Share on Facebook

Main News Page

🚩 #ਖ਼ਾਲਸੇ ਦਾ ਕੁੱਝ ਨਵਾਂ ਨਹੀਂ ਬਣਾਇਆ ਮਹਾਰਾਜ ਨੇ - ਸਤਨਾਮ ਨਿਹੰਗ
-: ਆਤਮਜੀਤ ਸਿੰਘ ਕਾਨਪੁਰ
06.02.2026
#KhalsaNews #khalsa #Beware #FraudAlert #SatnamNihang #harjeetsinghrasulpur #gurpreetudaasi #RSS

🐵 ਸਤਨਾਮ ਨਿਹੰਗ ਕਹਿੰਦਾ
"ਖ਼ਾਲਸੇ ਦਾ ਕੁੱਝ ਨਵਾਂ ਨਹੀਂ ਬਣਾਇਆ ਮਹਾਰਾਜ ਨੇ ਸਾਡਾ ਉਹ ਹੀ ਸਭ ਕੁਝ ਆ ਜਟਾ ਜੂਟ, ਕਿਉਂਕਿ ਅਸੀਂ ਛਤ੍ਰੀ ਹਾਂ, ਜੋ ਸਾਡਾ ਖ਼ਾਲਸਾ ਧਰਮ ਚਲ ਰਿਹਾ ਆ ਉਹ ਭਗਤ ਪ੍ਰਹਿਲਾਦ ਤੋਂ ਚਲ ਰਿਹਾ, ਜਿਹੜੀ ਸੱਚ ਦੀ ਪੀੜ੍ਹੀ ਚਲ ਰਹੀ ਆ ਉਹ ਭਗਤ ਪ੍ਰਹਿਲਾਦ ਜੀ ਤੋਂ ਜਿਹੜੇ ਸਾਡੇ ਪਹਿਲੇ ਪੁਰਖੇ ਹੋਏ ਨੇ ਉਹ ਭਗਤ ਪ੍ਰਹਿਲਾਦ ਜੀ ਹੋਏ ਨੇ ਉਸ ਤੋਂ ਬਾਅਦ ਪੀੜ੍ਹੀ ਚਲ ਪਈ ਪ੍ਰਮੇਸ਼ਵਰ ਦੇ ਹੁਕਮ ਨਾਲ, ਭਗਵਾਨ ਸ੍ਰੀ ਰਾਮ ਚੰਦਰ ਜੀ, ਕ੍ਰਿਸ਼ਨ ਜੀ, ਪਰਸ਼ੂਰਾਮ ਜੀ ਜਿੰਨੇ ਵੀ ਸਾਧੂ ਸੰਤ ਜਨ ਇਸ ਧਰਤੀ ਤੇ ਹੋਏ ਆ ਉਹ ਸਾਰੇ ਖ਼ਾਲਸੇ ਦਾ ਪਰਿਵਾਰ ਹੈ।"

🐷 ਸਤਨਾਮ ਸਿਆਂ ਅਖੌਤੀ ਦਸਮ ਗ੍ਰੰਥ ਅਨੁਸਾਰ ਰਾਮਚੰਦ ਜੀ, ਕ੍ਰਿਸ਼ਨ ਜੀ, ਪਰਸ਼ੂਰਾਮ ਜੀ ਇਹ ਪੁਰਖੇ ਤੇਰੇ ਹੋਣਗੇ, ਕਿਉਂਕਿ ਉਸ ਵਿਚ ਹੀ ਇਹ ਚੌਬੀਸ ਅਵਤਾਰ ਹਨ, ਰਾਮਾ ਅਵਤਾਰ ਕ੍ਰਿਸ਼ਨਾ ਅਵਤਾਰ, ਇਹ ਖ਼ਾਲਸੇ ਦੇ ਪੁਰਖੇ ਨਹੀਂ।

