Share on Facebook

Main News Page

🐷 #ਗ਼ੁਲਾਬ ਸਿਓ ਕਹਿੰਦਾ ਤੁਹਾਨੂੰ ਨਰਕਾਂ ਵਿਚ ਜਗ੍ਹਾ ਨਹੀਂ ਮਿਲਣੀ!😆
-: ਆਤਮਜੀਤ ਸਿੰਘ ਕਾਨਪੁਰ
03.02.2026
#KhalsaNews #gulabdogra #nabhkanwal

🤡 ਗ਼ੁਲਾਬ ਸਿਆਂ ਸਾਨੂੰ #ਨਰਕ ਦਾ ਡਰਾਵਾ ਨਾ ਦਿਓ, ਕਿਉਂਕਿ ਅਸੀਂ ਤੁਹਾਡੇ ਨਰਕ ਤੇ ਸੁਰਗ ਦੋਵਾਂ ਨੂੰ ਨਹੀਂ ਮੰਨਦੇ, ਗੁਰਬਾਣੀ ਕਹਿੰਦੀ ਹੈ...

▪️ ਕਵਨੁ #ਨਰਕੁ ਕਿਆ #ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥
ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥

{ਗੁਰੂ ਗ੍ਰੰਥ ਸਾਹਿਬ ਜੀ, ਅੰਕ:੯੬੯}

▪️ ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ॥
ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ॥
{ਅੰਕ: ੧੩੭੦}

🙏#ਗੁਰੂ ਨਾਲ ਜੁੜਿਆਂ ਲਈ ਕੀ ਨਰਕ ਤੇ ਕੀ ਸੁਰਗ, ਅਤੇ ਗੁਰੂ ਨਾਲ ਜੁੜਿਆਂ ਲਈ ਉਹ ਹਰ ਥਾਂ ਸੁਰਗ ਹੈ, ਜਿੱਥੇ ਮਾਲਕ ਪ੍ਰਭੂ ਦਾ ਵਾਸਾ ਹੈ ਜਿੱਥੇ ਮਾਲਕ ਪ੍ਰਭੂ ਦੀ ਸਿਫ਼ਤ ਸਲਾਹ ਹੁੰਦੀ ਹੈ।

▪️ ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥ {ਅੰਕ:੭੪੯}

🥸 ਗ਼ੁਲਾਬ ਸਿਓਂ ਤੁਹਾਨੂੰ ਮੁਬਾਰਕ ਗੁਰੂ ਤੋਂ ਟੁੱਟ ((ਗੁਰੂ ਦੀਆਂ ਸਿਫ਼ਤਾਂ ਛੱਡ ਕੇ)) ਕੇ ਉਸ ਰਾਜੇ ਦੀ ਸਿਫ਼ਤਾਂ, ਸਾਡੇ ਲਈ ਗੁਰੂ ਤੋਂ ਵੱਡਾ ਕੋਈ ਨਹੀਂ ਜੋ ਸਦਾ ਅਟਲ ਹੈ, ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦਾ, ਅਜੂਨੀ ਹੈ, ਅਤੇ ਤੁਹਾਡੇ ਜਿਹਾ ਲਈ ਜੋ ਪਰਮਾਤਮਾ ਦਾ ਨਾਮ ਵਿਸਾਰ ਕੇ ਹੋਰਾਂ ਦੀ ਸਿਫ਼ਤਾਂ ਕਰ ਰਹੇ ਹਨ ਉਹਨਾਂ ਲਈ ਵੀ ਗੁਰਬਾਣੀ ਦਾ ਫੁਰਮਾਨ ਹੈ...

▪️ ਹਰਿ ਬਿਨੁ ਜੋ ਰਹਣਾ ਨਰਕੁ ਸੋ ਸਹਣਾ ....... ॥ {ਅੰਕ ੧੧੨੨}

ਗੁਰੂ ਰਾਖਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top