸ ਕਬਿਤ ਵਿਚ "ਕਾਰਤਕ ਮਾਸ ਰੁਤਿ ਸਰਦ ਪੂਰਨਮਾਸੀ" ਕੱਤਕ ਦੀ ਪੁੰਨਿਆ
ਦਾ ਜ਼ਿਕਰ ਆਉਣ ਦਾ ਭਾਵ ਇਹ ਨਹੀਂ ਕੀ ਇਹ ਕਬਿਤ ਗੁਰੂ ਨਾਨਕ ਸਾਹਿਬ ਜੀ ਦੇ
ਆਗਮਨ ਨਾਲ ਸੰਬੰਧਿਤ ਹੈ, ਇਸ ਕਬਿਤ ਵਿਚ ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਾ
ਕੋਈ ਕਥਨ ਨਹੀਂ ਹੈ, ਆਪਣੀ ਨਾ ਮੈਂ ਮਾਨੂੰ ਦੀ ਰੱਟ ਛੱਡ ਕੇ ਇਸ ਕਬਿਤ ਨੂੰ
ਸਮਝਣ ਦਾ ਜਤਨ ਕਰੋ।
======================
✍️ #ਟਿੱਪਣੀ: - ਸੰਪਾਦਕ ਖ਼ਾਲਸਾ ਨਿਊਜ਼
ਸੰਪਰਦਾਈ ਸਾਧ, ਨਾਮੀ ਵਿਦਵਾਨ ਅਖਵਾਏ ਜਾਂਦੇ ਲੋਕ ਜਿਸ ਲਾਂਬੂ ਲਾਉਣ ਵਾਲਾ
ਗੁਰਚਰਣਜੀਤ ਲਾਂਬਾ, ਕਈ #ਭੂੰਡ #ਪ੍ਰਚਾਰਕ ਬੰਤਾ ਸਿੰਘ, ਜੀਵਾ ਸਿੰਘ ਪਰਚੀ
ਸਪੈਸ਼ਲਿਸਟ ਅਤੇ ਕਈ ਹੋਰ... ਅੱਖਾਂ ਖੋਲ ਕੇ ਪੜ੍ਹ ਲੈਣ ਕਿ ਇਸ ਕਬਿਤ ❗ਕਾਰਤਕ
ਮਾਸ ਰੁਤਿ ਸਰਦ ਪੂਰਨਮਾਸੀ ਆਠ ਜਾਮ ਸਾਠਿ ਘਰੀ ਆਜੁ ਤੇਰੀ ਬਾਰੀ ਹੈ ॥❗ ਦਾ ਗੁਰੂ
ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਕੋਈ ਸੰਬੰਧ ਨਹੀਂ ਹੈ।
📗 ਜਿਸ ਕਿਤਾਬ ਦਾ ਜ਼ਿਕਰ ਪੋਸਟਰ ਵਿੱਚ ਕੀਤਾ ਗਿਆ ਹੈ ਉਹ 1952 ਵਿੱਚ ਛਪੀ ਸੀ।
ਸ. ਸਰਬਜੀਤ ਸਿੰਘ ਸੈਕਰਾਮੈਂਟੋ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਪੋਸਟਰ ਵਿੱਚ
ਦਿਖਾਈ ਗਈ ਕਿਤਾਬ ਦੇ ਪੰਨੇ ਸਾਨੂੰ ਭੇਜੇ।
🔰 ਬਾਕੀ ਪਾਠਕ ਸ. ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ "ਕੱਤਕ ਕਿ ਵਿਸਾਖ" ਵੀ
ਜ਼ਰੂਰ ਪੜ੍ਹਨ ਜਿਸ ਵਿੱਚ ਪੂਰਾ ਖੁਲਾਸਾ ਕੀਤਾ ਗਿਆ ਹੈ ਕਿ ਗੁਰੂ ਨਾਨਕ ਸਾਹਿਬ
ਦਾ ਪ੍ਰਕਾਸ਼ 1 ਵੈਸਾਖ ਦਾ ਹੈ। ਸਾਨੂੰ ਪਤਾ ਹੈ ਕਿ ਕਈ ਲੋਕਾਂ ਨੇ ਕਹਿਣਾ ਹੈ ਕਿ
ਭਾਂਵੇਂ ਕੱਤਕ 'ਚ ਮਨਾ ਲਵੋ, ਭਾਂਵੇਂ ਵੈਸਾਕ ਵਿੱਚ, ਕੀ ਫਰਕ ਪੈਂਦਾ ਹੈ, ਜੇ
ਗੁਰੂ ਦੀ ਕਹੀ ਮੰਨੀ ਹੀ ਨਾ ਤਾਂ ਕੋਈ ਫਾਇਦਾ ਨਹੀਂ, ਇਹ ਗੱਲ ਦੁਰੁਸਤ ਹੈ,...
ਪਰ ਜਦੋਂ ਦਿਹਾੜੇ ਇਤਿਹਾਸਕ ਤੌਰ ਉੱਤੇ ਮਨਾਏ ਜਾਂਦੇ ਹਨ ਤਾਂ ਇਸਦਾ ਕੌਮੀ
ਮਹੱਤਵ ਜ਼ਰੂਰ ਹੁੰਦਾ ਹੈ।
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|