👳 ਖ਼ਾਲਸੇ ਦੇ ਪੁਰਖੇ ਗੁਰੂ ਸਾਹਿਬਾਨ, ਭਗਤ ਸਾਹਿਬਾਨ, ੩੫ ਮਹਾਂਪੁਰਖ ਹਨ ਅਤੇ ਅਨੇਕ ਸ਼ਹੀਦ ਸਿੰਘ ਸਿੰਘਣੀਆਂ ਹਨ, ਜਿੰਨਾ ਦੀ ਸੋਚ ਵਿੱਚ ਗੁਰਮਤਿ ਸੀ ਤੇ ਰਹਿਣੀ ਬਹਿਣੀ ਗੁਰਮਤਿ ਅਨੁਸਾਰ ਸੀ, ਇਹ ਹੀ ਸਾਡੇ ਪੁਰਖੇ ਹਨ, ਜਿੰਨਾ ਅਨੁਸਾਰ ਅਸੀਂ ਗੁਰਮਤਿ ਅਨੁਸਾਰ ਜੀਵਨ ਜਿਉਣ ਦੀ ਜਾਚ ਸਿੱਖਦੇ ਹਾਂ ਅਤੇ ਗੁਰਬਾਣੀ ਹੀ ਸਾਡੇ ਜੀਵਨ ਦਾ ਆਧਾਰ ਹੈ।

🐶 ਸਤਨਾਮ ਸਿਆਂ ਤੁਹਾਡੇ ਇਸ ਰਾਮਚੰਦ ਬਾਰੇ ਗੁਰਬਾਣੀ ਇਉਂ ਬਿਆਨ ਕਰਦੀ ਹੈ:

▪️ ਪਾਂਡੇ #ਤੁਮਰਾ #ਰਾਮਚੰਦੁ ਸੋ ਭੀ ਆਵਤੁ ਦੇਖਿਆ ਥਾ॥
ਰਾਵਨ ਸੇਤੀ ਸਰਬਰ ਹੋਈ ਘਰ ਕੀ ਜੋਈ ਗਵਾਈ ਥੀ॥
ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗ॥

☝️ ਇਹ ਰਾਮਚੰਦ ਤੁਹਾਡਾ ਪੁਰਖਾ ਹੋ ਸਕਦਾ, ਖ਼ਾਲਸੇ ਦਾ ਨਹੀਂ, ਖ਼ਾਲਸੇ ਦਾ "ਰਾਮ" ਜਾਂ "ਰਾਮਚੰਦੁ" ਤਾਂ ਉਹ ਹੈ ਜਿਸਦਾ ਨਾ ਕੋਈ ਰੂਪ ਹੈ ਨਾ ਰੇਖ, ਗੁਰਬਾਣੀ ਦਾ ਫੁਰਮਾਨ ਹੈ...

▪️ ਸ੍ਰੀ ਰਾਮਚੰਦੁ ਜਿਸੁ ਰੂਪੁ ਨ ਰੇਖਿਆ॥

▪️ ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ॥
ਸੋਈ ਰਾਮੁ ਸਭੈ ਕਹਹਿ ਸੋਈ ਕਾਉਤਕਹਾਰ॥

...ਅਤੇ ਸਤਨਾਮ ਸਿਆਂ ਜਟਾਵਾਂ (ਜਟਾ ਜੂਟ) ਵਾਰੇ ਵੀ ਗੁਰਬਾਣੀ ਇਉਂ ਬਿਆਨ ਕਰਦੀ ਹੈ...

▪️ ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ॥
ਜਟਾਧਾਰਿ ਕਿਆ ਕਮਾਵੈ ਜੋਗੁ॥ ਮਨੁ ਨਿਰਮਲੁ ਨਹੀ ਦਸਵੈ ਦੁਆਰ॥
ਭ੍ਰਮਿ ਭ੍ਰਮਿ ਆਵੈ ਮੂੜਾ ਵਾਰੋ ਵਾਰ॥

ਇਹੋ ਜਿਹੇ ਸਾਧਨਾਂ ਵਿਚ ਲਗਾ ਹੋਇਆ ਮੂਰਖ ਮਨੁੱਖ ਭਟਕ ਭਟਕ ਕੇ ਮੁੜ੍ਹ ਜਨਮ ਲੈਂਦਾ ਹੈ।

⛔ਸਤਨਾਮ ਸਿਆਂ ਭਰਮਾਉਣਾ ਛੱਡ ਤੇ ਆਪਣੇ ਪੁਰਖੇ ਆਪਣੇ ਕੋਲ ਰੱਖ, ਸਾਡਾ ਇਹਨਾਂ ਨਾਲ ਕੋਈ ਸਬੰਧ ਨਹੀਂ। ਸਾਡੇ ਜੀਵਨ ਦਾ ਆਧਾਰ ਗੁਰਮਤਿ ਹੈ ਜੋ ਸਾਨੂੰ ਗੁਰੂ ਸਾਹਿਬ ਨੇ ਬਖਸ਼ੀ ਹੈ .... ▪️ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ॥▪️

ਗੁਰੂ ਰਾਖਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top